ਇਲੈਕਟ੍ਰੌਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲਾ
ਪੀ ਐੱਮ ਜੀ ਦਿਸ਼ਾ ਅਤੇ ਸੀ ਐੱਸ ਸੀਜ਼ ਡਿਜੀਟਲ ਸਾਖ਼ਰਤਾ ਲਈ ਯੋਗਕਰਤਾ ਵਜੋਂ ਉੱਭਰੇ ਹਨ , ਐੱਮ ਓ ਐੱਸ ਆਈ ਟੀ ਸ਼੍ਰੀ ਰਾਜੀਵ ਚੰਦਰਸ਼ੇਖਰ
ਡਿਜੀਟਲ ਪਿੰਡਾਂ ਵਿੱਚ 100% ਡਿਜੀਟਲ ਸਾਖ਼ਰਤਾ ਲਈ ਪੀ ਐੱਮ ਜੀ ਦਿਸ਼ਾ ਮੁਹਿੰਮ ਲਾਂਚ ਕੀਤੀ ਗਈ
Posted On:
08 SEP 2021 6:37PM by PIB Chandigarh
ਸ਼੍ਰੀ ਰਾਜੀਵ ਚੰਦਰਸੇ਼ਖਰ , ਇਲੈਕਟ੍ਰੌਨਿਕਸ ਮੰਤਰਾਲਾ , ਰਾਜ ਮੰਤਰੀ ਇਲੈਕਟ੍ਰੌਨਿਕਸ ਤੇ ਸੂਚਨਾ ਤਕਨਾਲੋਜੀ ਅੱਜ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਤਹਿਤ "ਸਾਰੇ ਡਿਜੀਟਲ ਪਿੰਡਾਂ ਵਿੱਚ 100% ਡਿਜੀਟਲ ਸਾਖ਼ਰਤਾ ਦੇ ਐਲਾਨ ਅਤੇ ਪੀ ਐੱਮ ਜੀ ਦਿਸ਼ਾ ਮੁਹਿੰਮ ਪ੍ਰੋਗਰਾਮ ਲਾਂਚ" ਮੌਕੇ ਸੁਸ਼ੋਭਿਤ ਸਨ । ਸ਼੍ਰੀ ਅਜੇ ਪ੍ਰਕਾਸ ਸਾਨ੍ਹੀ , ਸਕੱਤਰ ਇਲੈਕਟ੍ਰੌਨਿਕਸ ਤੇ ਸੂਚਨਾ ਟੈਕਨੋਲੋਜੀ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਵਰਚੁਅਲ ਈਵੈਂਟ ਵਿੱਚ ਸਿ਼ਰਕਤ ਕੀਤੀ ।
ਪੀ ਐੱਮ ਜੀ ਦਿਸ਼ਾ ਮੁਹਿੰਮ , ਪੀ ਐੱਮ ਜੀ ਦਿਸ਼ਾ ਸਕੀਮ ਤਹਿਤ ਲਾਂਚ ਕੀਤੀ ਗਈ ਹੈ , ਜੋ ਭਾਰਤ ਸਰਕਾਰ ਦੀ ਪੇਂਡੂ ਇਲਾਕਿਆਂ ਲਈ ਇੱਕ ਫਲੈਗਸਿ਼ੱਪ ਡਿਜੀਟਲ ਸਾਖ਼ਰਤਾ ਸਕੀਮ ਹੈ । ਮੁਹਿੰਮ ਤਹਿਤ ਪੇਂਡੂ ਨਾਗਰਿਕਾਂ ਵਿਸ਼ੇਸ਼ ਕਰਕੇ ਮਹਿਲਾਵਾਂ ਅਤੇ ਪਿੱਛੜੇ ਭਾਈਚਾਰੇ ਲਈ ਇੱਕ 3 ਦਿਨਾ ਪ੍ਰਮਾਣੀਕਰਨ ਮੁਹਿੰਮ 08 ਤੋਂ 10 ਸਤੰਬਰ ਤੱਕ ਚਲਾਈ ਜਾਵੇਗੀ । 11 ਸਤੰਬਰ ਤੋਂ 13 ਸਤੰਬਰ ਤੱਕ ਇੱਕ ਪ੍ਰਮਾਣਿਕਤਾ ਮੁਹਿੰਮ ਪੀ ਐੱਮ ਜੀ ਦਿਸ਼ਾ ਸਕੀਮ ਲਈ ਇਸੇ ਢੰਗ ਨਾਲ ਚਲਾਈ ਜਾਵੇਗੀ ।
ਇਸ ਤੋਂ ਇਲਾਵਾ ਸਾਂਝੇ ਸੇਵਾ ਕੇਂਦਰਾਂ (ਸੀ ਐੱਸ ਸੀ) ਵੱਲੋਂ ਸਾਰੇ ਡਿਜੀਟਲ ਪਿੰਡਾਂ ਨੂੰ 100% ਡਿਜੀਟਲ ਸਾਖ਼ਰ ਬਣਾਉਣ ਦੀ ਤਜਵੀਜ਼ ਹੈ ।
ਇਸ ਈਵੈਂਟ ਵਿੱਚ ਬੋਲਦਿਆਂ ਸ਼੍ਰੀ ਰਾਜੀਵ ਚੰਦਰਸ਼ੇਖਰ ਨੇ ਕਿਹਾ ਕਿ ਭਾਰਤ ਇੱਕ ਵਿਲੱਖਣ ਦੇਸ਼ ਹੈ , ਜਿੱਥੇ ਅਸੀਂ ਡਿਜੀਟਲ ਸ਼ਮੂਲੀਅਤ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ ਅਤੇ ਸੀ ਐੱਸ ਸੀਜ਼ ਦੀ ਭੂਮਿਕਾ ਇਸ ਵਿੱਚ ਮੁੱਖ ਮਹੱਤਵ ਰੱਖਦੀ ਹੈ । ਪੀ ਐੱਮ ਜੀ ਦਿਸ਼ਾ ਅਤੇ ਸੀ ਐੱਨ ਸੀਜ਼ ਡਿਜੀਟਲ ਸਾਖ਼ਰਤਾ ਲਈ ਯੋਗਕਰਤਾ ਵਜੋਂ ਉੱਭਰੇ ਹਨ ਅਤੇ ਉਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਦਰਸਾਈ ਗਈ ਦ੍ਰਿਸ਼ਟੀ ਨੂੰ ਪੂਰਾ ਕਰਨ ਲਈ ਮਹੱਤਵਪੂਰਨ ਹਨ ਤਾਂ ਜੋ ਆਮ ਲੋਕਾਂ ਦੀਆਂ ਜਿ਼ੰਦਗੀਆਂ ਨੂੰ ਬਦਲਿਆ ਜਾ ਸਕੇ ਅਤੇ ਡਿਜੀਟਲ ਟੈਕਨੋਲੋਜੀ ਰਾਹੀਂ ਨਾਗਰਿਕਾਂ ਤੇ ਸਰਕਾਰ ਵਿਚਾਲੇ ਪਾੜੇ ਨੂੰ ਪੂਰਿਆ ਜਾ ਸਕੇ । ਉਹਨਾਂ ਨੇ ਵੀ ਐੱਲ ਈਜ਼ ਦੇ ਡੀਜੀਟਲ ਨਿਸ਼ਾਨਪਦਾਂ ਦੇ ਵਿਸਥਾਰ ਤੇ ਜ਼ੋਰ ਦਿੱਤਾ ਤਾਂ ਜੋ ਡਿਜੀਟਲ ਸਮੁੱਚਤਾ ਲਈ ਯੋਗ ਵਾਤਾਵਰਣ ਕਾਇਮ ਕੀਤਾ ਜਾ ਸਕੇ ।
ਭਾਰਤ ਸਰਕਾਰ ਨੇ ਆਪਣਾ ਫਲੈਗਸਿ਼ੱਪ ਡਿਜੀਟਲ ਸਾਖ਼ਰਤਾ ਪ੍ਰੋਗਰਾਮ , "ਪ੍ਰਧਾਨ ਮੰਤਰੀ ਗ੍ਰਾਮੀਣ ਡਿਜੀਟਲ ਸਾਖ਼ਰਤਾ ਅਭਿਆਨ (ਪੀ ਐੱਮ ਜੀ ਦਿਸ਼ਾ)" ਫਰਵਰੀ 2017 ਵਿੱਚ ਸ਼ੁਰੂ ਕੀਤਾ ਸੀ । ਇਸ ਸਕੀਮ ਵਿੱਚ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪੇਂਡੂ ਖੇਤਰਾਂ ਦੇ 6 ਕਰੋੜ ਵਿਅਕਤੀਆਂ ਨੂੰ ਡਿਜੀਟਲੀ ਸਾਖ਼ਰ ਬਣਾਉਣ ਦਾ ਪ੍ਰਬੰਧ ਹੈ , ਇਸ ਤੋਂ ਇਲਾਵਾ ਪੇਂਡੂ ਘਰਾਂ ਦੇ ਕਰੀਬ 40% ਤੱਕ ਪਹੁੰਚ ਕਰਕੇ ਉਹਨਾਂ ਘਰਾਂ ਵਿੱਚੋਂ ਜਿਹਨਾਂ ਵਿੱਚ ਕੋਈ ਵੀ ਡਿਜੀਟਲੀ ਸਾਖ਼ਰ ਵਿਅਕਤੀ ਨਹੀਂ ਹੈ , ਦੇ ਇੱਕ ਮੈਂਬਰ ਨੂੰ ਕਵਰ ਕਰਨ ਦਾ ਪ੍ਰਬੰਧ ਹੈ ।
*****************
ਆਰ ਕੇ ਜੇ / ਐੱਮ
(Release ID: 1753295)
Visitor Counter : 194