ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਡਾ. ਜਿਤੇਂਦਰ ਸਿੰਘ ਨੇ ਬਿਹਤਰ ਜੀਵਨ ਲਈ ਨੈਨੋ ਟੈਕਨੋਲੋਜੀ ‘ਤੇ ਸ਼੍ਰੀਨਗਰ ਵਿੱਚ ਪੰਜ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ
प्रविष्टि तिथि:
07 SEP 2021 7:45PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ), ਧਰਤੀ ਵਿਗਿਆਨ, ਰਾਜ ਮੰਤਰੀ (ਸੁਤੰਤਰ ਚਾਰਜ), ਰਾਜ ਮੰਤਰੀ ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਂਸ਼ਨਾਂ ਮੰਤਰਾਲਾ, ਪ੍ਰਮਾਣੂ ਊਰਜਾ ਅਤੇ ਪੁਲਾੜ ਵਿਭਾਗ ਡਾ. ਜਿਤੇਂਦਰ ਸਿੰਘ ਨੇ ਰਾਸ਼ਟਰੀ ਟੈਕਨੋਲੋਜੀ ਸੰਸਥਾਨ (ਐੱਨਆਈਟੀ), ਸ਼੍ਰੀਨਗਰ ਵਿੱਚ ਅੱਜ ਬਿਹਤਰ ਜੀਵਨ ਲਈ ਨੈਨੋ ਟੈਕਨੋਲੋਜੀ ‘ਤੇ ਪੰਜ ਦਿਨਾਂ ਅੰਤਰਰਾਸ਼ਟਰੀ ਸੰਮੇਲਨ ਦਾ ਉਦਘਾਟਨ ਕੀਤਾ ।
ਇਹ ਸੰਮੇਲਨ ਦਾ 7ਵਾਂ ਸੰਸਕਰਨ ਹੈ ਅਤੇ ਅੰਨਾ ਯੂਨੀਵਰਸਿਟੀ, ਸ਼ੇਰ-ਏ ਕਸ਼ਮੀਰ ਵਿਗਿਆਨ ਅਤੇ ਟੈਕਨੋਲੋਜੀ ਯੂਨੀਵਰਸਿਟੀ–ਕਸ਼ਮੀਰ (ਐੱਸਕੇਯੂਏਐੱਸਟੀ–ਕੇ), ਰਾਸ਼ਟਰੀ ਟੈਕਨੋਲੋਜੀ ਸੰਸਥਾਨ (ਐੱਨਆਈਟੀ), ਮਿਜ਼ੋਰਮ , ਐੱਸਐੱਸਐੱਮ ਕਾਲਜ ਆਵ੍ ਇੰਜੀਨੀਅਰਿੰਗ, ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ) ਮਦਰਾਸ, ਐੱਸਕੇਆਈਐੱਮਐੱਸ, ਐੱਮਜੀ ਯੂਨੀਵਰਸਿਟੀ ਕੇਰਲ, ਅਤੇ ਭਾਰਤ ਦੀ ਸਾਮਗਰੀ ਖੋਜ ਸੋਸਾਇਟੀ (ਮੈਟੀਰੀਅਲ ਰਿਸਰਚ ਸੁਸਾਇਟੀ) ਦੇ ਤੱਤਵਾਵਧਾਨ ਵਿੱਚ ਨੈਨੋਸਕੇਲ ਰਿਸਰਚ ਫੈਸੀਲਿਟੀ (ਐੱਨਆਰਐੱਫ) , ਭਾਰਤੀ ਟੈਕਨੋਲੋਜੀ ਸੰਸਥਾਨ (ਆਈਆਈਟੀ), ਦਿੱਲੀ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਜਾ ਰਿਹਾ ਹੈ । ਹਾਈਬ੍ਰਿਡ ਮੋਡ ਵਿੱਚ ਆਯੋਜਿਤ ਇਸ ਸੰਮੇਲਨ ਵਿੱਚ ਦੇਸ਼ ਭਰ ਤੋਂ ਲਗਭਗ 300 ਪ੍ਰਤੀਭਾਗੀ ਇਸ ਵਿੱਚ ਸ਼ਾਮਿਲ ਹੋਣਗੇ ।
ਪ੍ਰੋਗਰਾਮ ਵਿੱਚ ਪ੍ਰਤੀਭਾਗੀਆਂ ਨੂੰ ਸੰਬੋਧਿਤ ਕਰਦੇ ਹੋਏ, ਡਾ. ਸਿੰਘ ਨੇ ਕਿਹਾ ਕਿ ਭਾਰਤ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕੁਸ਼ਲ ਮਾਰਗਦਰਸ਼ਨ ਵਿੱਚ ਵਿਗਿਆਨ ਦੇ ਖੇਤਰ ਵਿੱਚ ਇੱਕ ਵੱਡੀ ਛਲਾਂਗ ਲਗਾਈ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਹਮੇਸ਼ਾ ਤੋਂ ਹੀ ਉਤਕ੍ਰਿਸ਼ਟ ਵਿਗਿਆਨਿਕ ਪ੍ਰਵਿਰਤੀ ਰਹੀ ਹੈ ਪਰ ਅਤੀਤ ਵਿੱਚ ਇਸ ਨੂੰ ਲਾਗੂ ਕਰਨ ਦੀ ਇੱਛਾ ਦਾ ਕਮੀ ਸੀ ਤੇ ਹੁਣ ਇਸ ਕਮੀ ਨੂੰ ਪੂਰਾ ਕਰ ਦਿੱਤਾ ਗਿਆ ਹੈ।

ਹਾਲ ਦੇ ਸਾਲਾਂ ਵਿੱਚ ਭਾਰਤ ਦੁਆਰਾ ਕੀਤੀ ਗਈ ਪ੍ਰਗਤੀ ‘ਤੇ ਟਿੱਪਣੀ ਕਰਦੇ ਹੋਏ, ਡਾ. ਸਿੰਘ ਨੇ ਕਿਹਾ ਕਿ ਵਰਤਮਾਨ ਸਰਕਾਰ ਨੇ ਵਿਗਿਆਨਕ ਦੂਰੀ ਨੂੰ ਹਟਾ ਦਿੱਤਾ ਹੈ ਅਤੇ ਨਿਜੀ ਖੇਤਰ ਦੇ ਉੱਦਮੀਆਂ ਅਤੇ ਸਟਾਰਟ-ਅਪ ਲਈ ਇਸ ਨੂੰ ਖੇਤਰ ਖੋਲ੍ਹ ਦਿੱਤਾ ਹੈ । ਉਨ੍ਹਾਂ ਨੇ ਕਿਹਾ ਕਿ ਪ੍ਰਮਾਣੂ ਊਰਜਾ ਖੇਤਰ ਗੁਪਤ ਦੇ ਪਰਦੇ ਦੇ ਪਿੱਛੇ ਬੰਦ ਕੀਤਾ ਹੋਇਆ ਸੀ ਅਤੇ ਇਹ ਕੇਵਲ ਪੀਐੱਮ ਮੋਦੀ ਸਨ ਜਿਨ੍ਹਾਂ ਨੇ ਭਾਰਤ ਦੇ ਪ੍ਰਮਾਣੂ ਪ੍ਰੋਗਰਾਮ ਦੇ ਵਿਸਤਾਰ ਦੀ ਆਗਿਆ ਦਿੱਤੀ ਸੀ।
ਡਾ. ਸਿੰਘ ਨੇ ਕਿਹਾ ਕਿ ਬੀਤੇ ਹੋਏ ਸਮੇਂ ਵਿੱਚ ਵਿਗਿਆਨ ਅਤੇ ਟੈਕਨੋਲੋਜੀਆਂ ਸੰਸਾਧਨਾਂ ਦੀ ਕਮੀ ਦੇ ਕਾਰਨ ਵਿਕਸਿਤ ਨਹੀਂ ਹੋ ਪਾਈ ਲੇਕਿਨ ਹੁਣ ਇਹ ਹੋ ਰਿਹਾ ਹੈ ਅਤੇ ਭਾਰਤ ਇੱਕ ਮੋਹਰੀ ਵਿਸ਼ੇਸ਼ ਖਿਡਾਰੀ ਦੇ ਰੂਪ ਵਿੱਚ ਉੱਭਰ ਰਿਹਾ ਹੈ ਕਿਉਂਕਿ ਪੀਐੱਮ ਮੋਦੀ ਦੁਆਰਾ ਹੁਣ ਨਿਜੀਕਰਨ ਨੂੰ ਸੰਭਵ ਬਣਾਇਆ ਗਿਆ ਹੈ। ਮੰਤਰੀ ਮਹੋਦਯ ਨੇ ਯੁਵਾ ਅਤੇ ਉੱਭਰਦੇ ਵਿਗਿਆਨਿਕਾਂ ਨੂੰ ਤਿਆਰ ਕਰਨ ਅਤੇ ਘੱਟ ਉਮਰ ਵਿੱਚ ਵਿਗਿਆਨਿਕ ਸਮਰੱਥਾ ਅਤੇ ਪ੍ਰਵਿਰਤੀ ਦਾ ਦੋਹਨ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ । ਉਨ੍ਹਾਂ ਨੇ ਇੱਕ 11 ਸਾਲ ਦਾ ਭਾਰਤੀ-ਅਮਰੀਕੀ ਲੜਕੀ ਦੀ ਚਰਚਾ ਕੀਤਾ, ਜਿਸ ਨੂੰ ਕਾਰਬਨ ਨੈਨੋ-ਟਿਊਬ ਦਾ ਉਪਯੋਗ ਕਰਕੇ ਸੀਸਾ ( ਲੈਡ ) ਰਾਹੀਂ ਦੂਸਿ਼ਤ ਪਾਣੀ ਦਾ ਪਤਾ ਲਗਾਉਣ ਲਈ ਇੱਕ ਤੁਰੰਤ, ਘੱਟ ਲਾਗਤ ਵਾਲੇ ਟੈਸਟ ਦੀ ਖੋਜ ਕਰਨ ਲਈ “ਅਮਰੀਕਾ ਦੇ ਟੌਪ ਨੌਜਵਾਨ ਵਿਗਿਆਨਿਕ” ਦੇ ਰੂਪ ਵਿੱਚ ਸਨਮਾਨਿਤ ਕੀਤਾ ਗਿਆ ਹੈ।
ਡਾ. ਸਿੰਘ ਨੇ ਕਿਹਾ ਕਿ ਹਾਲ ਦੇ ਸਾਲਾਂ ਵਿੱਚ, ਨੱਕ ਦੇ ਅੰਦਰ ਦਵਾਈ ਪਾ ਕੇ (ਇੰਟ੍ਰਾਨੈਸਲ) ਪ੍ਰਵਿਧੀ ਤੋਂ ਸ਼ਲੇਸ਼ਮਿਕ (ਮਿਊਕੋਸਲ) ਖੇਤਰ ਵਿੱਚ ਆਉਣ ਵਾਲੀਆਂ ਕਈ ਅਸਮਾਨਤਾਵਾਂ ਨੂੰ ਦੂਰ ਕਰਨ ਲਈ ਨੈਨੋ ਟੈਕਨੋਲੋਜੀ ਅਧਾਰਿਤ ਦਵਾਈ ਵੰਡ ਪ੍ਰਣਾਲੀ ਲਾਗੂ ਕੀਤੀ ਗਈ ਹੈ , ਅਤੇ ਉਸ ਪੜਾਅ ਤੱਕ ਪ੍ਰਗਤੀ ਲਈ ਕਰ ਗਈ ਹੈ ਜਿੱਥੋਂ ਤੱਕ ਦਵਾਈ ਦੀ ਪ੍ਰਭਾਵੀ ਵੰਡ ਸੰਭਵ ਹੈ । ਉਨ੍ਹਾਂ ਨੇ ਅੱਗੇ ਕਿਹਾ ਕਿ ਕੋਵਿਡ -19 ਨੂੰ ਰੋਕਣ ਅਤੇ ਇਲਾਜ ਲਈ ਨੈਦਾਨਿਕ ਪ੍ਰਯੋਗਾਂ ਲਈ ਗੈਰ-ਵਿਸ਼ੈਲੇ ਐਂਟੀਵਾਈਰਲ ਨੈਨੋਕਣਾਂ ਦਾ ਉਪਯੋਗ ਵਿਕਸਿਤ ਕੀਤਾ ਗਿਆ ਹੈ ।

ਸੰਮੇਲਨ ਆਯੋਜਿਤ ਕਰਨ ਲਈ ਰਾਸ਼ਟਰੀ ਟੈਕਨੋਲੋਜੀ ਸੰਸਥਾਨ (ਐੱਨਆਈਟੀ) ਸ਼੍ਰੀਨਗਰ ਨੂੰ ਵਧਾਈ ਦਿੰਦੇ ਹੋਏ , ਡਾ. ਸਿੰਘ ਨੇ ਕਿਹਾ ਕਿ ਇਹ ਆਯੋਜਨ ਨੈਨੋ ਟੈਕਨੋਲੋਜੀਆਂ ਵਿੱਚ ਮੋਹਰੀ ਖੋਜ ਵਿਚਾਰਾਂ ਨੂੰ ਪੇਸ਼ ਕਰਨ ਅਤੇ ਚਰਚਾ ਕਰਨ ਲਈ ਇੱਕ ਜੀਵੰਤ ਮੰਚ ਪ੍ਰਦਾਨ ਕਰੇਗਾ ਅਤੇ ਸਿੱਖਿਆ ਅਤੇ ਉਦਯੋਗਾਂ ਦਰਮਿਆਨ ਆਪਸ ਵਿੱਚ ਸੰਪਰਕ ਦਾ ਇੱਕ ਮਾਧਿਅਮ ਬਣੇਗਾ।
ਅਖਿਲ ਭਾਰਤੀ ਤਕਨੀਕੀ ਸਿੱਖਿਆ ਪਰਿਸ਼ਦ ਦੇ ਚੇਅਰਮੈਨ ਡਾ. ਅਨਿਲ ਸਹਸ੍ਰਬੁੱਧੇ, ਜੋ ਇਸ ਮੌਕੇ ‘ਤੇ ਸਨਮਾਨਿਤ ਮਹਿਮਾਨ ਸਨ, ਨੇ ਕਿਹਾ ਕਿ ਨੈਨੋ ਟੈਕਨੋਲੋਜੀ ਦੀ ਜਾਣਕਾਰੀ ਭਾਰਤੀਆਂ ਨੂੰ ਹਜ਼ਾਰਾਂ ਵਰ੍ਹਿਆਂ ਤੋਂ ਸੀ । ਉਨ੍ਹਾਂ ਨੇ ਕਿਹਾ ਕਿ ਵਿਗਿਆਨ ਦੀ ਕਈ ਬ੍ਰਾਚਾਂ ਵਿੱਚ ਨੈਨੋ ਸਾਇੰਸ ਦੀ ਉਪਯੋਗਤਾ ਹੈ ਅਤੇ ਹਾਲ ਦੇ ਦਿਨਾਂ ਵਿੱਚ ਇਸ ਵਿਸ਼ੇ ‘ਤੇ ਕੀਤੇ ਜਾ ਰਹੇ ਖੋਜ ਦੇ ਨਤੀਜੇ ਵਿੱਚ ਕਈ ਗੁਣਾ ਵਾਧਾ ਵੀ ਹੋਇਆ ਹੈ ।
<><><><><>
ਐੱਸਐੱਨਸੀ/ਜੀਏ/ਏਐੱਨ
(रिलीज़ आईडी: 1753280)
आगंतुक पटल : 196