ਜਹਾਜ਼ਰਾਨੀ ਮੰਤਰਾਲਾ
ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲ ਮਾਰਗ ਰਾਜ ਮੰਤਰੀ ਸ਼ਾਂਤਨੁ ਠਾਕੁਰ ਨੇ ਕੋਲਕਾਤਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ ਵਿੱਚ ਤਿੰਨ ਪ੍ਰੋਜੈਕਟ ਦਾ ਉਦਘਾਟਨ ਕੀਤਾ
Posted On:
06 SEP 2021 8:52PM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲ ਮਾਰਗ ਰਾਜ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਨੇ ਅੱਜ ਕੋਲਕਾਤਾ ਦੇ ਸ਼ਿਆਮਾ ਪ੍ਰਸਾਦ ਮੁਖਰਜੀ ਬੰਦਰਗਾਹ (ਐੱਸਐੱਮਪੀ) ਦੇ ਨੇਤਾਜੀ ਸੁਭਾਸ਼ ਡੌਕ ਵਿੱਚ ਤਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰ ਦੇਸ਼ ਨੂੰ ਸਮਰਪਿਤ ਕੀਤਾ।
ਇਸ ਵਿੱਚ ਇੱਕ ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਇੱਕ ਨਵਾਂ ਕੈਂਟੀਨ ਭਵਨ, 21.44 ਕਰੋੜ ਰੁਪਏ ਦੀ ਲਾਗਤ ਨਾਲ ਧੋਬੀਤਾਲਾ ਬ੍ਰੁਕਲਿਨ ਖੇਤਰ ਵਿੱਚ ਸੜਕ, ਨਾਲੀ ਅਤੇ ਫੁੱਟਪਾਥ ਸਹਿਤ ਅਤੇ 18.13 ਕਰੋੜ ਦੀ ਲਾਗਤ ਨਾਲ ਹੋਬੋਕਨ ਅਤੇ ਕਾਂਤਾਪੁਕੁਰ ਸ਼ੇਡ ਖੇਤਰ ਵਿੱਚ ਜਲ ਨਿਕਾਸੀ ਦੀ ਵਿਵਸਥਾ ਕਰਨਾ ਹੈ।
ਮੰਤਰੀ ਨੇ ਕਿਹਾ ਕਿ ਇੱਕ ਨਵੇਂ ਆਧੁਨਿਕ ਕੈਂਟੀਨ ਭਵਨ ਦੀ ਸੁਵਿਧਾ ਨਾਲ ਕਰਮਚਾਰੀਆਂ ਦੀ ਜੀਵਨ ਸ਼ੈਲੀ ਅਤੇ ਉਤਪਾਦਕਤਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੇਗੀ। ਉਨ੍ਹਾਂ ਨੇ ਕਿਹਾ, ਦੋ ਸੜਕ ਪ੍ਰੋਜੈਕਟਾਂ ਨਾਲ ਆਵਾਜਾਈ, ਵਾਹਨਾਂ ਦੀ ਸੁਚਾਰੂ ਮੂਵਮੈਂਟ ਕਰਨ ਅਤੇ ਐੱਸਐੱਮਪੀ ਨਾਲ ਤੇਜ਼ ਕਨੈਕਟਿਵਿਟੀ ਵਿੱਚ ਮਦਦ ਮਿਲੇਗੀ, ਜਦੋਂਕਿ ਜਲ ਨਿਕਾਸੀ ਨੈਟਵਰਕ ਦੇ ਨਿਰਮਾਣ ਨਾਲ ਜਲ ਭਰਾਵ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ।
ਐੱਸਐੱਮਪੀ ਦੇ ਚੇਅਰਮੈਨ ਸ਼੍ਰੀ ਵਿਨੀਤ ਕੁਮਾਰ ਨੇ ਡੌਕ ਵਿੱਚ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਦਾ ਸੁਆਗਤ ਕੀਤਾ। ਮੰਤਰੀ ਨੇ ਖਿਦਰਪੈਰ ਡੌਕ ਦਾ ਨਿਰੀਖਣ ਕੀਤਾ ਅਤੇ ਬੁਨਿਆਦੀ ਢਾਂਚੇ ਅਤੇ ਆਉਣ ਵਾਲੀ ਪਰਿਯੋਜਨਾ ਦਾ ਜਾਇਜਾ ਕੀਤਾ ਜੋ ਬੰਗਲਾਦੇਸ਼ ਤੱਟੀ ਅਤੇ ਉੱਤਰ ਪੂਰਵ ਕਾਰਗੋ ਨੂੰ ਪੂਰਾ ਕਰਦੇ ਹਨ। ਉਨ੍ਹਾਂ ਨੂੰ ਡੌਕ ਵਿੱਚ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਾਣੂ ਕਰਵਾਇਆ ਗਿਆ।
ਸ਼੍ਰੀ ਠਾਕੁਰ ਨੇ ਕੋਲਕਾਤਾ ਡੌਕ ਸਿਸਟਮ ਅਤੇ ਹਲਦੀਆ ਡੌਕ ਕੰਪਲੈਕਸ ਦੇ ਚੇਅਰਮੈਨ, ਉਪ ਪ੍ਰਧਾਨ ਅਤੇ ਵਿਭਾਗਾਂ ਦੇ ਮੁਖੀਆ ਨਾਲ ਸਮੀਖਿਆ ਮੀਟਿੰਗ ਵੀ ਕੀਤੀ। ਉਨ੍ਹਾਂ ਨੂੰ ਕੋਲਕਾਤਾ ਡੌਕ ਅਤੇ ਹਲਦੀਆ ਡੌਕ ਦੇ ਚਲ ਰਹੇ ਪ੍ਰੋਜੈਕਟਾਂ ਸਹਿਤ ਗਤੀਵਿਧੀਆਂ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ ਗਈ। ਸ਼੍ਰੀ ਠਾਕੁਰ ਨੇ ਐੱਸਐੱਮਪੀ, ਕੋਲਕਾਤਾ ਦੇ ਯਤਨਾਂ ਦੀ ਵਿਸ਼ੇਸ਼ ਰੂਪ ਤੋਂ ਐੱਸਐੱਮਪੀ, ਕੋਲਕਾਤਾ ਵਿੱਚ ਨਵੀਨਤਮ ਵਿਕਾਸ ਪ੍ਰੋਜੈਕਟਾਂ ਦੀ ਸਰਾਹਨਾ ਕੀਤੀ।
***
ਐੱਮਜੇਪੀਐੱਸ/ਐੱਮਐੱਸ
(Release ID: 1753228)
Visitor Counter : 165