ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਸ਼੍ਰੀ ਭੁਪੇਂਦਰ ਯਾਦਵ ਨੇ ਨਵੀਂ ਦਿੱਲੀ ਦੇ ਆਨੰਦ ਵਿਹਾਰ ਵਿੱਚ ਸਥਾਪਿਤ ਪਹਿਲੇ ਸੰਚਾਲਿਤ ਸਮੋਗ ਟਾਵਰ ਆਫ ਇੰਡੀਆ ਨੂੰ ਸਮਰਪਿਤ ਕੀਤਾ


ਭਾਰਤ ਸਰਕਾਰ ਦੀਆਂ ਨੀਤੀਆਂ ਦਾ ਕੇਂਦਰ ਟਿਕਾਉਣਯੋਗ ਸੁਰੱਖਿਆ ਅਤੇ ਜਨਤਕ ਵਸਤਾਂ ਤੇ ਵਾਤਾਵਰਣ ਦੀ ਸਾਂਭ ਸੰਭਾਲ ਨਾਲ ਲਬਰੇਜ਼ ਹੈ : ਕੇਂਦਰੀ ਵਾਤਾਵਰਣ ਮੰਤਰੀ

132 ਸ਼ਹਿਰਾਂ ਲਈ ਲਾਗੂ ਕੀਤੀ ਜਾਣ ਵਾਲੀ ਸ਼ਹਿਰੀ ਹਵਾ ਕਾਰਜਕਾਰੀ ਯੋਜਨਾ ਦੀ ਸਰੀਰਿਕ ਦੇ ਨਾਲ ਨਾਲ ਵਿੱਤੀ ਸਥਿਤੀ ਦੇ ਟਰੈਕ ਲਈ ਪੀ ਆਰ ਏ ਐੱਨ ਏ ਪੋਰਟਲ ਲਾਂਚ ਕੀਤਾ ਗਿਆ

Posted On: 07 SEP 2021 3:13PM by PIB Chandigarh

ਕੇਂਦਰੀ ਵਾਤਾਵਰਣ , ਵਣ ਅਤੇ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੁਪੇਂਦਰ ਯਾਦਵ ਨੇ ਨਾਗਰਿਕਾਂ ਸਮੇਤ ਸਾਰੇ ਭਾਗੀਦਾਰਾਂ ਨੂੰ ਸਾਰਿਆਂ ਦੀ ਸਿਹਤਮੰਦ ਜਿ਼ੰਦਗੀਆਂ ਅਤੇ ਸਾਫ ਹਵਾ ਪ੍ਰਾਪਤ ਕਰਨ ਲਈ ਸੁਹਿਰਦਤਾ ਅਤੇ ਸਿ਼ੱਦਤ ਨਾਲ ਯੋਗਦਾਨ ਪਾਉਣ ਲਈ ਆਖਿਆ 
ਕੇਂਦਰੀ ਮੰਤਰੀ ਜੋ ਅੱਜ ਨਵੀਂ ਦਿੱਲੀ ਵਿੱਚ ਨੀਲੇ ਅਕਾਸ਼ ਲਈ ਸਾਫ ਹਵਾ ਬਾਰੇ ਦੂਜੇ ਅੰਤਰਰਾਸ਼ਟਰੀ ਦਿਵਸ ਸੰਬੰਧ ਵਿੱਚ ਇੱਕ ਈਵੈਂਟ ਵਿੱਚ ਬੋਲ ਰਹੇ ਸਨ , ਨੇ ਕਿਹਾ ਹੈ ਕਿ ਕੇਂਦਰ ਸਰਕਾਰ ਨੇ ਦੇਸ਼ ਭਰ ਵਿੱਚ ਹਵਾ ਗੁਣਵਤਾ ਦੇ ਸੁਧਾਰ ਲਈ ਕਈ ਪਹਿਲਕਦਮੀਆਂ ਲਾਂਚ ਕੀਤੀਆਂ ਹਨ  ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੇ ਖੁੱਦ 100 ਤੋਂ ਵੱਧ ਸ਼ਹਿਰਾਂ ਵਿੱਚ ਹਵਾ ਗੁਣਵਤਾ ਦੇ ਸੰਪੂਰਨ ਸੁਧਾਰ ਲਈ ਆਪਣੇ ਲਈ ਟੀਚਾ ਮਿਥਿਆ ਹੈ  ਵਾਤਾਵਰਣ ਮੰਤਰੀ ਨੇ ਦੱਸਿਆ, "2018 ਦੇ ਮੁਕਾਬਲੇ 2019 ਵਿੱਚ 86 ਸ਼ਹਿਰਾਂ ਵਿੱਚ ਬੇਹਤਰ ਹਵਾ ਗੁਣਵਤਾ ਵੱਧ ਕੇ 2020 ਵਿੱਚ 104 ਸ਼ਹਿਰਾਂ ਵਿੱਚ ਨਜ਼ਰ  ਰਹੀ ਹੈ"
ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਤਹਿਤ ਸਰਕਾਰ ਹੁਣ ਜਨਤਕ ਵਸਤਾਂ ਜਿਵੇਂ ਪਾਣੀ ਹਵਾ ਅਤੇ ਭੂਮੀ ਦੀ ਸਾਂਭ ਸੰਭਾਲ ਨੂੰ ਵੱਡਾ ਮਹੱਤਵ ਦਿੰਦਿਆਂ ਸਰਗਰਮੀ ਨਾਲ ਸਾਰੀਆਂ ਨੀਤੀ ਪਹੁੰਚਾਂ ਨਾਲ ਜੋੜ ਰਹੀ ਹੈ 



ਸ਼੍ਰੀ ਯਾਦਵ ਨੇ ਇਸ ਮੌਕੇ ਦਿੱਲੀ ਦੇ ਆਨੰਦ ਵਿਹਾਰ ਵਿੱਚ ਭਾਰਤ ਦੇ ਪਹਿਲੇ ਸੰਚਾਲਿਤ ਸਮੋਗ ਟਾਵਰ ਦਾ ਵਰਚੁਅਲੀ ਉਦਘਾਟਨ ਕੀਤਾ ਅਤੇ ਆਸ ਪ੍ਰਗਟ ਕੀਤੀ ਕਿ ਪਾਇਲਟ ਸਮੋਗ ਟਾਵਰ ਪ੍ਰਾਜੈਕਟ ਲਾਭਦਾਇਕ ਨਤੀਜੇ ਦੇਵੇਗਾ ਅਤੇ ਹਵਾ ਗੁਣਵਤਾ ਦੇ ਸੁਧਾਰ ਯਤਨਾਂ ਵਿੱਚ ਵਾਧਾ ਕਰੇਗਾ  ਸਮੋਗ ਟਾਵਰ ਵੱਡੇ / ਦਰਮਿਆਨੇ ਪੈਮਾਨੇ ਤੇ ਏਅਰ ਪਿਊਰੀਫਾਇਰਜ਼ ਵਜੋਂ ਡਿਜ਼ਾਈਨ ਕੀਤਾ ਇੱਕ ਸਟਰਕਚਰ ਹੈ , ਜੋ ਫਿਲਟਰਜ਼ ਰਾਹੀਂ ਹਵਾ ਨੂੰ ਆਮ ਤੌਰ ਤੇ ਬਾਹਰ ਕੱਢ ਕੇ ਹਵਾ ਪ੍ਰਦੂਸ਼ਨ ਘੱਟ ਕਰਦਾ ਹੈ 


 

 

 


ਇਸ ਈਵੈਂਟ ਦੌਰਾਨ ਕੌਮੀ ਸਾਫ਼ ਹਵਾ ਪ੍ਰੋਗਰਾਮ (ਐੱਨ ਸੀ  ਪੀਤਹਿਤ ਨਾਨ ਅਟੇਨਮੈਂਟ ਸ਼ਹਿਰਾਂ ਵਿੱਚ ਹਵਾ ਪ੍ਰਦੁਸ਼ਨ ਦੇ ਨਿਯੰਤਰਣ ਲਈ ਇੱਕ ਪਰਾਣਾ (ਪੀ ਆਰ  ਐੱਨ ਨਾਂ ਦਾ ਪੋਰਟਲ ਵੀ ਲਾਂਚ ਕੀਤਾ ਗਿਆ  ਵਾਤਾਵਰਣ , ਵਣ ਅਤੇ ਜਲਵਾਯੂ ਮੰਤਰਾਲਾ ਅਤੇ ਕੇਂਦਰੀ ਪ੍ਰਦੁਸ਼ਨ ਕੰਟਰੋਲ ਬੋਰਡ (ਸੀ ਪੀ ਸੀ ਬੀ) 2019 ਤੋਂ ਦੇਸ਼ ਵਿੱਚ ਕੌਮੀ ਸਾਫ ਹਵਾ ਪ੍ਰੋਗਰਾਮ (ਐੱਨ ਸੀ  ਪੀਲਾਗੂ ਕਰ ਰਹੇ ਹਨ  ਇਸ ਲਈ ਦੇਸ਼ ਭਰ ਵਿੱਚ 224 ਤੱਕ ਪਰਟੀਕੁਲੇਟ ਮੈਟਰ (ਪੀ ਐੱਮ 10 ਅਤੇ ਪੀ ਐੱਮ 02) ਕੰਸਨਟ੍ਰੇਸ਼ਨਜ਼ ਨੂੰ 20 ਤੋਂ 30% ਘਟਾਉਣ ਲਈ ਰੱਖਿਆ ਟੀਚਾ ਪ੍ਰਾਪਤ ਕੀਤਾ ਜਾਵੇਗਾ 



132 ਨਾਨ — ਅਟੇਨਮੈਂਟ ਸ਼ਹਿਰਾਂ (ਐੱਨ  ਸੀਜ਼) / ਮਿਲੀਅਨ ਪਲੱਸ ਸ਼ਹਿਰਾਂ (ਐੱਮ ਪੀ ਸੀਜਿਹਨਾਂ ਵਿੱਚ ਸ਼ਹਿਰ ਵਿਸ਼ੇਸ਼ ਹਵਾ ਪ੍ਰਦੂਸ਼ਨ ਸਰੋਤਾਂ (ਮਿੱਟੀ ਤੇ ਸੜਕ ਦੀ ਧੂੜ , ਵਾਹਨ , ਸਵਦੇਸ਼ੀ ਫਿਊਲ , ਐੱਮ ਐੱਸ ਡਬਲਯੁ ਬਰਨਿੰਗ , ਕੰਸਟਰਕਸ਼ਨ ਸਮੱਗਰੀ ਅਤੇ ਉਦਯੋਗਲਈ ਹਵਾ ਗੁਣਵਤਾ ਸੁਧਾਰਨ ਲਈ ਸ਼ਹਿਰ ਵਿਸ਼ੇਸ਼ ਕਾਰਜਕਾਰੀ ਯੋਜਨਾਵਾਂ ਤਿਆਰ ਕੀਤੀਆਂ ਗਈਆਂ ਹਨ ਅਤੇ ਪਹਿਲਾਂ ਹੀ ਲਾਗੂ ਕੀਤੀਆਂ ਜਾ ਰਹੀਆਂ ਹਨ  ਪੋਰਟਲ (prana.cpcb.gov.in) ਜਨਤਾ ਨੂੰ ਹਵਾ ਗੁਣਵਤਾ ਬਾਰੇ ਜਾਣਕਾਰੀ ਦੇਣ ਅਤੇ ਸ਼ਹਿਰੀ ਹਵਾ ਕਾਰਜਕਾਰੀ ਯੋਜਨਾ ਲਾਗੂ ਕਰਨ ਦੀ ਸਰੀਰਿਕ ਦੇ ਨਾਲ ਨਾਲ ਵਿੱਤੀ ਸਥਿਤੀ ਨੂੰ ਟਰੈਕ ਕਰਨ ਵਿੱਚ ਮਦਦ ਕਰੇਗਾ 

ਵਾਤਾਵਰਣ , ਵਣ ਤੇ ਜਲਵਾਯੁ ਪਰਿਵਰਤਨ ਦੇ ਰਾਜ ਮੰਤਰੀ ਸ਼੍ਰੀ ਅਸ਼ਵਨੀ ਚੌਬੇ ਨੇ ਈਵੈਂਟ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਫ ਹਵਾ ਬਹੁਤ ਹੀ ਗੁੰਝਲਦਾਰ ਤਰੀਕੇ ਨਾਲ ਮਨੁੱਖਾਂ ਲਈ ਫਾਇਦਿਆਂ ਦੇ ਨਾਲ ਜੁੜੀ ਹੋਈ ਹੈ ਅਤੇ ਉਹਨਾਂ ਨੇ ਨਾਅਰਾ ਦਿੱਤਾ "ਸਵੱਛ ਭਵਨ , ਨੀਲ ਗਗਨ ਉਹਨਾਂ ਨੇ ਜ਼ੋਰ ਦਿੱਤਾ ਕਿ ਨੀਲੇ ਆਕਾਸ਼ਾਂ ਲਈ ਸਾਨੂੰ ਸਾਫ਼ ਹਵਾ ਲਈ ਕੰਮ ਕਰਨ ਦੀ ਜਰੂਰਤ ਹੈ ਅਤੇ ਜ਼ੋਰ ਦਿੱਤਾ ਕਿ ਸਾਰਿਆਂ ਨੂੰ ਟਿਕਾਉਣਯੋਗ ਤਰਜ਼ੇ ਜਿ਼ੰਦਗੀ ਅਪਨਾਉਣੀ ਚਾਹੀਦੀ ਹੈ 
 

 

*****************

ਵੀ ਆਰ ਆਰ ਕੇ / ਜੀ ਕੇ



(Release ID: 1753005) Visitor Counter : 174


Read this release in: English , Urdu , Hindi , Tamil