ਵਿੱਤ ਮੰਤਰਾਲਾ

ਸੀ ਬੀ ਡੀ ਟੀ ਨੇ ਆਮਦਨਕਰ ਨਿਯਮ 1962 ਨੂੰ ਸੋਧ ਕੇ ਮਨੁੱਖ ਰਹਿਤ ਮੁਲਾਂਕਣ ਕਾਰਵਾਈਆਂ ਲਈ ਦਾਇਰ ਕੀਤੇ ਇਲੈਕਟ੍ਰੋਨਿਕ ਰਿਕਾਰਡਸ ਦੀ ਪ੍ਰਮਾਣਿਕਤਾ ਨੂੰ ਸੁਖਾਲਾ ਬਣਾਇਆ ਹੈ

Posted On: 07 SEP 2021 8:31PM by PIB Chandigarh

ਇਲੈਕਟ੍ਰੋਨਿਕ ਰਿਕਾਰਡਸ ਦੀ ਪ੍ਰਮਾਣਿਕਤਾ ਦੀ ਪ੍ਰਕਿਰਿਆ ਨੂੰ ਮਨੁੱਖ ਰਹਿਤ ਮੁਲਾਂਕਣ ਕਾਰਵਾਈਆਂ ਲਈ ਸੌਖਾ ਬਣਾਉਣ ਲਈ ਸਰਕਾਰ ਨੇ ਮਿਤੀ 06 ਸਤੰਬਰ 2021 ਨੂੰ ਵਾਈਡ ਨੋਟੀਫਿਕੇਸ਼ਨ ਨੰਬਰ ਜੀ ਐੱਸ ਆਰ 616 (ਰਾਹੀਂ ਆਮਦਨਕਰ ਨਿਯਮ 1962 (" ਨਿਯਮ") ਨੂੰ ਸੋਧਿਆ ਹੈ  ਸੋਧੇ ਗਏ ਨਿਯਮਾਂ ਵਿੱਚ ਆਮਦਨਕਰ ਵਿਭਾਗ ਦੇ ਪੋਰਟਲ ਤੇ ਕਰਦਾਤਾਵਾਂ ਵੱਲੋਂ ਪੰਜੀਕ੍ਰਿਤ ਖਾਤਿਆਂ ਦੁਆਰਾ ਦਾਇਰ ਕੀਤੇ ਇਲੈਕਟ੍ਰੋਨਿਕ ਰਿਡਾਰਡਸ ਨੂੰ ਕਰਦਾਤਾ ਦੁਆਰਾ ਇਲੈਕਟ੍ਰੋਨਿਕ ਪ੍ਰਮਾਣਿਕਤਾ ਕੋਡ ( ਵੀ ਸੀਦੁਆਰਾ ਪ੍ਰਮਾਣਿਤ ਸਮਝਿਆ ਜਾਵੇਗਾ  ਇਸ ਲਈ ਜਦੋਂ ਇੱਕ ਵਿਅਕਤੀ ਆਮਦਨਕਰ ਵਿਭਾਗ ਦੇ ਨਿਰਧਾਰਿਤ ਪੋਰਟਲ ਵਿੱਚ ਪੰਜੀਕ੍ਰਿਤ ਖਾਤੇ ਵਿੱਚ ਲਾਗ ਇਨ ਦੁਆਰਾ ਇਲੈਕਟ੍ਰੋਨਿਕ ਰਿਕਾਰਡ ਦਾਇਰ ਕਰਦਾ ਹੈ ਤਾਂ ਇਸ ਨੂੰ ਆਮਦਨਕਰ ਐਕਟ 1961 (" ਐਕਟ") ਦੇ ਸੈਕਸ਼ਨ 144 ਬੀ(7) (ਆਈ) (ਬੀਦੇ ਉਦੇਸ਼ਾਂ ਲਈ  ਵੀ ਸੀ ਦੁਆਰਾ ਪ੍ਰਮਾਣਿਤ ਇਲੈਕਟ੍ਰੋਨਿਕ ਰਿਕਾਰਡ ਸਮਝਿਆ ਜਾਵੇਗਾ 
ਹਾਲਾਂਕਿ ਐਕਟ ਦੀਆਂ ਮੌਜੂਦਾ ਵਿਵਸਥਾਵਾਂ ਦੇ ਸੈਕਸ਼ਨ 144 ਬੀ (7) (ਆਈ) (ਬੀਤਹਿਤ  ਵੀ ਸੀ ਦੁਆਰਾ ਪ੍ਰਮਾਣਿਤ ਇਹ ਸੁਖਾਲੀ ਪ੍ਰਕਿਰਿਆ ਕੁਝ ਵਿਅਕਤੀਆਂ (ਜਿਵੇਂ ਕੰਪਨੀਆਂ , ਟੈਕਸ ਆਡਿਟ ਕੇਸਾਂ , ਆਦਿਲਈ ਉਪਲਬੱਧ ਨਹੀਂ ਹੈ ਅਤੇ ਉਹਨਾਂ ਨੂੰ ਡਿਜੀਟਲ ਦਸਤਖ਼ਤ ਦੁਆਰਾ ਇਲੈਕਟ੍ਰੋਨਿਕ ਰਿਕਾਰਡ ਨੂੰ ਪ੍ਰਮਾਣਿਤ ਕਰਨ ਦੀ ਲੋੜ ਲਾਜ਼ਮੀ ਹੈ  ਇਹਨਾਂ ਵਿਅਕਤੀਆਂ ਨੂੰ  ਵੀ ਸੀ ਦੁਆਰਾ ਪ੍ਰਮਾਣਿਤ ਸੁਖਾਲੀ ਪ੍ਰਕਿਰਿਆ ਦਾ ਫਾਇਦਾ ਮੁਹੱਈਆ ਕਰਨ ਲਈ ਇਹ ਫੈਸਲਾ ਕੀਤਾ ਗਿਆ ਹੈ ਕਿ ਇਹਨਾਂ ਵਿਅਕਤੀਆਂ ਤੱਕ ਵੀ  ਵੀ ਸੀ ਦੁਆਰਾ ਪ੍ਰਮਾਣਿਤ ਸੁਖਾਲੀ ਪ੍ਰਕਿਰਿਆ ਪਹੁੰਚਾਈ ਜਾਵੇਗੀ  ਇਸ ਲਈ ਵਿਅਕਤੀ ਜਿਹਨਾਂ ਨੂੰ ਡਿਜੀਟਲ ਦਸਤਖ਼ਤ ਦੁਆਰਾ ਇਲੈਕਟ੍ਰੋਨਿਕ ਰਿਕਾਰਡ ਨੂੰ ਪ੍ਰਮਾਣਿਤ ਕਰਨ ਲਈ ਲਾਜ਼ਮੀ ਲੋੜ ਹੈ ,  ਉਹਨਾਂ ਦੇ ਇਲੈਕਟ੍ਰੋਨਿਕ ਰਿਕਾਰਡ ਨੂੰ ਵੀ ਪ੍ਰਮਾਣਿਤ ਸਮਝਿਆ ਜਾਵੇਗਾ  ਜਦ ਉਹ ਇਹ ਰਿਕਾਰਡ ਆਮਦਨਕਰ ਵਿਭਾਗ ਦੇ ਪੋਰਟਲ ਤੇ ਪੰਜੀਕ੍ਰਿਤ ਖਾਤੇ ਦੁਆਰਾ ਰਿਕਾਰਡ ਦਾਇਰ ਕਰਦੇ ਹਨ  ਇਸ ਸੰਬੰਧ ਵਿੱਚ ਕਾਨੂੰਨੀ ਸੋਧਾਂ ਆਉਣ ਵਾਲੇ ਸਮੇਂ ਵਿੱਚ ਕੀਤੀਆਂ ਜਾਣਗੀਆਂ 

 

*****************

 

ਆਰ ਐੱਮ / ਕੇ ਐੱਮ ਐੱਨ



(Release ID: 1753004) Visitor Counter : 176