ਰੱਖਿਆ ਮੰਤਰਾਲਾ
ਆਈ ਐੱਨ ਤਬਰ ਨੇ ਮਿਸਰ ਦੇ ਨੇਵੀ ਨਾਲ ਸਮੁਦਰੀ ਭਾਈਵਾਲੀ ਅਭਿਆਸ ਕੀਤੇ
Posted On:
07 SEP 2021 4:58PM by PIB Chandigarh
05 ਸਤੰਬਰ 2021 ਨੂੰ ਅਲੈਗਜ਼ੈਂਡਰੀਆ ਬੰਦਰਗਾਹ ਛੱਡਣ ਤੋਂ ਬਾਅਦ ਆਈ ਐੱਨ ਐੱਸ ਤਬਰ ਨੇ ਮਿਸਰ ਨੇਵੀ ਦੀ ਮੋਹਰੀ ਫ੍ਰਿਗੇਟ ਈ ਐੱਨ ਐੱਸ ਅਲੈਗਜ਼ੈਂਡਰੀਆ ਨਾਲ ਭੂ—ਮੱਧ ਸਾਗਰ ਵਿੱਚ ਸਮੁਦਰੀ ਭਾਈਵਾਲੀ ਅਭਿਆਸ ਕੀਤੇ ।
ਅਭਿਆਸ ਵਿੱਚ ਨੇਵਲ ਸੰਚਾਲਨਾਂ ਦੀ ਵੱਡੀ ਰੇਂਜ ਨੂੰ ਕਵਰ ਕਰਨ ਵਾਲੀਆਂ ਬਹੁ ਗਤੀਵਿਧੀਆਂ ਸ਼ਾਮਲ ਸਨ , ਇਹਨਾਂ ਵਿੱਚ ਵਾਤਾਵਰਣ ਨੂੰ ਅਪ੍ਰਣਾਲਿਕ ਖ਼ਤਰਿਆਂ ਰਾਹੀਂ ਟਰਾਂਜਿ਼ਟ ਲਈ ਕਸਰਤਾਂ , ਸਮੁਦਰ ਵਿੱਚ ਸ਼ੱਕੀ ਜਹਾਜ਼ਾਂ ਨੂੰ ਰੋਕਣ ਲਈ ਸੰਚਾਲਨਾਂ , ਸੰਚਾਰ ਪ੍ਰਕਿਰਿਆਵਾਂ ਅਤੇ ਸਮੁਦਰੀ ਡੋਮੇਨ ਤਸਵੀਰ ਦਾ ਸੰਯੁਕਤ ਵਿਕਾਸ ਅਤੇ ਸਮੁਦਰੀ ਕਸਰਤਾਂ ਦੌਰਾਨ ਭਰਪਾਈ ਸ਼ਾਮਲ ਸਨ । ਅਭਿਆਸ ਦੀ ਮੁੱਖ ਝਲਕੀ ਕਰੋਸ ਡੈੱਕ ਹੇਲੋ ਸੰਚਾਲਨ ਸਨ । ਜਿਹਨਾਂ ਵਿੱਚ ਹੇਲੋ ਰਿਕਵਰੀ ਢੰਗ ਤਰੀਕੇ ਅਤੇ ਦੋਹਾਂ ਜਹਾਜ਼ਾਂ ਵਿਚਾਲੇ ਏਅਰ ਬੋਰਨ ਹਲਕੀਆਂ ਭਰਪਾਈ ਕਰਸਤਾਂ ਵੀ ਸ਼ਾਮਲ ਸਨ ।
ਇਹ ਅਭਿਆਸ ਦੋਹਾਂ ਜਲ ਸੈਨਾਵਾਂ ਦੌਰਾਨ ਅੰਤਰਕ੍ਰਿਆਸ਼ੀਲਤਾ ਵਧਾਉਣ ਵਿੱਚ ਮਹੱਤਵਪੂਰਨ ਫਾਇਦੇਮੰਦ ਸੀ ਅਤੇ ਭਵਿੱਖ ਵਿੱਚ ਸਾਂਝੇ ਸਮੁਦਰੀ ਖਤਰਿਆਂ ਖਿਲਾਫ ਸਾਂਝੇ ਸੰਚਾਲਨਾਂ ਲਈ ਸਕੋਪ ਨੂੰ ਵਧਾਉਂਦੇ ਸਨ । ਸਮੁਦਰੀ ਭਾਈਵਾਲੀ ਅਭਿਆਸ ਨੇਵਲ ਰਵਾਇਤਾਂ ਅਨੁਸਾਰ ਦੋਨਾਂ ਜਹਾਜ਼ਾਂ ਵਿਚਾਲੇ "ਸਟੀਮ ਪਾਸਟ" ਨਾਲ ਖ਼ਤਮ ਹੋਏ ।
***********
ਏ ਬੀ ਬੀ ਬੀ / ਵੀ ਐੱਮ / ਪੀ ਐੱਸ
(Release ID: 1753002)
Visitor Counter : 202