ਆਯੂਸ਼
azadi ka amrit mahotsav

ਕੁਪੋਸ਼ਣ ਦੇ ਖਾਤਮੇ ਲਈ ਪੋਸ਼ਣ ਵਾਟਿਕਾ ਦੀ ਮਹੱਤਤਾ ਬਾਰੇ ਵੈਬਿਨਾਰ ਦਾ ਆਯੋਜਨ


ਪੋਸ਼ਣ ਵਾਟਿਕਾ ਅਧੀਨ ਪੌਸ਼ਟਿਕ ਅਤੇ ਜੜੀ ਬੂਟੀਆਂ ਦੀ ਪਲਾਂਟੇਸ਼ਨ ਬਾਹਰੀ ਨਿਰਭਰਤਾ ਨੂੰ ਘਟਾਏਗੀ: ਡਾ. ਮੁੰਜਾਪਾਰਾ ਮਹਿੰਦਰਭਾਈ

Posted On: 07 SEP 2021 7:56PM by PIB Chandigarh

ਆਯੁਸ਼ ਮੰਤਰਾਲਾ ਅਤੇ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਨੇ ਸਾਂਝੇ ਤੌਰ 'ਤੇ ਅੱਜ ਕੁਪੋਸ਼ਣ ਦੇ ਖਾਤਮੇ ਲਈਪੋਸ਼ਣ ਵਾਟਿਕਾ 'ਦੇ ਮਹੱਤਵਤੇ ਇੱਕ ਵੈਬਿਨਾਰ ਦਾ ਆਯੋਜਨ ਕੀਤਾ।

ਵੈਬਿਨਾਰ ਵਿੱਚ ਆਯੁਸ਼ ਅਤੇ ਮਹਿਲਾ ਅਤੇ ਬਾਲ ਵਿਕਾਸ ਰਾਜ ਮੰਤਰੀ ਡਾ ਮੁੰਜਾਪਾਰਾ ਮਹਿੰਦਰਭਾਈ ਨੇ ਸ਼ਿਰਕਤ ਕੀਤੀ; ਜਿਨ੍ਹਾਂ ਹੋਰਨਾਂ ਨੇ ਇਸ ਵੈਬਿਨਾਰ ਵਿੱਚ ਹਿੱਸਾ ਲਿਆ ਉਨ੍ਹਾਂ ਵਿੱਚ ਇੰਦੇਵਰ ਪਾਂਡੇਸਕੱਤਰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ, ਵੈਦ ਰਾਜੇਸ਼ ਕੋਟੇਚਾਸਕੱਤਰਆਯੁਸ਼ ਮੰਤਰਾਲਾਪ੍ਰੋਫੈਸਰ ਸੰਜੀਵ ਸ਼ਰਮਾਵਾਈਸ ਚਾਂਸਲਰਨੈਸ਼ਨਲ ਇੰਸਟੀਚਿਊਟ ਆਫ਼ ਆਯੁਰਵੇਦ (ਐਨਆਈਏ, ਡੀਮਡ ਯੂਨੀਵਰਸਿਟੀ)ਡਾ: ਜੇਐਲਐਨ ਸ਼ਾਸਤਰੀਸਾਬਕਾ ਸੀਈਓ,  ਐਨਐਮਪੀਬੀਪ੍ਰੋ. ਮੀਤਾ ਕੋਟੇਚਾਪ੍ਰੋ-ਵੀਸੀਐਨਆਈਏਵਰਲਕਸ਼ਮੀ ਵੈਂਕਟਾਪਥੀਨੀਤੀ ਸਲਾਹਕਾਰ ਅਤੇ ਸੁਤੰਤਰ ਖੋਜਕਾਰ ਸ਼ਾਮਲ ਸਨ। 

ਬੁਲਾਰਿਆਂ ਨੇ ਗਰਭਵਤੀ ਅਤੇ ਦੁੱਧ ਚੁੰਘਾਉਣ ਵਾਲੀਆਂ ਔਰਤਾਂ ਅਤੇ ਬੱਚਿਆਂ ਲਈ ਪੌਸ਼ਟਿਕ ਭੋਜਨ ਅਤੇ ਮੈਡਿਸਨਲ ਪੌਦਿਆਂ ਦੀ ਅਸਾਨੀ ਨਾਲ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਂਗਨਵਾੜੀਆਂਸਕੂਲਾਂ ਅਤੇ ਕਿਚਨ ਗਾਰਡਨਾਂ ਵਿੱਚ ਹਰਬਲ ਪੌਦੇ ਲਗਾਉਣ ਦੇ ਮਹੱਤਵ ਬਾਰੇ ਚਰਚਾ ਕੀਤੀ। 

 

ਵੈਬਿਨਾਰ ਨੂੰ ਸੰਬੋਧਨ ਕਰਦਿਆਂ ਡਾ. ਮੁੰਜਾਪਾਰਾ ਨੇ ਕਿਹਾ "ਪੋਸ਼ਣ ਅਭਿਆਨ ਦਾ ਉਦੇਸ਼ ਕੁਪੋਸ਼ਣ ਦੀ  ਸਮਸਿਆ ਨਾਲ ਨਜਿੱਠਣ ਲਈ ਵੱਖ-ਵੱਖ ਮੰਤਰਾਲਿਆਂ ਵਿਚਲੇ ਤਾਲਮੇਲ ਨੂੰ ਹੁਲਾਰਾ ਦੇਣਾ ਹੈ। ਪੋਸ਼ਣ ਵਾਟਿਕਾ ਦੇ ਅਧੀਨ ਪੌਸ਼ਟਿਕ ਅਤੇ ਜੜੀ ਬੂਟੀਆਂ ਦੇ ਪੌਦੇ ਲਗਾਉਣਾ ਬਾਹਰੀ ਨਿਰਭਰਤਾ ਨੂੰ ਘਟਾਏਗਾ ਅਤੇ ਸਮਾਜਾਂ ਨੂੰ ਉਨ੍ਹਾਂ ਦੀ ਪੋਸ਼ਣ ਸੁਰੱਖਿਆ ਲਈ ਆਤਮਨਿਰਭਰ ਬਣਾਏਗਾ।” ਮੰਤਰੀ ਨੇ ਅੱਗੇ ਕਿਹਾ ਕਿ ਪੋਸ਼ਨ ਵਾਟਿਕਾ ਪਰਿਵਾਰ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੋੜੀਂਦੇ ਫਲਾਂ ਅਤੇ ਸਬਜ਼ੀਆਂ ਦੀ ਨਿਰੰਤਰ ਸਪਲਾਈ ਰਾਹੀਂ ਸੂਖਮ ਪੋਸ਼ਕ ਤੱਤ ਮੁਹੱਈਆ ਕਰਵਾ ਕੇ ਖੁਰਾਕ ਭਿੰਨਤਾ ਨੂੰ ਵਧਾਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਸਕਦੀ ਹੈਜੋ ਕੁਪੋਸ਼ਣ ਨਾਲ ਲੜਨ ਲਈ ਭੋਜਨ ਸੁਰੱਖਿਆ ਅਤੇ ਭਿੰਨਤਾ ਪ੍ਰਦਾਨ ਕਰਨ ਲਈ ਘਰੇਲੂ ਜਾਂ ਸਮਾਜ ਪੱਧਰ ਤੇ ਇੱਕ ਸਥਾਈ ਨਮੂਨਾ ਸਾਬਤ ਹੋ ਸਕਦੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੇਂਡੂ ਖੇਤਰਾਂ ਵਿੱਚ ਕਾਫ਼ੀ ਜਗ੍ਹਾ ਹੈ ਅਤੇ ਇੱਕ ਨਿਉਟਰੀ  ਗਾਰਡਨ /ਪੋਸ਼ਣ ਵਾਟਿਕਾਵਾਂ ਸਥਾਪਤ ਕਰਨਾ ਬਹੁਤ ਆਸਾਨ ਹੈ ਕਿਉਂਕਿ ਖੇਤ ਪਰਿਵਾਰ ਖੇਤੀਬਾੜੀ ਨਾਲ ਜੁੜੇ ਹੋਏ ਹਨ। 

ਆਯੁਸ਼ ਮੰਤਰਾਲਾ ਦੇ ਸਕੱਤਰ ਵੈਦ ਰਾਜੇਸ਼ ਕੋਟੇਚਾ ਨੇ ਕਿਹਾ ਕਿ ਆਯੁਸ਼ ਪ੍ਰਣਾਲੀਆਂ ਵਿੱਚ ਖੁਰਾਕ ਅਤੇ ਪੋਸ਼ਣ ਨੂੰ ਬਹੁਤ ਵਿਸਥਾਰ ਨਾਲ ਸਮਝਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ  3,000 ਆਂਗਨਵਾੜੀਆਂ ਨਾਲ ਸਹਿਯੋਗ ਕਰਕੇ ਪੋਸ਼ਣ ਵਾਟਿਕਾਵਾਂ ਸਥਾਪਤ ਕਰਨ ਦੀ ਮੁਹਿੰਮ ਨੂੰ ਅੱਗੇ  ਲੈ ਕੇ ਜਾਵੇਗਾ ਅਤੇ ਉੱਥੇ ਲਗਾਏ ਜਾਣ ਵਾਲੇ ਪੌਸ਼ਟਿਕ ਅਤੇ ਜੜੀ ਬੂਟੀਆਂ ਬਾਰੇ ਵੀ ਫੈਸਲਾ ਕਰੇਗਾ। ਇੱਕ ਸਕ੍ਰਿਪਚਰ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ, ਜੇ ਅਸੀਂ ਪੋਸ਼ਣ ਵੱਲ ਧਿਆਨ ਦੇਵਾਂਗੇ ਤਾਂ ਦਵਾਈਆਂ ਦੀ ਕੋਈ ਲੋੜ ਨਹੀਂ ਹੋਵੇਗੀ। ਜੇ ਅਸੀਂ ਆਪਣੀ ਖੁਰਾਕ ਵੱਲ ਧਿਆਨ ਨਹੀਂ ਦਿੰਦੇਤਾਂ ਫੇਰ ਇੱਥੋਂ ਤੱਕ ਕਿ ਦਵਾਈਆਂ ਵੀ ਕੰਮ ਨਹੀਂ ਕਰਨਗੀਆਂ। 

ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਸਕੱਤਰਇੰਦੇਵਰ ਪਾਂਡੇ ਨੇ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਆਯੁਸ਼ ਮੰਤਰਾਲਾ ਨਾਲ ਇਹ ਯਕੀਨੀ ਬਣਾਉਣ ਵਿੱਚ ਸਭ ਤੋਂ ਅੱਗੇ ਸੀ ਕਿ ਔਰਤਾਂ ਅਤੇ ਬੱਚਿਆਂ ਦੀ ਭਲਾਈ ਦਾ ਧਿਆਨ ਰੱਖਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ, "ਪੋਸ਼ਣ ਅਭਿਆਨ ਸ਼ੁਰੂ ਕਰਨ ਦਾ ਮੁੱਖ ਉਦੇਸ਼ ਕੁਪੋਸ਼ਣ ਦੀ ਸਮੱਸਿਆ ਨੂੰ ਹੱਲ ਕਰਨਾ ਹੈ। ਆਂਗਨਵਾੜੀ 50% ਲੋਕਾਂ ਨੂੰ ਕਵਰ ਕਰਦੀ ਹੈ ਜੋ ਗਰੀਬ ਹਨ ਅਤੇ ਉਨ੍ਹਾਂ ਨੂੰ ਸਹੀ ਪੋਸ਼ਣ ਨਹੀਂ ਮਿਲਦਾਜਦੋਂ ਕਿ ਪੋਸ਼ਣ ਅਭਿਆਨ ਦੂਜੇ 50% ਲੋਕਾਂ ਨੂੰ ਕਵਰ ਕਰਦਾ ਹੈ ਜੋ ਸ਼ਾਇਦ ਗਰੀਬ ਨਹੀਂ ਹਨ ਪਰ ਉਨ੍ਹਾਂ ਨੂੰ ਸਹੀ ਪੋਸ਼ਣ ਬਾਰੇ ਜਾਣਕਾਰੀ ਦੀ ਲੋੜ ਹੈ।

ਨੀਤੀ ਸਲਾਹਕਾਰ ਅਤੇ ਸੁਤੰਤਰ ਖੋਜਕਰਤਾ ਵਰਲਕਸ਼ਮੀ ਵੈਂਕਟਪਥੀ ਨੇ ਸੁਝਾਅ ਦਿੱਤਾ ਕਿ ਮੋਰਿੰਗਾ,  ਅਮਰੂਦਕੇਲਾ ਅਤੇ ਤੁਲਸੀ ਵਰਗੇ ਪੌਦੇ ਪੌਸ਼ਣ ਵਾਟਿਕਾ ਵਿੱਚ ਲਗਾਉਣ ਲਈ ਵਧੀਆ ਕਿਸਮਾਂ ਹਨ, ਕਿਉਂਕਿ ਉਹ ਔਰਤਾਂ ਅਤੇ ਬੱਚਿਆਂ ਵਿੱਚ ਕੁਪੋਸ਼ਣ ਦੀਆਂ ਸਮੱਸਿਆਵਾਂ ਨਾਲ ਨਜਿੱਠਦੇ ਹਨ। 

ਦੋ ਬਹੁਤ ਹੀ ਜਿਆਦਾ ਜਾਣਕਾਰੀ ਭਰਪੂਰ ਪੇਸ਼ਕਾਰੀਆਂ ਵਿੱਚਪ੍ਰੋ. ਮੀਤਾ ਕੋਟੇਚਾ  ਅਤੇ ਡਾ. ਜੇਐਲਐਨ ਸ਼ਾਸਤਰੀ ਨੇ ਆਯੁਰਵੇਦ ਅਤੇ ਮੰਤਰਾਲੇ ਦੇ ਦ੍ਰਿਸ਼ਟੀਕੋਣ ਅਤੇ ਲਾਗੂ ਕਰਨ ਦੀਆਂ ਰਣਨੀਤੀਆਂ, ਦੋਵਾਂ ਨੂੰ ਸਾਂਝਾ ਕਰਦਿਆਂ ਹੋਰ ਵਾਧੇ ਅਤੇ ਅਪਸਕੇਲਿੰਗ ਦੀਆਂ ਸੰਭਾਵਨਾਵਾਂ ਨੂੰ ਰੇਖਾਂਕਿਤ ਕੀਤਾ। 

---------------- 

 ਐਮਵੀ/ਐਸਕੇ


(Release ID: 1752999) Visitor Counter : 312


Read this release in: English , Urdu , Hindi