ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਵਿੱਚ ਵਿਸ਼ੇਸ਼ ਰਾਜਮਾਰਗਾਂ ਅਤੇ ਸੜਕ ਪ੍ਰੋਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ
ਸ਼੍ਰੀ ਕੇ.ਕੇ. ਪਾਠਕ, ਐੱਨਐੱਚਆਈਡੀਸੀਐੱਲ ਦੇ ਪ੍ਰਬੰਧ ਨਿਦੇਸ਼ਕ ਨੇ ਵਿਸ਼ੇਸ਼ ਪ੍ਰੋਜੈਕਟਾਂ ਦੇ ਬਾਰੇ ਵਿੱਚ ਜਾਣਕਾਰੀ ਪ੍ਰਦਾਨ ਕਰਨ ਲਈ ਮੰਤਰੀ ਨਾਲ ਮੁਲਾਕਾਤ ਕੀਤੀ
Posted On:
06 SEP 2021 6:07PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ, ਪੀਐੱਮਓ, ਪਰਸੋਨਲ, ਲੋਕ ਜਨਤਕਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਐੱਨਐੱਚਆਈਡੀਸੀਐੱਲ (ਰਾਸ਼ਟਰੀ ਰਾਜਮਾਰਗ ਅਤੇ ਬੁਨਿਆਦੀ ਢਾਂਚੇ ਵਿਕਾਸ ਨਿਗਮ ਲਿਮਿਟੇਡ) ਦੇ ਪ੍ਰਬੰਧ ਨਿਦੇਸ਼ਕ, ਕੇ.ਕੇ.ਪਾਠਕ ਦੇ ਨਾਲ ਜੰਮੂ-ਕਸ਼ਮੀਰ ਦੇ ਰਾਜਮਾਰਗਾਂ ਅਤੇ ਸੜਕ ਪ੍ਰੋਜੈਕਟਾਂ ਦੇ ਪ੍ਰਗਤੀ ਦੀ ਸਮੀਖਿਆ ਕੀਤੀ ਅਤੇ ਉਨ੍ਹਾਂ ਨੂੰ ਕਿਹਾ ਕਿ ਲੰਬਿਤ ਪ੍ਰੋਜੈਕਟਾਂ ਦਾ ਕੰਮ ਵਿਸ਼ਵ ਪੱਧਰ ‘ਤੇ ਕਰਦੇ ਹੋਏ ਉਸ ਨੂੰ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਏ।
ਡਾ. ਜਿਤੇਂਦਰ ਸਿੰਘ ਨੇ ਕਿਹਾ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਲਈ 1,08,621 ਕਰੋੜ ਰੁਪਏ ਤੋਂ ਜਿਆਦਾ ਦਾ ਬਜਟ ਆਬੰਟਿਤ ਕੀਤਾ ਹੈ, ਜੋ ਕਿ ਜੰਮੂ-ਕਸ਼ਮੀਰ ਲਈ ਹੁਣ ਤੱਕ ਦਾ ਸਭ ਤੋਂ ਜਿਆਦਾ ਅਤੇ ਇਤਿਹਾਸਿਕ ਬਜਟ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿੱਚ ਅਰਥ ਵਿਵਸਥਾ ਦੇ ਪੁਨਨਿਰਮਾਣ ਵਿੱਚ ਸਹਾਇਤਾ ਮਿਲੇਗੀ, ਨੌਕਰੀਆਂ ਉਤਪੰਨ ਹੋਣਗੀਆਂ ਅਤੇ ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਚੌਤਰਫਾ ਵਿਕਾਸ ਹੋਵੇਗਾ। ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ 5 ਅਗਸਤ, 2019 ਦੇ ਬਾਅਦ ਤੋਂ ਹਰੇਕ ਖੇਤਰ ਵਿੱਚ ਬਦਲਾਅ ਨਜ਼ਰ ਆ ਰਿਹਾ ਹੈ ਚਾਹੇ ਉਹ ਅਧੂਰੀ ਪ੍ਰੋਜੈਕਟਾਂ ਨੂੰ ਸੰਬੰਧਿਤ ਹੋਵੇ, ਕੇਂਦਰ ਦੁਆਰਾ ਪ੍ਰੋਯੋਜਿਤ ਯੋਜਨਾਵਾਂ ਦਾ ਲਾਗੂਕਰਨ ਹੋਵੇ, ਬੁਨਿਆਦੀ ਢਾਂਚੇ ਦਾ ਵਿਕਾਸ ਹੋਵੇਗਾ ਜਾਂ ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਦੀ ਸਥਿਤੀ ਹੋਵੇ।
ਸ਼੍ਰੀ ਪਾਠਕ, ਐੱਨਐੱਚਆਈਡੀਸੀਐੱਲ ਦੇ ਪ੍ਰਬੰਧ ਨਿਦੇਸ਼ਕ ਨੇ ਡਾ. ਜਿਤੇਂਦਰ ਸਿੰਘ ਨੂੰ ਦੱਸਿਆ ਕਿ 15,385 ਕਰੋੜ ਰੁਪਏ ਤੋਂ ਜ਼ਿਆਦਾ ਸਵੀਕ੍ਰਿਤ ਲਾਗਤ ਵਾਲੀ 17 ਰਾਜਮਾਰਗ ਪ੍ਰੋਜੈਕਟਾਂ ਵਿੱਚੋਂ ਅਧਿਕਾਂਸ਼ ਪ੍ਰੋਜੈਕਟਾਂ ‘ਤੇ ਕੰਮ ਸੂਚਾਰੂ ਰੂਪ ਨਾਲ ਚਲ ਰਿਹਾ ਹੈ। ਸਵੀਕ੍ਰਿਤ 17 ਪ੍ਰੋਜੈਕਟਾਂ ਵਿੱਚੋਂ 12 ਜੰਮੂ ਖੇਤਰ ਦੇ ਹਨ ਜਦਕਿ 5 ਪ੍ਰੋਜੈਕਟ ਕਸ਼ਮੀਰ ਖੇਤਰ ਦੇ ਹਨ।
ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ 12 ਪ੍ਰੋਜੈਕਟਾਂ ਵਿੱਚੋਂ 6 ਪ੍ਰਮੁੱਖ ਪ੍ਰੋਜੈਕਟ ਉਨ੍ਹਾਂ ਦੇ ਲੋਕਸਭਾ ਖੇਤਰ ਉਧਮਪੁਰ-ਕਠੂਆ-ਡੋਡਾ ਵਿੱਚ ਆਉਂਦੀ ਹੈ। ਇਨ੍ਹਾਂ ਵਿੱਚ ਚੇਨਾਨੀ-ਸੁਧਮਹਾਦੇਵ ਰੋਡ, ਗੋਹਾ-ਖੇਲਾਨੀ ਪੈਕੇਜ 1 ਅਤੇ 2, ਗੋਹਾ-ਖੇਲਾਨੀ ਪੈਕੇਜ 3 ਜਾਂ ਖੇਲਾਨੀ ਟਨਲ ਅਤੇ ਖੇਲਾਨੀ-ਖਾਨਾਬਲ ਪੈਕੇਜ-2 ਸ਼ਾਮਿਲ ਹਨ।
ਮੰਤਰੀ ਨੇ ਕਿਹਾ ਕਿ ਨੇੜਲੇ ਭਵਿੱਖ ਵਿੱਚ ਪੂਰੀ ਹੋਣ ਵਾਲੇ 6 ਸੰਭਾਵਿਤ ਪ੍ਰੋਜੈਕਟਾਂ ਵਿੱਚੋਂ 5 ਜੰਮੂ ਖੇਤਰ ਨਾਲ ਸੰਬੰਧਿਤ ਹਨ ਅਤੇ ਇੱਥੇ ਵੀ ਸੁਧਮਹਾਦੇਵ-ਦਰੰਗਾ ਸੁਰੰਗ ਪੈਕੇਜ 1 ਅਤੇ 2 ਉਨ੍ਹਾਂ ਦੇ ਸੰਸਦੀ ਖੇਤਰ ਵਿੱਚ ਆਉਂਦੇ ਹਨ।
ਇਸ ਤੋਂ ਪਹਿਲੇ ਇਸ ਸਾਲ ਮਾਰਚ ਮਹੀਨੇ ਵਿੱਚ ਡਾ. ਜਿਤੇਂਦਰ ਸਿੰਘ ਨੇ ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ, (ਐੱਮਓਆਰਟੀਐੱਚ) ਸ਼੍ਰੀ ਨਿਤਿਨ ਗਡਕਰੀ ਨਾਲ ਮੁਲਾਕਾਤ ਕੀਤੀ ਸੀ, ਜਿਸ ਵਿੱਚ ਕਿ ਪ੍ਰਸਤਾਵਿਤ ਚਟਰਜਲਾ ਸੁਰੰਗ ਨੂੰ ਸਹੀ ਸਮੇਂ ‘ਤੇ ਪੂਰਾ ਕੀਤਾ ਜਾ ਸਕੇ, ਜੋ ਕਿ ਕਠੂਆ ਜ਼ਿਲ੍ਹੇ ਨੂੰ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਨਾਲ ਜੋੜੇਗਾ ਅਤੇ ਭਦ੍ਰਵਾਹ ਅਤੇ ਡੋਡਾ ਤੱਕ ਪਹੁੰਚਣ ਲਈ ਚਟਰਜਲਾ ਹੁੰਦੇ ਹੋਏ ਬਸੋਹਲੀ-ਬਾਨੀ ਹੁੰਦੇ ਹੋਏ ਨਵੇਂ ਰਾਜਮਾਰਗ ਨੂੰ ਰਸਤਾ ਪ੍ਰਦਾਨ ਕਰੇਗਾ। ਇਹ ਇੱਕ ਇਤਿਹਾਸਿਕ ਲੈਂਡਮਾਰਕ ਪ੍ਰੋਜੈਕਟ ਬਣਨ ਜਾ ਰਹੀ ਹੈ ਜੋ ਦੋ ਦੁਰਾਡੇ ਖੇਤਰਾਂ ਨੂੰ ਹਰ ਮੌਸਮ ਵਿੱਚ ਵੈਕਲਪਿਕ ਸੜਕ ਸੰਪਰਕ ਪ੍ਰਦਾਨ ਕਰਦੀ ਹੈ ਅਤੇ ਡੋਡਾ ਤੋਂ ਲਖਨਪੁਰ ਤੱਕ ਦੀ ਯਾਤਰਾ ਦੇ ਸਮੇਂ ਨੂੰ ਘਟਾ ਕੇ ਉਸ ਨੂੰ ਕੇਵਲ ਚਾਰ ਘੰਟੇ ਦੇ ਆਸਪਾਸ ਕਰ ਦਿੰਦੀ ਹੈ।
<><><>
ਐੱਸਐੱਨਸੀ
(Release ID: 1752895)
Visitor Counter : 187