ਬਿਜਲੀ ਮੰਤਰਾਲਾ

ਕੇਂਦਰੀ ਬਿਜਲੀ ਸਕੱਤਰ ਨੇ ਅਹਿਮ ਮੀਟਿੰਗ ਕੀਤੀ


ਤਾਪ ਬਿਜਲੀ ਪਲਾਂਟਾਂ ਵਿੱਚ ਕੋਲੇ ਦੇ ਸਟਾਕ ਦੀ ਸਮੀਖਿਆ ਕੀਤੀ

ਕੈਪਟਿਵ ਕੋਲਾ ਖਦਾਨਾਂ ਵਿੱਚ ਕੋਲੇ ਦੇ ਉਤਪਾਦਨ ਦੀ ਸਮੀਖਿਆ ਕੀਤੀ

ਬਿਜਲੀ ਦੀ ਨਿਰਵਿਘਨ ਸਪਲਾਈ ਲਈ ਤਿੰਨ ਅਹਿਮ ਕਦਮ ਚੁੱਕਣ ਦਾ ਫੈਸਲਾ ਕੀਤਾ ਗਿਆ

Posted On: 06 SEP 2021 7:25PM by PIB Chandigarh

ਕੇਂਦਰੀ ਬਿਜਲੀ ਮੰਤਰਾਲੇ ਦੇ ਸਕੱਤਰ ਸ਼੍ਰੀ ਆਲੋਕ ਕੁਮਾਰ ਨੇ ਅੱਜ ਇੱਕ ਮਹੱਤਵਪੂਰਨ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਨੇ ਨਿਮਨਲਿਖਿਤ ਚੀਜਾਂ ਦੀ ਸਮੀਖਿਆ ਕੀਤੀ:

 

  1. ਤਾਪ ਬਿਜਲੀ ਪਲਾਂਟਾਂ ਵਿੱਚ ਕੋਲੇ ਦੇ ਭੰਡਾਰ ਦੀ ਸਥਿਤੀ ਅਤੇ

  2. ਕੈਪਟਿਵ ਕੋਲਾ ਖਦਾਨਾਂ ਤੋਂ ਕੋਲੇ ਦਾ ਉਤਪਾਦਨ

ਇਹ ਮੀਟਿੰਗ ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਦੁਆਰਾ 3 ਸਤੰਬਰ ਨੂੰ ਹੋਈ ਸਮੀਖਿਆ ਬੈਠਕ ਵਿੱਚ ਦਿੱਤੇ ਗਏ ਨਿਰਦੇਸ਼ਾਂ ਦੇ ਅਧਾਰ ‘ਤੇ ਕੀਤੀ ਗਈ ਹੈ। ਬਿਜਲੀ ਸਕੱਤਰ ਦੁਆਰਾ ਲਈ ਗਈ ਮੀਟਿੰਗ ਵਿੱਚ ਤਿੰਨ ਮਹੱਤਵਪੂਰਨ ਫੈਸਲੇ ਲਏ ਗਏ। 

  1. ਕੈਪਟਿਵ ਕੋਲਾ ਖਦਾਨ ਕੰਪਨੀਆਂ ਨੂੰ ਟੀਚੇ ਦਾ 85% ਤੋਂ ਅਧਿਕ ਉਤਪਾਦਨ ਇੱਕ ਹਫਤੇ ਦੇ ਅੰਦਰ ਕਰਨਾ ਹੋਵੇਗਾ। ਜੇ ਇਹ ਵਿਫਲ ਹੁੰਦੇ ਹਨ, ਤਾਂ ਅਜਿਹੇ ਰਾਜਾਂ/ਉਤਪਾਦਨ ਕੰਪਨੀਆਂ ਦੇ ਲਿੰਕੇਜ ਕੋਲੇ ਦੀ ਸਪਲਾਈ ਨੂੰ ਨਿਯਮਿਤ ਕੀਤਾ ਜਾਏਗਾ।

  2. ਜੋ ਰਾਜ/ਡਿਸਕਾੱਮ ਇਮਪੋਰਟਿਡ ਕੋਲਾ ਅਧਾਰਿਤ ਬਿਜਲੀ ਪਲਾਂਟਾਂ ਤੋਂ ਬਿਜਲੀ ਖਰੀਦਦੇ  ਹਨ, ਉਨ੍ਹਾਂ ਇਨ੍ਹਾਂ ਬਿਜਲੀ ਪਲਾਂਟਾਂ ਤੋਂ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਦੋ ਹਫਤੇ ਦਾ ਨੋਟਿਸ ਦਿੱਤਾ ਗਿਆ ਹੈ। ਅਗਰ ਉਹ ਅਜਿਹਾ ਨਹੀਂ ਕਰ ਸਕਦੇ ਹਨ ਤਾਂ ਘਰੇਲੂ ਕੋਲੇ ਦੀ ਸਪਲਾਈ ਨੂੰ ਨਿਯਮਿਤ ਕੀਤਾ ਜਾਏਗਾ। 

  3. 10 ਦਿਨਾਂ ਤੋਂ ਅਧਿਕ ਦੇ ਕੋਲੇ ਦੇ ਭੰਡਾਰ ਵਾਲੇ ਬਿਜਲੀ ਪਲਾਂਟ, ਜਿਨ੍ਹਾਂ ਦਾ ਪਲਾਂਟ ਲੋਡ ਫੈਕਟਰ 40% ਘੱਟ ਹੈ। ਉਨ੍ਹਾਂ ਨੇ ਕੋਲੇ ਦੀ ਸਪਲਾਈ 100% ਤੱਕ ਨਿਯਮਿਤ ਕੀਤੀ ਜਾਏਗੀ। 18 ਦਿਨਾਂ ਤੋਂ ਅਧਿਕ ਦੇ ਕੋਲਾ ਸਟਾਕ ਵਾਲੇ ਬਿਜਲੀ ਪਲਾਂਟਾਂ ਲਈ ਕੋਲੇ ਦੀ ਸਪਲਾਈ ਨੂੰ ਵੀ 100% ਦੀ ਸੀਮਾ ਤੱਕ ਨਿਯਮਿਤ ਕੀਤਾ ਜਾਏਗਾ। 11 ਦਿਨਾਂ ਤੋਂ 18 ਦਿਨਾਂ ਤੱਕ ਦੇ ਕੋਲਾ ਸਟਾਕ ਵਾਲੇ ਅਤੇ 40% ਤੋਂ ਅਧਿਕ ਪੀਐੱਲਐੱਫ ਵਾਲੇ ਬਿਜਲੀ ਪਲਾਂਟਾਂ ਨੂੰ ਕੋਲੇ ਦੀ ਸਪਲਾਈ 50% ਦੀ ਸੀਮਾ ਤੱਕ ਨਿਯਮਿਤ ਕੀਤੀ ਜਾਏਗੀ।

************


ਐੱਮਵੀ/ਆਈਜੀ



(Release ID: 1752850) Visitor Counter : 117


Read this release in: English , Urdu , Hindi