ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਚੰਡੀਗੜ੍ਹ ਦਾ ਪਹਿਲਾ ਪਰਾਗ ਕੈਲੰਡਰ ਐਲਰਜੀ ਪੈਦਾ ਕਰਨ ਵਾਲੇ ਸੰਭਾਵੀ ਕਾਰਣਾਂ ਦੀ ਪਛਾਣ ਕਰਨ ਤੇ ਸੰਵੇਦਨਸ਼ੀਲ ਲੋਕਾਂ ਨੂੰ ਜੋਖਮ ਤੋਂ ਬਚਾਉਣ ’ਚ ਮਦਦ ਕਰ ਸਕਦਾ ਹੈ

Posted On: 06 SEP 2021 3:54PM by PIB Chandigarh

ਚੰਡੀਗੜ੍ਹ ਕੋਲ ਹੁਣ ਆਪਣਾ ਅਜਿਹਾ ਪਹਿਲਾ ਪਰਾਗ ਕੈਲੰਡਰ ਹੈ, ਜੋ ਐਲਰ;ਜੀ ਪੈਦਾ ਕਰਨ ਵਾਲੇ ਸੰਭਾਵੀ ਕਾਰਣਾਂ ਦੀ ਸ਼ਨਾਖ਼ਤ ਕਰ ਸਕਦਾ ਹੈ ਤੇ ਉੱਚ ਪਰਾਗ ਭਾਰ ਵਾਲੇ ਮੌਸਮਾਂ ’ਚ ਇਸ ਤੋਂ ਹੋਣ ਵਾਲੇ ਖ਼ਤਰਿਆਂ ਨੂੰ ਸੀਮਤ ਕਰਨ ’ਚ ਡਾਕਟਰਾਂ ਦੀ ਮਦਦ ਕਰਨ ਦੇ ਨਾਲ–ਨਾਲ ਐਲਰਜੀ ਪੀੜਤਾਂ ਨੂੰ ਉਨ੍ਹਾਂ ਦੇ ਕਾਰਣਾਂ ਬਾਰੇ ਸਪੱਸ਼ਟ ਸਮਝ ਪ੍ਰਦਾਨ ਕਰ ਸਕਦਾ ਹੈ।

ਭਾਰਤ ’ਚ ਲਗਭਗ 20–30% ਆਬਾਦੀ ਪਰਾਗਣ ਬੁਖਾਰ ਭਾਵ ਐਲਰਜਿਕ ਰਾਇਨਾਈਟਿਸ/ਹੇਅ ਫ਼ੀਵਰ ਤੋਂ ਪੀੜਤ ਹੈ ਅਤੇ ਲਗਭਗ 15% ਲੋਕ ਦਮੇ (ਐਸਥਮਾ) ਤੋਂ ਪੀੜਤ ਹਨ। ਪਰਾਗ ਨੂੰ ਇੱਕ ਪ੍ਰਮੁੱਖ ਬਾਹਰੀ ਹਵਾ ਨਾਲ ਪ੍ਰਵਾਹੀ ਐਲਰਜੇਨ ਮੰਨਿਆ ਜਾਂਦਾ ਹੈ, ਜੋ ਮਨੁੱਖਾਂ ’ਚ ਪਰਾਗਣ ਬੁਖਾਰ (ਐਲਰਜਿਕ ਰਾਇਨਾਈਟਿਸ), ਐਸਥਮਾ ਤੇ ਐਗਜ਼ੀਮਾ ਭਾਵ ਅਟ੍ਰੋਪਿਕ ਡਰਮੇਟਾਈਟਿਸ ਭਾਵ ਚਮੜ੍ਹੀ ’ਤੇ ਖੁਜਲੀ ਅਤੇ ਸੋਜ਼ਿਸ਼ ਲਈ ਜ਼ਿੰਮੇਵਾਰ ਹੁੰਦੇ ਹਨ। ਪਰਾਗ ਕੈਲੰਡਰ ਇੱਕ ਵਿਸ਼ੇਸ਼ ਭੂਗੋਲਿਕ ਖੇਤਰ ਵਿੱਚ ਰੇਖਾਂਕਿਤ ਤੇ ਵਰਗੀਕ੍ਰਿਤ ਕੀਤੇ ਗਏ ਹਵਾ ’ਚ ਪੈਦਾ ਹੋਣ (ਏਅਰਬੌਰਨ) ਵਾਲੇ ਐਲਰਜੀ ਕਾਰਕ ਪਰਾਗ ਕਣਾਂ ਦੇ ਸਮੇਂ ਦੀ ਗਤੀਸ਼ੀਲਤਾ ਦੀ ਨੁਮਾਇੰਦਗੀ ਕਰਦੇ ਹਨ। ਉਹ ਇੱਕੋ ਚਿੱਤਰ ਵਿੱਚ ਕਿਸੇ ਖ਼ਾਸ ਮੌਸਮ ਵਿੱਚ ਆਪਣੀ ਮੌਜੁਦਗੀ ਦਰਜ ਕਰਦਿਆਂ, ਪੂਰੇ ਸਾਲ ਦੌਰਾਨ ਮੌਜੂਦ ਵੱਖੋ–ਵੱਖਰੇ ਹਵਾ ’ਚ ਪੈਦਾ ਹੋਣ ਵਾਲੇ ਪਰਾਗ ਕਣਾਂ ਬਾਰੇ ਆਸਾਨੀ ਨਾਲ ਉਪਲਬਧ ਦ੍ਰਿਸ਼ ਵੇਰਵੇ ਉਪਲਬਧ ਕਰਵਾਉਂਦੇ ਹਨ। ਪਰਾਗ ਕੈਲੰਡਰ ਕਿਸੇ ਸਥਾਨ–ਵਿਸ਼ੇਸ਼ ਲਈ ਹੁੰਦਾ ਹੈ ਤੇ ਇਨ੍ਹਾਂ ਦੀਆਂ ਇਕਾਰਗਤਾਵਾਂ ਸਥਾਨਕ ਤੌਰ ’ਤੇ ਵੰਡੀਆਂ ਗਈਆਂ ਵਨਾਸਪਤੀਆਂ ਨਾਲ ਨੇੜਤਾ ਨਾਲ ਸਬੰਧਤ ਹਨ।

ਕਮਿਊਨਿਟੀ ਮੈਡੀਸਨ ਵਿਭਾਗ ਤੇ ਜਨ–ਸਿਹਤ ਸਕੂਲ, ਪੀਜੀਆਈਐੱਮਈਆਰ, ਚੰਡੀਗੜ੍ਹ ਨੇ ਹਵਾ ’ਚ ਪੈਦਾ ਹੋਏ ਪਰਾਗ ਸਪੈਕਟ੍ਰਮ ਦੀਆਂ ਮੌਸਮੀ ਸਮਾਂ–ਮਿਆਦਾਂ ਦੀ ਜਾਂਚ ਕੀਤੀ ਅਤੇ ਚੰਡੀਗੜ੍ਹ ਸ਼ਹਿਰ ਲਈ ਪਹਿਲਾ ਪਰਾਗ ਕੈਲੰਡਰ ਵਿਕਸਤ ਕੀਤਾ। ਇਹ ਮੁਢਲੀ ਸਲਾਹ ਤਿਆਰ ਕਰਨ ਤੇ ਮੀਡੀਆ ਚੈਨਲਾਂ ਦੇ ਮਾਧਿਅਮ ਰਾਹੀਂ ਨਾਗਰਿਕਾਂ ਤੱਕ ਉਨ੍ਹਾਂ ਨੂੰ ਪ੍ਰਸਾਰਿਤ ਕਰਨ ਵਿੱਚ ਮਦਦ ਕਰੇਗਾ, ਤਾਂ ਜੋ ਉਹ ਇਸ ਸਮੇਂ ਦੌਰਾਨ ਸੁਰੱਖਿਆਤਮਕ ਉਪਕਰਣਾਂ ਦਾ ਉਪਯੋਗ ਕਰ ਸਕਣ, ਜਦੋਂ ਐਲਰਜੀਕਾਰਕ ਪਰਾਗ–ਕਣਾਂ ਦੀ ਇਕਾਗਰਤਾ ਵੱਧ ਹੋਵੇਗੀ। ਇਹ ਸੰਵੇਦਨਸ਼ੀਲ ਲੋਕਾਂ ਲਈ ਇੱਕ ਨਿਵਾਰਕ ਉਪਕਰਣ ਵੀ ਹੈ, ਜਦੋਂ ਖ਼ਾਸ ਮਿਆਦ ਦੌਰਾਨ ਏਅਰੋ–ਪਰਾਗ ਦੇ ਪੱਧਰ ਵੱਧ ਹੋਣ ’ਤੇ ਖ਼ਤਰਾ ਵਧ ਜਾਂਦਾ ਹੈ।

ਉਹ ਕਮਿਊਨਿਟੀ ਮੈਡੀਸਨ ਵਿਭਾਗ ਤੇ ਜਨ–ਸਿਹਤ ਸਕੂਲ, ਪੀਜੀਆਈਐੱਮਈਆਰ, ਚੰਡੀਗੜ੍ਹ ’ਚ ਰਵਿੰਦਰ ਖੈਵਾਲ ਦੀ ਅਗਵਾਈ ਹੇਠ ਇੱਕ ਟੀਮ ਵੱਲੋਂ ਸੰਭਵ ਬਣਾਇਆ ਗਿਆ ਸੀ। ਇਸ ਵਿੱਚ ਡਾ. ਆਸ਼ੂਤੋਸ਼ ਅਗਰਵਾਲ, ਪ੍ਰੋਫ਼ੈਸਰ ਤੇ ਮੁਖੀ, ਪੀਜੀਆਈਐੱਮਈਆਰ, ਚੰਡੀਗੜ੍ਹ ਦੇ ਪਲਮੋਨਰੀ ਮੈਡੀਸਨ ਵਿਭਾਗ ਦੇ ਪ੍ਰੋਫ਼ੈਸਰ ਡਾ. ਆਸ਼ੂਤੋਸ਼ ਅਗਰਵਾਲ ਤੇ ਪਰਿਆਵਰਣ ਅਧਿਐਨ ਵਿਭਾਗ, ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਤੇ ਐਸੋਸੀਏਟ ਪ੍ਰੋਫ਼ੈਸਰ ਡਾ. ਸੁਮਨ ਮੋਰ ਦੇ ਨਾਲ–ਨਾਲ ਖੋਜਾਰਥੀ ਸੁਸ਼੍ਰੀ ਅਕਸ਼ੀ ਗੋਇਲ ਤੇ ਸ੍ਰੀ ਸਾਹਿਲ ਕੁਮਾਰ ਸ਼ਾਮਲ ਸਨ।

ਇਸ ਸਮੂਹ ਨੇ ਚੰਡੀਗੜ੍ਹ ’ਚ ਮੁੱਖ ਪਰਾਗ ਮੌਸਮਾਂ, ਉਨ੍ਹਾਂ ਦੀਆਂ ਤੀਬਰਤਾਵਾਂ, ਵਿਭਿੰਨਤਾਵਾਂ ਤੇ ਏਅਰੋਬਾਇਓਲੌਜੀਕਲ ਤੌਰ ’ਤੇ ਅਹਿਮ ਪਰਾਗ ਕਣਾਂ ਦੀਆਂ ਕਿਸਮਾਂ ਦੀ ਖੋਜ ਕੀਤੀ। ਉਨ੍ਹਾਂ ਦੇ ਅਧਿਐਨ ਨੇ ਚੰਡੀਗੜ੍ਹ ਲਈ ਵਿਗਿਆਨਕ ਪਰਾਗ ਕੈਲੰਡਰ ਤਿਆਰ ਕਰ ਕੇ ਇਸ ਬਾਰੇ ਤਾਜ਼ਾ ਜਾਣਕਾਰੀ ਪ੍ਰਦਾਨ ਕੀਤੀ ਤੇ ਵੱਖੋ–ਵੱਖਰੇ ਮੌਸਮਾਂ ਵਿੱਚ ਅਹਿਮ ਪਰਾਗ ਕਣਾਂ ਦੀਆਂ ਕਿਸਮਾਂ ਦੀ ਪਰਿਵਰਤਨਸ਼ੀਲਤਾ ਉੱਤੇ ਵੀ ਚਾਨਣਾ ਪਾਇਆ। ਹਵਾ ’ਚ ਪੈਦਾ ਹੋਣ ਵਾਲੇ ਪਰਾਗ ਕਣਾਂ ਦੀ ਬਹੁਤਾਤ ਵਾਲੇ ਪ੍ਰਮੁੱਖ ਮੌਸਮ ਬਸੰਤ ਤੇ ਸਰਦ ਰੁੱਤ ਸਨ। ਇਨ੍ਹਾਂ ਦੀਆਂ ਵੱਧ ਤੋਂ ਵੱਧ ਪ੍ਰਜਾਤੀਆਂ ਤਦ ਸਾਹਮਣੇ ਆਉਂਦੀਆਂ ਹਨ, ਜਦੋਂ ਫ਼ੈਨੋਲੌਜੀਕਲ ਤੇ ਮੌਸਮ ਸਬੰਧੀ ਮਿਆਰਾਂ ਨੂੰ ਪਰਾਗ ਕਣਾਂ ਦੇ ਵਿਕਾਸ, ਫੈਲਾਠਅ ਤੇ ਸੰਚਾਰਣ ਲਈ ਅਨੁਕੂਲ ਮੰਨਿਆ ਜਾਂਦਾ ਹੈ।

ਵਿਗਿਆਨ ਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਤੋਂ ਸਹਾਇਤਾ ਪ੍ਰਾਪਤ ਇਹ ਅਧਿਐਨ ਪਿੱਛੇ ਜਿਹੇ ਅਲਸੇਵੀਅਰ ਦੀ ਇੱਕ ਮੈਗਜ਼ੀਨ, ਵਾਯੂਮੰਡਲੀ ਪਰਿਆਵਰਣ (ਐਟਮੌਸਫ਼ੀਅਰਿਕ ਐਨਵਾਇਰਨਮੈਂਟ) ’ਚ ਪ੍ਰਕਾਸ਼ਿਤ ਹੋਇਆ ਸੀ।

ਪ੍ਰਮੁੱਖ ਖੋਜੀ ਡਾ. ਖੈਵਾਲ ਨੇ ਕਿਹਾ ਕਿ ਚੰਡੀਗੜ੍ਹ ਦੇ ਆਲੇ–ਦੁਆਲੇ ਪਿਛਲੇ ਸਾਲਾਂ ਦੌਰਾਨ ਵਣ–ਖੇਤਰ ਵਿੱਚ ਵਰਨਣਯੋਗ ਵਾਧਾ ਹੋਇਆ ਹੈ ਤੇ ਹਰੇ–ਭਰੇ ਸਥਾਨਾਂ ’ਚ ਵਾਧੇ ਨਾਲ ਹਵਾ ’ਚ ਪੈਦਾ ਹੋਣ ਵਾਲੇ ਪਰਾਗ–ਕਣਾਂ ’ਚ ਵੀ ਵਾਧਾ ਹੋਵੇਗਾ, ਜਿਸ ਦੇ ਨਤੀਜੇ ਵਜੋਂ ਪਰਾਗ ਨਾਲ ਹੋਣ ਵਾਲੀ ਐਲਰਜੀ ਸਬੰਧੀ ਬੀਮਾਰੀਆਂ ਵਧ ਰਹੀਆਂ ਹਨ।

ਡਾ. ਮੋਰ ਨੇ ਇਸ ਬਾਰੇ ਕਿਹਾ,‘ਇਸ ਦ੍ਰਿਸ਼ ’ਚ, ਇਸ ਅਧਿਐਨ ਦਾ ਉਦੇਸ਼ ਪਰਿਆਵਰਣ ਵਿੱਚ ਮੌਜੂਦਾ ਤਬਦੀਲੀਆਂ ਤੋਂ ਜਾਣੂ ਹੋਣ ਲਈ ਅਤਿ–ਸੰਵੇਦਨਸ਼ੀਲ ਆਬਾਦੀ, ਸਿਹਤ ਪੇਸ਼ੇਵਰਾਂ, ਨੀਤੀ ਘਾੜਿਆਂ ਤੇ ਵਿਗਿਆਨੀਆਂ ਲਈ ਹਵਾ ਰਾਹੀਂ ਯਾਤਰਾ ਕਰਨ ਵਾਲੇ ਪਰਾਗ ਕਣਾਂ ਨਾਲ ਸਬੰਧਤ ਮੌਸਮੀ ਜਾਣਕਾਰੀ ਲਿਆਉਣਾ ਹੈ, ਜੋ ਅੱਗੇ ਚੱਲ ਕੇ ਰਾਹਤ ਪਹੁੰਚਾਉਣ ਵਾਲੀਆਂ ਰਣਨੀਤੀਆਂ ਨੂੰ ਵਿਕਸਤ ਕਰਨ ’ਚ ਮਦਦ ਕਰ ਸਕਦੀਆਂ ਹਨ।’ ਡਾ. ਆਸ਼ੂਤੋਸ਼ ਅਗਰਵਾਲ ਨੇ ਕਿਹਾ,‘ਇਸ ਅਧਿਐਨ ਦੇ ਨਤੀਜੇ ਹਵਾ ਰਾਹੀਂ ਫੈਲਣ ਵਾਲੇ ਪਰਾਗ–ਕਣਾਂ ਦੇ ਮੌਸਮਾਂ ਦੀ ਸਮਝ ਨੂੰ ਵਧਾਉਣਗੇ, ਜਿਸ ਨਾਲ ਪਰਾਗ–ਕਣਾਂ ਨਾਲ ਹੋਣ ਵਾਲੀ ਐਲਰਜੀ ਨੂੰ ਘਟਾਉਣ ’ਚ ਮਦਦ ਮਿਲ ਸਕਦੀ ਹੈ।’

ਵੈੱਬਸਾਈਟ ( https://www.care4cleanair.com/champ ) ਰਾਹੀਂ ਆਮ ਲੋਕ ਚੰਡੀਗੜ੍ਹ ਦੇ ਪਰਾਗ ਕੈਲੰਡਰ ਤੱਕ ਪੁੱਜ ਸਕਦੇ ਹਨ।

 

*****

ਐੱਸਐੱਨਸੀ/ਪੀਕੇ/ਆਰਆਰ



(Release ID: 1752723) Visitor Counter : 174


Read this release in: English , Urdu , Hindi , Tamil