ਖੇਤੀਬਾੜੀ ਮੰਤਰਾਲਾ
azadi ka amrit mahotsav

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਅਤੇ ਕੇਂਦਰੀ ਵਣਜ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਸਾਨਾਂ ਦੀ ਭਲਾਈ ਲਈ ਸਕੀਮਾਂ ਅਤੇ ਪਹਿਲਕਦਮੀਆਂ ਬਾਰੇ ਮੁੱਖ ਮੰਤਰੀਆਂ ਦੇ ਸੰਮੇਲਨ ਨੂੰ ਸੰਬੋਧਨ ਕੀਤਾ


ਸੰਮੇਲਨ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ , ਪੀ ਐੱਮ — ਕਿਸਾਨ , ਕੇ ਸੀ ਸੀ , ਡਿਜੀਟਲ ਖੇਤੀਬਾੜੀ , ਤੇਲ ਬੀਜਾਂ ਤੇ ਪਾਮ ਤੇਲ ਬਾਰੇ ਕੌਮੀ ਮਿਸ਼ਨ ਅਤੇ ਖੇਤੀ ਉਤਪਾਦਾਂ ਦੀ ਬਰਾਮਦ ਤੇ ਕੇਂਦਰਿਤ ਹੈ

5.5 ਕਰੋੜ ਕਿਸਾਨਾਂ ਦਾ ਡਾਟਾਬੇਸ ਤਿਆਰ ਹੈ ਤੇ ਇਸ ਨੂੰ ਦਸੰਬਰ 2021 ਤੱਕ ਵਧਾ ਕੇ 8 ਕਰੋੜ ਕੀਤਾ ਜਾਵੇਗਾ, ਸ਼੍ਰੀ ਤੋਮਰ ਨੇ ਕਿਹਾ


ਖੇਤੀਬਾੜੀ ਨੂੰ ਕਿਸਾਨਾਂ ਦੇ ਫਾਇਦੇ ਲਈ ਅਤਿ ਆਧੁਨਿਕ ਬਣਾਇਆ ਜਾਵੇਗਾ: ਸ਼੍ਰੀ ਤੋਮਰ


ਭਾਰਤੀ ਖੇਤੀਬਾੜੀ ਬਰਾਮਦ ਇੱਕ ਬਰੈਂਡ ਵਜੋਂ ਉਭਰ ਰਹੀ ਹੈ ਅਤੇ ਦੇਸ਼ ਹੁਣ ਬਰਾਮਦਕਾਰ ਲਈ ਇੱਕ ਵਿਸ਼ਵਾਸ ਪਾਤਰ ਭਾਈਵਾਲ ਹੈ: ਸ਼੍ਰੀ ਪੀਯੂਸ਼ ਗੋਇਲ

Posted On: 06 SEP 2021 5:57PM by PIB Chandigarh

ਕੇਂਦਰੀ ਖੇਤੀਬਾੜੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਖੇਤੀਬਾੜੀ ਨੂੰ ਡਿਜੀਟਲ ਟੈਕਨੋਲੋਜੀ , ਵਿਗਿਆਨਕ ਖੋਜ ਅਤੇ ਜਾਣਕਾਰੀ ਨਾਲ ਜੋੜਿਆ ਜਾਵੇਗਾ  ਉਹ ਅੱਜ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੀਆਂ ਸਕੀਮਾਂ ਅਤੇ ਪਹਿਲਕਦਮੀਆਂ ਬਾਰੇ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਏ ਗਏ ਮੁੱਖ ਮੰਤਰੀਆਂ ਦੇ ਸੰਮੇਲਨ ਵਿੱਚ ਬੋਲ ਰਹੇ ਸਨ  ਸ਼੍ਰੀ ਤੋਮਰ ਨੇ ਜ਼ੋਰ ਦੇ ਕੇ ਕਿਹਾ ਕਿ ਕੇਂਦਰ ਸਰਕਾਰ ਤੇ ਸੂਬਾ ਸਰਕਾਰਾਂ ਨੂੰ ਅਰਥਚਾਰੇ ਨੂੰ ਉਤਸ਼ਾਹ ਦੇਣ ਲਈ ਖੇਤੀਬਾੜੀ ਲਈ ਮਿਲ ਕੇ ਕੰਮ ਕਰਨਾ ਲਾਜ਼ਮੀ ਹੈ 



ਡਿਜੀਟਲ ਖੇਤੀਬਾੜੀ ਬਾਰੇ ਗੱਲ ਕਰਦਿਆਂ ਮੰਤਰੀ ਨੇ ਸਾਰੇ ਸੂਬਿਆਂ ਨੂੰ ਜ਼ੋਰ ਦੇ ਕੇ ਕਿਹਾ ਕਿ ਉਹ ਕਰਨਾਟਕ ਮਾਡਲ ਦਾ ਅਧਿਅਨ ਕਰਨ ਜਿਸ ਨੂੰ ਸੰਮੇਲਨ ਦੌਰਾਨ ਪੇਸ਼ ਕੀਤਾ ਗਿਆ ਸੀ  ਉਹਨਾਂ ਨੇ ਸੂਬਿਆਂ ਨੂੰ ਸੂਬੇ ਲਈ ਭਾਰਤ ਸਰਕਾਰ ਦੁਆਰਾ ਤਿਆਰ ਕੀਤਾ ਕਿਸਾਨ ਡਾਟਾਬੇਸ ਨੂੰ ਵਰਤਦਿਆਂ ਡਾਟਾਬੇਸ ਤਿਆਰ ਕਰਨ ਅਤੇ ਉਸ ਨੂੰ ਸੂਬੇ ਦੀ ਭੂਮੀ ਰਿਕਾਰਡ ਡਾਟਾਬੇਸ ਨਾਲ ਜੋੜਨ ਦੀ ਇਜਾਜ਼ਤ ਦੇਣ ਲਈ ਕਿਹਾ  ਉਹਨਾਂ ਕਿਹਾ ਕਿ ਐੱਮ   ਐੱਫ ਡਬਲਯੁ ਨੇ 5.5 ਕਰੋੜ ਕਿਸਾਨਾਂ ਦਾ ਡਾਟਾਬੇਸ ਤਿਆਰ ਕੀਤਾ ਹੈ ਅਤੇ ਦਸੰਬਰ 2021 ਤੱਕ ਸੂਬਾ ਸਰਕਾਰਾਂ ਦੀ ਮਦਦ ਨਾਲ ਇਸ ਨੂੰ ਵਧਾ ਕੇ 8 ਕਰੋੜ ਤੱਕ ਕੀਤਾ ਜਾਵੇਗਾ  ਮੰਤਰੀ ਨੇ ਕਿਹਾ ਕਿ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ , ਐੱਫ ਪੀ ਓਜ਼ , ਪੀ  ਸੀਜ਼ , ਮੰਡੀਆਂ ਅਤੇ ਸਟਾਰਟਅੱਪਸ ਸਥਾਪਿਤ ਹੋਣ ਨਾਲ ਆਸਾਨੀ ਨਾਲ ਕਰਜ਼ਾ ਮਿਲ ਜਾਵੇਗਾ  ਪਾਮ ਤੇਲ ਮਿਸ਼ਨ ਬਾਰੇ ਗੱਲ ਕਰਦਿਆਂ ਮੰਤਰੀ ਨੇ ਕਿਹਾ ਕਿ ਆਈ ਸੀ  ਆਰ ਨੇ ਉਹਨਾਂ ਖੇਤਰਾਂ ਦਾ ਅਧਿਅਨ ਕੀਤਾ ਹੈ , ਜਿਹਨਾਂ ਵਿੱਚ ਪਾਮ ਤੇਲ ਦੀ ਕਾਸ਼ਤਕਾਰੀ ਵਧਾਈ ਜਾ ਸਕਦੀ ਹੈ 
ਕੇਂਦਰੀ ਵਣਜ ਅਤੇ ਉਦਯੋਗ , ਅਨਾਜ , ਜਨਤਕ ਵੰਡ ਅਤੇ ਉਪਭੋਗਤਾ ਮਾਮਲੇ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਖੇਤੀਬਾੜੀ ਬਰਾਮਦ ਵਿੱਚ ਵਾਧਾ ਹੋਣ ਨਾਲ ਭਾਰਤ ਇੱਕ ਵਿਸ਼ਵਾਸ ਯੋਗ ਬਰਾਮਦਕਾਰ ਭਾਈਵਾਲ ਵਜੋਂ ਉੱਭਰ ਰਿਹਾ ਹੈ ਅਤੇ ਇਸ ਤੋਂ ਅੱਗੇ ਖੇਤੀ ਬਰਾਮਦ ਵਿੱਚ ਸੁਧਾਰ ਲਿਆਉਣ ਦਾ ਹੋਰ ਸਕੋਪ ਹੈ  ਉਹਨਾਂ ਜ਼ੋਰ ਦੇ ਕੇ ਕਿਹਾ ਕਿ ਬੁਨਿਆਦੀ ਢਾਂਚਾ ਜਰੂਰਤਾਂ ਨੂੰ ਭੰਡਾਰ ਅਤੇ ਵੇਅਰਹਾਊਸਿੰਗ ਲਈ ਮਜ਼ਬੂਤ ਕਰਨ ਦੀ ਜਰੂਰਤ ਹੈ 
ਸੰਮੇਲਨ ਦਾ ਮਕਸਦ ਆਤਮਨਿਰਭਰ ਕ੍ਰਿਸ਼ੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਨੂੰ ਉਜਾਗਰ ਕਰਨਾ ਸੀ ਤਾਂ ਜੋ ਸੂਬੇ ਕਿਸਾਨਾਂ ਦੀ ਆਮਦਨ ਵਧਾਉਣਯੋਗ ਹੋ ਜਾਣ  ਇਹ ਸੂਬਿਆਂ ਦੁਆਰਾ ਕੀਤੀਆਂ ਗਈਆਂ ਨਵਾਚਾਰ ਪਹਿਲਕਦਮੀਆਂ ਨੂੰ ਸਾਂਝਾ ਕਰਨ ਦਾ ਵੀ ਮੌਕਾ ਸੀ 
ਸੂਬਿਆਂ ਨਾਲ ਵਿਚਾਰ ਵਟਾਂਦਰਾ ਬੁਨਿਆਦੀ ਢਾਂਚਾ ਨਿਵੇਸ਼ ਲਈ ਸਥਾਪਿਤ ਕੀਤੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਦੇ ਆਸਪਾਸ ਰਿਹਾ  ਸਕੀਮ ਵਿੱਚ ਹਾਲ ਹੀ ਵਿੱਚ ਕੀਤੀਆਂ ਗਈਆਂ ਸੋਧਾਂ ਦੀ ਵਿਆਖਿਆ ਕੀਤੀ ਗਈ —  ਪੀ ਐੱਮਜ਼ /  ਸੂਬਾ ਏਜੰਸੀਆਂ / ਕੌਮੀ ਅਤੇ ਸੂਬਾ ਸਹਿਕਾਰੀ ਫੈਡਰੇਸ਼ਨਾਂ / ਐੱਫ ਪੀ ਓਜ਼ ਅਤੇ ਐੱਸ ਐੱਚ ਜੀਜ਼ ਤੱਕ ਯੋਗਤਾ ਵਧਾਈ ਗਈ ਹੈ  ਯੋਗ ਗਤੀਵਿਧੀਆਂ ਜਿਵੇਂ ਭਾਈਚਾਰਾ ਖੇਤੀ , ਐਸਿੱਟਸ , ਵਾਢੀ ਤੋਂ ਬਾਅਦ ਪ੍ਰਬੰਧਨ ਐਕਟ ਅਤੇ ਮੁੱਢਲੀ ਪ੍ਰਕਿਰਿਆ ਦੀ ਵਿਆਖਿਆ ਕੀਤੀ ਗਈ  ਖਾਣ ਵਾਲੇ ਤੇਲ ਅਤੇ ਪਾਮ ਵਿੱਚ ਭਾਰਤ ਨੂੰ ਸਵੈ ਨਿਰਭਰ ਬਣਾਉਣ ਦੀ ਜਰੂਰਤ ਤੇ ਜ਼ੋਰ ਦਿੱਤਾ ਗਿਆ ਅਤੇ ਸੁਬਿਆਂ ਦੀ ਭੂਮਿਕਾ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ  ਡਿਜੀਟਲ ਖੇਤੀ ਅਤੇ ਸਮਾਰਟ ਖੇਤੀ ਲਈ ਉੱਭਰਦੀਆਂ ਤਕਨਾਲੋਜੀਆਂ ਦੀ ਵਰਤੋਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ 
ਕਿਸਾਨਾਂ ਦੇ ਡਾਟਾਬੇਸ ਦੀ ਧਾਰਨਾ ਦੀ ਵੀ ਵਿਆਖਿਆ ਕੀਤੀ ਗਈ  ਮੌਜੂਦਾ ਸਕੀਮਾਂ ਜਿਵੇਂ ਪੀ ਐੱਮ ਕਿਸਾਨ , ਮਿੱਟੀ ਦੀ ਸਿਹਤ ਅਤੇ ਪੀ ਐੱਮ ਫਸਲ ਬੀਮਾ ਯੋਜਨਾ ਵਰਗੀਆਂ ਸਕੀਮਾਂ ਤੋਂ ਡਾਟਾ ਲੈ ਕੇ ਇੱਕ ਕੌਮੀ ਕਿਸਾਨ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਹੈ  ਡਾਟਾਬੇਸ ਨੂੰ ਸੂਬਾ ਭੂਮੀ ਰਿਕਾਰਡ ਡਾਟਾਬੇਸ ਨਾਲ ਜੋੜਿਆ ਜਾਵੇਗਾ  ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਤੇ ਛੋਟੇ ਤੇ ਦਰਮਿਆਨੇ ਕਿਸਾਨ ਕ੍ਰੈਡਿਟ ਕਾਰਡਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ  ਲਾਭਪਾਤਰੀ ਡਾਟਾਬੇਸ ਦੀ ਅਪਗ੍ਰੇਡੇਸ਼ਨ ਤੇ ਵੀ ਜ਼ੋਰ ਦਿੱਤਾ ਗਿਆ  ਖੇਤੀਬਾੜੀ ਉਤਪਾਦਾਂ ਦੀ ਬਰਾਮਦ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਅਪੀਡਾ (ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦ ਬਰਾਮਦ ਵਿਕਾਸ ਅਥਾਰਟੀਦੀ ਖੇਤੀਬਾੜੀ ਉਤਪਾਦਨ ਵਧਾਉਣ ਵਿੱਚ ਭੂਮਿਕਾ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ  ਅਪੀਡਾ ਸੂਬਾ ਅਧਿਕਾਰੀਆਂ ,  ਐੱਫ ਪੀ ਓਜ਼ , ਕਿਸਾਨਾਂ , ਸਟਾਰਟਅੱਪਸ ਲਈ ਕਲੱਸਟਰ ਕੇਂਦਰਿਤ ਸਮਰੱਥਾ ਉਸਾਰੀ ਅਭਿਆਸ ਦੀ ਸਹੂਲਤ ਦੇਵੇਗਾ 
ਦੋ ਦਿਨਾ ਸੰਮੇਲਨ ਦੇ ਪਹਿਲੇ ਦਿਨ ਪੰਜਾਬ , ਹਰਿਆਣਾ , ਰਾਜਸਥਾਨ , ਉੱਤਰ ਪ੍ਰਦੇਸ਼ , ਉੱਤਰਾਖੰਡ , ਹਿਮਾਚਲ ਪ੍ਰਦੇਸ਼ , ਛੱਤੀਸਗੜ੍ਹ , ਮੱਧ ਪ੍ਰਦੇਸ਼ , ਗੁਜਰਾਤ , ਮਹਾਰਾਸ਼ਟਰ , ਬਿਹਾਰ , ਝਾਰਖੰਡ , ਉਡੀਸਾ , ਪੱਛਮ ਬੰਗਾਲ ਅਤੇ ਗੋਆ ਦੇ ਮੁੱਖ ਮੰਤਰੀਆਂ ਅਤੇ ਖੇਤੀ ਮੰਤਰੀਆਂ ਨੇ ਸਿ਼ਰਕਤ ਕੀਤੀ 
ਕੇਂਦਰੀ ਰਾਜ ਮੰਤਰੀ ਸ਼੍ਰੀ ਕੈਲਾਸ਼ ਚੌਧਰੀ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ  ਸਕੱਤਰ ਐੱਮ   ਐੱਫ ਡਬਲਯੁ ਸ਼੍ਰੀ ਸੰਜੇ ਅਗਰਵਾਲ ਨੇ ਸਵਾਗਤੀ ਭਾਸ਼ਨ ਅਤੇ ਸੰਮੇਲਨ ਦਾ ਸੰਚਾਲਨ ਕੀਤਾ  ਐੱਮ  ਐੱਸ ਮਿਸ ਸ਼ੋਭਾ ਕਰੰਦਲਾਜੇਸਕੱਤਰ ਐੱਮ  ਐੱਫ ਅਤੇ ਪੀ ਡੀ , ਸ਼੍ਰੀ ਸੁਧਾਂਸ਼ੂ ਪਾਂਡੇ ਵੀ ਹਾਜ਼ਰ ਸਨ  ਵਧੀਕ ਸਕੱਤਰ ਐੱਮ   ਐੱਫ ਡਬਲਯੁ ਸ਼੍ਰੀ ਵਿਵੇਕ ਅਗਰਵਾਲ ਨੇ ਸੰਮੇਲਨ ਦੇ ਏਜੰਡਾ ਬਿੰਦੂਆਂ ਤੇ ਪੇਸ਼ਕਾਰੀ ਦਿੱਤੀ  ਚੇਅਰਮੈਨ ਅਪੀਡਾ ਨੇ ਖੇਤੀ ਬਰਾਮਦ ਬਾਰੇ ਪੇਸ਼ਕਾਰੀ ਦਿੱਤੀ  ਕੇਂਦਰ ਅਤੇ ਸੂਬਾ ਸਰਕਾਰਾਂ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਇਸ ਸੰਮੇਲਨ ਵਿੱਚ ਸਿ਼ਰਕਤ ਕੀਤੀ 

 

*****************

 

 ਪੀ ਐੱਸ / ਜੇ ਕੇ


(Release ID: 1752697) Visitor Counter : 225