ਕਬਾਇਲੀ ਮਾਮਲੇ ਮੰਤਰਾਲਾ

ਛੱਤੀਸਗੜ੍ਹ ਵਿੱਚ ਏਕਲਵਯ ਮਾਡਲ ਰੈਜੀਡੇਨਸ਼ੀਅਲ ਸਕੂਲ ਦੇ ਅੰਗਰੇਜ਼ੀ ਲੈਕਚਰਾਰ, ਸ਼੍ਰੀ ਪ੍ਰਮੋਦ ਕੁਮਾਰ ਸ਼ੁਕਲਾ ਨੇ ਅਧਿਆਪਕ ਡੇਅ ‘ਤੇ ਅੱਜ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਤੋਂ ਰਾਸ਼ਟਰੀ ਅਧਿਆਪਕ ਪੁਰਸਕਾਰ-2021 ਗ੍ਰਹਿਣ ਕੀਤਾ

Posted On: 05 SEP 2021 7:10PM by PIB Chandigarh

ਮੁੱਖ ਬਿੰਦੂ : 

  • ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ 5 ਸਤੰਬਰ ਨੂੰ ਦੇਸ਼ ਦੇ ਸਭ ਤੋਂ ਪ੍ਰਤਿਭਾਸ਼ਾਲੀ 44 ਅਧਿਆਪਕਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ । 

  • ਛੱਤੀਸਗੜ੍ਹ ਵਿੱਚ ਬਸਤਰ ਜ਼ਿਲ੍ਹੇ ਦੇ ਕਰਪਾਵੰਡ ਵਿੱਚ ਏਕਲਵਯ ਮਾਡਲ ਰੈਜੀਡੇਨਸ਼ੀਅਲ ਸਕੂਲ (ਈਐੱਮਆਰਐੱਸ) ਦੇ ਅੰਗਰੇਜ਼ੀ ਲੈਕਚਰਾਰ ਸ਼੍ਰੀ ਪ੍ਰਮੋਦ ਕੁਮਾਰ ਸ਼ੁਕਲਾ ਨੇ ਵੀ ਇਹ ਪੁਰਸਕਾਰ ਗ੍ਰਹਿਣ ਕੀਤਾ ਹੈ । 

  • ਉਨ੍ਹਾਂ ਦੇ ਟੀਚਿੰਗ ਅਧਿਆਪਨ ਬਾਰੇ ਸਭ ਤੋਂ ਅਨੋਖੀਆਂ ਉਪਲੱਬਧੀਆਂ ਸਿੱਖਣ ਨੂੰ ਨੂੰ ਹੋਰ ਵਿਵਹਾਰਿਕ ਅਤੇ ਉਤਸ਼ਾਹ ਬਣਾਉਣ ਲਈ ਫ੍ਰੀ ਡਰਾਮਾ ਡੇਅ, “ਪੜਾਈ ਤੁੰਹਾਰ ਪਾਰਾ”,  ਸ਼ਬਦਾਵਲੀ ਰਾਕੇਟ ਵਰਗੀਆਂ ਦਿਲਚਸਪ ਅਧਿਆਪਨ ਤਕਨੀਕਾਂ ਦਾ ਮਿਸ਼ਰਣ ਹੈ । 

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ 5 ਸਤੰਬਰ ਨੂੰ ਅਧਿਆਪਕ  ਡੇਅ ਦੇ ਮੌਕੇ ‘ਤੇ ਦੇਸ਼ ਭਰ ਤੋਂ ਚੁਣੇ ਸਭ ਤੋਂ ਪ੍ਰਤਿਭਾਸ਼ਾਲੀ 44 ਅਧਿਆਪਕਾਂ  ਨੂੰ ਰਾਸ਼ਟਰੀ ਅਧਿਆਪਕ  ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਹ ਪੁਰਸਕਾਰ ਛੱਤੀਸਗੜ੍ਹ ਵਿੱਚ ਬਸਤਰ ਜ਼ਿਲ੍ਹੇ ਦੇ ਕਰਪਾਵੰਡ ਵਿੱਚ ਏਕਲਵਯ ਮਾਡਲ ਰੈਜੀਡੇਨਸ਼ੀਅਲ ਸਕੂਲ  (ਈਐੱਮਆਰਐੱਸ) ਦੇ ਅੰਗਰੇਜ਼ੀ ਲੈਕਚਰਾਰ ਸ਼੍ਰੀ ਪ੍ਰਮੋਦ ਕੁਮਾਰ ਸ਼ੁਕਲਾ ਨੂੰ ਵੀ ਪ੍ਰਦਾਨ ਕੀਤਾ ਗਿਆ ਹੈ।  ਈਐੱਮਆਰਐੱਸ ਦੇ ਅਧਿਆਪਕ  ਲਈ ਇਹ ਲਗਾਤਾਰ ਦੂਜਾ ਪੁਰਸਕਾਰ ਹੈ ਅਤੇ ਕਬਾਇਲੀ ਮਾਮਲੇ ਮੰਤਰਾਲੇ ਦੇ ਤਹਿਤ ਸਥਾਪਤ ਏਕਲਵਯ ਮਾਡਲ ਰੈਜੀਡੇਨਸ਼ੀਅਲ ਸਕੂਲ ਲਈ ਵਿਸ਼ੇਸ਼ ਮਹੱਤਵ ਰੱਖਦਾ ਹੈ।  ਪਿਛਲੀ ਵਾਰ ਉਤਰਾਖੰਡ ਵਿੱਚ ਦੇਹਰਾਦੂਨ ਦੇ ਕਲਸੀ ਵਿੱਚ ਈਐੱਮਆਰਐੱਸਦੀ ਵਾਈਸ-ਪ੍ਰਿੰਸੀਪਲ,  ਸੁਸ਼੍ਰੀ ਸੁਧਾ ਪੇਨੁਲੀ ਨੂੰ ਇਹ ਪੁਰਸਕਾਰ 2020 ਵਿੱਚ ਪ੍ਰਦਾਨ ਕੀਤਾ ਗਿਆ ਸੀ। 

ਕੇਂਦਰੀ ਸਿੱਖਿਆ ਮੰਤਰਾਲੇ ਦੇ ਅਧੀਨ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਸਾਲ 2021 ਲਈ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ (ਐੱਨਏਟੀ) ਪ੍ਰਦਾਨ ਕਰਨ ਲਈ ਰਾਸ਼ਟਰੀ ਪੱਧਰ ‘ਤੇ ਇੱਕ ਸੁਤੰਤਰ ਨਿਰਣਾਇਕ ਕਮੇਟੀ ਦਾ ਗਠਨ ਕੀਤਾ ਸੀ। ਸ਼੍ਰੀ ਪ੍ਰਮੋਦ ਕੁਮਾਰ ਸ਼ੁਕਲਾ ਨੇ 3-ਪੜਾਅ ਦੀ ਕਠੋਰ ਔਨਲਾਈਨ ਪਾਰਦਰਸ਼ੀ ਚੋਣ ਪ੍ਰਕਿਰਿਆ ਦੇ ਬਾਅਦ ਪੂਰੇ ਭਾਰਤ ਤੋਂ 44 ਉਤਕ੍ਰਿਸ਼ਟ ਅਧਿਆਪਕਾਂ  ਦੀ ਸੂਚੀ ਵਿੱਚ ਜਗ੍ਹਾ ਬਣਾਈ। ਕੋਵਿਡ-19 ਸੰਕਟ ਦੇ ਕਾਰਨ, ਅਧਿਆਪਕਾਂ  ਨੇ ਵੀਡੀਓ ਕਾਨਫਰੰਸ ਦੇ ਮਾਧਿਅਮ ਰਾਹੀਂ ਸੁਤੰਤਰ ਰਾਸ਼ਟਰੀ ਨਿਰਣਾਇਕ ਕਮੇਟੀ ਦੇ ਸਾਹਮਣੇ ਆਪਣੀ ਪ੍ਰਸਤੁਤੀ ਦਿੱਤੀ। ਇਹ ਪੁਰਸਕਾਰ ਨਵੀਂ ਦਿੱਲੀ ਤੋਂ ਵਰਚੁਅਲੀ ਆਯੋਜਿਤ ਸਨਮਾਨ ਸਮਾਰੋਹ ਦੇ ਮਾਧਿਅਮ ਰਾਹੀਂ ਪ੍ਰਦਾਨ ਕੀਤਾ ਗਿਆ,  ਜਦੋਂ ਕਿ ਪੁਰਸਕਾਰ ਗ੍ਰਹਿਣ ਕਰਨ ਵਾਲੇ ਅਧਿਆਪਕ  ਆਪਣੇ-ਆਪਣੇ ਰਾਜਾਂ ਦੀਆਂ ਰਾਜਧਾਨੀਆਂ ਤੋਂ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ । 

ਅਨੁਸੂਚਿਤ ਜਨਜਾਤੀ ਦੇ ਬੱਚਿਆਂ ਨੂੰ ਉਨ੍ਹਾਂ ਦੇ ਆਪਣੇ ਵਾਤਾਵਰਣ ਵਿੱਚ ਗੁਣਵੱਤਾਪੂਰਣ ਸਿੱਖਿਆ ਪ੍ਰਦਾਨ ਕਰਨ ਦੀ ਧਾਰਨਾ ਦੇ ਉਦੇਸ਼ ਨਾਲ ਸਾਲ 1997-98 ਵਿੱਚ ਈਐੱਮਆਰਐੱਸ ਦੀ ਸਥਾਪਨਾ ਕੀਤੀ ਗਈ ਸੀ ਅਤੇ 2018 ਤੱਕ 288 ਸਕੂਲਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ। ਸਾਲ 2018 ਵਿੱਚ ਇਸ ਯੋਜਨਾ ਨੂੰ ਨਵਾਂ ਰੂਪ ਦਿੱਤਾ ਗਿਆ। ਇਸ ਯੋਜਨਾ  ਦੇ ਅਨੁਸਾਰ 50% ਜਾਂ ਅਧਿਕ ਕਬਾਇਲੀ ਆਬਾਦੀ ਅਤੇ 20,000 ਜਾਂ ਅਧਿਕ ਆਦਿਵਾਸੀ ਵਿਅਕਤੀਆਂ ਦੇ ਨਾਲ ਹਰ ਬਲਾਕ ਵਿੱਚ ਸਥਾਨਕ ਸਕੂਲ ਸਥਾਪਤ ਕਰਨ ਦਾ ਟੀਚਾ ਤੈਅ ਕੀਤਾ ਗਿਆ ਸੀ ।  ਨਵੀਂ ਯੋਜਨਾ  ਦੇ ਤਹਿਤ 452 ਨਵੇਂ ਸਕੂਲ ਸਥਾਪਤ ਕੀਤੇ ਜਾਣਗੇ ਅਤੇ 2025 ਤੱਕ 740 (288+452)  ਸਕੂਲ ਕਬਾਇਲੀ ਵਿਦਿਆਰਥੀਆਂ ਲਈ ਰਾਸ਼ਟਰੀ ਸਿੱਖਿਆ ਕਮੇਟੀ (ਐੱਨਈਐੱਸਟੀਐੱਸ) ਦੇ ਅਨੁਸਾਰ ਸਥਾਪਤ ਕੀਤੇ ਜਾਣਗੇ।  ਕਬਾਇਲੀ ਮਾਮਲੇ ਮੰਤਰਾਲੇ  ਦੁਆਰਾ ਹੁਣ ਤੱਕ ਕੁੱਲ 632 ਈਐੱਮਆਰਐੱਸ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਰਾਜਾਂ ਨੇ 555 ਸਥਾਨਾਂ ‘ਤੇ ਭੂਮੀ ਉਪਲੱਬਧ ਕਰਾਈ ਹੈ ਅਤੇ 201 ਸਕੂਲਾਂ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਗਿਆ ਹੈ। 168 ਸਕੂਲਾਂ ਵਿੱਚ ਨਿਰਮਾਣ ਪ੍ਰਗਤੀ ‘ਤੇ ਹੈ ਅਤੇ ਉਮੀਦ ਹੈ ਕਿ ਬਾਕੀ 186 ਸਕੂਲਾਂ ਵਿੱਚ ਜਿੱਥੇ ਰਾਜਾਂ ਦੁਆਰਾ ਭੂਮੀ ਪ੍ਰਦਾਨ ਕੀਤੀ ਗਈ ਹੈ, ਨਿਰਮਾਣ ਮਾਮਲੇ ਮਾਰਚ 2022 ਤੱਕ ਸ਼ੁਰੂ ਹੋ ਜਾਵੇਗਾ। ਇਨ੍ਹਾਂ 367 ਕਿਰਿਆਸ਼ੀਲ ਸਕੂਲਾਂ ਵਿੱਚ ਲਗਭਗ 85700 ਵਿਦਿਆਰਥੀਆਂ ਦੀ ਸਿੱਖਿਆ ਜਾਰੀ ਹੈ।   

ਸ਼੍ਰੀ ਸ਼ੁਕਲਾ, ਛੱਤੀਸਗੜ੍ਹ ਦੇ ਅਜਿਹੇ ਹੀ ਇੱਕ ਸਕੂਲ ਵਿੱਚ ਪੜ੍ਹ ਰਹੇ ਹਨ ਅਤੇ ਦੂਰ-ਦੁਰਾਡੇ ਵਾਮਪੰਥੀ ਉਗਰਵਾਦ ਪ੍ਰਭਾਵਿਤ ਆਦਿਵਾਸੀ ਖੇਤਰ ਦੇ ਆਦਿਵਾਸੀ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਪ੍ਰਤਿਬੱਧ ਹਨ।  ਉਨ੍ਹਾਂ ਦੀ ਟੀਚਿੰਗ ਯਾਤਰਾ ਬਾਰੇ ਸਭ ਤੋਂ ਅਨੋਖੀਆਂ ਉਪਲਬਧੀਆਂ ਸਿੱਖਣ ਨੂੰ ਪ੍ਰੇਰਕ ਅਤੇ ਅਨੁਭਵ ‘ਤੇ ਅਧਾਰਿਤ ਬਣਾਉਣ ਲਈ ਫ੍ਰੀ ਡ੍ਰਾਮਾ ਡੇਅ, “ਪੜ੍ਹਾਈ ਤੁੰਹਾਰ ਪਾਰਾ”,  ਸ਼ਬਦਾਵਲੀ ਰਾਕੇਟ ਵਰਗੀਆਂ ਦਿਲਚਸਪ ਸਿੱਖਣ ਦੀਆਂ ਤਕਨੀਕਾਂ ਦਾ ਮਿਸ਼ਰਣ ਹੈ। ਜਦੋਂ ਕੋਵਿਡ-19 ਦੇ ਕਾਰਨ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ ਅਤੇ ਵਾਸਤਵ ਵਿੱਚ ਸਿੱਖਿਆ ਪ੍ਰਦਾਨ ਕਰਨਾ ਬਹੁਤ ਕਠਿਨ ਹੋ ਗਿਆ ਸੀ, ਤਾਂ ਯੂ-ਟਿਊਬ ਚੈਨਲਾਂ ਦੇ ਮਾਧਿਅਮ ਰਾਹੀਂ ਪੜ੍ਹਾਉਣ ਅਤੇ ਕੇਬਲ ਟੀਵੀ ਦੇ ਮਾਧਿਅਮ ਰਾਹੀਂ ਪੜ੍ਹਾਉਣ, ਸਰਕਾਰੀ ਮੰਚ ਦੇ ਉਪਯੋਗ ਆਦਿ ਵਿੱਚ ਉਨ੍ਹਾਂ ਦੇ ਨਵੇਕਲੇ ਪ੍ਰਯੋਗਾਂ ਨੇ ਵਿਦਿਆਰਥੀਆਂ ਦੀ ਸਿੱਖਿਆ ਨੂੰ ਨਿਰਵਿਘਨ ਰੂਪ ਨਾਲ ਜਾਰੀ ਰੱਖਣਾ ਸੁਨਿਸ਼ਚਿਤ ਕੀਤਾ। ਉਨ੍ਹਾਂ ਦੀ ਇਹ ਉਪਲੱਬਧੀ ਸਿਧਾਂਤਕ ਸਿੱਖਿਆ ਅਤੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਦੇ ਵਿੱਚ ਇੱਕ ਚੰਗਾ ਸੰਤੁਲਨ ਬਣਾਉਣ ਲਈ ਮੰਤਰਾਲੇ ਦੇ ਦ੍ਰਿੜ੍ਹ ਸੰਕਲਪ ਅਤੇ ਇੱਛਾ ਸ਼ਕਤੀ ਨੂੰ ਮਜ਼ਬੂਤੀ ਨਾਲ ਸਥਾਪਤ ਕਰਦੀ ਹੈ। 

ਕਬਾਇਲੀ ਮਾਮਲੇ ਮੰਤਰੀ (ਐੱਮਓਟੀਏ) ਸ਼੍ਰੀ ਅਰਜੁਨ ਮੁੰਡਾ ਨੇ ਇਸ ਉਪਲੱਬਧ ‘ਤੇ ਕਿਹਾ,  “ਇਹ ਈਐੱਮਆਰਐੱਸ ਲਈ ਗਰਵ ਦਾ ਪਲ ਹੈ। ਇਹ ਉਪਲੱਬਧ ਸੰਪੂਰਣ ਈਐੱਮਆਰਐੱਸ ਅਧਿਆਪਕ  ਭਾਈਚਾਰੇ ਨੂੰ ਸਿੱਖਿਆ ਦੇ ਖੇਤਰ ਵਿੱਚ ਆਪਣੀ ਉਤਕ੍ਰਿਸ਼ਟਤਾ ਵਿਖਾਉਣ ਅਤੇ ਕਬਾਇਲੀ ਵਿਦਿਆਰਥੀਆਂ ਨੂੰ ਪ੍ਰਦਾਨ ਕੀਤੀ ਜਾਣ ਵਾਲੀ ਗੁਣਵੱਤਾਪੂਰਣ ਸਿੱਖਿਆ  ਦੇ ਪੱਧਰ ਨੂੰ ‘ਤੇ ਉਠਾਉਣ ਲਈ ਪ੍ਰੇਰਿਤ ਕਰੇਗੀ। ਇਹ ਪੁਰਸਕਾਰ ਕਬਾਇਲੀ ਵਿਦਿਆਰਥੀਆਂ ਲਈ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਈ ਕੰਮ ਕਰਨ ਲਈ ਮੰਤਰਾਲੇ ਦੁਆਰਾ ਕੀਤੇ ਗਏ ਠੋਸ ਯਤਨਾਂ ਦਾ ਨਤੀਜਾ ਹੈ। 

ਕਬਾਇਲੀ ਮਾਮਲੇ ਮੰਤਰਾਲੇ ਵਿੱਚ ਰਾਜ ਮੰਤਰੀ  ਸ਼੍ਰੀਮਤੀ ਰੇਣੁਕਾ ਸਿੰਘ ਸਰੂਤਾ ਅਤੇ ਸ਼੍ਰੀ ਬਿਸ਼ਵੇਸ਼ਵਰ ਟੁਡੂ ਨੇ ਸ਼੍ਰੀ ਪ੍ਰਮੋਦ ਸ਼ੁਕਲਾ ਅਤੇ ਈਐੱਮਆਰਐੱਸ ਅਧਿਆਪਕਾਂ  ਦੇ ਪੂਰੇ ਭਾਈਚਾਰੇ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਉਪਲੱਬਧੀਆਂ ਹੋਰ ਅਧਿਆਪਕਾਂ  ਨੂੰ ਦੂਰ-ਦੁਰਾਡੇ ਦੇ ਕਬਾਇਲੀ ਖੇਤਰਾਂ ਵਿੱਚ ਸਿੱਖਿਆ ਨੂੰ ਹੁਲਾਰਾ ਦੇਣ ਲਈ ਆਪਣਾ ਸਰਵਸ਼੍ਰੇਸ਼ਠ ਪ੍ਰਦਾਨ ਕਰਨ ਲਈ ਪ੍ਰੇਰਿਤ ਕਰਨਗੀਆਂ। ਕਬਾਇਲੀ ਵਿਦਿਆਰਥੀਆਂ ਲਈ ਗੁਣਵੱਤਾਪੂਰਣ ਸਿੱਖਿਆ ਮਾਨਕਾਂ ਨੂੰ ਵਧਾਉਣ ਲਈ ਕੰਮ ਕਰਨ ਵਾਲੇ ਸਾਰੇ ਈਐੱਮਆਰਐੱਸ ਅਧਿਆਪਕਾਂ  ਅਤੇ ਪ੍ਰਿੰਸੀਪਲਾਂ ਲਈ ਇਹ ਪੁਰਸਕਾਰ ਇੱਕ ਉਪਲੱਬਧੀ ਹੈ । 

ਰਾਸ਼ਟਰੀ ਸਿੱਖਿਆ ਨੀਤੀ-2020  ਦੇ ਲਾਗੂਕਰਨ  ਦੇ ਨਾਲ ,  ਇਹ ਮੰਨਿਆ ਜਾਂਦਾ ਹੈ ਕਿ ਅਧਿਆਪਕਾਂ  ਨੂੰ ਐੱਨਈਪੀ ਦੀਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਲਈ ਅਧਿਆਪਕਾਂ  ਨੂੰ ਸਸ਼ਕਤ ਬਣਾਉਣ ਲਈ ਕੇਂਦਰ-ਪੱਧਰ ਹਾਸਲ ਕਰਨ ‘ਤੇ ਅਧਿਕ ਬਲ ਦਿੱਤਾ ਜਾਵੇਗਾ। ਇਹ ਨੀਤੀ ਪ੍ਰਤਿਭਾਸ਼ਾਲੀ ਅਤੇ ਪ੍ਰਤਿਬੱਧ ਅਧਿਆਪਕਾਂ  ਨੂੰ ਕਬਾਇਲੀ ਵਿਦਿਆਰਥੀਆਂ ਨੂੰ ਗੁਣਵੱਤਾਪੂਰਨ ਸਿੱਖਿਆ ਪ੍ਰਦਾਨ ਕਰਨ ਲਈ ਸਥਾਪਿਤ ਈਐੱਮਆਰਐੱਸ ਦੇ ਪੱਖ ਨੂੰ ਬਦਲਣ ਲਈ ਪ੍ਰਤੱਖ ਅਵਸਰ ਪ੍ਰਦਾਨ ਕਰਦੀ ਹੈ।

https://ci6.googleusercontent.com/proxy/RGn9qpHhp6qpvYf9QLkbBdf0qfciuTOcxQ-3EF37obNvJjFVGGYs-WQFLY-hOOeSP5TIfzooyEvpczJoVGEN3-Y8kAYDfg662yMu8HiC3i7U-XSiVs7bZCWdCg=s0-d-e1-ft#https://static.pib.gov.in/WriteReadData/userfiles/image/image0018KTI.jpghttps://ci3.googleusercontent.com/proxy/5ZK6JlkBp15fHIaJApTebsUptPknIazxDe6JZy2v9SokhiSsX3JTboVoYPXJlC7qr4dRVXq1s4kL1ldC4RzAqTBwz1S7NWpdehETrsuA4JGETueyF_G-YvTvMw=s0-d-e1-ft#https://static.pib.gov.in/WriteReadData/userfiles/image/image002OZWH.jpghttps://ci3.googleusercontent.com/proxy/6t01DX2QUc7YIrZDQ-YIalaLVeqwqKS0rQtfYhBX_dAd5ja02iwMJqQj9rIc3MVo5Yqz8TJXHjPGJq3ympO_P62IvKqoBvGwNnLaiGLA1msi41GB0cVKGlYCMw=s0-d-e1-ft#https://static.pib.gov.in/WriteReadData/userfiles/image/image003D1QZ.jpghttps://ci4.googleusercontent.com/proxy/uPrr8KfnCGcZVQBHpNntqvJqe971kjWZIheUhtLJ42eREqBwchqXkuLwpI2lgj_dayFEpXoX7iWxzxyXL2d6D9fNZQjUMYF72HOwf4Z5T-SH7oA0cVP9nYkjSw=s0-d-e1-ft#https://static.pib.gov.in/WriteReadData/userfiles/image/image004TTPP.jpghttps://ci4.googleusercontent.com/proxy/uD_c3rY3xsb9JMzyC46BFtjbD23uNeQZGXce98aKby-9WYx4uxl27kwQ9qLAmxOncZxwHlReayFCi0gySI2y6oGVPD_x36ZATgXKubf0E7P42kTij0wI4BNNMg=s0-d-e1-ft#https://static.pib.gov.in/WriteReadData/userfiles/image/image005N5ST.jpg

************

ਐੱਨਬੀ/ਐੱਸਕੇ



(Release ID: 1752577) Visitor Counter : 214


Read this release in: English , Urdu , Hindi , Tamil