ਬਿਜਲੀ ਮੰਤਰਾਲਾ
azadi ka amrit mahotsav

ਕੇਂਦਰੀ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ.ਕੇ. ਸਿੰਘ ਦੁਆਰਾ ਤਾਪ ਬਿਜਲੀ ਪਲਾਂਟਾਂ ਵਿੱਚ ਕੋਲੇ ਦੀ ਸਪਲਾਈ ਦੀ ਸਥਿਤੀ ਦੀ ਸਮੀਖਿਆ ਕਰਨ ਦਾ ਫੈਸਲਾ ਕੀਤਾ ਗਿਆ

Posted On: 04 SEP 2021 6:27PM by PIB Chandigarh

ਬਿਜਲੀ ਦੀ ਵਧਦੀ ਹੋਈ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰੀ ਬਿਜਲੀ, ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ, ਸ਼੍ਰੀ ਆਰ.ਕੇ.ਸਿੰਘ ਨੇ 3 ਸਤੰਬਰ , 2021 ਨੂੰ ਬਿਜਲੀ ਪਲਾਂਟਾਂ ਵਿੱਚ ਕੋਲੇ ਦੀ ਸਥਿਤੀ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਸਮੀਖਿਆ ਕੀਤੀ। ਇਸ ਦੌਰਾਨ ਊਰਜਾ ਮੰਤਰਾਲੇ, ਕੋਲਾ ਮੰਤਰਾਲੇ, ਰੇਲਵੇ, ਕੋਲਾ ਕੰਪਨੀਆਂ, ਬਿਜਲੀ ਕੰਪਨੀਆਂ ਅਤੇ ਕੇਂਦਰੀ ਬਿਜਲੀ ਅਥਾਰਿਟੀ (ਸੀਈਏ) ਦੇ ਸਕੱਤਰ ਅਤੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਹੋਏ।

ਇਸ ਗੱਲ ‘ਤੇ ਧਿਆਨ ਦਿੱਤਾ ਗਿਆ ਕਿ ਅਗਸਤ 2019 (112.9 ਬੀਯੂ) ਦੀ ਤੁਲਨਾ ਵਿੱਚ, ਅਗਸਤ, 2021 (129.5ਬੀਯੂ) ਵਿੱਚ ਊਰਜਾ ਦੀ ਖਪਤ ਵਿੱਚ 15% ਦਾ ਵਾਧਾ ਹੋਇਆ ਹੈ। ਟੀਪੀਪੀ ਵਿੱਚ ਕੋਲੇ ਦੇ ਭੰਡਾਰਾਂ ‘ਤੇ ਪੂਰਨ ਰੂਪ ਤੋਂ ਨਜ਼ਰ ਰੱਖਣ ਲਈ ਇੱਕ ਕੋਰ ਮੈਨੇਜਮੈਂਟ ਟੀਮ (ਸੀਐੱਮਟੀ) ਦਾ ਗਠਨ ਕੀਤਾ ਗਿਆ ਹੈ ਅਤੇ ਸਕੱਤਰ (ਬਿਜਲੀ), ਸ਼੍ਰੀ ਅਲੋਕ ਕੁਮਾਰ ਇਨ੍ਹਾਂ ਦੀ ਸਥਿਤੀ ਦੇ ਦੈਨਿਕ ਰੂਪ ਨਾਲ ਸਮੀਖਿਆ ਕਰਨ ਦੇ ਨਾਲ-ਨਾਲ ਸੀਐੱਮਟੀ ਦੁਆਰਾ ਉਨ੍ਹਾਂ ਤੇ ਕੀਤੀ ਗਈ ਕਾਰਵਾਈ ਦੀ ਵੀ ਸਮੀਖਿਆ ਕਰਨਗੇ।   

ਮੀਟਿੰਗ ਵਿੱਚ ਵਿਸਤ੍ਰਿਤ ਚਰਚਾ ਕਰਨ ਦੇ ਬਾਅਦ ਸ਼੍ਰੀ ਆਰ.ਕੇ.ਸਿੰਘ ਦੁਆਰਾ ਕਈ ਦਿਸ਼ਾ-ਨਿਰਦੇਸ਼ ਪ੍ਰਦਾਨ ਕੀਤੇ ਗਏ। ਜਿਨ੍ਹਾਂ ਵਿੱਚੋਂ ਕੁਝ ਮਹੱਤਵਪੂਰਨ ਹੇਠ ਲਿਖੇ ਹਨ:

ਕੋਲ ਇੰਡੀਆ ਲਿਮਿਟੇਡ (ਸੀਆਈਐੱਲ) ਦੀਆਂ ਸਹਾਇਕ ਕੰਪਨੀਆਂ ਨੂੰ ਸਲਾਹ ਦਿੱਤੀ ਗਈ ਕਿ ਉਹ ਸਤੰਬਰ, 2021 ਲਈ ਪ੍ਰਦਾਨ ਕੀਤੇ ਗਏ ਟੀਚਿਆਂ ਦਾ ਪਾਲਨ ਅਤੇ ਕੋਲਾ ਉਤਪਾਦਨ ਨੂੰ ਵਧਾਉਣ ਲਈ ਹਰ ਸੰਭਵ ਯਤਨ ਕਰਨ, ਜਿਸ ਵਿੱਚ ਟੀਪੀਪੀ ਵਿੱਚ ਕੋਲੇ ਦਾ ਭੰਡਾਰ ਸੁਨਿਸ਼ਚਿਤ ਕੀਤਾ ਜਾ ਸਕੇ। ਮੰਤਰੀ ਨੇ ਸੀਆਈਐੱਲ ਨੂੰ ਕਿਹਾ ਕਿ ਉਹ ਦੈਨਿਕ ਰੂਪ  ਨਾਲ ਕੋਲਾ ਕੰਪਨੀਆਂ ਦੀ ਰੇਕ ਲੋਡਿੰਗ ਦੀ ਸਮੀਖਿਆ ਕਰੇ ਤੇ ਇਹ ਵੀ ਸੁਨਿਸ਼ਚਿਤ ਕਰੇ ਕਿ ਉਹ ਸਤੰਬਰ, 2021 ਦੀ ਰੇਕ ਲੋਡਿੰਗ ਟੀਚਿਆਂ ਦੇ ਅਨੁਰੂਪ ਹੋਵੇ।

ਇਹ ਸਲਾਹ ਪ੍ਰਦਾਨ ਕੀਤੀ ਗਈ ਕਿ ਕੈਪਟਿਵ ਕੋਲਾ ਬਲਾਕ ਵਾਲੇ ਜੇਨਕੋਸ ਲਈ ਇੱਕ ਨੀਤੀ ਤਿਆਰ ਕੀਤੀ ਜਾਏ, ਜਿਸ ਵਿੱਚ ਕਿ ਜੇਨਕੋਸ ਦੁਆਰਾ ਕੈਪਟਿਵ ਬਲਾਕਾਂ ਤੋਂ ਟੀਚਾਗਤ ਕੋਲਾ ਉਤਪਾਦਨ ਦਾ ਘੱਟ ਤੋਂ  ਘੱਟ 85% ਸੁਨਿਸ਼ਚਿਤ ਕੀਤਾ ਜਾ ਸਕੇ। ਕੈਪਟਿਵ ਕੋਲਾ ਖਾਦਾਨਾਂ ਲਈ ਪ੍ਰੋਤਸਾਹਿਤ ਕਰਨ ਵਾਲੀ ਪ੍ਰਣਾਲੀ ਵੀ ਵਿਕਸਿਤ ਕੀਤੀ ਜਾ ਸਕਦੀ ਹੈ ਅਗਰ ਉਨ੍ਹਾਂ ਦਾ ਉਤਪਾਦਨ ਟੀਚੇ ਤੋਂ ਜ਼ਿਆਦਾ ਹੁੰਦਾ ਹੈ ਜਾਂ ਟੀਚੇ ਦੀ ਤੁਲਨਾ ਵਿੱਚ ਉਤਪਾਦਨ ਵਿੱਚ ਕਮੀ ਆਉਂਦੀ ਹੈ।

  • ਸ਼੍ਰੀ ਆਰ. ਕੇ. ਸਿੰਘ ਨੇ ਕਿਹਾ ਕਿ ਕੈਪਟਿਵ ਕੋਲਾ ਖਾਦਾਨਾਂ ਤੋਂ ਕੋਲਾ ਉਤਪਾਦਨ ਵਿੱਚ  ਵਾਧੇ ਨੂੰ ਸੁਨਿਸ਼ਚਿਤ ਕਰਨ ਲਈ ਇਸ ਨਾਲ ਸੰਬੰਧਿਤ ਜੇਨਕੋਸ ਅਤੇ ਰਾਜਾਂ ਦੇ ਨਾਲ ਕੈਪਟਿਵ ਕੋਲਾ ਬਲਾਕਾਂ ਨਾਲ ਸੰਬੰਧਿਤ ਮੁੱਦਿਆਂ ਤੇ ਉਹ ਅਲਗ ਤੋਂ ਬੈਠਕ ਕਰਨਗੇ।  ਇਸ ਤੋਂ ਪਹਿਲਾਂ, ਸਕੱਤਰ (ਬਿਜਲੀ) 6 ਸਤੰਬਰ 2021 ਨੂੰ ਕੈਪਟਿਵ ਕੋਲਾ ਖਾਦਾਨਾਂ ਦੇ ਸੰਬੰਧ ਵਿੱਚ ਸਾਰੇ ਹਿਤਧਾਰਕਾਂ ਦੇ ਨਾਲ ਇੱਕ ਬੈਠਕ ਕਰਨਗੇ।

  • ਕੋਰ ਮੈਨੇਜਮੈਂਟ ਟੀਮ (ਸੀਐੱਮਟੀ) ਦੁਆਰਾ 10 ਦਿਨਾਂ ਤੋਂ ਜ਼ਿਆਦਾ ਸਟਾਕ ਰੱਖਣ ਵਾਲੇ ਪਲਾਟਾਂ ਵਿੱਚ ਕੋਲੇ ਦੀ ਸਪਲਾਈ ਨੂੰ ਨਿਯਮਿਤ ਕਰਨ ਦੀ ਯੋਜਨਾ ਬਣਾਈ ਜਾਏਗੀ ਅਤੇ ਇਸ ਪ੍ਰਕਾਰ ਦੇ ਨਿਯਮਾਂ ਤੋਂ ਮੁਕਤ ਕੋਲੇ ਨੂੰ ਮਹੱਤਵਪੂਰਨ/ਸੁਪਰਕ੍ਰਿਟਿਕਲ ਕੋਲਾ ਸਟਾਕ ਵਾਲੇ ਪਲਾਂਟਾਂ ਵਿੱਚ ਵਿਤਰਿਤ ਕੀਤਾ ਜਾ ਸਕਦਾ ਹੈ। 

  • ਇਸ ਗੱਲ ਨੂੰ ਸੁਨਿਸ਼ਚਿਤ ਕੀਤਾ ਜਾਏਗਾ ਕਿ ਇਮਪੋਰਟਿਡ ਕੋਲਾ ਆਧਾਰਿਤ ਪਲਾਂਟ 85% ਪੀਐੱਲਐੱਫ ‘ਤੇ ਚਲੇ। ਉਹ ਰਾਜ ਜਿਨ੍ਹਾਂ ਦੇ ਕੋਲ ਇਮਪੋਰਟਿਡ ਕੋਲਾ ਆਧਾਰਿਤ ਪਲਾਂਟਾਂ ਵਾਲੇ ਪੀਪੀਏ ਹਨ ਅਤੇ ਉਹ ਬਿਜਲੀ ਨਿਧਾਰਿਤ ਕਰਨ ਵਿੱਚ ਅਸਫਲ ਹੋ ਜਾਂਦੇ ਹਨ ਤਾਂ ਉਨ੍ਹਾਂ ਦੇ ਘਰੇਲੂ ਕੋਲੇ ਨੂੰ ਸਹੀ ਢੰਗ ਨਾਲਨਿਯਮਿਤ ਕੀਤਾ ਜਾ ਸਕਦਾ ਹੈ। ਇਸ ਸੰਬੰਧ ਵਿੱਚ ਰਾਜਾਂ ਨੂੰ ਲਗਭਗ 2-3 ਹਫਤੇ ਦਾ ਨੋਟਿਸ ਪ੍ਰਦਾਨ ਕੀਤਾ ਜਾ ਸਕਦਾ ਹੈ। ਜਿਸ ਵਿੱਚ ਉਹ ਕੋਲੇ ਦੀ ਆਪਣੀ ਜ਼ਰੂਰਤਾ ਵਾਲੀ ਯੋਜਨਾ ਬਣਾ ਸਕਣ ਅਤੇ ਉਸ ਦੇ ਅਨੁਸਾਰ ਬਿਜਲੀ ਦਾ ਨਿਰਧਾਰਨ ਕਰ ਸਕਣ।

  • ਇਹ ਸਲਾਹ ਦਿੱਤੀ ਗਈ ਕਿ ਸਤੰਬਰ ਅਤੇ ਅਕਤੂਬਰ ਮਹੀਨੇ ਵਿੱਚ ਜਲ ਬਿਜਲੀ ਪਲਾਂਟਾਂ ਦੇ ਨਿਧਾਰਿਤ ਰਖ-ਰਖਾਅ ਨੂੰ ਰੱਦ ਕਰ ਦਿੱਤਾ ਜਾਣਾ ਚਾਹੀਦਾ। ਇਸ ਦੇ ਇਲਾਵਾ, ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀਬੀਐੱਸਬੀ) ਨੂੰ ਵੀ ਆਪਣੇ ਬਿਜਲੀ ਉਤਪਾਦਨ ਪ੍ਰੋਗਰਾਮ ਦੀ ਸਮੀਖਿਆ ਕਰਨੀ ਚਾਹੀਦੀ।

  • ਇਸ ‘ਤੇ ਵਿਚਾਰ –ਵਟਾਂਦਰਾਂ ਕੀਤਾ ਗਿਆ ਕਿ 2025-26 ਤੱਕ ਸੀਆਈਐੱਲ ਦੁਆਰਾ ਆਪਣੇ ਕੋਲੇ ਉਤਪਾਦਨ ਨੂੰ 600 ਮੀਟ੍ਰਿਕ ਟਨ ਤੋਂ ਵਧਾਕੇ 1000 ਮੀਟ੍ਰਿਕ ਟਨ ਕਰ ਦਿੱਤਾ ਜਾਏਗਾ। ਸੀਆਈਐੱਲ ਨੂੰ ਇਹ ਸਲਾਹ ਦਿੱਤੀ ਗਈ ਕਿ ਉਹ ਅਗਲੇ ਦੋ ਸਾਲਾਂ ਵਿੱਚ ਕੋਲੇ ਦੀ ਆਵਾਜਾਈ ਵਿੱਚ ਉਤਪੰਨ ਹੋਣ ਵਾਲਿਆਂ ਰੁਕਾਵਟਾਂ ਤੋਂ ਬਚਣ ਲਈ ਰੇਲਵੇ ਦੇ ਨਾਲ ਗਠਬੰਧਨ ਕਰੇ, ਜਿਸ ਵਿੱਚ ਕਿ ਖਦਾਨਾਂ ਤੋਂ ਥਰਮਲ ਪਲਾਂਟ ਤੱਕ ਕੋਲੇ ਦੀ ਨਿਰਵਿਘਨ ਮੂਵਮੈਂਟ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।

  • ਸੀਈਏ ਨੂੰ ਸਲਾਹ ਦਿੱਤੀ ਗਈ ਕਿ ਉਹ ਪਿਟ-ਹੈੱਡ ਅਤੇ ਨੌਨ-ਪਿਟ ਹੈੱਡ ਪਲਾਂਟਾਂ ਲਈ ਜ਼ਰੂਰੀ ਕੋਲਾ ਸਟਾਕ ਸੀਮਾਵਾਂ ਦੀ ਸਮੀਖਿਆ ਕਰੇ। ਜ਼ਰੂਰੀ ਸੀਮਾ ਤੋਂ ਘੱਟ ਕੋਲਾ ਸਟਾਕ ਰੱਖਣ ਵਾਲਿਆਂ ਲਈ ਪ੍ਰੋਤਸਾਹਿਤ ਕਰਨ ਵਾਲੀ ਪ੍ਰਣਾਲੀ ਹੋਣੀ ਚਾਹੀਦੀ ਹੈ।

  • ਕਿਉਂਕਿ ਮਾਨਸੂਨ ਦੇ ਮਹੀਨਿਆਂ ਵਿੱਚ ਕੋਲੇ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ, ਇਸ ਲਈ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲੇ ਹੀ ਕੋਲੇ ਦੇ ਭੰਡਾਰਾਂ ਨੂੰ ਵਧਾਉਣ ਲਈ ਟੀਪੀਪੀ ਨੂੰ ਸਹੀ ਢੰਗ ਨਾਲ ਪ੍ਰੋਤਸਾਹਿਤ ਕੀਤਾ ਜਾ ਸਕਦਾ ਹੈ। ਟੀਪੀਪੀ ਨੂੰ ਪ੍ਰੋਤਸਾਹਨ ਇੱਛੁਕ ਖਦਾਨ ਤੋਂ ਲੋਡਿੰਗ ਤੇ ਕੁਚਲੇ ਹੋਏ ਕੋਲੇ ਦੀ ਸਪਲਾਈ ਨੂੰ ਪ੍ਰਾਥਮਿਕਤਾ ਦੇਣ ਦੇ ਸੰਦਰਭ ਵਿੱਚ ਹੋਵੇਗਾ।

  • ਬਿਜਲੀ ਮੰਤਰੀ ਨੇ ਉਨ੍ਹਾਂ ਬਿਜਲੀ ਪਲਾਂਟਾਂ ਦੀ ਸੂਚੀ ਪ੍ਰਾਪਤ ਕਰਨ ਦੇ ਬਾਰੇ ਵਿੱਚ ਇੱਛਾ ਵਿਅਕਤ ਕੀਤੀ, ਜਿਨ੍ਹਾਂ ਦੇ ਲਈ ਕੋਲੇ ਦੀ ਸਪਲਾਈ ਨਿਯਮਿਤ ਕੀਤੀ ਗਈ ਸੀ ਲੇਕਿਨ ਉਨ੍ਹਾਂ ਨੇ ਅਪ੍ਰੈਲ ਤੋਂ ਜੂਨ 2021 ਵਿੱਚ ਕਾਰਜ ਪੂਰਾ ਨਹੀਂ ਕੀਤਾ/ ਆਂਸ਼ਿਕ ਰੂਪ ਤੋਂ ਪੂਰਾ ਕੀਤਾ, ਜਿਸ ਦੇ ਕਾਰਨ ਅਗਸਤ-ਸਤੰਬਰ, 2021 ਵਿੱਚ ਕੋਲੇ ਦੇ ਸਟਾਕ ਦੀ ਸਮੱਸਿਆ ਉਤਪੰਨ ਹੋਈ ਹੈ। ਦੋਸ਼ੀ ਪਲਾਂਟਾਂ ਨੂੰ ਉਨ੍ਹਾਂ ਦੀ ਕਮੀ ਨੂੰ ਪੂਰਾ ਕਰਨ ਲਈ 250 ਮਿਮੀ ਬਿਨਾ ਕੁਚਲੇ ਹੋਏ ਕੋਲੇ ਨੂੰ ਉਠਾਉਣ ਲਈ ਕਿਹਾ ਜਾਣਾ ਚਾਹੀਦਾ ਹੈ। ਇਸ ਦੇ ਇਲਾਵਾ, ਇਹ ਵੀ ਸੁਝਾਅ ਦਿੱਤਾ ਗਿਆ ਕਿ ਰਾਜਾਂ ਵਿੱਚ ਇਹ ਸਪੱਸ਼ਟਤਾ ਹੋਣੀ ਚਾਹੀਦੀ ਹੈ ਕਿ ਕੋਲਾ ਕੰਪਨੀਆਂ ਨੂੰ ਕੀਤੇ ਗਏ ਭੁਗਤਾਨਾਂ ਦੇ ਅਨੁਰੂਪ ਹੀ ਕੋਲੇ ਦੀ ਸਪਲਾਈ ਕੀਤੀ ਜਾਏਗੀ।

  • ਸੀਈਏ ਨੂੰ ਕਿਹਾ ਗਿਆ ਕਿ ਉਹ ਆਪਣੇ ਸੰਬੰਧਿਤ ਪਲਾਂਟਾਂ ਵਿੱਚ ਕੋਲਾ ਸਟਾਕ ਸਪੱਸ਼ਟ ਕਰਦੇ ਹੋਏ ਜੇਨਕੋਸ-ਵਾਰ ਦੈਨਿਕ ਕੋਲਾ ਰਿਪੋਰਟ ਤਿਆਰ ਕਰੇ। ਜਿਵੇਂ ਕਿ ਰਾਜ/ਕੇਂਦਰੀ ਜੇਨਕੋਸ ਨੂੰ ਆਪਣੇ ਕਿਸੇ ਵੀ ਪਲਾਂਟ ਦਰਮਿਆਨ ਆਪਣੇ ਲਿੰਕੇਜ ਕੋਲੇ ਦਾ ਉਪਯੋਗ ਕਰਨ ਦੀ ਛੁੱਟ ਪ੍ਰਦਾਨ ਕੀਤੀ ਗਈ ਹੈ, ਇਸ ਲਈ ਜੇਨਕੋਸ-ਵਾਰ ਨਿਗਰਾਨੀ ਕਰਨ ਤੋਂ ਕੋਲੇ ਦਾ ਬਿਹਤਰ ਪ੍ਰਬੰਧਨ ਅਤੇ ਆਵਾਗਮਨ ਨੂੰ ਸੁਨਿਸ਼ਚਿਤ ਕੀਤਾ ਜਾ ਸਕਦਾ ਹੈ।

  • ਮੰਤਰੀ ਨੇ ਜੇਨਕੋਸ ਨੂੰ ਕਿਹਾ ਕਿ ਉਹ ਰੇਲਵੇ ਦੁਆਰਾ ਦੱਸੇ ਗਏ ਸੁਝਾਵਾਂ ‘ਤੇ ਧਿਆਨ ਦੇਣ ਕਿ ਉੱਤਰ ਭਾਰਤ ਵਿੱਚ ਕੋਹਰੇ ਦੇ ਮੌਸਮ (ਅਕਤੂਬਰ ਦੇ ਮੱਧ ਵਿੱਚ) ਪਰਿਵਹਨ ਵਿੱਚ ਰੁਕਾਵਟ ਉਤਪੰਨ ਹੋ ਸਕਦਾ ਹੈ ਅਤੇ ਇਸ ਲਈ ਇਸ ਤੋਂ ਪਹਿਲੇ ਹੀ ਕਾਫੀ ਕੋਲਾ ਸਟਾਕ ਤਿਆਰ ਕਰ ਲਿਆ ਜਾਣਾ ਚਾਹੀਦਾ।

  • ਪੀਕ ਆਵਰਸਦੇ ਦੌਰਾਨ ਅਧਿਕ ਤੋਂ ਅਧਿਕ ਗੈਸ ਆਧਾਰਿਤ ਪਲਾਂਟਾਂ ਦਾ ਸੰਚਾਲਨ ਕਰਨ ਦੀ ਸੰਭਾਵਨਾ ਨੂੰ ਤਲਾਸ਼ਣ ਦੀ ਇੱਛਾ ਵਿਅਕਤ ਕੀਤੀ ਗਈ। ਐੱਨਟੀਪੀਸੀ ਦੁਆਰਾ ਗੈਸ ਆਧਾਰਿਤ ਬਿਜਲੀ ਪਲਾਂਟਾਂ ਦਾ ਨਿਰਧਾਰਣ ਕਰਨ ਲਈ ਰਾਜਾਂ ਨੂੰ ਪ੍ਰਦਾਨ ਕੀਤਾ ਗਏ ਪ੍ਰਸਤਾਵਾਂ ਤੇ ਜਾਂ ਜਲਦੀ ਇੱਛੁਕ ਰਾਜਾਂ ਲਈ ਇਸ ਨੂੰ ਅੰਤਿਮ ਰੂਪ ਪ੍ਰਦਾਨ ਕੀਤਾ ਜਾ ਸਕਦਾ ਹੈ।

******

ਐੱਮਵੀ/ਆਈਜੀ


(Release ID: 1752576) Visitor Counter : 195


Read this release in: English , Urdu , Hindi