ਰੱਖਿਆ ਮੰਤਰਾਲਾ

ਆਈਐਨਐਸ ਹੰਸ ਨੇ 05 ਸਤੰਬਰ 21 ਨੂੰ ਡਾਇਮੰਡ ਜੁਬਲੀ ਸਮਾਰੋਹ ਮਨਾਇਆ

Posted On: 05 SEP 2021 3:58PM by PIB Chandigarh

ਆਈਐਨਐਸ ਹੰਸਭਾਰਤੀ ਜਲ ਸੈਨਾ ਦਾ ਪ੍ਰਮੁੱਖ ਏਅਰ ਸਟੇਸ਼ਨ, 05 ਸਤੰਬਰ 2021 ਨੂੰ ਆਪਣੀ ਡਾਇਮੰਡ ਜੁਬਲੀ ਮਨਾ ਰਿਹਾ ਹੈ। ਨੇਵਲ ਜੈੱਟ ਫਲਾਈਟ, ਜੋ ਸੀ ਹਾਕ, ਅਲਾਈਜ਼ ਅਤੇ ਵੈਂਪਾਇਰ ਸਮੁਦਰੀ ਜਹਾਜ਼ਾਂ ਦੇ ਨਾਲ 1958 ਵਿੱਚ ਕੋਇੰਬਟੂਰ ਵਿਖੇ ਸਥਾਪਤ ਕੀਤੀ ਗਈ ਸੀ ਨੂੰ ਬਾਅਦ ਵਿੱਚ 05 ਸਤੰਬਰ 1961 ਨੂੰ ਆਈਐਨਐਸ ਹੰਸ ਵਜੋਂ ਨਿਯੁਕਤ ਕੀਤਾ ਗਿਆ ਸੀ। ਗੋਆ ਦੀ ਆਜ਼ਾਦੀ ਤੋਂ ਬਾਅਦਡੈਬੋਲਿਮ ਏਅਰਫੀਲਡ ਨੂੰ ਅਪ੍ਰੈਲ 1962 ਵਿੱਚ ਜਲ ਸੈਨਾ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਆਈਐਨਐਸ ਹੰਸ ਜੂਨ 1964 ਵਿੱਚ ਡੈਬੋਲਿਮ ਵਿੱਚ ਸ਼ਿਫਟ ਹੋ ਗਿਆ ਸੀ।

ਸਿਰਫ ਕੁਝ ਹਵਾਈ ਜਹਾਜ਼ਾਂ ਦੇ ਨਾਲ ਇੱਕ ਮਾਮੂਲੀ ਏਅਰ ਸਟੇਸ਼ਨ ਦੇ ਰੂਪ ਵਿੱਚ ਕਮਿਸ਼ਨਡ,  ਆਈਐਨਐਸ ਹੰਸ ਨੇ ਪਿਛਲੇ ਛੇ ਦਹਾਕਿਆਂ ਵਿੱਚ ਆਪਣੀ ਸ਼ਕਤੀ ਵਿੱਚ ਵਾਧਾ ਕੀਤਾ ਹੈ ਅਤੇ ਵਰਤਮਾਨ ਵਿੱਚ 40 ਤੋਂ ਵੱਧ ਸੈਨਿਕ ਜਹਾਜ਼ਾਂ ਦਾ ਸੰਚਾਲਨ ਕਰ ਰਿਹਾ ਹੈਜੋ ਔਸਤਨ ਸਾਲਾਨਾ  5000 ਘੰਟਿਆਂ ਦੀ ਉਡਾਣ ਭਰਦਾ ਹੈ। ਏਅਰ ਸਟੇਸ਼ਨ ਇੱਕ ਸਾਲ ਵਿੱਚ ਔਸਤਨ 29000 ਉਡਾਣਾਂ ਦੇ ਨਾਲ, 24x7 ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਨੂੰ ਹੈਂਡਲ ਕਰਕੇ ਸ਼ਹਿਰੀ ਹਵਾਬਾਜ਼ੀ ਦੀ ਸਹਾਇਤਾ ਕਰ ਰਿਹਾ ਹੈ। 

ਆਈਐਨਐਸ ਹੰਸ ਭਾਰਤੀ ਜਲ ਸੈਨਾ ਦੇ ਫਰੰਟਲਾਈਨ ਏਅਰ ਸਕੁਐਡਰਨਜ਼ ਦਾ ਘਰ ਹੈ-ਜਿਸ ਵਿੱਚ ਆਈਐਨਏਐਸ 310 'ਕੋਬਰਾਜਡੌਰਨੀਅਰ -228 ਏਅਰਕ੍ਰਾਫਟ ਦੇ ਨਾਲਆਈਐਨਏਐਸ 315 'ਵਿੰਗਡ ਸਟੈਲਿਅਨਜ਼ਲੰਬੀ ਦੂਰੀ ਦੇ ਸਮੁਦਰੀ ਗਸ਼ਤ ਕਰਨ ਵਾਲੇ ਜਹਾਜ਼ ਆਈਐਲ -38 ਐਸਡੀ,  ਆਈਐਨਐਸ  339 'ਫਾਲਕਨਸਹਵਾਈ ਜਹਾਜ਼ਾਂ ਦੇ ਨਾਲ ਪੂਰਵ ਚੇਤਾਵਨੀ ਕਾਮੋਵ -31 ਹੈਲੀਕਾਪਟਰਆਈਐਨਏਐਸ 303 'ਬਲੈਕ ਪੈਂਥਰਜ਼ਅਤੇ ਆਈਐਨਏਐਸ 300 'ਵ੍ਹਾਈਟ ਟਾਈਗਰਜ਼ਸੁਪਰਸੋਨਿਕ ਕੈਰੀਅਰ ਬੋਰਨੇ ਮਿਗ 29 ਕੇ ਲੜਾਕੂ ਜਹਾਜ਼ਾਂਅਤੇ ਏਐਲਐਚ ਐਮਕੇ III ਹੈਲੀਕਾਪਟਰਾਂ ਨਾਲ ਆਈਐਨਏਐਸ 323 'ਹੈਰੀਅਰਜ਼ਸ਼ਾਮਲ ਹਨ।  ਏਅਰ ਸਟੇਸ਼ਨ ਛੇਤੀ ਹੀ ਬੋਇੰਗ ਪੀ ਆਈ ਲੰਬੀ ਦੂਰੀ ਦੇ ਸਮੁਦਰੀ ਰਿਕੋਨੋਸੇਂਸ ਜਹਾਜ਼ਾਂ ਨੂੰ ਆਈਐਨਏਐਸ 316 ਦੇ ਸ਼ੁਰੂ ਹੋਣ ਨਾਲ ਚਲਾਏਗਾ। 

ਆਈਐੱਨਐੱਸ ਹੰਸ ਦੇ ਕਮਾਂਡਿੰਗ ਅਫਸਰ ਕੋਮੋਡੋਰ ਅਜੈ ਡੀ ਥਿਓਫਿਲਸ ਨੇ ਕਿਹਾ, "ਕਈ ਸਾਲਾਂ ਤੋਂ ਬੇਸ ਨੇ ਜਲ ਸੈਨਾ ਦੀ ਲੜਾਕੂ ਸ਼ਕਤੀ ਦੇ ਮਹੱਤਵਪੂਰਨ ਸੈਗਮੇਂਟ ਦੀ ਨੁਮਾਇੰਦਗੀ ਕੀਤੀ ਹੈ। ਹੰਸ ਤੋਂ ਹਵਾਈ ਜਹਾਜ਼ ਸਮੁੱਚੇ ਪੱਛਮੀ ਸਮੁਦਰੀ ਤੱਟ ਦੀ ਸੁਰੱਖਿਆ ਨੂੰ ਵਧਾਉਂਦਾ ਹੈਜਿਸ ਵਿੱਚ ਸਮੁਦਰੀ ਸੰਪਤੀਆਂ ਵੀ ਸ਼ਾਮਲ ਹਨਅਤੇ ਸਮੁਦਰ ਅਤੇ ਇਸ ਤੋਂ ਖਤਰੇ ਨੂੰ ਬੇਅਸਰ ਕਰਨ ਲਈ ਵਿਆਪਕ ਨਿਗਰਾਨੀ ਕੀਤੀ ਜਾਂਦੀ। ਬੇਸ ਨੇ ਸਿਵਲ ਅਧਿਕਾਰੀਆਂ ਨੂੰ ਖੋਜ ਅਤੇ ਬਚਾਅਐਚਏਡੀਆਰਹੜ੍ਹ ਰਾਹਤਕਮਿਉਨਿਟੀ ਗਤੀਵਿਧੀਆਂ ਅਤੇ ਕਈ ਵੰਦੇ ਭਾਰਤ ਉਡਾਣਾਂ ਦੇ ਰੂਪ ਵਿੱਚ ਮਹੱਤਵਪੂਰਣ ਸਹਾਇਤਾ ਪ੍ਰਦਾਨ ਕੀਤੀ ਹੈ। 

ਆਈਐਨਐਸ ਹੰਸਾ 06 ਸਤੰਬਰ 2021 ਨੂੰ ਭਾਰਤ ਦੇ ਮਾਨਯੋਗ ਰਾਸ਼ਟਰਪਤੀ ਵੱਲੋਂ ਨੇਵਲ ਏਵੀਏਸ਼ਨ ਨੂੰ ਰਾਸ਼ਟਰਪਤੀ ਕਲਰ ਪ੍ਰਦਾਨ ਕੀਤੇ ਜਾਣ ਵਾਲੇ ਪ੍ਰਤਿਸ਼ਠਿਤ ਸਮਾਗਮ ਦਾ ਮੇਜ਼ਬਾਨ ਹੈ। ਇਹ ਸਮਾਗਮ ਆਈਐਨਐਸ ਹੰਸ ਦੀ ਗੋਲਡਨ ਜੁਬਲੀ ਅਤੇ ਗੋਆ ਦੀ ਆਜ਼ਾਦੀ ਦੇ ਨਾਲ ਮੇਲ ਖਾਂਦਾ ਹੈ। 

 

 

***************
 

ਐੱਮ ਕੇ/ਵੀ ਐੱਮ/ਜੇ ਐੱਸ ਐੱਨ 



(Release ID: 1752407) Visitor Counter : 171


Read this release in: English , Urdu , Hindi , Marathi