ਆਯੂਸ਼
ਵਿਦਿਆਰਥੀਆਂ ਵਿੱਚ ਆਯੁਸ਼ ਪ੍ਰਣਾਲੀ ਦੇ ਲਾਭਾਂ ਨੂੰ ਪ੍ਰਸਿੱਧ ਕਰਨ ਦੇ ਵਿਸ਼ੇ 'ਤੇ ਭਾਸ਼ਣਾਂ ਦੀ ਲੜੀ ਸ਼ੁਰੂ ਕੀਤੀ ਗਈ
75,000 ਤੋਂ ਵੱਧ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਲੈਕਚਰ, ਆਈਈਸੀ ਸਮੱਗਰੀ ਰਾਹੀਂ ਜੋੜਿਆ ਜਾਵੇਗਾ
Posted On:
04 SEP 2021 9:06PM by PIB Chandigarh
ਕੇਂਦਰੀ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਨੌਜਵਾਨਾਂ ਨੂੰ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਅਤੇ ਸੰਤੁਲਿਤ ਅਤੇ ਸਿਹਤਮੰਦ ਖੁਰਾਕ ਲੈਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਮਹੱਤਵਪੂਰਨ ਸੀ ਕਿ ਨੌਜਵਾਨ ਦਿਮਾਗ ਆਯੁਸ਼ ਪ੍ਰਣਾਲੀ ਵੱਲ ਸੇਧਤ ਹੋਣ ਤਾਂ ਜੋ ਉਹ ਸਿਹਤਮੰਦ ਅਤੇ ਮਜ਼ਬੂਤ ਹੋ ਸਕਣ।
ਸ਼੍ਰੀ ਸੋਨੋਵਾਲ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਇੱਕ ਵੈਬਿਨਾਰ 'ਹਮਾਰਾ ਆਯੁਸ਼ ਹਮਾਰਾ ਸਵਾਸਥ' ਨੂੰ ਸੰਬੋਧਨ ਕਰ ਰਹੇ ਸਨ। ਭਾਰਤ ਸਰਕਾਰ ਵੱਲੋਂ ਅਗਸਤ 2022 ਵਿੱਚ ਭਾਰਤੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਉਣ ਲਈ ਆਯੋਜਿਤ 'ਆਜਾਦੀ ਕਾ ਅੰਮ੍ਰਿਤ ਮਹੋਤਸਵ' ਦੇ ਤਹਿਤ ਆਯੁਸ਼ ਮੰਤਰਾਲੇ ਵਲੋਂ ਆਯੋਜਿਤ ਸਮਾਗਮਾਂ ਦੀ ਲੜੀ ਵਿੱਚ ਛੇਵਾਂ ਵੈਬਿਨਾਰ ਪ੍ਰੋਗਰਾਮ ਸੀ।
ਆਯੁਸ਼ ਮੰਤਰੀ ਨੇ ਕਿਹਾ, “ਜਦੋਂ ਅਸੀਂ ਸਿਹਤਮੰਦ ਅਤੇ ਸੰਤੁਲਿਤ ਹੁੰਦੇ ਹਾਂ, ਅਸੀਂ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਯੋਗ ਹੁੰਦੇ ਹਾਂ ਅਤੇ ਸਮਾਜ ਦੇ ਇੱਕ ਹਿੱਸੇ ਵਜੋਂ ਆਪਣੀ ਜ਼ਿੰਮੇਵਾਰੀ ਸਾਂਝੀ ਕਰਦੇ ਹਾਂ।" ਕੇਂਦਰੀ ਆਯੁਸ਼ ਮੰਤਰੀ ਨੇ ਕਿਹਾ ਕਿ ਆਯੁਸ਼ ਪ੍ਰਣਾਲੀ ਸਿਹਤ ਨੂੰ ਕਾਇਮ ਰੱਖਣ ਵਿੱਚ ਖੁਰਾਕ ਦੇ ਨਿਯਮ 'ਤੇ ਬਹੁਤ ਜ਼ਿਆਦਾ ਜ਼ੋਰ ਦਿੰਦੀ ਹੈ।
ਵਿਦਿਆਰਥੀਆਂ ਨੂੰ ਗੈਰ -ਸਿਹਤਮੰਦ ਖੁਰਾਕ ਤੋਂ ਦੂਰ ਰਹਿਣ ਲਈ ਆਖਦੇ ਹੋਏ, ਸ਼੍ਰੀ ਸੋਨੋਵਾਲ ਨੇ ਅੱਗੇ ਕਿਹਾ ਕਿ ਸਾਡੇ ਵਿੱਚੋਂ ਹਰ ਕੋਈ ਸਿਹਤ ਉੱਤੇ ਫਾਸਟ ਫੂਡ ਦੇ ਪ੍ਰਭਾਵ ਤੋਂ ਜਾਣੂ ਹੈ। ਆਯੁਸ਼ ਮੰਤਰੀ ਨੇ ਕਿਹਾ, "ਆਯੁਸ਼ ਪ੍ਰਣਾਲੀ ਸੰਤੁਲਿਤ ਖੁਰਾਕ ਲੈਣ ਦੀ ਵਕਾਲਤ ਕਰਦੀ ਹੈ ਜੋ ਲਾਭਦਾਇਕ ਹੁੰਦੀ ਹੈ ਅਤੇ ਵਿਅਕਤੀ ਨੂੰ ਸਿਹਤਮੰਦ ਰੱਖਦੀ ਹੈ।"
7,500 ਤੋਂ ਵੱਧ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀ ਇਸ ਵੈਬਿਨਾਰ ਨਾਲ ਜੁੜੇ। ਅਗਲੇ ਇੱਕ ਸਾਲ ਵਿੱਚ, ਆਯੁਸ਼ ਮੰਤਰਾਲੇ ਦਾ ਟੀਚਾ 75,000 ਸਿੱਖਿਆ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਭਾਸ਼ਣਾਂ ਦੀ ਇੱਕ ਲੜੀ ਅਤੇ ਆਈਈਸੀ ਸਮੱਗਰੀ ਨੂੰ ਵੰਡਣ ਦੇ ਨਾਲ ਜੋੜਨਾ ਹੈ।
ਆਪਣੇ ਸੰਬੋਧਨ ਵਿੱਚ, ਆਯੁਸ਼ ਰਾਜ ਮੰਤਰੀ, ਮੁੰਜਾਪਾਰਾ ਮਹੇਂਦਰਭਾਈ ਨੇ ਕਿਹਾ ਕਿ ਮੌਜੂਦਾ ਤੇਜ਼ ਰਫ਼ਤਾਰ ਸਮਾਜਿਕ ਨਿਯਮ ਨੌਜਵਾਨਾਂ ਨੂੰ ਕੁਦਰਤ ਤੋਂ ਦੂਰ ਰੱਖਦੇ ਹਨ। ਉਨ੍ਹਾਂ ਕਿਹਾ, "ਆਯੁਸ਼ ਪ੍ਰਣਾਲੀਆਂ ਨੇ ਕਈ ਸਧਾਰਨ ਅਭਿਆਸਾਂ ਦੀ ਵਕਾਲਤ ਕੀਤੀ ਹੈ, ਜੋ ਪ੍ਰਮਾਣਿਕ ਆਪੇ ਨਾਲ ਜੁੜਣ ਵਿੱਚ ਸਾਡੀ ਮਦਦ ਕਰ ਸਕਦੀਆਂ ਹਨ।" "ਸਾਡੀ ਇਲਾਜ ਦੀਆਂ ਰਵਾਇਤੀ ਪ੍ਰਣਾਲੀਆਂ ਨੂੰ ਵਿਸ਼ਵ ਭਰ ਵਿੱਚ ਵਿਆਪਕ ਤੌਰ 'ਤੇ ਸਵੀਕਾਰ ਕੀਤਾ ਜਾ ਰਿਹਾ ਹੈ ਅਤੇ ਸਾਡੀ ਰਵਾਇਤੀ ਸਿਹਤ ਸੰਭਾਲ ਪ੍ਰਣਾਲੀ ਪੂਰੀ ਤਰ੍ਹਾਂ ਕਾਰਜਸ਼ੀਲ ਹੈ।"
ਵਿਦਿਆਰਥੀਆਂ ਨੂੰ ਇੱਕ ਪੇਸ਼ਕਾਰੀ ਵੀ ਦਿਖਾਈ ਗਈ, ਜਿਸ ਵਿੱਚ ਆਯੁਸ਼ ਧਾਰਾਵਾਂ ਅਤੇ ਉਨ੍ਹਾਂ ਦੇ ਇਤਿਹਾਸ ਨੂੰ ਪੇਸ਼ ਕੀਤਾ ਗਿਆ। ਆਯੁਸ਼ ਪ੍ਰਣਾਲੀਆਂ ਦੀ ਪ੍ਰੋੜਤਾ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਅਤੇ ਖਿਡਾਰੀਆਂ ਦੇ ਹਵਾਲੇ ਵੀ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਦਿਖਾਏ ਗਏ, ਜਿਸ ਤੋਂ ਬਾਅਦ ਪੇਸ਼ਕਾਰੀ ਇਸ ਗੱਲ ਦੇ ਵੇਰਵੇ ਵਿੱਚ ਚਲਾਈ ਗਈ ਕਿ ਆਯੁਸ਼ ਪ੍ਰਣਾਲੀ ਨੌਜਵਾਨਾਂ ਨੂੰ ਆਧੁਨਿਕ ਜੀਵਨ ਦੀਆਂ ਸਮੱਸਿਆਵਾਂ ਜਿਵੇਂ ਕਿ ਪਿੱਠ ਦਰਦ ਅਤੇ ਵਧਦੇ ਸਕ੍ਰੀਨ ਸਮੇਂ ਨਾਲ ਲੜਨ ਦੇ ਮਾਮਲੇ ਵਿੱਚ ਕੀ ਪੇਸ਼ਕਸ਼ ਕਰ ਸਕਦੀ ਹੈ।
ਪੇਸ਼ਕਾਰੀ ਵਿੱਚ ਇਸ ਬਾਰੇ ਵੀ ਗੱਲ ਕੀਤੀ ਗਈ ਕਿ ਕਿਵੇਂ ਆਯੁਸ਼ ਵਿੱਚ ਕੈਰੀਅਰ ਬਹੁਤ ਵਿਹਾਰਕ ਅਤੇ ਸੰਪੂਰਨ ਹੁੰਦਾ ਹੈ ਅਤੇ ਮੌਕੇ ਬਹੁਤ ਜ਼ਿਆਦਾ ਹੁੰਦੇ ਹਨ। ਆਯੁਸ਼ ਪ੍ਰਣਾਲੀਆਂ ਅਤੇ ਕੋਵਿਡ ਦੇ ਦੌਰਾਨ ਉਨ੍ਹਾਂ ਦੀ ਪ੍ਰਭਾਵਸ਼ੀਲਤਾ ਵੀ ਦਿਖਾਈ ਗਈ।
ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਕੌਂਸਲ ਆਫ਼ ਇੰਡੀਅਨ ਸਿਸਟਮ ਆਫ਼ ਮੈਡੀਸਨ ਦੇ ਚੇਅਰਮੈਨ ਵੈਦਯ ਜਯੰਤ ਦੇਵਪੁਜਾਰੀ ਨੇ ਕਿਹਾ ਕਿ ਅੱਜ ਦੇ ਹਾਲਾਤਾਂ ਵਿੱਚ ਨੌਜਵਾਨਾਂ ਦੀ ਸਿਹਤ ਦਾ ਖਿਆਲ ਰੱਖਣਾ ਮਹੱਤਵਪੂਰਨ ਸੀ ਕਿਉਂਕਿ ਉਹ ਰਾਸ਼ਟਰ ਨਿਰਮਾਣ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ, “ਆਯੁਸ਼ ਦੇ ਢੰਗ ਸਿਹਤਮੰਦ ਰੱਖਣ ਲਈ ਬਹੁਤ ਪ੍ਰਭਾਵਸ਼ਾਲੀ ਹਨ।" ਹਾਲਾਂਕਿ, ਉਨ੍ਹਾਂ ਚੇਤਾਵਨੀ ਦਿੱਤੀ ਕਿ ਆਯੁਰਵੇਦ, ਜੋ ਕਿ ਆਯੁਸ਼ ਦੀ ਇੱਕ ਮਹੱਤਵਪੂਰਨ ਧਾਰਾ ਹੈ, ਨੂੰ ਵਟਸਐਪ (ਫਾਰਵਰਡਸ) ਦੀ ਬਜਾਏ ਸ਼ਾਸਤਰ ਅਤੇ ਖੋਜ ਪੱਤਰਾਂ ਦੁਆਰਾ ਸਮਝਿਆ ਜਾਣਾ ਚਾਹੀਦਾ ਹੈ।
ਆਲ ਇੰਡੀਆ ਇੰਸਟੀਚਿਟ ਆਫ਼ ਆਯੁਰਵੇਦ ਦੇ ਡਾਇਰੈਕਟਰ ਡਾ: ਤਨੁਜਾ ਨੇਸਰੀ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਆਯੁਰਵੇਦਿਕ ਜੀਵਨ ਸ਼ੈਲੀ ਨੂੰ ਅਪਣਾ ਕੇ ਜੀਵਨ ਵਿੱਚ ਵੱਡੇ ਸੁਧਾਰ ਲਿਆਂਦੇ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਪਣੇ 'ਮਨ ਕੀ ਬਾਤ' ਦੇ ਮਹੀਨਾਵਾਰ ਸੰਬੋਧਨ ਵਿੱਚ ਆਯੁਸ਼ ਪ੍ਰਣਾਲੀਆਂ ਦੀ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ, "ਇੱਕ ਸਿਹਤਮੰਦ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਆਯੁਸ਼ ਅਭਿਆਸਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉ।"
***
ਐੱਮਵੀ/ਐੱਸਕੇ
(Release ID: 1752264)
Visitor Counter : 158