ਗ੍ਰਹਿ ਮੰਤਰਾਲਾ
‘ਸੀ.ਆਈ.ਐਸ.ਐਫ. ਆਜ਼ਾਦੀ ਦਾ ਅੰਮ੍ਰਿਤ ਉਤਸਵ ਸਾਈਕਲ ਰੈਲੀ’ ਪੁਣੇ ਦੀ ਯਰਵਦਾ ਜੇਲ੍ਹ ਤੋਂ ਸ਼ੁਰੂ
ਪੁਣੇ ਤੋਂ ਦਿੱਲੀ ਤੱਕ ਦੀ 1,703 ਕਿ.ਮੀ. ਲੰਬੀ 27 ਦਿਨ ਦੀ ਰੈਲੀ ਆਜ਼ਾਦੀ ਦੀ ਲੜਾਈ ਦੇ ਮਹੱਤਵਪੂਰਣ ਸਥਾਨਾਂ ਤੋਂ ਹੋ ਕੇ ਗੁਜ਼ਰੇਗੀ
प्रविष्टि तिथि:
04 SEP 2021 12:54PM by PIB Chandigarh
ਆਜ਼ਾਦੀ ਕਾ ਅੰਮ੍ਰਿਤ ਉਤਸਵ ਪ੍ਰੋਗਰਾਮ ਦੇ ਹਿੱਸੇ ਦੇ ਰੂਪ ਵਿੱਚ, ਕੇਂਦਰੀ ਉਦਯੋਗਕ ਸੁਰੱਖਿਆ ਬਲ ( ਸੀ.ਆਈ.ਐਸ.ਐਫ. ) ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ 10 ਸਾਈਕਲ ਰੈਲੀਆਂ ਦਾ ਪ੍ਰਬੰਧ ਕਰ ਰਿਹਾ ਹੈ। ਸਾਰੀਆਂ ਰੈਲੀਆਂ 2 ਅਕਤੂਬਰ ਨੂੰ ਗਾਂਧੀ ਜਯੰਤੀ ਦੇ ਦਿਨ ਨਵੀਂ ਦਿੱਲੀ ਵਿੱਚ ਮਹਾਤਮਾ ਗਾਂਧੀ ਦੀ ਸਮਾਧੀ ਰਾਜਘਾਟ ’ਤੇ ਖ਼ਤਮ ਹੋਣਗੀਆਂ। ਰੈਲੀਆਂ ਦਾ ਪ੍ਰਬੰਧ ਦੇਸ਼ ਦੇ ਨੌਜਵਾਨਾਂ ਨੂੰ ਲਕਸ਼ਿਤ ਕਰਕੇ ਕੀਤਾ ਜਾ ਰਿਹਾ ਹੈ ਤਾਂਕਿ ਉਨ੍ਹਾਂ ਨੂੰ ਆਜ਼ਾਦੀ ਸੇਨਾਨੀਆਂ ਦੀਆਂ ਵੀਰਗਾਥਾਵਾਂ ਅਤੇ ਭਾਰਤ ਦੇ ਆਜ਼ਾਦੀ ਅੰਦੋਲਨ ਦੇ ਗੁੰਮਨਾਮ ਨਾਇਕਾਂ ਵਲੋਂ ਦਿੱਤੇ ਗਏ ਬਲਿਦਾਨਾਂ ਤੋਂ ਜਾਣੂ ਕਰਵਾਇਆ ਜਾ ਸਕੇ ।
ਇਨ੍ਹਾਂ 10 ਰੈਲੀਆਂ ਵਿੱਚੋਂ ਸਭ ਤੋਂ ਲੰਬੀ ਰੈਲੀ ਨੂੰ ਅੱਜ 4 ਸਿਤੰਬਰ 2021 ਨੂੰ ਪੁਣੇ ਦੀ ਯਰਵਦਾ ਜੇਲ੍ਹ ਤੋਂ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਯਰਵਦਾ ਜੇਲ੍ਹ ਉਹ ਜਗ੍ਹਾ ਹੈ ਜਿੱਥੇ ਇਤਿਹਾਸਿਕ ਪੂਨਾ ਐਕਟ ’ਤੇ ਹਸਤਾਖਰ ਕੀਤੇ ਗਏ ਸਨ ਜਦੋਂ ਗਾਂਧੀ-ਜੀ ਨੇ ਵੱਖਰੇ ਵੋਟ ਦੇ ਵਿਰੋਧ ਵਿੱਚ ਵਰਤ ਰੱਖਿਆ ਸੀ। ਉਨ੍ਹਾਂ ਨੂੰ ਇਸ ਜੇਲ੍ਹ ਵਿੱਚ ਤਿੰਨ ਵਾਰ ਰੱਖਿਆ ਗਿਆ ਸੀ। ਉਨ੍ਹਾਂ ਨੂੰ ਇੱਥੇ 1932 ਅਤੇ 1942 ਵਿੱਚ ਰੱਖਿਆ ਗਿਆ। 1942 ਵਿੱਚ ਉਨ੍ਹਾਂ ਨੂੰ ਭਾਰਤ ਛੱਡੋ ਅੰਦੋਲਨ ਦੇ ਦੌਰਾਨ ਕਈ ਹੋਰ ਆਜ਼ਾਦੀ ਸੈਨਾਨੀਆਂ ਦੇ ਨਾਲ ਇੱਥੇ ਰੱਖਿਆ ਗਿਆ ਸੀ।
ਪੁਣੇ ਦੀ ਯਰਵਦਾ ਜੇਲ੍ਹ ਤੋਂ ਰੈਲੀ ਨੂੰ ਅੱਜ ਪੁਣੇ ਦੇ ਸਾਂਸਦ ਸ੍ਰੀ ਗਿਰੀਸ਼ ਬਾਪਟ ਦੀ ਹਾਜ਼ਰੀ ਵਿੱਚ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ। ਇਸ ਦੌਰਾਨ ਪ੍ਰਸਿੱਧ ਹਾਕੀ ਖਿਡਾਰੀ ਸ਼੍ਰੀ ਧਨਰਾਜ ਪਿੱਲੈ, ਆਜ਼ਾਦੀ ਸੈਨਾਨੀ ਸ਼੍ਰੀ ਬਸੰਤ ਪ੍ਰਸਾਦ, ਸੀ.ਆਈ.ਐਸ.ਐਫ. ਦੇ ਇਲਾਵਾ ਮਹਾਨਿਦੇਸ਼ਕ ਸ਼੍ਰੀ ਅਨਿਲ ਕੁਮਾਰ, ਸੀ.ਆਈ.ਐਸ.ਐਫ. ਦੇ ਮਹਾਨਿਰੀਕਸ਼ਕ ਸ਼੍ਰੀ ਕੇ.ਐਨ. ਤਿਵਾਰੀ ਸਮੇਤ ਸੀ.ਆਈ.ਐਸ.ਐਫ. ਦੇ ਦੂਜੇ ਸੀਨੀਅਰ ਅਫਸਰ, ਪੁਲਸ ਅਫਸਰ ਅਤੇ ਹੋਰ ਮੋਹਤਬਾਰ ਵਿਅਕਤੀ ਅਤੇ ਸਾਇਕਿਲਿੰਗ ਪ੍ਰੇਮੀ ਵੀ ਮੌਜੂਦ ਸਨ ।
ਸਾਰੇ ਮੋਹਤਬਾਰ ਵਿਅਕਤੀਆਂ ਅਤੇ ਪੁਣੇ ਸ਼ਹਿਰ ਦੇ ਸਾਇਕਿਲਿੰਗ ਪ੍ਰੇਮੀਆਂ ਨੇ ਸਾਈਕਲ ਚਾਲਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਸਾਈਕਲ ਰੈਲੀ ਨੂੰ ਰਵਾਨਾ ਕੀਤਾ।
ਸਾਈਕਲ ਰੈਲੀ ਦਾ ਰਸਤਾ ਆਜ਼ਾਦੀ ਅੰਦੋਲਨ ਨਾਲ ਜੁੜੇ ਮਹੱਤਵਪੂਰਣ ਇਤਿਹਾਸਿਕ ਸਥਾਨਾਂ ਨੂੰ ਸ਼ਾਮਿਲ ਕਰਦੇ ਹੋਏ ਤਿਆਰ ਕੀਤਾ ਗਿਆ ਹੈ। ਸਾਈਕਲ ਰੈਲੀ ਯਰਵਦਾ ਜੇਲ੍ਹ ਪੁਣੇ ਤੋਂ ਸ਼ੁਰੂ ਹੋਈ ਅਤੇ 27 ਦਿਨਾਂ ਦੀ ਮਿਆਦ ਵਿੱਚ ਲੱਗਭੱਗ 1,703 ਕਿਲੋਮੀਟਰ ਦੀ ਦੂਰੀ ਤੈਅ ਕਰਦੇ ਹੋਏ ਰਾਜਘਾਟ, ਦਿੱਲੀ ਵਿੱਚ ਖ਼ਤਮ ਹੋਵੇਗੀ। ਸਾਈਕਿਲਿੰਗ ਟੀਮ ਦੇ ਦਲ ਵਿੱਚ ਦੋ ਵਾਹਨਾਂ ਸਮੇਤ ਕੁੱਲ 26 ਸੀ.ਆਈ.ਐਸ.ਐਫ. ਮੁਲਾਜਮ ਸ਼ਾਮਿਲ ਹਨ। ਇੰਨ੍ਹਾਂ 26 ਲੋਕਾਂ ਵਿੱਚ 10 ਸਾਈਕਲ ਚਾਲਕ ਅਤੇ 16 ਪ੍ਰਬੰਧਕੀ ਸਹਾਇਕ ਮੁਲਾਜਮ ਹਨ ।
ਰਸਤੇ ਵਿੱਚ ਰੈਲੀ ਨੇ ਪੁਣੇ ਦੇ ਆਗਾ ਖਾਨ ਪੈਲੇਸ ਦਾ ਦੌਰਾ ਕੀਤਾ, ਜਿੱਥੇ ਮਹਾਤਮਾ ਗਾਂਧੀ ਨੂੰ ਆਜ਼ਾਦੀ ਦੀ ਲੜਾਈ ਦੇ ਦੌਰਾਨ ਕੈਦ ਵਿੱਚ ਰੱਖਿਆ ਗਿਆ ਸੀ। ਇਹ ਉਹ ਸਥਾਨ ਹੈ ਜਿੱਥੇ ਗਾਂਧੀ-ਜੀ 8 ਅਗਸਤ, 1942 ਨੂੰ ਭਾਰਤ ਛੱਡੋ ਦਾ ਐਲਾਨ ਕਰਨ ਦੇ ਬਾਅਦ 21 ਮਹੀਨੇ ਤੱਕ ਰਹੇ। ਇਸ ਮਿਆਦ ਦੌਰਾਨ, ਮਹਾਤਮਾ ਗਾਂਧੀ ਨੇ ਆਪਣੀ ਪਤਨੀ ਕਸਤੂਰਬਾ ਗਾਂਧੀ ਅਤੇ ਆਪਣੇ ਸਕੱਤਰ ਨਾਰਾਇਣ ਦੇਸਾਈ ਨੂੰ ਗਵਾ ਦਿੱਤਾ। ਇਨ੍ਹਾਂ ਦੋਨਾਂ ਦੀ ਸਮਾਧੀ ਪ੍ਰਸਿੱਧ ਵਾਸਤੁਕਾਰ ਚਾਰਲਸ ਕੋਰਿਆ ਵਲੋਂ ਨਿਰਮਿਤ ਪੁਣੇ ਦੇ ਇਸ ਸ਼ਾਨਦਾਰ ਮਹਲ ’ਚ ਸਥਿਤ ਹੈ ।
ਰੈਲੀ ਕੱਲ ਆਜ਼ਾਦੀ ਸੈਨਾਨੀ ਰਾਜਗੁਰੂ ਦੇ ਜਨਮ ਸਥਾਨ ਰਾਜਗੁਰੂ ਨਗਰ ਵੀ ਜਾਵੇਗੀ। ਇਹ ਮਹਾਰਾਸ਼ਟਰ ਦੇ ਸੰਤਵਾੜੀ, ਸੰਗਮਨੇਰ, ਨਾਸਿਕ ਵਿੱਚ ਭਾਰਤੀ ਸੁਰੱਖਿਆ ਪ੍ਰੇਸ, ਚਾਂਦਵਾੜ, ਅਰਬੀ ਕਸਬੇ ਅਤੇ ਸ਼ਿਰਪੁਰ ਫਾਟਾ ਤੋਂ ਵੀ ਗੁਜਰੇਗੀ। 15ਵੇਂ ਦਿਨ ਸਾਈਕਲ ਰੈਲੀ ਭੋਪਾਲ ਪੁੱਜੇਗੀ। ਉਪ ਨਿਰੀਕਸ਼ਕ ਧੀਰਜ ਕੁਮਾਰ ਜੇਨਿਸ ਦੀ ਅਗਵਾਈ ਵਿੱਚ ਸਾਈਕਲ ਚਾਲਕਾਂ ਦੀ ਟੀਮ 24ਵੇਂ ਦਿਨ ਮੱਧ ਪ੍ਰਦੇਸ਼ ਦੇ ਧੌਲਪੁਰ ਤੋਂ ਉੱਤਰ ਪ੍ਰਦੇਸ਼ ਦੇ ਆਗਰਾ ਲਈ ਰਵਾਨਾ ਹੋਵੇਗੀ।
ਰੈਲੀ ਦੇ ਦਾਇਰੇ ਵਿੱਚ ਆਉਣ ਵਾਲੇ ਕੁੱਝ ਇਤਿਹਾਸਿਕ ਸਥਾਨਾਂ ਵਿੱਚ ਰਾਜਗੁਰੂ ਨਗਰ, ਮਹਾਰਾਸ਼ਟਰ (ਆਜ਼ਾਦੀ ਸੈਨਾਨੀ ਰਾਜਗੁਰੂ ਦਾ ਜਨਮ ਸਥਾਨ), ਭਾਵਰਾ, ਮੱਧ ਪ੍ਰਦੇਸ਼ ( ਸ਼ਿਵ ਆਜ਼ਾਦ ਦਾ ਜਨਮ ਸਥਾਨ) ਅਤੇ ਸ਼ਿਵਪੁਰੀ, ਮੱਧ ਪ੍ਰਦੇਸ਼ (ਤਾਂਤਿਆ ਟੋਪੇ ਦੇ ਮੌਤ ਦਾ ਸਥਾਨ) ਸ਼ਾਮਿਲ ਹਨ ।
ਪ੍ਰੋਗਰਾਮ ਦਾ ਪ੍ਰਬੰਧ ਕੋਵਿਡ ਪ੍ਰੋਟੋਕਾਲ ਦਾ ਸਖਤੀ ਨਾਲ ਪਾਲਣ ਕਰਦੇ ਹੋਏ ਕੀਤਾ ਜਾ ਰਿਹਾ ਹੈ।
************
ਪੀਆਈਬੀ ਮੁੰਬਈ/ਐਮਆਈ/ਡੀਐਲ/ਡੀਜੇਐਮ
(रिलीज़ आईडी: 1752194)
आगंतुक पटल : 241