ਰੱਖਿਆ ਮੰਤਰਾਲਾ
ਮਿਸ਼ਨ ਸਾਗਰ ਆਈ ਐੱਨ ਐੱਸ ਐਰਾਵਤ ਕੋਵਿਡ ਰਾਹਤ ਸਮੱਗਰੀ ਨਾਲ ਥਾਈਲੈਂਡ ਪਹੁੰਚਿਆ
Posted On:
03 SEP 2021 6:17PM by PIB Chandigarh
ਆਈ ਐੱਨ ਐੱਸ ਐਰਾਵਾਤ ਜਾਰੀ ਮਿਸ਼ਨ ਸਾਗਰ ਦੇ ਹਿੱਸੇ ਵਜੋਂ 3 ਸਤੰਬਰ 2021 ਨੂੰ ਕੋਵਿਡ ਰਾਹਤ ਸਮੱਗਰੀ ਨਾਲ ਥਾਈਲੈਂਡ ਦੇ ਸੱਤਾਸਿ਼ੱਪ ਪਹੁੰਚਿਆ । ਇਹ ਜਹਾਜ਼ ਜਾਰੀ ਕੋਵਿਡ 19 ਮਹਾਮਾਰੀ ਖਿਲਾਫ ਲੜਾਈ ਲਈ ਥਾਈਲੈਂਡ ਸਰਕਾਰ ਵੱਲੋਂ ਭੇਜੀ ਗਈ ਲੋੜ ਤੇ ਅਧਾਰਿਤ 300 ਆਕਸੀਜਨ ਕੰਸਨਟ੍ਰੇਟਰਜ਼ ਸਪੁਰਦ ਕਰੇਗਾ ।
ਆਈ ਐੱਨ ਐੱਸ ਐਰਾਵਤ ਉੱਤਰ ਪੂਰਬੀ ਏਸ਼ੀਆ ਵਿਚਲੇ ਦੋਸਤ ਵਿਦੇਸ਼ੀ ਮੁਲਕਾਂ , ਜੋ ਭਾਰਤ ਸਰਕਾਰ ਦੀ ਪਹਿਲਕਦਮੀ (ਸਿਕਿਓਰਿਟੀ ਐਂਡ ਗਰੋਥ ਫੋਰ ਆਲ ਇਨ ਦਾ ਰੀਜ਼ਨ) ਮਿਸ਼ਨ ਸਾਗਰ ਦੀ ਅਗਵਾਈ ਤਹਿਤ ਕੋਵਿਡ 19 ਮਹਾਮਾਰੀ ਨਾਲ ਲੜਾਈ ਲੜ ਰਹੇ ਹਨ , ਨੂੰ ਕੋਵਿਡ ਰਾਹਤ ਸਪੁਰਦ ਕਰਨ ਲਈ ਤਾਇਨਾਤ ਕੀਤਾ ਗਿਆ ਹੈ । ਮੌਜੂਦਾ ਤਾਇਨਾਤੀ ਵਿੱਚ ਜਹਾਜ਼ ਨੇ ਥਾਈਲੈਂਡ ਵਿੱਚ ਪਹੁੰਚਣ ਤੋਂ ਪਹਿਲਾਂ ਇੰਡੋਨੇਸ਼ੀਆ , ਵੀਅਤਨਾਮ ਨੂੰ ਕੋਵਿਡ ਰਾਹਤ ਸਮੱਗਰੀ ਸਪੁਰਦ ਕੀਤੀ ਹੈ ।
ਜਹਾਜ਼ ਦੀ ਇੱਕ ਲੈਂਡਿੰਗ ਸਿ਼ੱਪ ਟੈਂਕ (ਵੱਡੀ) ਸ਼੍ਰੇਣੀ ਆਈ ਐੱਨ ਐੱਸ ਐਰਾਵਤ ਉੱਤਰੀ ਨੇਵਲ ਕਮਾਂਡ ਤਹਿਤ ਵਿਸ਼ਾਖਾਪਟਨਮ ਵਿਖੇ ਉੱਤਰੀ ਬੇੜੇ ਦਾ ਇੱਕ ਹਿੱਸਾ ਹੈ । ਇਹ ਜਹਾਜ਼ ਵਿਰੋਧੀ ਤੱਟਾਂ ਤੇ ਮਿਲਟ੍ਰੀ ਵਾਹਨਾਂ ਅਤੇ ਢੋਆ ਢੁਆਈ ਨੂੰ ਭੇਜਣ ਲਈ ਦੇਸ਼ ਵਿੱਚ ਹੀ ਬਣਾਇਆ ਅਤੇ ਡਿਜ਼ਾਈਨ ਕੀਤਾ ਗਿਆ ਹੈ । ਇਸ ਦੀ ਦੂਜੀ ਭੂਮਿਕਾ ਵਿੱਚ ਐੱਚ ਏ ਡੀ ਆਰ ਸ਼ਾਮਲ ਹੈ । ਇਸ ਲਈ ਇਸ ਮਿਸ਼ਨ ਦੀ ਚੋਣ ਲਈ ਇਹ ਪਲੇਟਫਾਰਮ ਹੈ । ਜਹਾਜ਼ ਨੇ ਅਪ੍ਰੈਲ 2021 ਤੋਂ ਕੋਵਿਡ 19 ਖਿਲਾਫ ਲੜਾਈ ਲਈ ਰਾਸ਼ਟਰ ਦੇ ਯਤਨਾਂ ਵਿੱਚ ਇੱਕ ਸਰਗਰਮ ਹਿੱਸਾ ਪਾਇਆ ਹੈ ।
*****************
ਸੀ ਜੀ ਆਰ / ਵੀ ਐੱਮ / ਪੀ ਐੱਸ
(Release ID: 1751882)
Visitor Counter : 205