ਬਿਜਲੀ ਮੰਤਰਾਲਾ

ਸ਼੍ਰੀ ਕ੍ਰਿਸ਼‍ਣ ਪਾਲ ਗੁੱਜਰ ਨੇ ਵਰਚੁਅਲੀ ਬ੍ਰਿਕਸ ਐਨਰਜੀ ਰਿਪੋਰਟ 2021, ਬ੍ਰਿਕਸ ਐਨਰਜੀ ਟੈਕਨੋਲੋਜੀ ਰਿਪੋਰਟ 2021 ਅਤੇ ਬ੍ਰਿਕਸ ਐਨਰਜੀ ਰਿਸਰਚ ਡਾਇਰੈਕਟਰੀ 2021 ਲਾਂਚ ਕੀਤੀ


ਸ਼੍ਰੀ ਕ੍ਰਿਸ਼‍ਣ ਪਾਲ ਗੁੱਜਰ ਨੇ “ਬ੍ਰਿਕਸ ਦੇਸ਼ਾਂ ਦੇ ਊਰਜਾ ਮੰਤਰੀਆਂ ਦੀ ਬੈਠਕ” ਦੀ ਪ੍ਰਧਾਨਗੀ ਕੀਤੀ

Posted On: 02 SEP 2021 7:46PM by PIB Chandigarh

ਕੇਂਦਰੀ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਸ਼੍ਰੀ ਕ੍ਰਿਸ਼‍ਣ ਪਾਲ ਗੁੱਜਰ ਨੇ ਅੱਜ ਭਾਰਤ ਦੀ ਪ੍ਰਧਾਨਗੀ ਤਹਿਤ ਬ੍ਰਿਕਸ ਦੇ ਊਰਜਾ ਮੰਤਰੀਆਂ ਦੀ ਬੈਠਕਦੀ ਪ੍ਰਧਾਨਗੀ ਕੀਤੀ। ਵਰਚੁਅਲ ਬੈਠਕ ਵਿੱਚ ਬ੍ਰਿਕਸ ਦੇਸ਼ਾਂ ਦੇ ਊਰਜਾ ਮੰਤਰੀਆਂ ਅਤੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਬੈਠਕ ਦੌਰਾਨ, ਸ਼੍ਰੀ ਗੁੱਜਰ ਨੇ ਬ੍ਰਿਕਸ ਦੇਸ਼ਾਂ ਦੇ ਊਰਜਾ ਮੰਤਰੀਆਂ ਦੀ ਮੌਜੂਦਗੀ ਵਿੱਚ ਵਰਚੁਅਲ ਬ੍ਰਿਕਸ ਐਨਰਜੀ ਰਿਪੋਰਟ 2021, ਬ੍ਰਿਕਸ ਐਨਰਜੀ ਟੈਕਨੋਲੋਜੀ ਰਿਪੋਰਟ 2021 ਅਤੇ ਬ੍ਰਿਕਸ ਐਨਰਜੀ ਰਿਸਰਚ ਡਾਇਰੈਕਟਰੀ 2021 ਲਾਂਚ ਕੀਤੀ ਇਹ ਬ੍ਰਿਕਸ ਊਰਜਾ ਮੰਤਰੀਆਂ ਦੀ ਛੇਵੀਂ ਬੈਠਕ ਸੀ ਅਤੇ ਇਸ ਵਿੱਚ ਇੱਕ ਜੁਆਇੰਟ ਕਮਿਊਨੀਕ ਨੂੰ ਸਵੀਕਾਰ ਕੀਤਾ ਗਿਆ ।

ਬੈਠਕ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਗੁੱਜਰ ਨੇ ਜਲਵਾਯੂ ਪਰਿਵਰਤਨ ਦੇ ਬੁਰੇ ਪ੍ਰਭਾਵਾਂ ਨਾਲ ਨਜਿੱਠਣ ਲਈ ਊਰਜਾ ਯੋਗਤਾ ਅਤੇ ਅਖੁੱਟ ਊਰਜਾ ਨੂੰ ਪ੍ਰੋਤਸਾਹਨ ਦੇਣ ਦੀ ਲੋੜ ਉੱਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕੋਵਿਡ-19 ਦੇ ਚਲਦਿਆਂ ਪੇਸ਼ ਆਈਆਂ ਪਰਿਸਥਿਤੀਆਂ ਦੇ ਬਾਵਜੂਦ ਨਿਯਮਿਤ ਬਿਜਲੀ ਸਪਲਾਈ ਸੁਨਿਸ਼ਚਿਤ ਕਰਨ ਵਿੱਚ ਬ੍ਰਾਜ਼ੀਲ, ਭਾਰਤ, ਚੀਨ , ਦੱਖਣ ਅਫਰੀਕਾ ਅਤੇ ਰੂਸ ਦੇ ਊਰਜਾ ਪੇਸ਼ੇਵਰਾਂ ਦੁਆਰਾ ਕੀਤੇ ਗਏ ਯਤਨਾਂ ਦਾ ਸਵਾਗਤ ਕੀਤਾ । ਸੰਮੇਲਨ ਦੇ ਦੌਰਾਨ , ਭਾਰਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪ੍ਰਸਤਾਵਿਤ ਪਹਿਲ ਦੇ ਤਹਿਤ ਇੱਕ ਸੂਰਜ , ਇੱਕ ਵਿਸ਼ਵ ਅਤੇ ਇੱਕ ਗਰਿੱਡ ਉੱਤੇ ਜ਼ੋਰ ਦਿੱਤੇ ਜਾਣ ਦੀ ਗੱਲ ਨੂੰ ਦੁਹਰਾਇਆ ।

ਸ਼੍ਰੀ ਗੁੱਜਰ ਨੇ ਕਿਹਾ ਕਿ ਭਾਰਤ ਬਿਜਲੀ ਦੀ ਲੋੜੀਂਦੀ ਉਪਲਬਧਤਾ ਸੁਨਿਸ਼ਚਿਤ ਕਰਕੇ ਆਪਣੇ ਨਾਗਰਿਕਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਪ੍ਰਤਿਬੱਧ ਹੈਉਨ੍ਹਾਂ ਨੇ ਕਿਹਾ, “2022 ਤੱਕ ਸਾਰੀਆਂ ਨੂੰ ਬਿਜਲੀਪ੍ਰੋਗਰਾਮ ਇਸ ਦਿਸ਼ਾ ਵਿੱਚ ਇੱਕ ਵੱਡਾ ਕਦਮ ਹੈ । ਅਸੀਂ ਸਮਾਨ ਉਪਲਬਧਤਾ ਹਾਸਲ ਕਰ ਲਈ ਹੈ। ਅਸੀਂ ਲਗਭਗ 18 ਮਹੀਨਿਆਂ ਵਿੱਚ ਹੀ 2.8 ਕਰੋੜ ਖਪਤਕਾਰ ਜੋੜੇ ਹਨ, ਜੋ ਦੁਨੀਆ ਵਿੱਚ ਕਿਸੇ ਵੀ ਸਥਾਨ ਉੱਤੇ ਸਭ ਤੋਂ ਤੇਜ਼ ਵਿਸਤਾਰ ਹੈ ਅਤੇ ਇਸ ਦੀ ਮੁੱਖ ਵਜ੍ਹਾ ਇਹ ਹੈ ਕਿ ਅਸੀਂ ਵੱਡੇ ਪੱਧਰ ਉੱਤੇ ਅਖੁੱਟ ਊਰਜਾ ਅਪਣਾਈ ਹੈ

ਹੋਰ ਬ੍ਰਿਕਸ ਦੇਸ਼ਾਂ ਰੂਸ, ਚੀਨ, ਬ੍ਰਾਜੀਲ ਅਤੇ ਦੱਖਣ ਅਫਰੀਕਾ ਦੇ ਮੰਤਰੀਆਂ ਨੇ ਵੀ ਊਰਜਾ ਬਦਲਾਅ ਅਤੇ ਜਲਵਾਯੂ ਪਰਿਵਰਤਨ ਦੇ ਖੇਤਰ ਵਿੱਚ ਆਪਣੇ ਟੀਚਿਆਂ ਅਤੇ ਉਪਲੱਬਧੀਆਂ ਨੂੰ ਰੇਖਾਂਕਿਤ ਕੀਤਾਬ੍ਰਿਕਸ ਦੇਸ਼ਾਂ ਦੇ ਊਰਜਾ ਮੰਤਰੀਆਂ ਦਾ ਇਹ ਸੰਮੇਲਨ ਅਪ੍ਰੈਲ, 2021 ਤੋਂ ਮੈਂਬਰ ਦੇਸ਼ਾਂ ਦੇ ਵਿੱਚ ਊਰਜਾ ਸੰਵਾਦ ਦੇ ਤਹਿਤ ਸਮਾਪਨ ਪ੍ਰੋਗਰਾਮ ਹੈ। ਇਸ ਦੌਰਾਨ ਹਾਈਡ੍ਰੋਜਨ ਵੈਬੀਨਾਰ , ਊਰਜਾ ਯੋਗਤਾ ਦਾ ਵਿਕਾਸ ਅਤੇ ਬੈਟਰੀ ਭੰਡਾਰਨ ਵਰਗੇ ਕਈ ਪ੍ਰੋਗਰਾਮ ਹੋਏ ਅਤੇ ਇਨ੍ਹਾਂ ਦੇਸ਼ਾਂ ਦੇ ਮਾਹਰਾਂ ਦੀ ਵੱਡੀ ਸੰਖਿਆ ਵਿੱਚ ਭਾਗੀਦਾਰੀ ਦੇਖਣ ਨੂੰ ਮਿਲੀ ।

ਊਰਜਾ ਮੰਤਰੀਆਂ ਨੇ ਕੋਵਿਡ-19 ਮਹਾਮਾਰੀ ਦੇ ਊਰਜਾ ਖੇਤਰ ਉੱਤੇ ਅਪ੍ਰਤੱਖ ਪ੍ਰਭਾਵ ਨੂੰ ਮੰਨਿਆ । ਵਰਨਣਯੋਗ ਹੈ ਕਿ ਊਰਜਾ ਦੀ ਨਿਰਵਿਘਨ ਸਪਲਾਈ ਉਪਲੱਬਧ ਕਰਾਉਣ ਲਈ ਊਰਜਾ ਸੁਰੱਖਿਆ ਅਤੇ ਲਚੀਲੀ ਊਰਜਾ ਪ੍ਰਣਾਲੀਆਂ ਪਹਿਲਾਂ ਤੋਂ ਕਿਤੇ ਜ਼ਿਆਦਾ ਜ਼ਰੂਰੀ ਹੋ ਗਈਆਂ ਹਨ । ਉਨ੍ਹਾਂ ਨੇ ਊਰਜਾ ਖੇਤਰ ਉੱਤੇ ਕੋਵਿਡ-19 ਮਹਾਮਾਰੀ ਦੇ ਬੁਰੇ ਅਸਰ ਤੋਂ ਉੱਭਰਣ ਵਿੱਚ ਬ੍ਰਿਕਸ ਦੇਸ਼ਾਂ ਦੇ ਊਰਜਾ ਪੇਸ਼ੇਵਰਾਂ ਦੁਆਰਾ ਕੀਤੇ ਗਏ ਯੋਗਦਾਨ ਅਤੇ ਅੰਤਰਰਾਸ਼ਟਰੀ ਸਮੁਦਾਇਆਂ ਦੇ ਯਤਨਾਂ ਦੀ ਸਰਾਹਨਾ ਕੀਤੀ ।

***

ਐੱਮਵੀ/ਆਈਜੀ

 


(Release ID: 1751753) Visitor Counter : 139


Read this release in: English , Urdu , Urdu , Hindi