ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਵਿਗਿਆਨ ਅਤੇ ਟੈਕਨੋਲੋਜੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਸਰਕਾਰ ਮੈਡੀਕਲ ਟੈਕਨੋਲੋਜੀ ਖੇਤਰ ਦੀਆਂ ਕੰਪਨੀਆਂ ਦੇ ਨਾਲ ਮਿਲ ਕੇ ਕੰਮ ਕਰੇਗੀ

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਵਦੇਸ਼ੀ ਟੈਕਨੋਲੋਜੀ ਆਯਾਤ ‘ਤੇ ਨਿਰਭਰਤਾ ਨੂੰ ਘੱਟ ਕਰਨ ਵਿੱਚ ਮਦਦ ਕਰੇਗੀ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਆਤਮਨਿਰਭਰ ਭਾਰਤ ਦੇ ਸੰਕਲਪ ਨੂੰ ਸਾਕਾਰ ਕਰੇਗੀ

ਡਾ. ਜਿਤੇਂਦਰ ਸਿੰਘ ਨੇ “ਸਨਰਾਈਜ ਮੈਡੀਕਲ ਡਿਵਾਇਸ ਸੈਕਟਰ ਇਨ ਇੰਡੀਆ” ‘ਤੇ 13ਵੇਂ ਸੀਆਈਆਈ ਗਲੋਬਲ ਮੈਡਟੈਕ ਸਿਖਰ ਸੰਮੇਲਨ ਨੂੰ ਸੰਬੋਧਿਤ ਕੀਤਾ

Posted On: 02 SEP 2021 7:24PM by PIB Chandigarh

ਸਰਕਾਰ ਮੈਡੀਕਲ ਟੈਕਨੋਲੋਜੀ ਵਿਕਸਿਤ ਕਰਨ ਲਈ ਹਿਤਧਾਰਕਾਂ (ਕੰਪਨੀਆਂ) ਦੇ ਨਾਲ ਮਿਲ ਕੇ ਕੰਮ ਕਰੇਗੀ ।  ਇਹ ਗੱਲਾਂ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ   ( ਸੁਤੰਤਰ ਚਾਰਜ )  ,  ਧਰਤੀ ਵਿਗਿਆਨ ਰਾਜ ਮੰਤਰੀ  ( ਸੁਤੰਤਰ ਚਾਰਜ )  ,  ਰਾਜ ਮੰਤਰੀ  ਪੀਐੱਮਓ ,  ਪਰਸੋਨਲ ,  ਲੋਕ ਸ਼ਿਕਾਇਤਾਂ ,  ਪੈਂਸ਼ਨਾਂ ,  ਪ੍ਰਮਾਣੁ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ . ਜਿਤੇਂਦਰ ਸਿੰਘ  ਨੇ ਅੱਜ ਸੀਆਈਆਈ ਦੁਆਰਾ ਆਯੋਜਿਤ 13ਵੇਂ ਸਨਰਾਈਜ ਮੈਡੀਕਲ ਡਿਵਾਇਸ ਸੈਕਟਰ ਇਨ ਇੰਡੀਆ ਗਲੋਬਲ ਮੈਡਟੈਕ ਸਿਖਰ ਸੰਮੇਲਨ ਵਿੱਚ ਕਹੀ ।  ਉਨ੍ਹਾਂ ਨੇ ਕਿਹਾ ,  ਇਸ ਨਾਲ ਸਵਦੇਸ਼ੀ ਟੈਕਨੋਲੋਜੀਆਂ  ਦੇ ਵਿਕਾਸ ਨੂੰ ਹੁਲਾਰਾ ਦੇਣ ਵਿੱਚ ਵੀ ਮਦਦ ਮਿਲੇਗੀ ਅਤੇ ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੇ ਆਤਮਨਿਰਭਰ ਭਾਰਤ  ਦੇ ਸੰਕਲਪ  ਦੇ ਅਨੁਰੂਪ ਹੋਵੇਗਾ ।

 

https://ci3.googleusercontent.com/proxy/uutQJmip0LZG6x-n6MLAB9ht4w0DkI0H8vnIKpv2Ud3-ZbYFb3F41IdYcunurZ5yBD7tAwKflLSFp_Tx2njJTbpwFZ5kCgOSzPo2QWz2jnU95H5FohRMCp49GQ=s0-d-e1-ft#https://static.pib.gov.in/WriteReadData/userfiles/image/image00177WW.jpg

ਡਾ.  ਜਿਤੇਂਦਰ ਸਿੰਘ ਨੇ ਕਿਹਾ ਕਿ ਭਾਰਤ  ਦੇ ਸਿਹਤ ਉਦਯੋਗ ਨੇ ਆਜ਼ਾਦੀ  ਦੇ ਬਾਅਦ  ਦੇ 70 ਸਾਲਾਂ  ਦੇ ਦੌਰਾਨ ਕਈ ਪੁਲਾਂਘਾਂ ਲਈਆਂ ਹਨ ਅਤੇ ਇਸ ਖੇਤਰ ਨੂੰ ਭਾਰਤ ਵਿੱਚ ਤੇਜ਼ੀ ਨਾਲ ਉੱਭਰਦੇ ਖੇਤਰ  ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ। ਉਨ੍ਹਾਂ ਨੇ ਕਿਹਾ ,  ਅਸੀਂ ਮੈਡੀਕਲ ਖੇਤਰ ਵਿੱਚ ਦੁਨੀਆ  ਦੇ ਮੋਹਰੀ ਦੇਸ਼ਾਂ ਵਿੱਚੋਂ ਹਾਂ ਅਤੇ ਕਦੇ-ਕਦੇ ਨਵੀਆਂ ਤਕਨੀਕਾਂ ਨੂੰ ਅਸੀਂ ਪੱਛਮੀ ਦੇਸ਼ਾਂ ਤੋਂ ਪਹਿਲਾਂ ਆਪਣੇ ਇੱਥੇ ਆਪਣਾ ਲੈਂਦੇ ਹਾਂ।” ਇਸ ਦੇ ਬਾਵਜੂਦ ਅੱਜ ਵੀ ਜ਼ਿਆਦਾਤਰ ਮੈਡੀਕਲ ਟੈਕਨੋਲੋਜੀਆਂ ਸਵਦੇਸ਼ੀ ਨਹੀਂ ਹਾਂ ਅਤੇ ਅਸੀਂ ਹੁਣ ਵੀ 85%  ਇਮਪੋਰਟੇਡ ਟੈਕਨੋਲੋਜੀਆਂ ‘ਤੇ ਨਿਰਭਰ ਹਾਂ।  ਉਨ੍ਹਾਂ ਨੇ ਕਿਹਾ ਕਿ ਇਸ ਦਾ ਇੱਕ ਕਾਰਨ ਇਹ ਹੈ ਕਿ ਭਾਰਤ ਵਿੱਚ ਸਿਹਤ ਸੇਵਾ ਖੇਤਰ ਨੂੰ ਕਦੇ ਵੀ ਪ੍ਰਾਥਮਿਕਤਾ ਨਹੀਂ ਦਿੱਤੀ ਗਈ ਹੈ,  ਨਾ ਹੀ ਸਮਾਜਿਕ ਅਤੇ ਨਾ ਹੀ ਸੱਭਿਆਚਾਰਕ ।  ਆਰਥਿਕ ਮੁਸ਼ਕਿਲਾਂ ਦੇ ਇਲਾਵਾ ਵਿਰਾਸਤ  ਦੇ ਮੁੱਦੇ ਵੀ ਇਸ ਦੇ ਪਿੱਛੇ  ਕਾਰਨ ਰਹੇ ਹਨ । 

 

ਡਾ.  ਜਿਤੇਂਦਰ ਸਿੰਘ  ਨੇ ਕਿਹਾ ,  ਹੁਣ ਵਿਗਿਆਨਕ ਸੋਚ ਨੂੰ ਹੁਲਾਰਾ ਦੇਣ ਵਾਲੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਦੀ ਅਗਵਾਈ ਵਿੱਚ ਸਭ ਕੁਝ ਬਦਲ ਗਿਆ ਹੈ ,  ਜਿਵੇਂ ਕ‌ਿ ਇਸ ਸਾਲ 15 ਅਗਸਤ ਨੂੰ ਆਪਣੇ ਸੁਤੰਤਰ ਦਿਵਸ ਦੇ ਸੰਬੋਧਨ ਵਿੱਚ ਪੀਐੱਮ ਮੋਦੀ  ਦੁਆਰਾ ਘੋਸ਼ਿਤ ਰਾਸ਼ਟਰੀ ਹਾਈਡ੍ਰੋਜਨ ਮਿਸ਼ਨ ਤੋਂ ਸਪੱਸ਼ਟ ਹੈ ।  ਉਨ੍ਹਾਂ ਨੇ ਕਿਹਾ ਕਿ ਪਿਛਲੇ ਸੱਤ ਸਾਲਾਂ  ਦੇ ਦੌਰਾਨ ਵਪਾਰ ਵਿੱਚ ਅਸਾਨੀ ਅਤੇ ਮੇਕ ਇਨ ਇੰਡੀਆ ਨੂੰ ਹੁਲਾਰਾ ਦੇਣ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ ।  “ਪ੍ਰਧਾਨ ਮੰਤਰੀ  ਨੇ ਉਨ੍ਹਾਂ ਨਿਯਮਾਂ ਨੂੰ ਦੂਰ ਕਰਨ ਦੀ ਸੁਤੰਤਰਤਾ ਦਿੱਤੀ ਹੈ ਜੋ ਸਵਦੇਸ਼ੀ ਉਦਯੋਗ  ਦੇ ਵਿਕਾਸ ਵਿੱਚ ਰੁਕਾਵਟ ਬਣ ਰਹੇ ਹਾਂ ।  

 

ਪਹਿਲਾਂ,  ਉੱਦਮੀ ਨਿਵੇਸ਼ ਕਰਨ ਲਈ ਇੱਛੁਕ ਨਹੀਂ ਹੁੰਦੇ ਸਨ ਕਿਉਂਕਿ ਉਨ੍ਹਾਂ ਨੂੰ ਮਨਜੂਰੀ ਲੈਣ ਲਈ ਕਦੇ-ਕਦੇ 70 ਛੋਟੇ-ਵੱਡੇ ਵਿਭਾਗਾਂ ਤੋਂ ਮਨਜ਼ੂਰੀ ਲੈਣੀ ਹੁੰਦੀ ਸੀ।  ਕੋਵਿਡ-19 ਨੇ ਸਵਦੇਸ਼ੀ ਤਕਨੀਕਾਂ ਨੂੰ ਇੱਕ ਝਟਕੇ ਵਿੱਚ ਵੱਡਾ ਪਲੇਅਰ ਬਣਾ ਦਿੱਤਾ ਹੈ ਜਿਵੇਂ ਸੀਐੱਸਆਈਆਰ ਨੂੰ ਵੈਂਟੀਲੇਟਰ ਨਿਰਮਾਣ ਵਿੱਚ ,  ਡੀਬੀਟੀ ਨੂੰ ਵੈਕਸੀਨ ਉਤਪਾਦਨ ਵਿੱਚ ,  ਇਸਰੋ ਨੂੰ ਲਿਕਵਿਡ ਆਕਸੀਜਨ ਉਤਪਾਦਨ ਵਿੱਚ ਵੱਡਾ ਪਲੇਅਰ ਬਣਾ ਦਿੱਤਾ ਹੈ ।  ਉਨ੍ਹਾਂ ਨੇ ਕਿਹਾ ਕਿ ਮੰਤਰਾਲੇ /ਵਿਭਾਗ  ਦੇ ਅਨੁਸਾਰ ਮਨਜ਼ੂਰੀ  ਦੀ ਬਜਾਏ,  ਸਾਨੂੰ ਨਿਜੀ ਖੇਤਰ ਨੂੰ ਸ਼ਾਮਿਲ ਕਰਦੇ ਹੋਏ ਵਿਸ਼ੇ ਅਧਾਰਿਤ ਪ੍ਰੋਜੈਕਟ ’ਤੇ ਬਲ ਦੇਣਾ ਚਾਹੀਦਾ ਹੈ।  ਉਨ੍ਹਾਂ ਨੇ ਕਿਹਾ ਕਿ ਇਸ ਕਦਮ  ਨਾਲ ਸਵਦੇਸ਼ੀ ਮੈਡੀਕਲ ਟੈਕਨੋਲੋਜੀਆਂ ਆਯਾਤ ‘ਤੇ ਨਿਰਭਰਤਾ ਨੂੰ ਘੱਟ ਕਰਨ ਵਿੱਚ ਮਦਦ ਕਰਨਗੀਆਂ। ਹਾਲਾਂਕਿ,  ਇਸ ਦੇ ਲਈ ਸਰਕਾਰ ,  ਨਿਜੀ ਖੇਤਰ ,  ਕਾਰਪੋਰੇਟਸ ਅਤੇ ਵਿਗਿਆਨੀਆਂ ,  ਸਾਰਿਆਂ ਨੂੰ ਇਕੱਠੇ ਆਉਣਾ ਹੋਵੇਗਾ ਅਤੇ ਆਪਣੇ ਸੰਸਾਧਨਾਂ ਨੂੰ ਇਸਤੇਮਾਲ ਇਕੱਠੇ ਮਿਲ ਕੇ ਕਰਨਾ ਹੋਵੇਗਾ।

 

ਭਾਰਤ ਦਾ ਮੈਡੀਕਲ ਟੈਕਨੋਲੋਜੀ ਖੇਤਰ 2020 ਵਿੱਚ 11 ਅਰਬ ਡਾਲਰ ਦਾ ਸੀ।  ਸੀਆਈਆਈ ਦੀ ਇੱਕ ਰਿਪੋਰਟ  ਦੇ ਅਨੁਸਾਰ ,  ਇਹ 2025 ਤੱਕ ਵਧ ਕੇ 50 ਅਰਬ ਡਾਲਰ ਦਾ ਹੋਵੇ ਜਾਵੇਗਾ । 

 

https://ci4.googleusercontent.com/proxy/1VwNQtK4hHDNqmeSOUy9cK0CeO5EYP8WURGj80edKvkwDugPrteGWMQM12x-emwPw-uvAUNvEQtQ_M9WvoOXkjNrAtQdX_L3iseXfbgY9GT7uoLADGEE-ROlZw=s0-d-e1-ft#https://static.pib.gov.in/WriteReadData/userfiles/image/image0022O85.jpg

 

ਵਣਜ ਅਤੇ ਉਦਯੋਗ ਰਾਜ ਮੰਤਰੀ, ਸ਼੍ਰੀਮਤੀ ਅਨੁਪ੍ਰਿਯਾ ਪਟੇਲ,  ਭਾਰਤ ਸਰਕਾਰ ਦੇ ਪ੍ਰਿੰਸੀਪਲ ਵਿਗਿਆਨਕ ਸਲਾਹਕਾਰ,  ਪ੍ਰੋ. ਕੇ. ਵਿਜੈ ਰਾਘਵਨ,  ਅਤੇ ਸ਼੍ਰੀਮਤੀ ਐੱਸ. ਅਪਰਣਾ,  ਸਕੱਤਰ,  ਫਾਰਮਾਸਿਉਟੀਕਲਸ ਨੇ ਵੀ ਵੈਬੀਨਾਰ ਨੂੰ ਸੰਬੋਧਿਤ ਕੀਤਾ ।

******

ਐੱਸਐੱਨਸੀ/ਪੀਕੇ/ਆਰਆਰ(Release ID: 1751745) Visitor Counter : 49


Read this release in: English , Urdu , Hindi