ਸਿੱਖਿਆ ਮੰਤਰਾਲਾ

ਸ਼ਿਕਸ਼ਕ ਪਰਵ 2021, 5 ਸਤੰਬਰ ਨੂੰ ਸ਼ੁਰੂ ਹੋਵੇਗਾ ਅਤੇ 17 ਸਤੰਬਰ 2021 ਤੱਕ ਚਲੇਗਾ

Posted On: 02 SEP 2021 5:54PM by PIB Chandigarh

ਸ਼੍ਰੀ ਸੰਤੋਸ਼ ਕੁਮਾਰ ਸਾਰੰਗੀਵਧੀਕ ਸਕੱਤਰਸਕੂਲ ਸਿੱਖਿਆਸ਼੍ਰੀ ਆਰਸੀ ਮੀਨਾਸੰਯੁਕਤ ਸਕੱਤਰ ਅਤੇ ਸ਼੍ਰੀ ਵਿਪਨ ਕੁਮਾਰਸੰਯੁਕਤ ਸਕੱਤਰ ਨੇ ਅਧਿਆਪਕਾਂ ਨੂੰ  ਰਾਸ਼ਟਰੀ ਪੁਰਸਕਾਰ ਪ੍ਰਦਾਨ ਕਰਨ ਲਈ ਆਯੋਜਿਤ ਕੀਤੇ ਜਾਣ ਵਾਲੇ ਸਮਾਰੋਹ ਅਤੇ ਸ਼ਿਕਸ਼ਕ ਪਰਵ ਦੇ ਸੰਬੰਧ ਵਿੱਚ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਕੀਤੀ।

 

 

ਸ਼੍ਰੀ ਸਾਰੰਗੀ ਨੇ ਦੱਸਿਆ ਕਿ ਸਾਡੇ ਅਧਿਆਪਕਾਂ ਦੇ ਵਡਮੁੱਲੇ ਯੋਗਦਾਨਾਂ ਦੀ ਮਾਨਤਾ ਵਿੱਚ ਅਤੇ ਨਵੀਂ ਸਿੱਖਿਆ ਨੀਤੀ (ਐਨਈਪੀ) 2020 ਨੂੰ ਇੱਕ ਕਦਮ ਹੋਰ ਅੱਗੇ ਲਿਜਾਣ ਲਈਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਨੇ ਅਧਿਆਪਕ ਪਰਵ -2021 ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਪਰਵ 2021,  5 ਸਤੰਬਰ, 2021 ਤੋਂ ਸ਼ੁਰੂ ਹੋਵੇਗਾ ਅਤੇ 17 ਸਤੰਬਰ ਤਕ ਵਰਚੁਅਲ ਮੋਡ ਰਾਹੀਂ ਚਲੇਗਾ। 

ਕਰੋੜ ਤੋਂ ਵੱਧ ਅਧਿਆਪਕਾਂ ਨੂੰ ਟੀਕਾ ਲਗਾਉਣ ਦੀ ਟੀਕਾਕਰਣ ਮੁਹਿੰਮ ਬਾਰੇ ਸ਼੍ਰੀ ਸਾਰੰਗੀ ਨੇ ਕਿਹਾ ਕਿ ਰਾਜਾਂ ਵਿੱਚ ਟੀਕਾਕਰਣ ਦੀ ਪ੍ਰਗਤੀ ਦੀ ਨਿਗਰਾਨੀ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਵੱਲੋਂ ਕੀਤੀ ਜਾ ਰਹੀ ਹੈ। ਇਹ ਸਕੂਲ ਮੁੜ ਖੋਲ੍ਹਣ ਸੰਬੰਧੀ ਫੈਸਲਿਆਂ ਵਿੱਚ ਵੀ ਯੋਗਦਾਨ ਦੇਵੇਗਾ।  

ਸ਼੍ਰੀ ਮੀਨਾ ਨੇ ਦੱਸਿਆ ਕਿ ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਸਤੰਬਰ, 2021 ਨੂੰ ਪੁਰਸਕਾਰ ਪ੍ਰਾਪਤ ਕਰਨ ਵਾਲੇ 44 ਅਧਿਆਪਕਾਂ ਨੂੰ ਵਰਚੁਅਲ ਮੋਡ ਰਾਹੀਂ ਪੁਰਸਕਾਰ ਪ੍ਰਦਾਨ ਕਰਨਗੇ। ਪੁਰਸਕਾਰ ਪ੍ਰਾਪਤ ਕਰਨ ਵਾਲੇ 44 ਅਧਿਆਪਕਾਂ ਵਿੱਚੋਂ ਹਰੇਕ ਬਾਰੇ ਇੱਕ ਦਸਤਾਵੇਜ਼ੀ ਫਿਲਮ ਵੀ ਵਿਖਾਈ ਜਾਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਅਧਿਆਪਕਾਂ ਲਈ ਰਾਸ਼ਟਰੀ ਪੁਰਸਕਾਰ ਸਭ ਤੋਂ ਪਹਿਲਾਂ 1958 ਵਿੱਚ ਸਥਾਪਿਤ ਕੀਤੇ ਗਏ ਸਨ ਤਾਂ ਜੋ ਨੌਜਵਾਨਾਂ ਦੇ ਭਵਿੱਖ ਅਤੇ ਦਿਮਾਗਾਂ ਨੂੰ ਸ਼ੇਪ ਦੇਣ ਵਾਲੇ ਅਧਿਆਪਕਾਂ ਦੀ ਉੱਤਮਤਾ ਅਤੇ ਵਚਨਬੱਧਤਾ ਨੂੰ ਪਛਾਣਿਆ ਜਾ ਸਕੇ। ਉਨ੍ਹਾਂ ਕਿਹਾ ਕਿ ਇਹ ਐਵਾਰਡ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਨ ਵਾਲੇ ਹੋਣਹਾਰ ਅਧਿਆਪਕਾਂ ਨੂੰ ਜਨਤਕ ਮਾਨਤਾ ਦੇਣ ਲਈ ਸੀ।

ਸ਼੍ਰੀ ਵਿਪਨ ਕੁਮਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਤੰਬਰ, 2021 ਨੂੰ ਸਵੇਰੇ 11 ਵਜੇ ਅਧਿਆਪਕਾਂਵਿਦਿਆਰਥੀਆਂਮਾਪਿਆਂ ਅਤੇ ਸਿੱਖਿਆ ਨਾਲ ਜੁੜੇ ਹਿੱਸੇਦਾਰਾਂ ਨੂੰ ਸੰਬੋਧਨ ਕਰਨਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰਧਾਨ ਮੰਤਰੀ ਵਿਭਾਗ ਦੀਆਂ ਪੰਜ ਪਹਿਲਕਦਮੀਆਂਯਾਨੀ ਕਿ 10,000 ਸ਼ਬਦਾਂ ਦਾ ਭਾਰਤੀ ਸੈਨਤ ਭਾਸ਼ਾ ਕੋਸ਼ਗੱਲ ਕਰਨ ਵਾਲੀਆਂ ਕਿਤਾਬਾਂ (ਨੇਤਰਹੀਣ ਲੋਕਾਂ ਲਈ ਆਡੀਓ ਕਿਤਾਬਾਂ)ਸੀਬੀਐਸਈ ਦੇ ਸਕੂਲ ਗੁਣਵੱਤਾ ਮੁਲਾਂਕਣ ਅਤੇ ਮਾਨਤਾ ਢਾਂਚਾ (ਐਸਕਿਯੂਏਏਐਫ)ਨਿਪੁੰਨ ਭਾਰਤ ਲਈ ਨਿਸ਼ਠਾ ਅਧਿਆਪਕ ਸਿਖਲਾਈ ਪ੍ਰੋਗਰਾਮ ਅਤੇ ਵਿਦਿਆੰਜਲੀ ਪੋਰਟਲ (ਵਿਦਿਅਕ ਵਲੰਟੀਅਰਾਂ/ਦਾਨੀਆਂ/ਸਕੂਲ ਵਿਕਾਸ ਲਈ ਸੀਐਸਆਰ ਯੋਗਦਾਨੀਆਂ ਦੀ ਸਹੂਲਤ ਲਈ) ਦੀ ਸ਼ੁਰੂਆਤ ਕਰਨਗੇ। ਸੰਮੇਲਨ ਵਿੱਚ ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਵੱਲੋਂ ਸ਼ਿਰਕਤ ਕੀਤੀ ਜਾਵੇਗੀਸ਼੍ਰੀਮਤੀ ਅੰਨਪੂਰਨਾ ਦੇਵੀਸਿੱਖਿਆ ਰਾਜ ਮੰਤਰੀਡਾ.ਸੁਭਾਸ਼ ਸਰਕਾਰਸਿੱਖਿਆ ਰਾਜ ਮੰਤਰੀ ਅਤੇ ਡਾ.ਰਾਜਕੁਮਾਰ ਰੰਜਨ ਸਿੰਘਸਿੱਖਿਆ ਰਾਜ ਮੰਤਰੀ ਵੀ ਮੰਤਰਾਲੇ ਦੇ ਸੀਨੀਅਰ ਅਧਿਕਾਰੀਆਂ ਨਾਲ ਸੰਮੇਲਨ ਵਿੱਚ ਹਿੱਸਾ ਲੈਣਗੇ।

ਸ਼੍ਰੀ ਵਿਪਨ ਕੁਮਾਰ ਨੇ ਕਿਹਾ ਕਿ ਉਦਘਾਟਨੀ ਸੰਮੇਲਨ ਤੋਂ ਬਾਅਦ 17 ਸਤੰਬਰ, 2021 ਤੱਕ ਵੈਬਿਨਾਰਵਿਚਾਰ -ਵਟਾਂਦਰੇਪ੍ਰਸਤੁਤੀਆਂ ਆਦਿ ਹੋਣਗੀਆਂਜਿਨ੍ਹਾਂ  ਵਿੱਚ ਦੇਸ਼ ਦੇ ਵੱਖ -ਵੱਖ ਸਕੂਲਾਂ ਦੇ ਵਿਦਿਅਕ ਪ੍ਰੈਕਟੀਸ਼ਨਰਾਂ ਨੂੰ ਆਪਣੇ ਤਜ਼ਰਬੇਸਿੱਖਿਆਵਾਂ ਅਤੇ ਅੱਗੋਂ ਦੀ ਰੂਪ -ਰੇਖਾ ਨੂੰ ਸਾਂਝਾ ਕਰਨ ਲਈ ਸੱਦਾ ਦਿੱਤਾ ਗਿਆ ਹੈ। ਇਹ ਧਿਆਨ ਦੇਣ ਯੋਗ ਹੈ ਕਿ ਦੂਰ -ਦੁਰਾਡੇ ਦੇ ਸਕੂਲਾਂ ਦੇ ਅਧਿਆਪਕ ਅਤੇ ਪ੍ਰੈਕਟੀਸ਼ਨਰ ਸਕੂਲਾਂ ਵਿੱਚ ਗੁਣਵੱਤਾ ਅਤੇ ਨਵੀਨਤਾਕਾਰੀ ਦੇ ਮੁੱਦਿਆਂ 'ਤੇ ਬੋਲਣਗੇ। ਸੰਬੰਧਤ ਰਾਜਾਂ ਵਿੱਚ ਐਸਸੀਈਆਰਟੀ ਅਤੇ ਡਾਈਟ ਵੀ ਹਰੇਕ ਵੈਬਿਨਾਰ ਤੇ ਹੋਰ ਵਿਚਾਰ ਵਟਾਂਦਰਾ ਕਰਨਗੇ ਅਤੇ ਰੋਡਮੈਪ ਦਾ ਸੁਝਾਅ ਦੇਣਗੇ ਜੋ ਰਾਜ ਐਸਸੀਈਆਰਟੀ ਵੱਲੋਂ ਕੰਸਾਲੀਡੇਟ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਐਨਸੀਈਆਰਟੀ ਨਾਲ ਸਾਂਝੇ ਕੀਤੇ ਜਾਣਗੇ ਅਤੇ ਪਾਠਕ੍ਰਮ  ਦੇ ਾਂਢਾਂਚੇ ਅਤੇ ਅਧਿਆਪਕਾਂ ਦੀ ਸਿਖਲਾਈ ਦੇ ਮਾਡਿਉਲਜ ਲਈ ਜਾਣਕਾਰੀ ਮੁਹੱਈਆ ਕਰਨਗੇ।

ਉਨ੍ਹਾਂ ਨੇ ਇਸ ਗੱਲ 'ਤੇ ਚਾਨਣਾ ਪਾਇਆ ਕਿ ਵੈਬਿਨਾਰ ਦੇ ਵਿਸ਼ੇ ਨੂੰ ਅੱਗੇ ਦੇ ਵੈਬਿਨਾਰਾਂ, ਜਿਵੇਂ ਕਿ ਸਿੱਖਿਆ ਵਿੱਚ ਟੈਕਨੋਲੋਜੀ : ਐਨਡੀਈਏਆਰਬੁਨਿਆਦੀ ਸਾਖਰਤਾ ਅਤੇ ਅੰਕਾਂ: ਸਿੱਖਿਆ ਅਤੇ ਈਸੀਸੀਈ ਦੀ ਪੂਰਵ-ਲੋੜਪਾਲਣ ਪੋਸ਼ਣ ਸੰਮਿਲਤ ਕਲਾਸਰੂਮਾਂ ਆਦਿ ਦੇ ਨੌਂ ਉਪ-ਥੀਮਾਂ ਵਿੱਚ ਵੰਡਿਆ ਗਿਆ ਹੈ ਤਾਂ ਜੋ ਸਰਬੋਤਮ ਅਭਿਆਸਾਂ ਅਤੇ ਪਹਿਲਕਦਮੀਆਂ ਨੂੰ ਉਜਾਗਰ ਕੀਤਾ ਜਾ ਸਕੇ, ਜਿਨ੍ਹਾਂ ਨੂੰ ਭਾਰਤ ਦੇ ਸਕੂਲ ਅਪਣਾ ਸਕਦੇ ਹਨ। 

---------------------------

ਐਮਜੇਪੀਐਸ/ਏਕੇ



(Release ID: 1751580) Visitor Counter : 130


Read this release in: Hindi , English , Urdu , Tamil