ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
ਵਿਸ਼ਵ ਨਾਰੀਅਲ ਦਿਵਸ ਤੇ ਵੈਬੀਨਾਰ
ਨਾਰੀਅਲ ਤੋਂ ਕੋਇਰ ਤਕਨਾਲੋਜੀ ਤੱਕ
Posted On:
02 SEP 2021 5:36PM by PIB Chandigarh
ਕੋਇਰ ਬੋਰਡ ਨੇ ਅੱਜ ਵਿਸ਼ਵ ਨਾਰੀਅਲ ਦਿਵਸ ਤੇ "ਨਾਰੀਅਲ ਤੋਂ ਕੋਇਰ ਤਕਨਾਲੋਜੀ" ਬਾਰੇ ਇੱਕ ਰਾਸ਼ਟਰੀ ਵੈਬੀਨਾਰ ਆਯੋਜਿਤ ਕੀਤਾ । ਇਸ ਦਾ ਉਦਘਾਟਨ ਕੋਇਰ ਬੋਰਡ ਦੇ ਚੇਅਰਮੈਨ ਸ਼੍ਰੀ ਡੀ ਕੁਪੁਰਾਮੂ ਨੇ ਕੀਤਾ ਜਦਕਿ ਕੋਇਰ ਬੋਰਡ ਦੇ ਸਕੱਤਰ ਸ਼੍ਰੀ ਐੱਮ ਕੁਮਾਰਰਾਜਾ ਨੇ ਕੂੰਜੀਵਤ ਭਾਸ਼ਨ ਦਿੱਤਾ ।
ਸੰਯੁਕਤ ਸਕੱਤਰ (ਏ ਆਰ ਆਈ) , ਐੱਮ ਐੱਸ ਐੱਮ ਈ ਮੰਤਰਾਲਾ , ਸ਼੍ਰੀਮਤੀ ਅਲਕਾ ਨਾਂਗੀਆ ਅਰੋੜਾ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਕੋਇਰ ਉਤਪਾਦਾਂ ਦੀ ਸਪਲਾਈ ਚੇਨ, ਪ੍ਰਬੰਧਨ ਅਤੇ ਪ੍ਰਸਾਰ ਦੇ ਮਹੱਤਵ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਕਿਹਾ ਕਿ ਨਾਰੀਅਲ ਅਤੇ ਕੋਇਰ ਉਦਯੋਗਾਂ ਵਿੱਚ ਉਪਲਬੱਧ ਉਤਪਾਦ ਅਤੇ ਤਕਨਾਲੋਜੀਆਂ ਬਾਰੇ ਜਾਣਕਾਰੀ ਦੇਣ ਲਈ ਕੋਇਰ ਬੋਰਡ ਲਈ ਅਜਿਹੇ ਵੈਬੀਨਾਰ ਇੱਕ ਚੰਗਾ ਸੰਚਾਰ ਸਾਧਨ ਹਨ, ਜਿਸ ਨਾਲ ਇਹਨਾਂ ਖੇਤਰਾਂ ਵਿੱਚ ਨਵੇਂ ਉੱਦਮੀਆਂ ਨੂੰ ਆਕਰਸਿ਼ਤ ਕੀਤਾ ਜਾ ਸਕਦਾ ਹੈ ।
ਦੇਸ਼ ਭਰ ਵਿੱਚੋਂ 347 ਭਾਗੀਦਾਰਾਂ ਨੇ ਵੈਬੀਨਾਰ ਵਿੱਚ ਹਿੱਸਾ ਲਿਆ । ਵੱਖ ਵੱਖ ਖੇਤਰਾਂ ਦੇ ਮਾਹਿਰਾਂ ਨੇ ਨਾਰੀਅਲ ਅਤੇ ਕੋਇਰ ਤਕਨਾਲੋਜੀਆਂ ਦੇ ਖੁੱਲ੍ਹ ਰਹੇ ਮੌਕਿਆਂ ਬਾਰੇ ਪੇਪਰ ਪੇਸ਼ ਕੀਤੇ । ਇਹ ਈਵੈਂਟ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੀ ਯਾਦ ਵਿੱਚ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਦੇ ਹਿੱਸੇ ਵਜੋਂ ਆਯੋਜਿਤ ਕੀਤੀ ਗਈ ਸੀ ।
************
ਐੱਮ ਜੇ ਪੀ ਐੈੱਸ / ਐੱਮ ਐੱਸ
(Release ID: 1751557)
Visitor Counter : 239