ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਸੁਮਿਤ ਅੰਤਿਲ ਨੇ ਆਪਣੇ ਪਹਿਲੇ ਪੈਰਾਲੰਪਿਕ ਖੇਡਾਂ ਵਿੱਚ ਸੁਰੂਆਤ ਕਰਦੇ ਹੋਏ ਵਰਲਡ ਰਿਕਾਰਡ ਦੇ ਨਾਲ ਜੈਵਲਿਨ ਥ੍ਰੋਅ ਵਿੱਚ ਗੋਲਡ ਮੈਡਲ ਜਿੱਤਿਆ
प्रविष्टि तिथि:
30 AUG 2021 8:28PM by PIB Chandigarh
ਮੁੱਖ ਝਲਕੀਆਂ
· ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਮਿਤ ਅੰਤਿਲ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਲਈ ਵਧਾਈ ਦਿੱਤੀ।
ਸੁਮਿਤ ਨੂੰ ਵਧਾਈ ਦਿੰਦੇ ਹੋਏ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਇਹ ਇੱਕ ਪ੍ਰੇਰਣਾਦਾਇਕ ਉਪਲਬਧੀ ਹੈ।
ਸੁਮਿਤ ਅੰਤਿਲ ਨੇ ਅੱਜ ਟੋਕੀਓ ਵਿੱਚ ਪੈਰਾਲੰਪਿਕ ਖੇਡਾਂ ਵਿੱਚ ਸ਼ੁਰੂਆਤ ਕਰਦੇ ਹੋਏ ਪੁਰਸ਼ਾਂ ਦੇ ਜੈਵਲਿਨ ਥ੍ਰੋਅ ਐੱਫ64 ਦਾ ਗੋਲਡ ਮੈਡਲ ਜਿੱਤਦੇ ਹੋਏ ਤਿੰਨ ਵਰਲਡ ਰਿਕਾਰਡ ਬਣਾਏ। ਉਨ੍ਹਾਂ ਨੇ ਕਿਸੇ ਵੀ ਪ੍ਰਤਿਯੋਗੀ ਦੁਆਰਾ ਚਾਰ ਸਰਵਸ਼੍ਰੇਸ਼ਠ ਥ੍ਰੋਅ ਦੇ ਨਾਲ ਪ੍ਰਤਿਯੋਗਿਤਾ ਵਿੱਚ ਆਪਣਾ ਦਬਦਬਾ ਬਣਾਇਆ ਅਤੇ ਆਖਿਰ ਵਿੱਚ ਆਪਣੇ ਪੰਜਵੇਂ ਯਤਨ ਵਿੱਚ 68.55 ਮੀਟਰ ਵਾਲਾ ਜੈਵਲਿਨ ਥ੍ਰੋਅ ਵਰਲਡ ਰਿਕਾਰਡ ਬਣਾਇਆ। ਰਾਸ਼ਟਰਪਤੀ ਸ਼੍ਰੀ ਰਾਮਨਾਥ ਕੋਵਿੰਦ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ, ਖੇਡ ਮੰਤਰੀ ਸ਼੍ਰੀ ਅਨੁਰਾਗ ਠਾਕੁਰ ਅਤੇ ਦੇਸ਼ ਭਰ ਦੇ ਲੋਕਾਂ ਨੇ ਸੁਮਿਤ ਨੂੰ ਉਨ੍ਹਾਂ ਦੀ ਉਪਲਬਧੀ ਦੇ ਲਈ ਵਧਾਈਆਂ ਦਿੱਤੀਆਂ।
https://twitter.com/rashtrapatibhvn/status/1432307995828895748
ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਸੁਮਿਤ ਦੇ ਪ੍ਰਦਰਸ਼ਨ ਦੀ ਪ੍ਰਸ਼ੰਸਾ ਕੀਤੀ ਅਤੇ ਟਵੀਟ ਕੀਤਾ, ‘#ਪੈਰਾਲੰਪਿਕ ਵਿੱਚ ਜੈਵਲਿਨ ਥ੍ਰੋਅ ਵਿੱਚ ਸੁਮਿਤ ਅੰਤਿਲ ਦਾ ਇਤਿਹਾਸਕ ਪ੍ਰਦਰਸ਼ਨ ਦੇਸ਼ ਦੇ ਲਈ ਬਹੁਤ ਮਾਣ ਦਾ ਪਲ ਹੈ। ਗੋਲਡ ਮੈਡਲ ਜਿੱਤਣ ਅਤੇ ਇੱਕ ਨਵਾਂ ਵਰਲਡ ਰਿਕਾਰਡ ਸਥਾਪਿਤ ਕਰਨ ਦੇ ਲਈ ਵਧਾਈਆਂ। ਹਰੇਕ ਭਾਰਤੀ ਮੈਡਲ ਮੰਚ ‘ਤੇ ਰਾਸ਼ਟ੍ਰਗਾਨ ਸੁਨਣ ਦੇ ਲਈ ਪ੍ਰਫੁਲਿੱਤ ਹੈ। ਤੁਸੀਂ ਇੱਕ ਸੱਚੇ ਚੈਂਪੀਅਨ ਹੋ!’
https://twitter.com/narendramodi/status/1432302230716108802
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੁਮਿਤ ਨੂੰ ਵਧਾਈਆਂ ਦਿੱਤੀਆਂ ਅਤੇ ਟਵੀਟ ਕੀਤਾ, ‘ਸਾਡੇ ਐਥਲੀਟਾਂ ਦਾ #ਪੈਰਾਲੰਪਿਕ ਵਿੱਚ ਚਮਕਨਾ ਜਾਰੀ ਹੈ! ਪੈਰਾਲੰਪਿਕ ਵਿੱਚ ਸੁਮਿਤ ਅੰਤਿਲ ਦੇ ਰਿਕਾਰਡਤੋੜ ਪ੍ਰਦਰਸ਼ਨ ‘ਤੇ ਦੇਸ਼ ਨੂੰ ਮਾਣ ਹੈ। ਸੁਮਿਤ ਨੂੰ ਪ੍ਰਤਿਸ਼ਠਿਤ ਗੋਲਡ ਮੈਡਲ ਜਿੱਤਣ ਦੇ ਲਈ ਵਧਾਈਆਂ। ਆਪ ਸਭ ਨੂੰ ਭਵਿੱਖ ਦੇ ਲਈ ਸ਼ੁਭਕਾਮਨਾਵਾਂ।’
https://twitter.com/ianuragthakur/status/1432307333942501380
ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਸੁਮਿਤ ਅੰਤਿਲ ਨੂੰ ਵਧਾਈ ਦਿੰਦੇ ਹੋਏ ਕਿਹਾ, ‘ਵਰਲਡ ਰਿਕਾਰਡ ਟੁੱਟ ਗਿਆ ਹੈ! ਭਾਰਤ ਨੇ ਜਿੱਤਿਆ ਇੱਕ ਹੋਰ ਗੋਲਡ ਮੈਡਲ! ਸੁਮਿਤ ਅੰਤਿਲ ਨੂੰ #ਟੋਕੀਓ2020 #ਪੈਰਾਲੰਪਿਕ ਵਿੱਚ ਸ਼ਾਨਦਾਰ ਗੋਲਡ ਮੈਡਲ ਦੇ ਲਈ ਵਧਾਈਆਂ। ਬੇਮਿਸਾਲ ਥ੍ਰੋਅ, ਪ੍ਰੇਰਣਾਦਾਇਕ ਉਪਲਧੀ! ਜੈਵਲਿਨ ਥ੍ਰੋਅ ਐੱਫ64 ਦਾ ਫਾਈਨਲ 68.55 ਮੀਟਰ ਦੇ ਥ੍ਰੋਅ ਦੇ ਨਾਲ।’
2018 ਵਿੱਚ ਹੀ ਕੁਸ਼ਤੀ ਛੱਡ ਕੇ ਜੈਵਲਿਨ ਥ੍ਰੋਅ ਨੂੰ ਅਪਣਾਉਣ ਵਾਲੇ 23 ਸਾਲਾਂ ਸੁਮਿਤ ਅੰਤਿਲ ਨੇ ਵਰਲਡ ਰਿਕਾਰਡ ਵਾਲੇ 66.95 ਦੇ ਸ਼ੁਰੂਆਤੀ ਥ੍ਰੋਅ ਦੇ ਨਾਲ ਆਪਣੇ ਇਰਾਦੇ ਸਪੱਸ਼ਟ ਕਰ ਦਿੱਤੇ। ਉਨ੍ਹਾਂ ਨੇ ਆਪਣੇ ਦੂਸਰੇ ਥ੍ਰੋਅ ਦੇ ਨਾਲ ਇਸ ਵਿੱਚ ਸੁਧਾਰ ਕਰਦੇ ਹੋਏ 68.08 ਮੀਟਰ ਦਾ ਜੈਵਲਿਨ ਥ੍ਰੋਅ ਕੀਤਾ। ਉਨ੍ਹਾਂ ਦੇ ਨੇੜਲੇ ਵਿਰੋਧੀ ਆਸਟ੍ਰੇਲੀਆ ਦੇ ਮਾਈਕਲ ਬਯੂਰੀਅਨ ਨੇ 66.29 ਮੀਟਰ ਦਾ ਸਰਵਸ਼੍ਰੇਸ਼ਠ ਥ੍ਰੋਅ ਕੀਤਾ ਅਤੇ ਸ਼੍ਰੀਲੰਕਾ ਦੇ ਦੁਲਨ ਕੋਡੀਥੁਵੱਕੂ ਨੇ 65.61 ਮੀਟਰ ਦੇ ਸਰਵਸ਼੍ਰੇਸ਼ਟ ਪ੍ਰਯਤਨ ਦੇ ਨਾਲ ਕਾਂਸੀ ਦਾ ਮੈਡਲ ਹਾਸਲ ਕੀਤਾ।
ਭਾਰਤੀ ਖੇਡ ਅਥਾਰਿਟੀ ਦੇ ਜਵਾਹਰਲਾਲ ਨਹਿਰੂ ਸਟੇਡੀਅਮ ਵਿੱਚ ਟ੍ਰੇਨਿੰਗ ਲੈਣ ਵਾਲੇ ਸੁਮਿਤ ਅੰਤਿਲ ਸਾਲ 2015 ਵਿੱਚ 17 ਸਾਲ ਦੀ ਉਮਰ ਵਿੱਚ ਇੱਕ ਮੋਟਰਸਾਈਕਲ ਦੁਰਘਟਨਾ ਦਾ ਸ਼ਿਕਾਰ ਹੋ ਗਏ ਸਨ ਅਤੇ ਉਨ੍ਹਾਂ ਨੇ ਆਪਣੇ ਖੱਬੇ ਪੈਰ ਦੇ ਗੋਢੇ ਦੇ ਹੇਠਲੇ ਹਿੱਸੇ ਨੂੰ ਖੋਅ ਦਿੱਤਾ ਸੀ। ਇਸ ਵਜ੍ਹਾ ਨਾਲ ਉਨ੍ਹਾਂ ਨੂੰ ਕੁਸ਼ਤੀ ਵਿੱਚ ਕਰੀਅਰ ਬਣਾਉਣ ਦੇ ਆਪਣੇ ਸੁਪਨੇ ਨੂੰ ਛੱਡਣ ਦੇ ਲਈ ਮਜਬੂਰ ਹੋਣਾ ਪਿਆ। ਲੇਕਿਨ ਸਿੰਥੈਟਿਕ ਟੰਗ ਯਾਨੀ ਪ੍ਰੋਸਥੈਟਿਕ ਲੈੱਗ ਦਾ ਇਸਤੇਮਾਲ ਕਰਦੇ ਹੋਏ ਉਹ ਇੱਕ ਪ੍ਰੇਰਣਾ ਰਹੇ ਹਨ। ਉਨ੍ਹਾਂ ਨੇ ਆਪਣੀ ਸਿੱਖਿਆ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਲਈ ਖੇਡ ਤੋਂ ਤਿੰਨ ਸਾਲ ਦਾ ਬ੍ਰੇਕ ਵੀ ਲਿਆ।
ਪਿਛਲੇ ਕੁਝ ਵਰ੍ਹਿਆਂ ਵਿੱਚ ਸੁਮਿਤ ਅੰਤਿਲ ਨੂੰ ਨਾ ਸਿਰਫ ਆਰਟੀਫਿਸ਼ੀਅਲ ਲੱਤ ਪ੍ਰਾਪਤ ਕਰਨ ਬਲਿਕ ਅੰਤਰਰਾਸ਼ਟਰੀ ਪੱਧਰ ‘ਤੇ ਸੱਤ ਮੀਟਰ ਵਿੱਚ ਮੁਕਾਬਲਾ ਕਰਨ ਦੇ ਲਈ ਸਰਕਾਰੀ ਮਦਦ ਮਿਲੀ ਹੈ। ਉਹ 2018 ਵਿੱਚ ਜਕਾਰਤਾ ਵਿੱਚ ਏਸ਼ੀਆਈ ਪੈਰਾ ਖੇਡਾਂ ਵਿੱਚ ਪੰਜਵੇ ਸਥਾਨ ‘ਤੇ ਰਹੇ ਅਤੇ 2019 ਵਿੱਚ ਦੁਬਈ ਵਿੱਚ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਐੱਫ64 ਦਾ ਸਿਲਵਰ ਮੈਡਲ ਜਿੱਤਿਆ।
ਭਾਰਤ ਨੇ ਐੱਫ46 ਜੈਵਲਿਨ ਥ੍ਰੋਅ ਵਿੱਚ ਕ੍ਰਮਵਾਰ: ਦੇਵੇਂਦਰ ਝਾਝਰੀਆ (64.36 ਮੀਟਰ) ਅਤੇ ਸੁੰਦਰ ਸਿੰਘ ਗੁਜਰ (64.01 ਮੀਟਰ) ਦੇ ਜ਼ਰੀਏ ਨਾਲ ਇੱਕ ਸਿਲਵਰ ਅਤੇ ਇੱਕ ਕਾਂਸੀ ਦਾ ਮੈਡਲ ਜਿੱਤਿਆ। ਯੋਗੇਸ਼ ਕਥੂਨੀਅ ਨੇ ਐੱਫ56 ਚੱਕਾ ਥ੍ਰੋਅ ਵਿੱਚ ਸਿਲਵਰ ਮੈਡਲ ਅਤੇ ਅਵਨੀ ਲੇਖਰਾ ਦੇ ਏਅਰ ਰਾਈਫਲ ਵਿੱਚ ਗੋਲਡ ਦੇ ਨਾਲ ਜੈਵਲਿਨ ਥ੍ਰੋਅ ਵਿੱਚ ਤਿੰਨ ਮੈਡਲਾਂ ਨੇ ਭਾਰਤ ਨੂੰ ਹੁਣ ਤੱਕ ਦੋ ਗੋਲਡ, ਚਾਰ ਸਿਲਵਰ ਅਤੇ ਇੱਕ ਕਾਂਸੀ ਦੇ ਨਾਲ ਦਿਨ ਦਾ ਸਮਾਪਨ ਕਰਨ ਵਿੱਚ ਮਦਦ ਕੀਤੀ।
*******
ਐੱਨਬੀ/ਓਏ
(रिलीज़ आईडी: 1750814)
आगंतुक पटल : 251