ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ ਦੇਸ਼ ਦੇ ਬਾਕੀ ਹਿੱਸਿਆਂ ਲਈ ਇੱਕ ਏਕੀਕ੍ਰਿਤ ਸਿੱਖਿਆ ਮਾਡਲ ਦੇ ਰੂਪ ਵਿੱਚ ਉੱਭਰਿਆ ਹੈ


ਆਈਆਈਟੀ, ਆਈਆਈਐੱਮ ਅਤੇ ਏਮਸ ਜੰਮੂ ਦਰਮਿਆਨ ਸਹਿਮਤੀ ਪੱਤਰ ‘ਤੇ ਹਸਤਾਖਰ ਸਮਾਰੋਹ ਨੂੰ ਸੰਬੋਧਿਤ ਕੀਤਾ

Posted On: 28 AUG 2021 7:41PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਕਈ ਪ੍ਰਕਾਰ ਦੇ ਉਚੇਰੀ ਸਿੱਖਿਆ ਸੰਸਥਾਨਾਂ  ਦੇ ਇੱਕ-ਦੂਜੇ ਦੇ ਕਰੀਬ ਆਉਣ ਅਤੇ ਵਿਵਿਧ ਮਾਹਰਾਂ ਅਤੇ ਸਿੱਖਿਆ ਦੀਆਂ ਧਾਰਾਵਾਂ ਨੂੰ ਪੇਸ਼ ਕਰਨ ਦੇ ਨਾਲ ਜੰਮੂ ਵਿੱਚ ਇੱਕ ਅਲੱਗ ਏਕੀਕ੍ਰਿਤ ਸਿੱਖਿਆ ਮਾਡਲ ਦੇ ਰੂਪ ਵਿੱਚ ਉਭਰਣ ਦੀ ਸਮਰੱਥਾ ਹੈ ਜਿਸ ਦੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਨਕਲ ਕੀਤੀ ਜਾ ਸਕਦੀ ਹੈ । 

ਏਮਸ ਜੰਮੂ, ਆਈਆਈਟੀ ਜੰਮੂ, ਆਈਆਈਐੱਮ ਜੰਮੂ ਅਤੇ ਜੰਮੂ ਯੂਨੀਵਰਸਿਟੀ ਦੇ ਵਿੱਚ ਬਹੁਪੱਖੀ ਸਹਿਮਤੀ ਪੱਤਰ ‘ਤੇ ਹਸਤਾਖਰ ਦੇ ਮੌਕੇ ‘ਤੇ ਮੁੱਖ ਮਹਿਮਾਨ ਦੇ ਰੂਪ ਵਿੱਚ ਬੋਲਦੇ ਹੋਏ ਮਾਣਯੋਗ ਮੰਤਰੀ ਨੇ ਇਸ ਨੂੰ ਇੱਕ ਇਤਿਹਾਸਿਕ ਮੌਕੇ ਦੇ ਰੂਪ ਵਿੱਚ ਵਰਣਿਤ ਕੀਤਾ ਜੋ ਚਿਕਿਤਸਾ ਵਿਗਿਆਨ,  ਇੰਜੀਨੀਅਰਿੰਗ ਟੈਕਨੋਲੋਜੀ, ਪ੍ਰਬੰਧਨ ਕੌਸ਼ਲ ਅਤੇ ਵਿਵਿਧ ਵਿਸ਼ੇਸ਼ ਵਿੱਦਿਅਕ ਵਿਸ਼ਿਆਂ ਨੂੰ ਇੱਕ ਹੀ ਮੰਚ ‘ਤੇ ਲਿਆਂਦੇ ਹੋਏ ਅਸਲ ਵਿੱਚ “ਇੱਕ ਦੁਰਲਭ ਚਤੁਰਭੁਜ ਦਾ ਉਦਯ” ਹੈ ।  ਉਨ੍ਹਾਂ ਨੇ ਕਿਹਾ, ਇਹ ਆਪਣੀ ਤਰ੍ਹਾਂ ਦਾ ਇੱਕ ਅਨੌਖੀ ਅਤੇ ਸ਼ਾਇਦ ਦੁਰਲਭ ਮਾਡਲ ਹੈ, ਜਿਸ ਵਿੱਚ ਵਿਕਸਿਤ ਕੀਤੇ ਜਾਣ ਅਤੇ ਅੱਗੇ ਵਧਾਏ ਜਾਣ ਦੀ ਸਮਰੱਥਾ ਹੈ ।

https://ci5.googleusercontent.com/proxy/A9q6ix9EFWmrP4lVlJBVUOpU1z_CUApS93vL7D46tQjxNowiZJh9fLXWN77IlqxbU2beAsMozW-iQHruiswuWM2urae8FihmR7rSgGrKt7jibDsEGP5JysW8OA=s0-d-e1-ft#https://static.pib.gov.in/WriteReadData/userfiles/image/image001RP2V.jpg

ਡਾ. ਜਿਤੇਂਦਰ ਸਿੰਘ ਨੇ ਸੁਝਾਅ ਦਿੱਤਾ ਕਿ ਜੰਮੂ ਦੇ ਚਾਰ ਵਿੱਦਿਅਕ ਸੰਸਥਾਨਾਂ ਦੇ ਇੱਕ ਸਾਥ ਆਉਣ ਨਾਲ ਅਜਿਹੇ ਹੀ ਹੋਰ ਬਾਕੀ ਸੰਸਥਾਨਾਂ ਜਿਵੇਂ ਕੇਂਦਰੀ ਯੂਨੀਵਰਸਿਟੀ ਜੰਮੂ ਜਿੱਥੇ ਉੱਤਰ ਭਾਰਤ ਦਾ ਪਹਿਲਾ ਸਪੇਸ ਟੈਕਨੋਲੋਜੀ/ ਇਸਰੋ ਵਿੱਦਿਅਕ ਵਿਭਾਗ ਹੈ,  ਸਰਕਾਰੀ ਮੈਡੀਸਨ ਕਾਲਜ ਜੰਮੂ,  ਇੰਡੀਅਨ  ਇੰਸਟੀਟਿਊਟ ਆਵ੍ ਇੰਟੀਗ੍ਰੇਟਿਵ ਮੈਡੀਸਿਨ (ਆਈਆਈਆਈਐੱਮ)  ਜੰਮੂ ਜੋ ਅੱਜ ਸੁਗੰਧਿਤ ਅਤੇ ਹਰਬਲ ਉਤਪਾਦਾਂ  ਦੇ ਨਾਲ - ਨਾਲ ਦਵਾਈਆਂ ਵਿੱਚ ਭਾਰਤ ਦਾ ਮੋਹਰੀ ਖੋਜ ਕੇਂਦਰ ਹੈ ,  ਕਠੁਆ ਵਿੱਚ ਖੋਜ ,  ਰੈਵਨਿਊ ਅਤੇ ਆਜੀਵਿਕਾ ਪ੍ਰਦਾਨ ਕਰਨ ਵਾਲਾ ਉੱਤਰ ਭਾਰਤ ਦਾ ਪਹਿਲਾ ਬਾਇਓਟੈੱਕ ਪਾਰਕ,  ਭਾਰਤੀ ਜਨਸੰਚਾਰ ਸੰਸਥਾਨ ਜੰਮੂ ਜਿਸ ਵਿੱਚ ਡਿਜੀਟਲ ਸੰਚਾਰ ਘਟਕਾਂ ਵਿੱਚ ਯੋਗਦਾਨ ਕਰਨ ਦੀ ਸਮਰੱਥਾ ਹੈ, ਆਦਿ ਦਰਮਿਆਨ ਇਸੇ ਤਰ੍ਹਾਂ ਦੇ ਤਾਲਮੇਲ ਨਾਲ ਵਿਆਪਕ ਤਾਲਮੇਲ ਦਾ ਮਾਰਗ ਦਰਸ਼ਨ ਹੋਣਾ ਚਾਹੀਦਾ ਹੈ । 

ਡਾ. ਜਿਤੇਂਦਰ ਸਿੰਘ ਨੇ ਕਿਹਾ, ਜਿਵੇਂ-ਜਿਵੇਂ ਭਾਰਤ ਵਿਸ਼ਵ ਸਮੁਦਾਏ ਵਿੱਚ ਇੱਕ ਮੋਹਰੀ ਰਾਸ਼ਟਰ ਦੇ ਰੂਪ ਵਿੱਚ ਵਿਕਸਿਤ ਹੁੰਦਾ ਹੈ ,  ਸਫਲਤਾ ਦਾ ਵਰਤਮਾਨ “ਮੰਤਰ” ਇਹ ਹੋਣਾ ਚਾਹੀਦਾ ਹੈ ਕਿ ਸਾਰੀਆਂ ਸਿੱਖਿਅਕ ਸੰਸਥਾ ਨੂੰ ਉਨ੍ਹਾਂ ਦੇ ਦਾਇਰੇ ਤੋਂ ਕੱਢ ਕੇ ਸਾਰਥਕ ਅਤੇ ਲਾਗਤ ਪ੍ਰਭਾਵੀ ਨਤੀਜਿਆਂ ਲਈ ਏਕੀਕ੍ਰਿਤ ਕੀਤਾ ਜਾਵੇ।

https://ci3.googleusercontent.com/proxy/M_YeOjVPTS5UbVHTit0JimRxfwMpC5JW6mEx4TD16NEUv0qi7NRlS5sJu3iaEYPVLoNo8sjhX9AAT_SWtc9tJkqA-hLIQ7jDXXpF-QLp9-kTpM7QqZX6r8hcWQ=s0-d-e1-ft#https://static.pib.gov.in/WriteReadData/userfiles/image/image002VJKR.jpg

ਡਾ.ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਮੇਸ਼ਾ ਇਸ ਤਰ੍ਹਾਂ ਦੇ ਏਕੀਕ੍ਰਿਤ ਦ੍ਰਿਸ਼ਟੀਕੋਣ ‘ਤੇ ਜ਼ੋਰ ਦਿੱਤਾ ਹੈ ਅਤੇ ਉਨ੍ਹਾਂ ਦੀ ਸਲਾਹ ‘ਤੇ ਅਸੀਂ ਕਈ ਖੇਤਰਾਂ ਵਿੱਚ ਇਸ ਦਾ ਸਫਲਤਾਪੂਰਵਕ ਪਾਲਣ ਕੀਤਾ ਹੈ ।  ਉਨ੍ਹਾਂ ਨੇ ਕਿਹਾ ,  ਹਾਲਾਂਕਿ ਉਹ ਭਾਰਤ ਸਰਕਾਰ  ਦੇ ਲਗਭਗ 8 ਤੋਂ 10 ਵਿਭਾਗਾਂ  ਦੇ ਨਾਲ ਕੰਮ ਕਰ ਰਹੇ ਹਨ,  ਉਨ੍ਹਾਂ ਨੇ ਉਨ੍ਹਾਂ ਸਾਰਿਆਂ ਨੂੰ ਇੱਕ ਸਾਥ ਲਿਆਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਨਤੀਜਾ ਚਮਤਕਾਰੀ ਰਹੇ ਹਨ । 

ਹਾਲ ਦੀ ਮਹਾਮਾਰੀ ਦਾ ਉਦਾਹਰਣ ਦਿੰਦੇ ਹੋਏ ,  ਡਾ.ਜਿਤੇਂਦਰ ਸਿੰਘ  ਨੇ ਦੱਸਿਆ ਕਿ ਉਨ੍ਹਾਂ ਨੇ ਇਹ ਵੇਖਿਆ ਲਗਭਗ ਹਰ ਵਿਭਾਗ, ਮੰਤਰਾਲਾ  ਜਾਂ ਏਜੰਸੀ ਨੇ ਕੋਵਿਡ ‘ਤੇ ਇੱਕ ਪਰਿਯੋਜਨਾ ਸ਼ੁਰੂ ਕੀਤੀ ਸੀ ਕਿਉਂਕਿ ਇਸ ਨਾਲ ਉਹ ਨਜ਼ਰ  ਵਿੱਚ ਆਏ, ਮੀਡੀਆ ਆਕਰਸ਼ਤ ਹੋਇਆ ਅਤੇ ਧਨ ਵੀ ਪ੍ਰਾਪਤ ਹੋਇਆ ਸੀ। ਜੇਕਰ ਇਨ੍ਹਾਂ ਸਾਰੀਆਂ ਕਈ ਏਜੰਸੀਆਂ ਜਾਂ ਵਿਭਾਗਾਂ ਨੇ ਕੋਵਿਡ ‘ਤੇ ਇੱਕ ਹੀ ਪਰਿਯੋਜਨਾ ਦੇ ਸਾਥ ਆਉਣ ਲਈ ਆਪਣੇ ਸੰਸਾਧਨਾਂ ਨੂੰ ਇਕੱਤਰ ਕੀਤਾ ਹੁੰਦਾ,  ਤਾਂ ਨਤੀਜੇ ਕਈ ਗੁਣਾ ਬਿਹਤਰ ਹੋ ਸਕਦੇ ਸਨ।  ਉਨ੍ਹਾਂ ਨੇ ਕਿਹਾ ,  ਕਿ ਇਸ ਅਹਿਸਾਸ  ਦੇ ਨਾਲ ਉਨ੍ਹਾਂ ਨੇ ਭਾਰਤ ਸਰਕਾਰ ਦੇ ਸਾਰੇ ਵਿਭਾਗਾਂ ਅਤੇ ਮੰਤਰਾਲਿਆ ਨੂੰ ਵਿਭਾਗ ਅਧਾਰਿਤ ਪਰਿਯੋਜਨਾਵਾਂ ਦੀ ਬਜਾਏ ਵਿਸ਼ਾ ਵਸਤੂ ਅਧਾਰਿਤ ਪਰਿਯੋਜਨਾਵਾਂ ਲਿਆਉਣ ਦਾ ਨਿਰਦੇਸ਼ ਦਿੱਤਾ ਜਿਸ ਵਿੱਚ ਕੋਈ ਵੀ ਵਿਭਾਗ ਸ਼ਾਮਿਲ ਹੋ ਸਕਦਾ ਹੈ ,  ਜਿਸ ਵਿੱਚ ਪਰਸੋਨਲ ,  ਅਤੇ ਟ੍ਰੇਨਿੰਗ ਵਿਭਾਗ  ( ਡੀਓਪੀਟੀ )  ਵੀ ਸ਼ਾਮਿਲ ਹੈ ,  ਜੋ ਓਪਰੀ ਤੌਰ ‘ਤੇ ਗੈਰ ਟੈਕਨੋਲੋਜੀ ਪ੍ਰਤੀਤ ਹੁੰਦਾ ਹੈ ,  ਲੇਕਿਨ ਗਰਵਨੈਂਸ ਤੋਂ ਲੈ ਕੇ ਸਰਕਾਰੀ ਦਫਤਰਾਂ ਵਿੱਚ ਕੋਵਿਡ ਸੰਬੰਧਿਤ ਦਿਸ਼ਾ ਨਿਰਦੇਸ਼ਾਂ ਨੂੰ ਲਾਗੂ ਕਰਨ ਵਿੱਚ ਸਾਰੇ ਵਿਗਿਆਨਿਕ ਸਾਧਨਾਂ ਦਾ ਉਪਯੋਗ ਕਰ ਰਿਹਾ ਹੈ।

https://ci5.googleusercontent.com/proxy/8O40WFs4CnDoUObyOEysDPIh3HoxlSsxj0sjcp8UYqHa8RlrN7-Go_cMBnjbJbM_4YGS-sf6BtOxgnsf5wWflmlJqMNj9m9Hn7YjYG7GxOZJXgyJzgymPMF14A=s0-d-e1-ft#https://static.pib.gov.in/WriteReadData/userfiles/image/image0036T0E.jpg

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਜੰਮੂ ਅਤੇ ਕਸ਼ਮੀਰ ਲਈ ਲਿਆਂਦੀ ਗਈ ਨਵੀਂ ਉਦਯੋਗਿਕ ਨੀਤੀ ਦਾ ਉਲੇਖ ਕਰਦੇ ਹੋਏ, ਡਾ ਜਿਤੇਂਦਰ ਸਿੰਘ ਨੇ ਜਾਣਕਾਰੀ ਦਿੱਤੀ ਕਿ 31 ਅਗਸਤ ਨੂੰ,  ਗ੍ਰਿਹ ਮੰਤਰੀ  ਅਮਿਤ ਸ਼ਾਹ ਜੰਮੂ ਅਤੇ ਕਸ਼ਮੀਰ ਦੇ ਉਦਯੋਗਿਕ ਵਿਕਾਸ ਲਈ “ਨਿਊ ਸੈਂਟਰਲ ਸਕੀਮ”  ਦੇ ਤਹਿਤ ਇਕਾਈਆਂ  ਦੀ ਰਜਿਸਟ੍ਰੇਸ਼ਨ ਲਈ ਇੱਕ ਵੈਬ ਪੋਰਟਲ ਲਾਂਚ ਕਰਨ ਜਾ ਰਹੇ ਹਨ। ਇਹ ਵੀ ਇੱਕ ਏਕੀਕ੍ਰਿਤ ਦ੍ਰਿਸ਼ਟੀਕੋਣ  ਦੇ ਮਾਧਿਅਮ ਰਾਹੀ ਹੀ ਜ਼ਿਆਦਾ ਤੋਂ ਜ਼ਿਆਦਾ ਲਾਭਦਾਇਕ ਹੋਵੇਗਾ ਜੇਕਰ ਅਸੀ ਸਿੱਖਿਅਕ ਸੰਸਥਾਨਾਂ ਨੂੰ ਉਦਯੋਗ,  ਸਟਾਰਟ-ਅਪ,  ਨਿਜੀ ਖੇਤਰ ਆਦਿ  ਦੇ ਨਾਲ ਏਕੀਕ੍ਰਿਤ ਕਰਨ ਵਿੱਚ ਸਮਰੱਥ ਹੁੰਦੇ ਹਾਂ। 

ਤ੍ਰੈ-ਪੱਖੀ ਸਹਿਮਤੀ ਪੱਤਰ ਦਾ ਪ੍ਰਤੀਨਿਧੀਤਵ ਡਾ.ਸ਼ਕਤੀ ਗੁਪਤਾ, ਕਾਰਜਕਾਰੀ ਡਾਇਰੈਕਟਰ ਏਮਸ ਜੰਮੂ,  ਪ੍ਰੋਫੈਸਰ ਬੀ.ਐੱਸ ਸਹਾਏ,  ਡਾਇਰੈਕਟਰ ਆਈਆਈਐੱਮ ਜੰਮੂ ਅਤੇ ਡਾ. ਮਨੋਜ ਸਿੰਘ  ਗੌੜ,  ਡਾਇਰੈਕਟਰ ਆਈਆਈਟੀ ਜੰਮੂ ਨੇ ਕੀਤਾ ਸੀ। ਏਮਸ ਜੰਮੂ  ਦੇ ਮਾਣਯੋਗ ਪ੍ਰਧਾਨ ਪ੍ਰੋਫੈਸਰ ਵਾਈ.ਕੇ. ਗੁਪਤਾ ਅਤੇ ਚੇਅਰਮੈਨ ਬੋਰਡ ਆਵ੍ ਗਵਰਨਰਸ ਆਈਆਈਐੱਮ ਜੰਮੂ ਡਾਕਟਰ ਮਿਲਿੰਦ ਕਾਂਬਲੇ ਵੀ ਹਾਜ਼ਿਰ ਸਨ ।

<><><><><>

ਐੱਸਐੱਨਸੀ/ਐੱਮਏ


(Release ID: 1750807) Visitor Counter : 124


Read this release in: English , Urdu , Hindi , Bengali