ਇਸਪਾਤ ਮੰਤਰਾਲਾ
ਓਲੰਪਿਕ ਕਾਂਸੀ ਮੈਡਲ ਵਿਜੇਤਾ ਪੀਵੀ ਸਿੰਧੂ ਨੂੰ ਸਟੀਲ ਮੰਤਰਾਲੇ ਦੇ ਆਰਆਈਐੱਨਐੱਲ ਦੁਆਰਾ ਸਨਮਾਨਿਤ ਕੀਤਾ ਗਿਆ
Posted On:
30 AUG 2021 6:54PM by PIB Chandigarh
ਓਲੰਪਿਕ ਕਾਂਸੀ ਮੈਡਲ ਵਿਜੇਤਾ ਅਤੇ ਬ੍ਰਾਂਡ ਅੰਬੇਸਡਰ, ਪੀਵੀ ਸਿੰਧੂ ਨੂੰ ਬਾਈਜੈਗ ਵਿੱਚ ਸਟੀਲ ਮੰਤਰਾਲੇ ਦੇ ਆਰਆਈਐੱਨਐੱਲ ਦੁਆਰਾ ਟੋਕੀਓ ਓਲੰਪਿਕ ਵਿੱਚ ਉਨ੍ਹਾਂ ਨੂੰ ਮਿਲੀ ਸਫਲਤਾ ਲਈ ਸਨਮਾਨਿਤ ਕੀਤਾ ਗਿਆ।
ਇਸ ਅਵਸਰ ‘ਤੇ ਆਰਆਈਐੱਨਐੱਲ ਦੇ ਸੀਐੱਮਡੀ (ਐਡੀਸ਼ਨਲ ਇੰਨਚਾਰਜ) ਸ਼੍ਰੀ ਡੀਕੇ ਮੋਹੰਤੀ ਨੇ ਕਿਹਾ ਕਿ ਸੁਸ਼੍ਰੀ ਪੀਵੀ ਸਿੰਧੂ ਦੇਸ਼ ਅਤੇ ਵਾਈਜੈਗ ਸਟੀਲ ਲਈ ਗੌਰਵ ਦਾ ਸਰੋਤ ਹਨ। ਇੱਕ ਦੇ ਬਾਅਦ ਦੂਸਰੇ ਓਲੰਪਿਕ ਵਿੱਚ ਮਿਲੀ ਲਗਾਤਾਰ ਜਿੱਤ ਨਾਲ ਉਨ੍ਹਾਂ ਨੇ ਪੂਰੇ ਦੇਸ਼ ਨੂੰ ਮਾਣ ਦਿਵਾਇਆ ਹੈ। ਆਪਣੇ ਸੰਬੋਧਨ ਵਿੱਚ ਸ਼੍ਰੀ ਮੋਹੰਤੀ ਨੇ ਪੀਵੀ ਸਿੰਧੂ ਦੀਆਂ ਉਪਲੱਬਧੀਆਂ ਅਤੇ ਖੇਡ ਵਿੱਚ ਉਨ੍ਹਾਂ ਦੇ ਯੋਗਦਾਨ ਅਤੇ ਦੇਸ਼-ਵਿਦੇਸ਼ ਵਿੱਚ ਬ੍ਰਾਂਡ ਅੰਬੇਸਡਰ ਦੇ ਰੂਪ ਵਿੱਚ ਉਨ੍ਹਾਂ ਦੁਆਰਾ ਆਰਆਈਐੱਨਐੱਲ-ਵਾਈਜੈਗ ਸਟੀਲ ਦੇ ਬ੍ਰਾਂਡ ਅਕਸ਼ ਨੂੰ ਹੁਲਾਰਾ ਦੇਣ ‘ਤੇ ਚਨਾਣਾ ਪਾਇਆ। ਸ਼੍ਰੀ ਮੋਹੰਤੀ ਨੇ ਕਿਹਾ ਕਿ ਆਰਆਈਐੱਨਐੱਲ ਉੱਕੁਨਗਰਮ ਵਿੱਚ ਬੰਦਰਗਾਹ ਦੀਆਂ ਗਤੀਵਿਧੀਆਂ ਨੂੰ ਹੁਲਾਰਾ ਦੇਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਅਤੇ ਖੇਡ ਦੇ ਬੁਨਿਆਦੀ ਢਾਂਚੇ ਨੂੰ ਸੰਚਾਲਨ ਯੋਗ ਬਣਾਏ ਰੱਖਣ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਨੇ ਕਰਮਚਾਰੀਆਂ ਅਤੇ ਬੱਚਿਆਂ ਨੂੰ ਸਾਰੀਆਂ ਖੇਡ ਸੁਵਿਧਾਵਾਂ ਦਾ ਉਪਯੋਗ ਕਰਨ ਦੀ ਤਾਕੀਦ ਕੀਤੀ।
ਸੁਸ਼੍ਰੀ ਸਿੰਧੂ ਨੇ “ਆਰਆਈਐੱਨਐੱਲ-ਵਾਈਜੈਗ ਸਟੀਲ ਦੀ ਬ੍ਰਾਂਡ ਅੰਬੇਸਡਰ” ਵਜੋਂ ਉਨ੍ਹਾਂ ‘ਤੇ ਭਰੋਸਾ ਬਣਾਏ ਰੱਖਣ ਲਈ ਪ੍ਰਬੰਧਨ ਦਾ ਆਭਾਰ ਵਿਅਕਤ ਕੀਤਾ। ਸੁਸ਼੍ਰੀ ਪੀਵੀ ਸਿੰਧੂ ਨੇ ਖੇਡਾਂ ਨੂੰ ਮਜ਼ਬੂਤ ਕਰਨ ਵਿੱਚ ਆਰਆਈਐੱਨਐੱਲ ਦੇ ਸਮਰਥਨ ਨੂੰ ਸਵੀਕਾਰ ਕੀਤਾ ਅਤੇ ਆਰਆਈਐੱਨਐੱਲ ਦੁਆਰਾ ਸ਼ੁਰੂ ਕੀਤੇ ਗਏ ਕਈ ਖੇਡ ਪ੍ਰੋਗਰਾਮਾਂ ਲਈ ਆਰਆਈਐੱਨਐੱਲ ਦੀ ਪ੍ਰਸ਼ੰਸਾ ਕੀਤੀ।
ਸਕੂਲੀ ਬੱਚਿਆਂ ਵਿੱਚ ਪੋਸ਼ਣ ਨੂੰ ਹੁਲਾਰਾ ਦੇਣ ਅਤੇ ਖੇਡਾਂ ਨੂੰ ਪ੍ਰੋਤਸਾਹਿਤ ਕਰਨ ਲਈ ਓਲੰਪਿਕ ਜੇਤੂਆਂ ਨਾਲ ਸੰਵਾਦ ਵਿੱਚ ਪ੍ਰਧਾਨ ਮੰਤਰੀ ਦੇ ਸੱਦੇ ਤਹਿਤ, ਸੁਸ਼੍ਰੀ ਪੀਵੀ ਸਿੰਧੂ ਨੇ ਉੱਕੁਨਗਰਮ ਨੇ ਵਿਸ਼ਾਖਾ ਵਿਮਲਾ ਵਿਦਿਆਲਾ ਦੇ ਬੱਚਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਅਰੁਣੋਦਯ ਸਪੈਸ਼ਲ ਸਕੂਲ ਦਾ ਦੌਰਾ ਕੀਤਾ ਅਤੇ ਸੀਆਈਐੱਸਐੱਫ ਬੈਡਮਿੰਟਨ ਹਾਲ ਦਾ ਉਦਘਾਟਨ ਕਰਨ ਦੇ ਇਲਾਵਾ ਵਿਸ਼ੇਸ਼ ਬੱਚਿਆਂ ਨਾਲ ਗੱਲਬਾਤ ਵੀ ਕੀਤੀ।
*******
ਐੱਸਐੱਸ/ਐੱਸਕੇ
(Release ID: 1750777)
Visitor Counter : 170