ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਇੱਕ ਦਿਨ ਵਿੱਚ ਦੋ ਗੋਲਡ, ਦੋ ਸਿਲਵਰ ਅਤੇ ਇੱਕ ਕਾਂਸੀ ਮੈਡਲ ਦੇ ਨਾਲ ਭਾਰਤ ਲਈ ਪੈਰਾਲੰਪਿਕ ਮੈਡਲਾਂ ਦੀ ਜਿੱਤ ਦਾ ਕ੍ਰਮ ਬਰਕਰਾਰ ਰਿਹਾ
Posted On:
30 AUG 2021 7:37PM by PIB Chandigarh
ਮੁੱਖ ਬਿੰਦੂ
· ਅਵਨੀ ਲੇਖਰਾ ਨਿਸ਼ਾਨੇਬਾਜੀ ਵਿੱਚ ਪੈਰਾਲੰਪਿਕ ਗੋਲਡ ਮੈਡਲ ਜਿੱਤਣ ਵਾਲੀ ਇਤਿਹਾਸ ਦੀ ਪਹਿਲੀ ਭਾਰਤੀ ਮਹਿਲਾ ਬਣੀ।
· ਸੁਮਿਤ ਅੰਤਿਲ ਨੇ ਪੁਰਸ਼ਾਂ ਦੇ ਜੈਵਲਿਨ ਥ੍ਰੋਅ (ਐੱਫ 64) ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ
· ਦੇਵੇਂਦ੍ਰ, ਸੁੰਦਰ ਅਤੇ ਯੋਗੇਸ਼ ਟਾਰੇਗਟ ਓਲੰਪਿਕ ਪੋਡੀਅਮ ਸਕੀਮ (ਟੀਓਪੀਐੱਸ) ਦਾ ਹਿੱਸਾ ਰਹੇ ਹਨ।
ਇੱਕ ਦਿਨ ਵਿੱਚ ਇੱਕ ਨਹੀਂ ਸਗੋਂ ਪੰਜ ਮੈਡਲਾਂ ਦੀ ਜਿੱਤ ਦੇ ਨਾਲ ਭਾਰਤ ਲਈ ਇਹ ਸੋਮਵਾਰ ਸ਼ਾਨਦਾਰ ਰਿਹਾ ਹੈ। ਭਾਰਤ ਦੀ ਅਵਨੀ ਲੇਖਰਾ ਦੇਸ਼ ਲਈ ਨਿਸ਼ਾਨੇਬਾਜੀ ਵਿੱਚ ਪੈਰਾਲੰਪਿਕ ਗੋਲਡ ਮੈਡਲ ਜਿੱਤਣ ਵਾਲੀ ਇਤਿਹਾਸ ਵਿੱਚ ਪਹਿਲੀ ਭਾਰਤੀ ਮਹਿਲਾ ਬਣ ਗਈ ਅਤੇ ਸੁਮਿਤ ਅੰਤਿਲ ਨੇ ਪੁਰਸ਼ਾਂ ਦੇ ਭਾਲਾ ਸੁੱਟ (ਐੱਫ64) ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤਿਆ। ਇਸ ਦੇ ਨਾਲ ਹੀ ਐਥਲੇਟਿਕਸ ਵਿੱਚ ਭਾਲਾ ਸੁੱਟ ਅਤੇ ਡਿਸਕਸ ਥ੍ਰੋਅ ਮੁਕਾਬਲੇ ਵਿੱਚ ਭਾਰਤ ਦਾ ਦਬਦਬਾ ਬਣਿਆ ਹੋਇਆ ਹੈ ।
ਐਤਵਾਰ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਅੱਗੇ ਵਧਾਉਂਦੇ ਹੋਏ, ਭਾਰਤ ਦੇ ਪ੍ਰਸਿੱਧ ਜੈਵਲਿਨ ਥ੍ਰੋਅ ਖਿਡਾਰੀ ਦੇਵੇਂਦ੍ਰ ਨੇ ਟੋਕੀਓ ਵਿੱਚ ਆਪਣਾ ਤੀਜਾ ਪੈਰਾਲੰਪਿਕ ਮੈਡਲ ਅਤੇ 64.35 ਮੀਟਰ ਦੇ ਵਿਅਕਤੀਗਤ ਸਰਬਸ਼੍ਰੇਸ਼ਠ ਪ੍ਰਦਰਸ਼ਨ ਦੇ ਨਾਲ ਐੱਫ46 ਸ਼੍ਰੇਣੀ ਵਿੱਚ ਪ੍ਰਤਿਸ਼ਠਿਤ ਸਿਲਵਰ ਮੈਡਲ ਜਿੱਤਿਆ।
ਦੇਵੇਂਦ੍ਰ ਨੇ ਭਾਰਤੀ ਖੇਡ ਅਥਾਰਿਟੀ-ਗਾਂਧੀ ਨਗਰ ਵਿੱਚ ਟ੍ਰੇਨਿੰਗ ਹਾਸਲ ਕੀਤੀ ਹੈ। ਇਸ ਦੇ ਇਲਾਵਾ, ਰਾਜਸਥਾਨ ਦੇ ਸੁੰਦਰ ਸਿੰਘ ਗੁੱਜਰ ਨੇ 64.01 ਮੀਟਰ ਦੇ ਸੀਜਨ ਦਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ ਅਤੇ ਭਾਰਤ ਨੇ ਇਸ ਮੁਕਾਬਲੇ ਵਿੱਚ ਕਾਂਸੀ ਮੈਡਲ ਹਾਸਲ ਕੀਤਾ ।
ਇਸ ਮਹੀਨੇ ਟੋਕੀਓ ਲਈ ਰਵਾਨਾ ਹੋਣ ਤੋਂ ਪਹਿਲਾਂ, ਸੁੰਦਰ ਨੇ ਕਿਹਾ ਸੀ ਕਿ ਉਹ ਚੰਗੇ ਫ਼ਾਰਮ ਵਿੱਚ ਹੈ ਅਤੇ ਉਹ ਮੈਡਲ ਜਿੱਤਣ ਦੇ ਟੀਚੇ ਨਾਲ ਟੋਕੀਓ ਪੈਰਾਲੰਪਿਕ ਜਾ ਰਹੇ ਹਨ, ਜਿਸ ਵਿੱਚ ਉਹ ਰਿਓ ਓਲੰਪਿਕ ਵਿੱਚ ਚੂਕ ਗਏ ਸਨ।
ਉਨ੍ਹਾਂ ਨੇ ਕਿਹਾ ਸੀ, “ਮੈਂ 2016 ਤੋਂ ਟੀਓਪੀਐੱਸ ਨਾਲ ਜੁੜਿਆ ਰਿਹਾ ਹਾਂ ਅਤੇ ਸ਼ੁਰੂਆਤ ਤੋਂ ਹੀ ਟੀਓਪੀਐੱਸ ਅਤੇ ਸਾਈ ਨੇ ਚੰਗਾ ਸਮਰਥਨ ਕੀਤਾ ਹੈ, ਇੱਥੋਂ ਤੱਕ ਕਿ ਹਾਲ ਵਿੱਚ ਵੇਟ ਰਨਿੰਗ ਅਤੇ ਇੱਕ ਜੈਵਲਿਨ ਖਰੀਦਣ ਵਿੱਚ ਵਿੱਤੀ ਸਹਾਇਤਾ ਕੀਤੀ ਗਈ। ਇਸ ਨਾਲ ਮੈਨੂੰ ਜੈਵਲਿਨ ਥ੍ਰੋਅ ਵਿੱਚ ਚੰਗੀ ਸਹਾਇਤਾ ਮਿਲੀ । ਮੈਂ ਸਮਰਥਨ ਦਾ ਆਭਾਰੀ ਹਾਂ, ਜੋ ਮੈਨੂੰ ਉਪਲੱਬਧ ਕਰਾਈ ਗਈ ਹੈ।”
ਦੇਵੇਂਦ੍ਰ ਅਤੇ ਸੁੰਦਰ ਭਾਰਤੀ ਖੇਡ ਅਥਾਰਿਟੀ (ਐੱਸਏਆਈ) ਦੇ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੀਓਪੀਐੱਸ) ਦਾ ਹਿੱਸਾ ਰਹੇ ਹਨ ਅਤੇ ਸਪੋਰਟਸ ਸਾਇੰਸ ਸਪੋਰਟ ਦੇ ਨਾਲ ਅੰਤਰਰਾਸ਼ਟਰੀ ਮੁਕਾਬਲੇ, ਰਾਸ਼ਟਰੀ ਕੋਚਿੰਗ ਕੈਂਪਾਂ ਲਈ ਸਰਕਾਰ ਦੁਆਰਾ ਵਿੱਤ ਪੋਸ਼ਣ ਕੀਤਾ ਗਿਆ ਹੈ । ਸੁੰਦਰ ਦੇ ਮਾਮਲੇ ਵਿੱਚ ਪ੍ਰੋਸਥੈਸਿਸ, ਉਪਕਰਨ ਅਤੇ ਕੋਚ ਫੀਸ ਅਨੁਦਾਨ ਲਈ ਵਿੱਤੀ ਸਹਾਇਤਾ ਉਪਲੱਬਧ ਕਰਾਈ ਗਈ।
ਦੋ ਜੈਵਲਿਨ ਥ੍ਰੋਅ ਖਿਡਾਰੀ ਟੋਕੀਓ ਸਟੇਡੀਅਮ ਵਿੱਚ ਵਧੀਆ ਪ੍ਰਦਰਸ਼ਨ ਕਰ ਰਹੇ ਸਨ, ਉੱਥੇ ਹੀ ਪਹਿਲੀ ਵਾਰ ਓਲੰਪਿਕ ਪਹੁੰਚੇ ਯੋਗੇਸ਼ ਕਥੂਨੀਆ ਸਟੇਡੀਅਮ ਦੀ ਦੂਜੇ ਪਾਸੇ ਦਿਨ ਦਾ ਤੀਜਾ ਮੈਡਲ ਸੁਨਿਸ਼ਚਿਤ ਕਰ ਰਹੇ ਸਨ।
ਯੋਗੇਸ਼ ਨੇ ਪੁਰਸ਼ਾਂ ਦੀ ਡਿਸਕਸ ਥ੍ਰੋਅ ਦੀ ਐੱਫ56 ਸ਼੍ਰੇਣੀ ਵਿੱਚ 44.38 ਮੀਟਰ ਦੇ ਸੀਜਨ ਦੇ ਸਰਬਸ਼੍ਰੇਸ਼ਠ ਪ੍ਰਦਰਸ਼ਨ ਦੇ ਨਾਲ ਭਾਰਤ ਨੇ ਸਿਲਵਰ ਮੈਡਲ ਜਿੱਤਿਆ ਅਤੇ ਇਸ ਮੁਕਾਬਲੇ ਵਿੱਚ ਦਬਦਬਾ ਬਣਾਈ ਰੱਖਿਆ।
2017 ਵਿੱਚ ਡਿਸਕਸ ਥ੍ਰੋਅ ਬੈਕ ਕਰਨ ਵਾਲੇ ਹਰਿਆਣਾ ਦੇ ਨੌਜਵਾਨ ਨੇ ਵਰਲਡ ਪੈਰਾ ਐਥਲੇਟਿਕਸ ਚੈਂਪੀਅਨਸ਼ਿਪ, 2019 ਵਿੱਚ ਕਾਂਸੀ ਮੈਡਲ ਜਿੱਤਿਆ ਸੀ ਅਤੇ 1984 ਦੇ ਓਲੰਪਿਕ ਵਿੱਚ ਜੋਗਿੰਦਰ ਸਿੰਘ ਬੇਦੀ ਦੁਆਰਾ ਕਾਂਸੀ ਮੈਡਲ ਜਿੱਤਣ ਦੇ ਬਾਅਦ ਡਿਸਕਸ ਥ੍ਰੋਅ ਵਿੱਚ ਪੈਰਾਲੰਪਿਕ ਮੈਡਲ ਜਿੱਤਣ ਵਾਲੇ ਪਹਿਲੇ ਭਾਰਤੀ ਪੁਰਸ਼ ਬਣ ਗਏ ਹਨ ।
ਦੇਵੇਂਦਰ ਅਤੇ ਸੁੰਦਰ ਦੀ ਤਰ੍ਹਾਂ , ਯੋਗੇਸ਼ ਵੀ ਸਾਈ ਦੀ ਟੀਓਪੀਐੱਸ ਪਹਿਲ ਦਾ ਹਿੱਸਾ ਰਹੇ ਹਨ , ਜਿਸ ਨੇ ਯੋਗੇਸ਼ ਲਈ ਚਾਰ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਵਿੱਤਪੋਸ਼ਣ ਕੀਤਾ ਅਤੇ ਸਪੋਰਟਸ ਸਾਇੰਸ ਦੇ ਸਮਰਥਨ ਨਾਲ ਰਾਸ਼ਟਰੀ ਕੋਚਿੰਗ ਕੈਂਪ ਉਪਲੱਬਧ ਕਰਾਏ ਗਏ ।
ਸਾਰੇ ਤਿੰਨਾਂ ਐਥਲੀਟਾਂ ਨੂੰ ਟੋਕੀਓ ਪੈਰਾਲੰਪਿਕ ਵਿੱਚ ਮੈਡਲ ਦਾ ਮਜ਼ਬੂਤ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਅਤੇ ਉਹ ਉਮੀਦਾਂ ਉੱਤੇ ਖਰੇ ਉਤਰੇ।
*******
ਐੱਨਬੀ/ਓਏ
(Release ID: 1750776)
Visitor Counter : 143