ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਮਨ ਕੀ ਬਾਤ ਦੀ 80ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (29.08.2021)

Posted On: 29 AUG 2021 11:36AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ! ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਮੇਜਰ ਧਿਆਨ ਚੰਦ ਜੀ ਦੀ ਜਨਮ ਜਯੰਤੀ ਹੈ ਅਤੇ ਸਾਡਾ ਦੇਸ਼ ਉਨ੍ਹਾਂ ਦੀ ਯਾਦ ਵਿੱਚ ਇਸ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿੱਚ ਮਨਾਉਂਦਾ ਵੀ ਹੈ। ਮੈਂ ਸੋਚ ਰਿਹਾ ਸੀ ਕਿ ਸ਼ਾਇਦ ਇਸ ਵੇਲੇ ਮੇਜਰ ਧਿਆਨ ਚੰਦ ਜੀ ਦੀ ਆਤਮਾ ਜਿੱਥੇ ਵੀ ਹੋਵੇਗੀਬਹੁਤ ਹੀ ਖੁਸ਼ੀ ਦਾ ਅਨੁਭਵ ਕਰਦੀ ਹੋਵੇਗੀਕਿਉਂਕਿ ਦੁਨੀਆ ਵਿੱਚ ਭਾਰਤ ਦੀ ਹਾਕੀ ਦਾ ਡੰਕਾ ਵਜਾਉਣ ਦਾ ਕੰਮ ਧਿਆਨ ਚੰਦ ਜੀ ਦੀ ਹਾਕੀ ਨੇ ਕੀਤਾ ਸੀ ਅਤੇ 4 ਦਹਾਕਿਆਂ ਬਾਅਦਲਗਭਗ 41 ਸਾਲ ਤੋਂ ਬਾਅਦ ਭਾਰਤ ਦੇ ਨੌਜਵਾਨਾਂ ਨੇਬੇਟੇ ਅਤੇ ਬੇਟੀਆਂ ਨੇ ਹਾਕੀ ਵਿੱਚ ਇੱਕ ਵਾਰ ਫਿਰ ਤੋਂ ਜਾਨ ਪਾ ਦਿੱਤੀ ਅਤੇ ਕਿੰਨੇ ਹੀ ਤਗਮੇ ਕਿਉਂ ਨਾ ਮਿਲ ਜਾਣਲੇਕਿਨ ਜਦੋਂ ਤੱਕ ਹਾਕੀ ਵਿੱਚ ਤਗਮਾ ਨਹੀਂ ਮਿਲਦਾਭਾਰਤ ਦਾ ਕੋਈ ਵੀ ਨਾਗਰਿਕ ਜਿੱਤ ਦਾ ਆਨੰਦ ਨਹੀਂ ਲੈ ਸਕਦਾ ਅਤੇ ਇਸ ਵਾਰੀ ਓਲੰਪਿਕ ਵਿੱਚ ਹਾਕੀ ਦਾ ਤਗਮਾ ਮਿਲਿਆ, 4 ਦਹਾਕਿਆਂ ਤੋਂ ਬਾਅਦ ਮਿਲਿਆ। ਤੁਸੀਂ ਕਲਪਨਾ ਕਰ ਸਕਦੇ ਹੋ ਮੇਜਰ ਧਿਆਨ ਚੰਦ ਜੀ ਦੇ ਦਿਲ ਅਤੇ ਉਨ੍ਹਾਂ ਦੀ ਆਤਮਾ ਨੂੰਉਹ ਜਿੱਥੇ ਹੋਣਗੇਉੱਥੇ ਕਿੰਨੀ ਖੁਸ਼ੀ ਹੁੰਦੀ ਹੋਵੇਗੀ। ਧਿਆਨ ਚੰਦ ਜੀ ਦਾ ਪੂਰਾ ਜੀਵਨ ਖੇਡ ਨੂੰ ਸਮਰਪਿਤ ਸੀ ਅਤੇ ਇਸ ਲਈ ਅੱਜ ਜਦੋਂ ਸਾਨੂੰ ਦੇਸ਼ ਦੇ ਨੌਜਵਾਨਾਂ ਵਿੱਚਸਾਡੇ ਬੇਟੇ-ਬੇਟੀਆਂ ਚ ਖੇਡ ਦੇ ਪ੍ਰਤੀ ਜੋ ਖਿੱਚ ਨਜ਼ਰ ਆ ਰਹੀ ਹੈ। ਮਾਤਾ-ਪਿਤਾ ਨੂੰ ਵੀਬੱਚੇ ਜੇਕਰ ਖੇਡ ਵਿੱਚ ਅੱਗੇ ਜਾ ਰਹੇ ਹਨਤਾਂ ਖੁਸ਼ੀ ਹੋ ਰਹੀ ਹੈਇਹ ਜੋ ਲਲਕ ਦਿਖ ਰਹੀ ਹੈਮੈਂ ਸਮਝਦਾ ਹਾਂ ਇਹੀ ਮੇਜਰ ਧਿਆਨ ਚੰਦ ਜੀ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੈ।

ਸਾਥੀਓ ਜਦੋਂ ਖੇਡਣ-ਕੁੱਦਣ ਦੀ ਗੱਲ ਹੁੰਦੀ ਹੈ ਤਾਂ ਸੁਭਾਵਿਕ ਹੈ ਸਾਡੇ ਸਾਹਮਣੇ ਪੂਰੀ ਨੌਜਵਾਨ ਪੀੜ੍ਹੀ ਨਜ਼ਰ ਆਉਂਦੀ ਹੈ ਅਤੇ ਜਦੋਂ ਨੌਜਵਾਨ ਪੀੜ੍ਹੀ ਵੱਲ ਗੌਰ ਨਾਲ ਵੇਖਦੇ ਹਾਂ ਕਿੰਨਾ ਵੱਡਾ ਬਦਲਾਓ ਨਜ਼ਰ ਆ ਰਿਹਾ ਹੈ। ਨੌਜਵਾਨ ਦਾ ਮਨ ਬਦਲ ਚੁੱਕਾ ਹੈ ਅਤੇ ਅੱਜ ਦਾ ਯੁਵਾ ਮਨ ਘਿਸੇ-ਪਿਟੇਪੁਰਾਣੇ ਤੌਰ-ਤਰੀਕਿਆਂ ਨਾਲੋਂ ਕੁਝ ਨਵਾਂ ਕਰਨਾ ਚਾਹੁੰਦਾ ਹੈਹਟ ਕੇ ਕਰਨਾ ਚਾਹੁੰਦਾ ਹੈ। ਅੱਜ ਦਾ ਨੌਜਵਾਨ ਮਨਬਣੇ-ਬਣਾਏ ਰਸਤਿਆਂ ਤੇ ਚਲਣਾ ਨਹੀਂ ਚਾਹੁੰਦਾ। ਉਹ ਨਵੇਂ ਰਸਤੇ ਬਣਾਉਣਾ ਚਾਹੁੰਦਾ ਹੈ। unknown ਜਗ੍ਹਾ ਤੇ ਕਦਮ ਰੱਖਣਾ ਚਾਹੁੰਦਾ ਹੈ। ਮੰਜ਼ਿਲ ਵੀ ਨਵੀਂਟੀਚੇ ਵੀ ਨਵੇਂਰਾਹ ਵੀ ਨਵੇਂ ਅਤੇ ਚਾਹ ਵੀ ਨਵੇਂ। ਜੇਕਰ ਇੱਕ ਵਾਰ ਮਨ ਵਿੱਚ ਠਾਣ ਲੈਂਦਾ ਹੈ ਨਾ ਨੌਜਵਾਨਜੀਅ-ਜਾਨ ਨਾਲ ਜੁਟ ਜਾਂਦਾ ਹੈਦਿਨ-ਰਾਤ ਮਿਹਨਤ ਕਰ ਰਿਹਾ ਹੈ। ਅਸੀਂ ਵੇਖਦੇ ਹਾਂ ਅਜੇ ਕੁਝ ਸਮਾਂ ਪਹਿਲਾਂ ਹੀ ਭਾਰਤ ਨੇ ਆਪਣੇ Space Sector ਨੂੰ open ਕੀਤਾ ਅਤੇ ਵੇਖਦਿਆਂ ਹੀ ਵੇਖਦਿਆਂ ਨੌਜਵਾਨ ਪੀੜ੍ਹੀ ਨੇ ਉਸ ਮੌਕੇ ਨੂੰ ਪਕੜ ਲਿਆ ਅਤੇ ਇਸ ਦਾ ਲਾਭ ਉਠਾਉਣ ਦੇ ਲਈ ਕਾਲਜਾਂ ਦੇ students, university, private sector ਵਿੱਚ ਕੰਮ ਕਰਨ ਵਾਲੇ ਨੌਜਵਾਨ ਵਧ-ਚੜ੍ਹ ਕੇ ਅੱਗੇ ਆਏ ਹਨ ਅਤੇ ਮੈਨੂੰ ਪੱਕਾ ਭਰੋਸਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਹੁਤ ਵੱਡੀ ਗਿਣਤੀ ਅਜਿਹੇ satellites ਦੀ ਹੋਵੇਗੀਜਿਨ੍ਹਾਂ ਉੱਪਰ ਸਾਡੇ ਨੌਜਵਾਨਾਂ ਨੇਸਾਡੇ ਵਿਦਿਆਰਥੀਆਂ ਨੇ ਸਾਡੇ  colleges ਨੇਸਾਡੀਆਂ universities ਨੇ, lab ਵਿੱਚ ਕੰਮ ਕਰਨ ਵਾਲੇ students ਨੇ ਕੰਮ ਕੀਤਾ ਹੋਵੇਗਾ।

ਇਸੇ ਤਰ੍ਹਾਂ ਅੱਜ ਜਿੱਥੇ ਵੀ ਵੇਖੋਕਿਸੇ ਵੀ ਪਰਿਵਾਰ ਚ ਜਾਓਕਿੰਨਾ ਹੀ ਸਮ੍ਰਿੱਧ ਪਰਿਵਾਰ ਹੋਵੇਪੜ੍ਹਿਆ-ਲਿਖਿਆ ਪਰਿਵਾਰ ਹੋਵੇਲੇਕਿਨ ਜੇਕਰ ਪਰਿਵਾਰ ਵਿੱਚ ਨੌਜਵਾਨ ਨਾਲ ਗੱਲ ਕਰੋ ਤਾਂ ਉਹ ਕੀ ਕਹਿੰਦਾ ਹੈਉਹ ਆਪਣੀਆਂ ਪਰਿਵਾਰਿਕ ਰਵਾਇਤਾਂ ਤੋਂ ਹਟ ਕੇ ਕਹਿੰਦਾ ਹੈਮੈਂ ਤਾਂ start-up ਕਰਾਂਗਾ, start-ups ਵਿੱਚ ਚਲਾ ਜਾਵਾਂਗਾਯਾਨੀ risk ਲੈਣ ਲਈ ਉਸ ਦਾ ਮਨ ਉਛਲ ਰਿਹਾ ਹੈ। ਅੱਜ ਛੋਟੇ-ਛੋਟੇ ਸ਼ਹਿਰਾਂ ਵਿੱਚ ਵੀ start-up culture ਦਾ ਵਿਸਥਾਰ ਹੋ ਰਿਹਾ ਹੈ ਅਤੇ ਮੈਂ ਉਸ ਵਿੱਚ ਰੌਸ਼ਨ ਭਵਿੱਖ ਦੇ ਸੰਕੇਤ ਵੇਖ ਰਿਹਾ ਹਾਂ। ਅਜੇ ਕੁਝ ਦਿਨ ਪਹਿਲਾਂ ਹੀ ਸਾਡੇ ਦੇਸ਼ ਵਿੱਚ ਖਿਡੌਣਿਆਂ ਦੀ ਚਰਚਾ ਹੁੰਦੀ ਸੀਵੇਖਦਿਆਂ ਹੀ ਵੇਖਦਿਆਂ ਜਦੋਂ ਸਾਡੇ ਨੌਜਵਾਨਾਂ ਦੇ ਧਿਆਨ ਵਿੱਚ ਇਹ ਵਿਸ਼ਾ ਆਇਆਉਨ੍ਹਾਂ ਨੇ ਵੀ ਮਨ ਵਿੱਚ ਠਾਣ ਲਿਆ ਕਿ ਦੁਨੀਆ ਵਿੱਚ ਭਾਰਤ ਦੇ ਖਿਡੌਣਿਆਂ ਦੀ ਪਛਾਣ ਕਿਵੇਂ ਬਣੇ ਅਤੇ ਨਵੇਂ-ਨਵੇਂ ਪ੍ਰਯੋਗ ਕਰ ਰਹੇ ਹਨ ਤੇ ਦੁਨੀਆ ਵਿੱਚ ਖਿਡੌਣਿਆਂ ਦੀ ਬਹੁਤ ਵੱਡੀ market ਹੈ, 6-7 ਲੱਖ ਕਰੋੜ ਦੀ market ਹੈ। ਅੱਜ ਭਾਰਤ ਦਾ ਹਿੱਸਾ ਬਹੁਤ ਘੱਟ ਹੈਲੇਕਿਨ ਖਿਡੌਣੇ ਕਿਵੇਂ ਬਣਾਉਣੇਖਿਡੌਣਿਆਂ ਦੀ ਵਿਭਿੰਨਤਾ ਕੀ ਹੋਵੇਖਿਡੌਣਿਆਂ ਵਿੱਚ technology ਕੀ ਹੋਵੇ, child psychology ਦੇ ਅਨੁਰੂਪ ਖਿਡੌਣੇ ਕਿਵੇਂ ਹੋਣਅੱਜ ਸਾਡੇ ਦੇਸ਼ ਦਾ ਨੌਜਵਾਨ ਉਸ ਪਾਸੇ ਧਿਆਨ ਕੇਂਦ੍ਰਿਤ ਕਰ ਰਿਹਾ ਹੈ। ਕੁਝ contribute ਕਰਨਾ ਚਾਹੁੰਦਾ ਹੈ। ਸਾਥੀਓਇੱਕ ਹੋਰ ਗੱਲ ਜੋ ਮਨ ਨੂੰ ਖੁਸ਼ੀਆਂ ਨਾਲ ਭਰ ਵੀ ਦਿੰਦੀ ਹੈ ਅਤੇ ਵਿਸ਼ਵਾਸ ਨੂੰ ਹੋਰ ਮਜ਼ਬੂਤ ਵੀ ਕਰਦੀ ਹੈ ਅਤੇ ਉਹ ਕੀ ਹੈ। ਕਦੇ ਤੁਸੀਂ ਗੌਰ ਕੀਤਾ ਹੈਆਮ ਤੌਰ ਤੇ ਸਾਡੇ ਇੱਥੇ ਸੁਭਾਅ ਬਣ ਚੁੱਕਿਆ ਸੀ : ਹੁੰਦਾ ਹੈਚਲੋ ਯਾਰ ਚਲਦਾ ਹੈਲੇਕਿਨ ਮੈਂ ਵੇਖ ਰਿਹਾ ਹਾਂ ਕਿ ਮੇਰੇ ਦੇਸ਼ ਦਾ ਯੁਵਾ ਮਨ ਹੁਣ ਸਰਵੋਤਮ ਦੇ ਵੱਲ ਆਪਣੇ ਆਪ ਨੂੰ ਕੇਂਦ੍ਰਿਤ ਕਰ ਰਿਹਾ ਹੈ। ਸਰਵੋਤਮ ਕਰਨਾ ਚਾਹੁੰਦਾ ਹੈਸਰਵੋਤਮ ਤਰੀਕੇ ਨਾਲ ਕਰਨਾ ਚਾਹੁੰਦਾ ਹੈਇਹ ਵੀ ਰਾਸ਼ਟਰ ਦੀ ਬਹੁਤ ਵੱਡੀ ਸ਼ਕਤੀ ਬਣ ਕੇ ਉੱਭਰੇਗਾ।

ਸਾਥੀਓਇਸ ਵਾਰੀ Olympic ਨੇ ਬਹੁਤ ਵੱਡਾ ਪ੍ਰਭਾਵ ਪੈਦਾ ਕੀਤਾ ਹੈ। Olympic ਦੇ ਖੇਡ ਪੂਰੇ ਹੋਣ ਤੋਂ ਬਾਅਦ ਹੁਣ Paralympics ਚਲ ਰਿਹਾ ਹੈ। ਦੇਸ਼ ਨੂੰ ਸਾਡੇ ਇਸ ਖੇਡ ਜਗਤ ਵਿੱਚ ਜੋ ਕੁਝ ਵੀ ਹੋਇਆਵਿਸ਼ਵ ਦੀ ਤੁਲਨਾ ਵਿੱਚ ਭਾਵੇਂ ਘੱਟ ਹੋਵੇਗਾਲੇਕਿਨ ਵਿਸ਼ਵਾਸ ਭਰਨ ਲਈ ਤਾਂ ਬਹੁਤ ਕੁਝ ਹੋਇਆ। ਅੱਜ ਨੌਜਵਾਨ ਸਿਰਫ sports ਦੇ ਵੱਲ ਹੀ ਵੇਖ ਰਿਹੈਅਜਿਹਾ ਨਹੀਂ ਹੈ। ਲੇਕਿਨ ਉਹ ਉਸ ਨਾਲ ਜੁੜੀਆਂ ਸੰਭਾਵਨਾਵਾਂ ਨੂੰ ਵੀ ਵੇਖ ਰਿਹਾ ਹੈ। ਉਸ ਦੇ ਪੂਰੇ eco system ਨੂੰ ਬਹੁਤ ਬਰੀਕੀ ਨਾਲ ਵੇਖ ਰਿਹਾ ਹੈ। ਉਸ ਦੀ ਸਮਰੱਥਾ ਨੂੰ ਸਮਝ ਰਿਹਾ ਹੈ ਅਤੇ ਕਿਸੇ ਨਾ ਕਿਸੇ ਰੂਪ ਵਿੱਚ ਖ਼ੁਦ ਨੂੰ ਜੋੜਨਾ ਵੀ ਚਾਹੁੰਦਾ ਹੈ। ਹੁਣ ਉਹ  conventional ਚੀਜ਼ਾਂ ਤੋਂ ਅੱਗੇ ਜਾ ਕੇ new disciplines ਨੂੰ ਅਪਣਾ ਰਿਹਾ ਹੈ ਅਤੇ ਮੇਰੇ ਦੇਸ਼ਵਾਸੀਓ ਜਦੋਂ ਏਨਾ momentum ਆਇਆ ਹੈਹਰ ਪਰਿਵਾਰ ਵਿੱਚ ਖੇਡ ਦੀ ਚਰਚਾ ਸ਼ੁਰੂ ਹੋਈ ਹੈਤੁਸੀਂ ਵੀ ਦੱਸੋ ਮੈਨੂੰਕੀ ਇਹ momentum ਨੂੰ ਹੁਣ ਠਹਿਰਣ ਦੇਣਾ ਚਾਹੀਦਾ ਹੈਰੁਕਣ ਦੇਣਾ ਚਾਹੀਦਾ ਹੈਜੀ ਨਹੀਂ! ਤੁਸੀਂ ਵੀ ਮੇਰੇ ਵਾਂਗ ਹੀ ਸੋਚਦੇ ਹੋਵੋਗੇ। ਹੁਣ ਦੇਸ਼ ਵਿੱਚ ਖੇਡਖੇਡਣ-ਕੁੱਦਣ, sports, sportsman spirit, ਹੁਣ ਰੁਕਣਾ ਨਹੀਂ ਹੈ। ਇਸ momentum ਨੂੰ ਪਰਿਵਾਰਿਕ ਜੀਵਨ ਵਿੱਚਸਮਾਜਿਕ ਜੀਵਨ ਵਿੱਚਰਾਸ਼ਟਰ ਜੀਵਨ ਵਿੱਚ ਸਥਾਈ ਬਣਾਉਣਾ ਹੈ - ਊਰਜਾ ਨਾਲ ਭਰ ਦੇਣਾ ਹੈਨਿਰੰਤਰ ਨਵੀਂ ਊਰਜਾ ਨਾਲ ਭਰਨਾ ਹੈ। ਘਰ ਹੋਵੇਬਾਹਰ ਹੋਵੇਪਿੰਡ ਹੋਵੇਸ਼ਹਿਰ ਹੋਵੇਸਾਡੇ ਖੇਡ ਦੇ ਮੈਦਾਨ ਭਰੇ ਹੋਏ ਹੋਣੇ ਚਾਹੀਦੇ ਹਨ। ਸਾਰੇ ਖੇਡਣਸਾਰੇ ਖਿੜਣ। ਅਤੇ ਤੁਹਾਨੂੰ ਯਾਦ ਹੈ ਨਾ ਮੈਂ ਲਾਲ ਕਿਲੇ ਤੋਂ ਕਿਹਾ ਸੀ - ‘‘ਸਬਕਾ ਪ੍ਰਯਾਸ’’ ਜੀ ਹਾਂ ਸਭ ਦੀ ਕੋਸ਼ਿਸ਼। ਸਭ ਦੀ ਕੋਸ਼ਿਸ਼ ਨਾਲ ਹੀ ਭਾਰਤ ਖੇਡਾਂ ਵਿੱਚ ਉਹ ਉਚਾਈ ਪ੍ਰਾਪਤ ਕਰ ਸਕੇਗਾਜਿਸ ਦਾ ਉਹ ਹੱਕਦਾਰ ਹੈ। ਮੇਜਰ ਧਿਆਨ ਚੰਦ ਜੀ ਵਰਗੇ ਲੋਕਾਂ ਨੇ ਜੋ ਰਾਹ ਦੱਸਿਆ ਹੈਉਸ ਤੇ ਅੱਗੇ ਵਧਣਾ ਸਾਡੀ ਜ਼ਿੰਮੇਵਾਰੀ ਹੈ। ਵਰ੍ਹਿਆਂ ਬਾਅਦ ਦੇਸ਼ ਵਿੱਚ ਅਜਿਹਾ ਕਾਲਖੰਡ ਆਇਆ ਹੈ ਤੇ ਖੇਡਾਂ ਦੇ ਪ੍ਰਤੀ ਪਰਿਵਾਰ ਹੋਵੇਸਮਾਜ ਹੋਵੇਰਾਜ ਹੋਵੇਰਾਸ਼ਟਰ ਹੋਵੇ - ਇੱਕ ਮਨ ਨਾਲ ਸਾਰੇ ਲੋਕ ਜੁੜ ਰਹੇ ਹਨ।

ਮੇਰੇ ਪਿਆਰੇ ਨੌਜਵਾਨੋਂਸਾਨੂੰ ਇਸ ਮੌਕੇ ਦਾ ਫਾਇਦਾ ਉਠਾਉਂਦਿਆਂ ਹੋਇਆਂ ਵੱਖ-ਵੱਖ ਤਰ੍ਹਾਂ ਦੇ sports ਵਿੱਚ ਮੁਹਾਰਤ ਵੀ ਹਾਸਲ ਕਰਨੀ ਚਾਹੀਦੀ ਹੈ। ਪਿੰਡ-ਪਿੰਡ ਖੇਡਾਂ ਦੇ ਮੁਕਾਬਲੇ ਨਿਰੰਤਰ ਚਲਦੇ ਰਹਿਣੇ ਚਾਹੀਦੇ ਹਨ। ਮੁਕਾਬਲਿਆਂ ਨਾਲ ਹੀ ਖੇਡ ਵਿਸਤਾਰ ਹੁੰਦਾ ਹੈਖੇਡ ਵਿਕਾਸ ਹੁੰਦਾ ਹੈਖਿਡਾਰੀ ਵੀ ਉਸੇ ਵਿੱਚੋਂ ਨਿਕਲਦੇ ਹਨ। ਆਓਅਸੀਂ ਸਾਰੇ ਦੇਸ਼ਵਾਸੀ ਇਸ momentum ਨੂੰ ਜਿੰਨਾ ਅੱਗੇ ਵਧਾ ਸਕਦੇ ਹਾਂਜਿੰਨਾ ਯੋਗਦਾਨ ਅਸੀਂ ਦੇ ਸਕਦੇ ਹਾਂ, ‘‘ਸਬਕਾ ਪ੍ਰਯਾਸ’’ ਇਸ ਮੰਤਰ ਨਾਲ ਸਾਕਾਰ ਕਰਕੇ ਵਿਖਾਈਏ।

ਮੇਰੇ ਪਿਆਰੇ ਦੇਸ਼ਵਾਸੀਓਕੱਲ੍ਹ ਜਨਮ ਅਸ਼ਟਮੀ ਦਾ ਮਹਾਪੁਰਬ ਵੀ ਹੈਜਨਮ ਅਸ਼ਟਮੀ ਦਾ ਇਹ ਪੁਰਬ ਯਾਨੀ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦਾ ਪੁਰਬ। ਅਸੀਂ ਭਗਵਾਨ ਦੇ ਸਾਰੇ ਰੂਪਾਂ ਨਾਲ ਜਾਣੂ ਹਾਂ। ਨਟਖਟ ਘਨ੍ਹਈਆ ਤੋਂ ਲੈ ਕੇ ਵਿਰਾਟ ਰੂਪ ਧਾਰਨ ਕਰਨ ਵਾਲੇ ਕ੍ਰਿਸ਼ਨ ਤੱਕ। ਸ਼ਾਸਤਰ ਸਮਰੱਥਾ ਤੋਂ ਲੈ ਕੇ ਸ਼ਸਤਰ ਸਮਰੱਥਾ ਵਾਲੇ ਕ੍ਰਿਸ਼ਨ ਤੱਕ। ਕਲਾ ਹੋਵੇਸੁੰਦਰਤਾ ਹੋਵੇਮਿਠਾਸ ਹੋਵੇਕਿੱਥੇ-ਕਿੱਥੇ ਕ੍ਰਿਸ਼ਨ ਹੈਲੇਕਿਨ ਇਹ ਗੱਲਾਂ ਮੈਂ ਇਸ ਲਈ ਕਰ ਰਿਹਾ ਹਾਂ ਕਿ ਜਨਮ ਅਸ਼ਟਮੀ ਤੋਂ ਕੁਝ ਦਿਨ ਪਹਿਲਾਂ ਮੈਂ ਇੱਕ ਅਜਿਹੇ ਦਿਲਚਸਪ ਅਨੁਭਵ ਤੋਂ ਗੁਜਰਿਆ ਹਾਂ ਤਾਂ ਮੇਰਾ ਮਨ ਕਰਦਾ ਹੈ ਕਿ ਇਹ ਗੱਲਾਂ ਮੈਂ ਤੁਹਾਡੇ ਨਾਲ ਕਰਾਂ। ਤੁਹਾਨੂੰ ਯਾਦ ਹੋਵੇਗਾ ਇਸ ਮਹੀਨੇ ਦੀ 20 ਤਾਰੀਖ ਨੂੰ ਭਗਵਾਨ ਸੋਮਨਾਥ ਮੰਦਿਰ ਨਾਲ ਜੁੜੇ ਨਿਰਮਾਣ ਕਾਰਜਾਂ ਦਾ ਲੋਕ-ਅਰਪਣ ਕੀਤਾ ਗਿਆ ਹੈ। ਸੋਮਨਾਥ ਮੰਦਿਰ ਤੋਂ 3-4 ਕਿਲੋਮੀਟਰ ਦੂਰੀ ਤੇ ਹੀ ਭਾਲਕਾ ਤੀਰਥਇਹ ਭਾਲਕਾ ਤੀਰਥ ਉਹ ਹੈ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਧਰਤੀ ਤੇ ਆਪਣੇ ਅੰਤਿਮ ਪਲ ਬਿਤਾਏ ਸਨ। ਇੱਕ ਤਰ੍ਹਾਂ ਨਾਲ ਇਸ ਲੋਕ ਦੀਆਂ ਉਨ੍ਹਾਂ ਦੀਆਂ ਲੀਲਾਵਾਂ ਦਾ ਇੱਥੇ ਸਮਾਪਨ ਹੋਇਆ ਸੀ। ਸੋਮਨਾਥ ਟਰੱਸਟ ਦੁਆਰਾ ਉਸ ਸਾਰੇ ਖੇਤਰ ਵਿੱਚ ਵਿਕਾਸ ਦੇ ਬਹੁਤ ਸਾਰੇ ਕੰਮ ਚਲ ਰਹੇ ਹਨ। ਮੈਂ ਭਾਲਕਾ ਤੀਰਥ ਅਤੇ ਉੱਥੇ ਹੋ ਰਹੇ ਕਾਰਜਾਂ ਦੇ ਬਾਰੇ ਸੋਚ ਹੀ ਰਿਹਾ ਸੀ ਕਿ ਮੇਰੀ ਨਜ਼ਰ ਇੱਕ ਸੋਹਣੀ ਜਿਹੀ Art-book ’ਤੇ ਪਈਇਹ ਕਿਤਾਬ ਮੇਰੀ ਰਿਹਾਇਸ਼ ਦੇ ਬਾਹਰ ਕੋਈ ਮੇਰੇ ਲਈ ਛੱਡ ਕੇ ਗਿਆ ਸੀਇਸ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਅਨੇਕਾਂ ਰੂਪਅਨੇਕਾਂ ਆਲੀਸ਼ਾਨ ਤਸਵੀਰਾਂ ਸਨ। ਬੜੀਆਂ ਮਨਮੋਹਕ ਤਸਵੀਰਾਂ ਸਨ ਅਤੇ ਬੜੀਆਂ meaningful ਤਸਵੀਰਾਂ ਵੀ। ਮੈਂ ਕਿਤਾਬ ਦੇ ਸਫੇ ਉਲਟਣੇ ਸ਼ੁਰੂ ਕੀਤੇ ਤਾਂ ਮੇਰੀ ਜਿਗਿਆਸਾ ਜ਼ਰਾ ਹੋਰ ਵਧ ਗਈਜਦੋਂ ਮੈਂ ਇਸ ਕਿਤਾਬ ਅਤੇ ਉਨ੍ਹਾਂ ਸਾਰੇ ਚਿੱਤਰਾਂ ਨੂੰ ਵੇਖਿਆ ਅਤੇ ਉਸ ਤੇ ਮੇਰੇ ਲਈ ਲਿਖਿਆ ਗਿਆ ਇੱਕ ਸੁਨੇਹਾਜਦੋਂ ਉਹ ਪੜ੍ਹਿਆ ਤਾਂ ਮੇਰਾ ਮਨ ਕੀਤਾ ਕਿ ਉਨ੍ਹਾਂ ਨੂੰ ਮੈਂ ਮਿਲਾਂ। ਜੋ ਇਹ ਕਿਤਾਬ ਮੇਰੇ ਘਰ ਦੇ ਬਾਹਰ ਛੱਡ ਕੇ ਚਲੇ ਗਏ ਹਨਮੈਨੂੰ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ ਤਾਂ ਮੇਰੇ ਆਫਿਸ ਨੇ ਉਨ੍ਹਾਂ ਨੂੰ ਸੰਪਰਕ ਕੀਤਾ। ਦੂਸਰੇ ਹੀ ਦਿਨ ਉਨ੍ਹਾਂ ਨੂੰ ਮਿਲਣ ਦੇ ਲਈ ਬੁਲਾਇਆ ਅਤੇ ਮੇਰੀ ਜਿਗਿਆਸਾ ਏਨੀ ਸੀ, art-book ਨੂੰ ਵੇਖ ਕੇਸ਼੍ਰੀ ਕ੍ਰਿਸ਼ਨ ਦੇ ਵੱਖ-ਵੱਖ ਰੂਪਾਂ ਨੂੰ ਵੇਖ ਕੇ। ਇਸੇ ਜਿਗਿਆਸਾ ਵਿੱਚ ਮੇਰੀ ਮੁਲਾਕਾਤ ਹੋਈ ਜਦੁਰਾਨੀ ਦਾਸੀ ਜੀ ਨਾਲਉਹ American ਹੈ। ਜਨਮ America ਵਿੱਚ ਹੋਇਆਪਾਲਣ-ਪੋਸ਼ਣ America ਵਿੱਚ ਹੋਇਆਜਦੁਰਾਨੀ ਦਾਸੀ ਜੀ ISKCON ਨਾਲ ਜੁੜੀ ਹੈ। ਹਰੇ ਕ੍ਰਿਸ਼ਨਾ movement ਨਾਲ ਜੁੜੀ ਹੋਈ ਹੈ ਅਤੇ ਉਨ੍ਹਾਂ ਦੀ ਬਹੁਤ ਵੱਡੀ ਵਿਸ਼ੇਸ਼ਤਾ ਹੈਭਗਤੀ arts ਵਿੱਚ ਉਹ ਨਿਪੁੰਨ ਹਨ। ਤੁਸੀਂ ਜਾਣਦੇ ਹੋ ਹੁਣੇ 2 ਦਿਨ ਬਾਅਦ ਹੀ 1 ਸਤੰਬਰ ਨੂੰ ISKCON ਦੇ ਸੰਸਥਾਪਕ ਸ਼੍ਰੀਲ ਪ੍ਰਭੁਪਾਦ ਸਵਾਮੀ ਜੀ ਦੀ 125ਵੀਂ ਜਯੰਤੀ ਹੈ। ਜਦੁਰਾਨੀ ਦਾਸੀ ਜੀ ਇਸ ਸਿਲਸਿਲੇ ਵਿੱਚ ਭਾਰਤ ਆਈ ਸੀ। ਮੇਰੇ ਸਾਹਮਣੇ ਵੱਡਾ ਸਵਾਲ ਇਹ ਸੀ ਕਿ ਜਿਨ੍ਹਾਂ ਦਾ ਜਨਮ ਅਮਰੀਕਾ ਵਿੱਚ ਹੋਇਆਜੋ ਭਾਰਤੀ ਭਾਵਾਂ ਤੋਂ ਏਨਾ ਦੂਰ ਰਹੀਉਹ ਆਖਿਰ ਕਿਵੇਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਏਨੇ ਮਨਮੋਹਕ ਚਿੱਤਰ ਬਣਾ ਲੈਂਦੀ ਹੈ। ਮੇਰੀ ਉਨ੍ਹਾਂ ਨਾਲ ਲੰਬੀ ਗੱਲਬਾਤ ਹੋਈ ਸੀਲੇਕਿਨ ਮੈਂ ਤੁਹਾਨੂੰ ਉਸ ਦਾ ਕੁਝ ਹਿੱਸਾ ਸੁਣਾਉਣਾ ਚਾਹੁੰਦਾ ਹਾਂ :- 

 

ਪ੍ਰਧਾਨ ਮੰਤਰੀ ਸਰ: ਜਦੁਰਾਨੀ ਜੀ ਹਰੇ ਕ੍ਰਿਸ਼ਨਾ!

ਮੈਂ ਭਗਤੀ ਆਰਟ ਬਾਰੇ ਥੋੜ੍ਹਾ ਪੜ੍ਹਿਆ ਪਰ ਸਾਡੇ ਸਰੋਤਿਆਂ ਨੂੰ ਤੁਸੀਂ ਇਸ ਦੇ ਬਾਰੇ ਹੋਰ ਜਾਣਕਾਰੀ ਦਿਓਇਸ ਦੇ ਪ੍ਰਤੀ ਤੁਹਾਡਾ ਪਿਆਰ ਅਤੇ ਰੁਚੀ ਮਹਾਨ ਹੈ।

Jadurani Ji : So, bhakti art we have one article in the bhakti art  illuminations which explains how this art is not coming from the mind or imagination but it is from the ancient Vedic scriptures like Bhram Sanhita. ਵੇਂ ਓਂਕਾਰਾਏ ਪਤਿਤੰ ਸਕਿਲਤੰ ਸਿਕੰਦ (वें ओंकाराय पतितं स्क्लितं सिकंद ), from The Goswami’s of Vrindavan, from the Lord Brahma himself.  ਈਸ਼ਵਰ: ਪਰਮ: ਕ੍ਰਿਸ਼ਨ: ਸਚਿਦਾਨੰਦ ਵਿਗ੍ਰਹ: (ईश्वर: परम: कृष्ण: सच्चिदानन्द विग्रह:how he carries the flute, how all of his senses can act for any other sense and Srimad bhagwatam (TCR 9.09) ਬਰਹਾਪੀਂਡ ਨਟਵਰਵਪੁ: ਕਰਣਯੋ: ਕਰਣੀਕਾਰੰ (बर्हापींड नटवरवपुः कर्णयो: कर्णिकारंeverything, He wears a karnika flower on his ear, he makes the impression of his Lotus feet all over the land of Vrindavan, the cow herds voicing of his glories, his flute attracts the hearts and minds of all fortunate beings. So everything is from ancient Vedic scriptures and the power of these scriptures which are coming from transcendental personalities and the pure devotees who are bringing it the art has their power and that’s why its transformational, it is not my power at all.

ਪ੍ਰਧਾਨ ਮੰਤਰੀ ਸਰ : ਜਦੁਰਾਨੀ ਜੀ ਮੈਂ ਤੁਹਾਡੇ ਕੋਲੋਂ ਇੱਕ ਵੱਖਰੇ ਤਰ੍ਹਾਂ ਦਾ ਪ੍ਰਸ਼ਨ ਪੁੱਛਣਾ ਹੈ?ਇੱਕ ਤਰ੍ਹਾਂ ਨਾਲ 1966 ਤੋਂ ਅਤੇ ਸਰੀਰਕ ਰੂਪ ਵਿੱਚ 1976 ਤੋਂਤੁਸੀਂ ਲੰਬੇ ਸਮੇਂ ਤੋਂ ਭਾਰਤ ਨਾਲ ਜੁੜੇ ਹੋਏ ਹੋਕੀ ਤੁਸੀਂ ਮੈਨੂੰ ਦੱਸੋਗੇ ਕਿ ਭਾਰਤ ਦਾ ਤੁਹਾਡੇ ਲਈ ਕੀ ਅਰਥ ਹੈ?

Jadurani Ji: Prime Minister ji, India means everything to me. I was mentioning I think to the honourable president a few days ago that India has come up so much in technical advancement and following the west very well with Twitter and Instagram and iPhones and Big buildings and so much facility but I know that, that’s not the real glory of India. What makes India glorious is the fact that Krishna himself the avatari appeared here and all the avatars appeared here, Lord Shiva appeared here, Lord Ram appeared here, all the holy rivers are here, all the holy places of Vaishnav culture are here and so India especially Vrindavan is the most important place in the universe, Vrindavan is the source of all the Vaikunth planets, the source of Dwarika, the source of the whole material creation, so I love India.

ਪ੍ਰਧਾਨ ਮੰਤਰੀ ਸਰ : ਧੰਨਵਾਦ ਜਦੁਰਾਨੀ ਜੀ ਹਰੇ ਕ੍ਰਿਸ਼ਨਾ!

ਸਾਥੀਓਦੁਨੀਆ ਦੇ ਲੋਕ ਅੱਜ ਜਦੋਂ ਭਾਰਤੀ ਅਧਿਆਤਮ ਅਤੇ ਦਰਸ਼ਨ ਦੇ ਬਾਰੇ ਇੰਨਾ ਕੁਝ ਸੋਚਦੇ ਹਨ ਤਾਂ ਸਾਡੀ ਵੀ ਜ਼ਿੰਮੇਵਾਰੀ ਹੈ ਕਿ ਅਸੀਂ ਆਪਣੀਆਂ ਇਨ੍ਹਾਂ ਮਹਾਨ ਪ੍ਰੰਪਰਾਵਾਂ ਨੂੰ ਅੱਗੇ ਲੈ ਕੇ ਜਾਈਏ। ਜੋ ਸਮੇਂ ਤੋਂ ਬਾਹਰ ਹੈਉਸ ਨੂੰ ਛੱਡਣਾ ਹੀ ਹੈਲੇਕਿਨ ਜੋ ਕਾਲ ਤੋਂ ਪਰ੍ਹਾਂ ਹੈਉਸ ਨੂੰ ਅੱਗੇ ਵੀ ਲੈ ਜਾਣਾ ਹੈ। ਅਸੀਂ ਆਪਣੇ ਪੁਰਬ ਮਨਾਈਏ। ਉਨ੍ਹਾਂ ਦੇ ਵਿਗਿਆਨ ਨੂੰ ਸਮਝੀਏਉਸ ਦੇ ਪਿੱਛੇ ਦੇ ਅਰਥ ਨੂੰ ਸਮਝੀਏਏਨਾ ਹੀ ਨਹੀਂ ਹਰ ਪੁਰਬ ਵਿੱਚ ਕੋਈ ਨਾ ਕੋਈ ਸੰਦੇਸ਼ ਹੈਕੋਈ ਨਾ ਕੋਈ ਸੰਸਕਾਰ ਹੈਅਸੀਂ ਇਸ ਨੂੰ ਜਾਨਣਾ ਵੀ ਹੈਜੀਣਾ ਵੀ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਵਿਰਾਸਤ ਦੇ ਰੂਪ ਵਿੱਚ ਉਸ ਨੂੰ ਅੱਗੇ ਵਧਾਉਣਾ ਵੀ ਹੈ। ਮੈਂ ਇੱਕ ਵਾਰੀ ਫਿਰ ਸਾਰੇ ਦੇਸ਼ ਵਾਸੀਆਂ ਨੂੰ ਜਨਮ ਅਸ਼ਟਮੀ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓਇਸ ਕੋਰੋਨਾ ਕਾਲਖੰਡ ਵਿੱਚ ਸਵੱਛਤਾ ਦੇ ਵਿਸ਼ੇ ਚ ਮੈਨੂੰ ਜਿੰਨੀਆਂ ਗੱਲਾਂ ਕਰਨੀਆਂ ਚਾਹੀਦੀਆਂ ਸਨਲਗਦਾ ਹੈ ਸ਼ਾਇਦ ਉਸ ਵਿੱਚ ਕੁਝ ਕਮੀ ਆ ਗਈ ਸੀ। ਮੈਨੂੰ ਵੀ ਲਗਦਾ ਹੈ ਕਿ ਸਵੱਛਤਾ ਦੀ ਮੁਹਿੰਮ ਨੂੰ ਅਸੀਂ ਰੱਤੀ ਭਰ ਵੀ ਓਝਲ ਨਹੀਂ ਹੋਣ ਦੇਣਾ ਹੈ। ਰਾਸ਼ਟਰ ਨਿਰਮਾਣ ਦੇ ਲਈ ਸਭ ਦੀ ਕੋਸ਼ਿਸ਼ ਕਿਵੇਂ ਸਭ ਦਾ ਵਿਕਾਸ ਕਰਦੀ ਹੈਇਸ ਦੇ ਉਦਾਹਰਣ ਸਾਨੂੰ ਪ੍ਰੇਰਣਾ ਵੀ ਦਿੰਦੇ ਹਨ ਅਤੇ ਕੁਝ ਕਰਨ ਦੇ ਲਈ ਇੱਕ ਨਵੀਂ ਊਰਜਾ ਭਰ ਦਿੰਦੇ ਹਨਨਵਾਂ ਵਿਸ਼ਵਾਸ ਭਰ ਦਿੰਦੇ ਹਨਸਾਡੇ ਸੰਕਲਪ ਵਿੱਚ ਜਾਨ ਫੂਕ ਦਿੰਦੇ ਹਨ। ਅਸੀਂ ਇਹ ਭਲੀਭਾਂਤ ਜਾਣਦੇ ਹਾਂ ਕਿ ਜਦੋਂ ਵੀ ਸਵੱਛ ਭਾਰਤ ਮੁਹਿੰਮ ਦੀ ਗੱਲ ਆਉਂਦੀ ਹੈ ਤਾਂ ਇੰਦੌਰ ਦਾ ਨਾਮ ਆਉਂਦਾ ਹੀ ਆਉਂਦਾ ਹੈਕਿਉਂਕਿ ਇੰਦੌਰ ਨੇ ਸਵੱਛਤਾ ਦੇ ਸਬੰਧ ਵਿੱਚ ਆਪਣੀ ਇੱਕ ਵਿਸ਼ੇਸ਼ ਪਛਾਣ ਬਣਾਈ ਹੈ ਅਤੇ ਇੰਦੌਰ ਦੇ ਨਾਗਰਿਕ ਇਸ ਦੀ ਸ਼ਲਾਘਾ ਦੇ ਹੱਕਦਾਰ ਵੀ ਹਨ। ਸਾਡਾ ਇਹ ਇੰਦੌਰ ਕਈ ਸਾਲਾਂ ਤੋਂ ‘‘ਸਵੱਛ ਭਾਰਤ ਰੈਂਕਿੰਗ’’ ਵਿੱਚ ਪਹਿਲੇ ਨੰਬਰ ਤੇ ਬਣਿਆ ਹੋਇਆ ਹੈ। ਹੁਣ ਇੰਦੌਰ ਦੇ ਲੋਕ ਸਵੱਛ ਭਾਰਤ ਦੇ ਇਸ ਰੈਂਕਿੰਗ ਨਾਲ ਸੰਤੁਸ਼ਟ ਹੋ ਕੇ ਬੈਠਣਾ ਨਹੀਂ ਚਾਹੁੰਦੇਉਹ ਅੱਗੇ ਵਧਣਾ ਚਾਹੁੰਦੇ ਹਨਕੁਝ ਨਵਾਂ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੇ ਮਨ ਚ ਠਾਨ ਲਿਆ ਹੈਉਹ ‘Water Plus City’, ਬਣਾਈ ਰੱਖਣ ਲਈ ਜੀਅ-ਜਾਨ ਨਾਲ ਜੁਟੇ ਹੋਏ ਹਨ। ‘Water Plus City’ ਯਾਨੀ ਅਜਿਹਾ ਸ਼ਹਿਰ ਜਿੱਥੇ ਬਿਨਾ treatment ਦੇ ਕੋਈ ਵੀ ਸੀਵੇਜ ਕਿਸੇ ਜਨਤਕ ਜਲ ਸਰੋਤ ਵਿੱਚ ਨਹੀਂ ਪਾਇਆ ਜਾਂਦਾ। ਇੱਥੋਂ ਦੇ ਨਾਗਰਿਕਾਂ ਨੇ ਖ਼ੁਦ ਅੱਗੇ ਆ ਕੇ ਆਪਣੀਆਂ ਨਾਲੀਆਂ ਨੂੰ ਸੀਵਰ ਲਾਈਨ ਨਾਲ ਜੋੜਿਆ ਹੈ। ਸਵੱਛਤਾ ਮੁਹਿੰਮ ਵੀ ਚਲਾਈ ਹੈ ਅਤੇ ਇਸ ਵਜ੍ਹਾ ਨਾਲ ਸਰਸਵਤੀ ਅਤੇ ਕਾਨਹ ਨਦੀਆਂ ਵਿੱਚ ਡਿੱਗਣ ਵਾਲਾ ਗੰਦਾ ਪਾਣੀ ਵੀ ਕਾਫੀ ਘੱਟ ਹੋਇਆ ਹੈ ਅਤੇ ਸੁਧਾਰ ਨਜ਼ਰ ਆ ਰਿਹਾ ਹੈ। ਅੱਜ ਜਦੋਂ ਸਾਡਾ ਦੇਸ਼ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤਾਂ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਸਵੱਛ ਭਾਰਤ ਮੁਹਿੰਮ ਦੇ ਸੰਕਲਪ ਨੂੰ ਅਸੀਂ ਕਦੇ ਵੀ ਮੱਠਾ ਨਹੀਂ ਪੈਣ ਦੇਣਾ ਹੈ। ਸਾਡੇ ਦੇਸ਼ ਵਿੱਚ ਜਿੰਨੇ ਜ਼ਿਆਦਾ ਸ਼ਹਿਰ ‘Water Plus City’ ਹੋਣਗੇਓਨੀ ਹੀ ਸਵੱਛਤਾ ਵੀ ਵਧੇਗੀਸਾਡੀਆਂ ਨਦੀਆਂ ਵੀ ਸਾਫ ਹੋਣਗੀਆਂ ਅਤੇ ਪਾਣੀ ਬਚਾਉਣ ਦੀ ਇੱਕ ਮਨੁੱਖੀ ਜ਼ਿੰਮੇਵਾਰੀ ਨਿਭਾਉਣ ਲਈ ਸੰਸਕਾਰ ਵੀ ਹੋਣਗੇ।

ਸਾਥੀਓਮੇਰੇ ਸਾਹਮਣੇ ਇੱਕ ਉਦਾਹਰਣ ਬਿਹਾਰ ਦੇ ਮਧੂਬਨੀ ਤੋਂ ਆਇਆ ਹੈਮਧੂਬਨੀ ਵਿੱਚ ਡਾ. ਰਾਜੇਂਦਰ ਪ੍ਰਸਾਦ ਖੇਤੀ ਵਿਸ਼ਵਵਿਦਿਆਲਾ ਅਤੇ ਉੱਥੋਂ ਦੇ ਸਥਾਨਕ ਕ੍ਰਿਸ਼ੀ ਵਿਗਿਆਨ ਕੇਂਦਰ ਨੇ ਮਿਲ ਕੇ ਇੱਕ ਚੰਗੀ ਕੋਸ਼ਿਸ਼ ਕੀਤੀ ਹੈਇਸ ਦਾ ਲਾਭ ਕਿਸਾਨਾਂ ਨੂੰ ਤਾਂ ਹੋ ਹੀ ਰਿਹਾ ਹੈਇਸ ਨਾਲ ਸਵੱਛ ਭਾਰਤ ਮੁਹਿੰਮ ਨੂੰ ਵੀ ਨਵੀਂ ਤਾਕਤ ਮਿਲ ਰਹੀ ਹੈ। ਵਿਸ਼ਵਵਿਦਿਆਲਾ ਦੀ ਇਸ ਪਹਿਲ ਦਾ ਨਾਮ ਹੈ ਸੁਖੇਤ-ਮਾਡਲ। ਸੁਖੇਤ-ਮਾਡਲ’ ਦਾ ਮਕਸਦ ਹੈ ਪਿੰਡਾਂ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨਾ। ਇਸ ਮਾਡਲ ਦੇ ਤਹਿਤ ਪਿੰਡ ਦੇ ਕਿਸਾਨਾਂ ਤੋਂ ਗੋਹਾ ਅਤੇ ਖੇਤਾਂ-ਘਰਾਂ ਤੋਂ ਨਿਕਲਣ ਵਾਲਾ ਹੋਰ ਕੂੜਾ ਇਕੱਠਾ ਕੀਤਾ ਜਾਂਦਾ ਹੈ ਅਤੇ ਬਦਲੇ ਵਿੱਚ ਪਿੰਡ ਵਾਲਿਆਂ ਨੂੰ ਰਸੋਈ ਗੈਸ ਸਿਲੰਡਰ ਦੇ ਲਈ ਪੈਸੇ ਦਿੱਤੇ ਜਾਂਦੇ ਹਨ ਜੋ ਕੂੜਾ ਪਿੰਡ ਤੋਂ ਇਕੱਠਾ ਹੁੰਦਾ ਹੈਉਸ ਦੇ ਨਿਪਟਾਰੇ ਲਈ vermi compost ਬਣਾਉਣ ਦਾ ਵੀ ਕੰਮ ਕੀਤਾ ਜਾ ਰਿਹਾ ਹੈਯਾਨੀ ਸੁਖੇਤ-ਮਾਡਲ’ ਦੇ ਚਾਰ ਲਾਭ ਤਾਂ ਸਿੱਧੇ-ਸਿੱਧੇ ਨਜ਼ਰ ਆਉਂਦੇ ਹਨਇੱਕ ਤਾਂ ਪਿੰਡ ਨੂੰ ਪ੍ਰਦੂਸ਼ਣ ਤੋਂ ਮੁਕਤੀਦੂਸਰਾ ਪਿੰਡ ਨੂੰ ਗੰਦਗੀ ਤੋਂ ਮੁਕਤੀਤੀਸਰਾ ਪਿੰਡ ਵਾਲਿਆਂ ਨੂੰ ਰਸੋਈ ਗੈਸ ਸਿਲੰਡਰ ਦੇ ਲਈ ਪੈਸੇ ਅਤੇ ਚੌਥਾ ਪਿੰਡ ਦੇ ਕਿਸਾਨਾਂ ਨੂੰ ਜੈਵਿਕ ਖਾਦ। ਤੁਸੀਂ ਸੋਚੋ ਇਸ ਤਰ੍ਹਾਂ ਦੀਆਂ ਕੋਸ਼ਿਸ਼ਾਂ ਸਾਡੇ ਪਿੰਡਾਂ ਦੀ ਸ਼ਕਤੀ ਨੂੰ ਕਿੰਨਾ ਜ਼ਿਆਦਾ ਵਧਾ ਸਕਦੀਆਂ ਹਨ। ਇਹੀ ਤਾਂ ਆਤਮਨਿਰਭਰਤਾ ਦਾ ਵਿਸ਼ਾ ਹੈ। ਮੈਂ ਦੇਸ਼ ਦੀ ਹਰ ਇੱਕ ਪੰਚਾਇਤ ਨੂੰ ਕਹਾਂਗਾ ਕਿ ਅਜਿਹਾ ਕੁਝ ਕਰਨ ਦਾ ਉਹ ਵੀ ਆਪਣੇ ਇੱਥੇ ਜ਼ਰੂਰ ਸੋਚਣ ਅਤੇ ਸਾਥੀਓਜਦੋਂ ਅਸੀਂ ਕੋਈ ਟੀਚਾ ਲੈ ਕੇ ਨਿਕਲ ਪੈਂਦੇ ਹਾਂ ਨਾਤਾਂ ਨਤੀਜਿਆਂ ਦਾ ਮਿਲਣਾ ਨਿਸ਼ਚਿਤ ਹੁੰਦਾ ਹੈ। ਹੁਣ ਵੇਖੋ ਨਾ ਸਾਡੇ ਤਮਿਲ ਨਾਡੂ ਵਿੱਚ ਸ਼ਿਵਗੰਗਾ ਜ਼ਿਲ੍ਹੇ ਦੀ ਕਾਂਜੀਰੰਗਾਲ ਪੰਚਾਇਤ ਵੇਖੋ। ਇਸ ਛੋਟੀ ਜਿਹੀ ਪੰਚਾਇਤ ਨੇ ਕੀ ਕੀਤਾ। ਇੱਥੇ ਤੁਹਾਨੂੰ ਵੇਸਟ ਤੋਂ ਵੈਲਥ ਦਾ ਇੱਕ ਹੋਰ ਮਾਡਲ ਵੇਖਣ ਨੂੰ ਮਿਲੇਗਾ। ਇੱਥੇ ਗ੍ਰਾਮ ਪੰਚਾਇਤ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਕੂੜੇ ਨਾਲ ਬਿਜਲੀ ਬਣਾਉਣ ਦਾ ਇੱਕ ਲੋਕਲ ਪ੍ਰੋਜੈਕਟ ਆਪਣੇ ਪਿੰਡ ਵਿੱਚ ਲਗਾ ਦਿੱਤਾ ਹੈ। ਪੂਰੇ ਪਿੰਡ ਤੋਂ ਕੂੜਾ ਇਕੱਠਾ ਹੁੰਦਾ ਹੈਉਸ ਨਾਲ ਬਿਜਲੀ ਬਣਦੀ ਹੈ ਅਤੇ ਬਚੇ ਹੋਏ products ਨੂੰ ਕੀਟਨਾਸ਼ਕ ਦੇ ਰੂਪ ਵਿੱਚ ਵੇਚ ਵੀ ਦਿੱਤਾ ਜਾਂਦਾ ਹੈ। ਪਿੰਡ ਦੇ ਇਸ ਪਾਵਰ ਪਲਾਂਟ ਦੀ ਸਮਰੱਥਾ ਪ੍ਰਤੀ ਦਿਨ 2 ਟਨ ਕੂੜੇ ਦੇ ਨਿਪਟਾਰੇ ਦੀ ਹੈ। ਇਸ ਨਾਲ ਬਣਨ ਵਾਲੀ ਬਿਜਲੀ ਪਿੰਡ ਦੀਆਂ streetlights ਅਤੇ ਦੂਸਰੀਆਂ ਜ਼ਰੂਰਤਾਂ ਵਿੱਚ ਵਰਤੀ ਜਾ ਰਹੀ ਹੈ। ਇਸ ਨਾਲ ਪੰਚਾਇਤ ਦਾ ਪੈਸਾ ਤਾਂ ਬਚ ਹੀ ਰਿਹਾ ਹੈਉਹ ਪੈਸਾ ਵਿਕਾਸ ਦੇ ਦੂਸਰੇ ਕੰਮਾਂ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਹੁਣ ਮੈਨੂੰ ਦੱਸੋ ਤਮਿਲ ਨਾਡੂ ਦੇ ਸ਼ਿਵਗੰਗਾ ਜ਼ਿਲ੍ਹੇ ਦੀ ਇੱਕ ਛੋਟੀ ਜਿਹੀ ਪੰਚਾਇਤ ਸਾਨੂੰ ਸਾਰੇ ਦੇਸ਼ਵਾਸੀਆਂ ਨੂੰ ਕੁਝ ਕਰਨ ਦੀ ਪ੍ਰੇਰਣਾ ਦਿੰਦੀ ਹੈ ਕਿ ਨਹੀਂ ਦਿੰਦੀਕਮਾਲ ਕੀਤਾ ਹੈ ਨਾ ਇਨ੍ਹਾਂ ਨੇ।

ਮੇਰੇ ਪਿਆਰੇ ਦੇਸ਼ਵਾਸੀਓ,

ਮਨ ਕੀ ਬਾਤ’ ਹੁਣ ਭਾਰਤ ਦੀਆਂ ਸਰਹੱਦਾਂ ਤੱਕ ਸੀਮਿਤ ਨਹੀਂ ਰਹੀਦੁਨੀਆ ਦੇ ਵੱਖ-ਵੱਖ ਕੋਨਿਆਂ ਵਿੱਚ ਵੀ ਮਨ ਕੀ ਬਾਤ’ ਦੀ ਚਰਚਾ ਹੁੰਦੀ ਹੈ ਅਤੇ ਵਿਦੇਸ਼ਾਂ ਵਿੱਚ ਰਹਿਣ ਵਾਲੇ ਸਾਡੇ ਭਾਰਤੀ ਸਮਾਜ ਦੇ ਲੋਕ ਹਨਉਹ ਵੀ ਮੈਨੂੰ ਬਹੁਤ ਸਾਰੀਆਂ ਨਵੀਆਂ-ਨਵੀਆਂ ਜਾਣਕਾਰੀਆਂ ਦਿੰਦੇ ਰਹਿੰਦੇ ਹਨ ਅਤੇ ਮੈਨੂੰ ਵੀ ਕਦੇ-ਕਦੇ ਮਨ ਕੀ ਬਾਤ’ ਵਿੱਚ ਵਿਦੇਸ਼ਾਂ ਵਿੱਚ ਜੋ ਅਨੋਖੇ ਪ੍ਰੋਗਰਾਮ ਚਲਦੇ ਹਨਉਸ ਦੀਆਂ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਾ ਚੰਗਾ ਲਗਦਾ ਹੈ। ਅੱਜ ਵੀ ਮੈਂ ਤੁਹਾਡੀ ਜਾਣ-ਪਛਾਣ ਕੁਝ ਅਜਿਹੇ ਲੋਕਾਂ ਨਾਲ ਕਰਵਾਵਾਂਗਾਲੇਕਿਨ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਆਡੀਓ ਸੁਣਾਉਣਾ ਚਾਹੁੰਦਾ ਹਾਂਥੋੜ੍ਹਾ ਗੌਰ ਨਾਲ ਸੁਣਨਾ :-

 

##

[रेडियो युनिटी नाईन्टी एफ्.एम्.-2]

नमोनमः सर्वेभ्यः। मम नाम गङ्गा। भवन्तः शृण्वन्तु रेडियो-युनिटी-नवति-एफ्.एम् –‘एकभारतं श्रेष्ठ-भारतम्। अहम् एकतामूर्तेः मार्गदर्शिका एवं रेडियो-युनिटी-माध्यमे आर्.जे. अस्मि। अद्य संस्कृतदिनम् अस्ति। सर्वेभ्यः बहव्यः शुभकामनाः सन्तिसरदार-वल्लभभाई-पटेलमहोदयः लौहपुरुषः’ इत्युच्यते। २०१३-तमे वर्षे लौहसंग्रहस्य अभियानम् प्रारब्धम्। १३४-टन-परिमितस्य लौहस्य गलनं कृतम्। झारखण्डस्य एकः कृषकः मुद्गरस्य दानं कृतवान्। भवन्तः शृण्वन्तु रेडियो-युनिटी-नवति-एफ्.एम् –‘एकभारतं श्रेष्ठ-भारतम्।  

[रेडियो युनिटी नाईन्टी एफ्.एम्.-2]

 

##

 

ਸਾਥੀਓਭਾਸ਼ਾ ਤਾਂ ਤੁਸੀਂ ਸਮਝ ਗਏ ਹੋਵੋਗੇਇਹ radio ’ਤੇ ਸੰਸਕ੍ਰਿਤ ਵਿੱਚ ਗੱਲ ਕੀਤੀ ਜਾ ਰਹੀ ਹੈ ਅਤੇ ਜੋ ਗੱਲ ਕਰ ਰਹੀ ਹੈਉਹ ਹੈ RJ ਗੰਗਾ। RJ ਗੰਗਾ ਗੁਜਰਾਤ ਦੇ  Radio Jockeys ਦੇ group ਦੀ ਇੱਕ ਮੈਂਬਰ ਹੈ। ਉਨ੍ਹਾਂ ਦੇ ਹੋਰ ਵੀ ਕਈ ਸਾਥੀ ਹਨਜਿਵੇਂ RJ ਨੀਲਮ, RJ ਗੁਰੂ ਅਤੇ RJ ਹੇਤਲ। ਇਹ ਸਾਰੇ ਮਿਲ ਕੇ ਗੁਜਰਾਤ ਵਿੱਚਕੇਵੜੀਆ ਵਿੱਚ ਇਸ ਵੇਲੇ ਸੰਸਕ੍ਰਿਤ ਭਾਸ਼ਾ ਦਾ ਮਾਣ ਵਧਾਉਣ ਵਿੱਚ ਜੁਟੇ ਹੋਏ ਹਨ ਅਤੇ ਤੁਹਾਨੂੰ ਪਤਾ ਹੈ ਨਾ ਇਹ ਕੇਵੜੀਆ ਉਹ ਹੀ ਹੈਜਿੱਥੇ ਦੁਨੀਆ ਦਾ ਸਭ ਤੋਂ ਉੱਚਾ statue, ਸਾਡੇ ਦੇਸ਼ ਦਾ ਮਾਣ Statue of Unity ਜਿੱਥੇ ਹੈਉਸ ਕੇਵੜੀਆ ਦੀ ਮੈਂ ਗੱਲ ਕਰ ਰਿਹਾ ਹਾਂ ਅਤੇ ਇਹ ਸਾਰੇ ਅਜਿਹੇ Radio Jockeys ਹਨ ਜੋ ਇੱਕੋ ਵੇਲੇ ਕਈ ਭੂਮਿਕਾਵਾਂ ਨਿਭਾਉਂਦੇ ਹਨ। ਇਹ guide ਦੇ ਰੂਪ ਵਿੱਚ ਵੀ ਆਪਣੀ ਸੇਵਾ ਦਿੰਦੇ ਹਨ ਅਤੇ ਨਾਲ-ਨਾਲ Community Radio Initiative : Radio Unity 90 FM, ਉਹਦਾ ਸੰਚਾਲਨ ਵੀ ਕਰਦੇ ਹਨ। RJs ਆਪਣੇ ਸਰੋਤਿਆਂ ਨਾਲ ਸੰਸਕ੍ਰਿਤ ਭਾਸ਼ਾ ਵਿੱਚ ਗੱਲ ਕਰਦੇ ਹਨਉਨ੍ਹਾਂ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਜਾਣਕਾਰੀ ਉਪਲਬਧ ਕਰਵਾਉਂਦੇ ਹਨ। ਸਾਥੀਓਸਾਡੇ ਇੱਥੇ ਸੰਸਕ੍ਰਿਤ ਦੇ ਬਾਰੇ ਕਿਹਾ ਗਿਆ ਹੈ ਕਿ :-

 

ਅਮਰਤਮ ਸੰਸਕ੍ਰਤਮ੍ ਮਿਤਰਸਰਸਮ੍ ਸਰਲਮ੍ ਵਚ:।

ਏਕਤਾ ਮੂਲਕਮ੍ ਰਾਸ਼ਟਰੇਗਿਆਨ ਵਿਗਿਆਨ ਪੋਸ਼ਕਮ੍।

 

(अमृतम् संस्कृतम् मित्रसरसम् सरलम् वचः।

एकता मूलकम् राष्ट्रेज्ञान विज्ञान पोषकम्।    )

 

 

ਅਰਥਾਤ ਸਾਡੀ ਸੰਸਕ੍ਰਿਤ ਭਾਸ਼ਾ ਮਿੱਠੀ ਵੀ ਹੈਸਾਦੀ ਵੀ ਹੈ।

ਸੰਸਕ੍ਰਿਤ ਆਪਣੇ ਵਿਚਾਰਾਂਆਪਣੇ ਸਾਹਿਤ ਦੇ ਮਾਧਿਅਮ ਨਾਲ ਇਹ ਗਿਆਨ-ਵਿਗਿਆਨ ਅਤੇ ਰਾਸ਼ਟਰ ਦੀ ਏਕਤਾ ਦਾ ਵੀ ਪੋਸ਼ਣ ਕਰਦੀ ਹੈਉਸ ਨੂੰ ਮਜ਼ਬੂਤ ਕਰਦੀ ਹੈ। ਸੰਸਕ੍ਰਿਤ ਸਾਹਿਤ ਵਿੱਚ ਮਨੁੱਖਤਾ ਅਤੇ ਗਿਆਨ ਦਾ ਅਜਿਹਾ ਹੀ ਅਲੌਕਿਕ ਦਰਸ਼ਨ ਹੈ ਜੋ ਕਿਸੇ ਨੂੰ ਵੀ ਆਕਰਸ਼ਿਤ ਕਰ ਸਕਦਾ ਹੈ। ਹੁਣੇ ਜਿਹੇ ਹੀ ਮੈਨੂੰ ਕਈ ਅਜਿਹੇ ਲੋਕਾਂ ਦੇ ਬਾਰੇ ਜਾਨਣ ਨੂੰ ਮਿਲਿਆ ਜੋ ਵਿਦੇਸ਼ਾਂ ਵਿੱਚ ਸੰਸਕ੍ਰਿਤ ਪੜ੍ਹਾਉਣ ਦਾ ਪ੍ਰੇਰਕ ਕੰਮ ਕਰ ਰਹੇ ਹਨ। ਅਜਿਹੇ ਹੀ ਇੱਕ ਵਿਅਕਤੀ ਹਨ ਸ਼੍ਰੀਮਾਨ ਰਟਗਰ ਕੋਰਟੇਨਹਾਸਰਟ ਜੋ Ireland ਵਿੱਚ ਸੰਸਕ੍ਰਿਤ ਦੇ ਪ੍ਰਸਿੱਧ ਵਿਦਵਾਨ ਅਤੇ ਅਧਿਆਪਕ ਹਨ ਅਤੇ ਉੱਥੋਂ ਦੇ ਬੱਚਿਆਂ ਨੂੰ ਸੰਸਕ੍ਰਿਤ ਪੜ੍ਹਾਉਂਦੇ ਹਨ। ਇੱਧਰ ਸਾਡੇ ਇੱਥੇ ਪੂਰਬ ਵਿੱਚ ਭਾਰਤ ਅਤੇ Thailand ਦੇ ਵਿਚਕਾਰ ਸੰਸਕ੍ਰਿਤਿਕ ਸਬੰਧਾਂ ਦੀ ਮਜਬੂਤੀ ਵਿੱਚ ਸੰਸਕ੍ਰਿਤ ਭਾਸ਼ਾ ਦੀ ਵੀ ਇੱਕ ਮਹੱਤਵਪੂਰਨ ਭੂਮਿਕਾ ਹੈ। ਡਾ. ਚਿਰਾਪਤ ਪ੍ਰਪੰਡਵਿਦਿਆ ਅਤੇ ਡਾ. ਕੁਸੁਮਾ ਰਕਸ਼ਾਮਣੀ ਇਹ ਦੋਵੇਂ ਥਾਈਲੈਂਡ ਵਿੱਚ ਸੰਸਕ੍ਰਿਤ ਭਾਸ਼ਾ ਦੇ ਪ੍ਰਚਾਰ-ਪ੍ਰਸਾਰ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਉਨ੍ਹਾਂ ਨੇ ਥਾਈ ਅਤੇ ਸੰਸਕ੍ਰਿਤ ਭਾਸ਼ਾ ਵਿੱਚ ਤੁਲਨਾਤਮਕ ਸਾਹਿਤ ਦੀ ਰਚਨਾ ਵੀ ਕੀਤੀ। ਅਜਿਹੇ ਹੀ ਇੱਕ ਪ੍ਰੋਫੈਸਰ ਹਨ ਸ਼੍ਰੀਮਾਨ ਬੋਰਿਸ ਜਾਖਰਿਨ, Russia ਵਿੱਚ Moscow State University ’ਚ ਇਹ ਸੰਸਕ੍ਰਿਤ ਪੜ੍ਹਾਉਂਦੇ ਹਨ। ਉਨ੍ਹਾਂ ਨੇ ਕਈ ਖੋਜ ਪੱਤਰ ਅਤੇ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਹਨ। ਉਨ੍ਹਾਂ ਨੇ ਕਈ ਪੁਸਤਕਾਂ ਦਾ ਸੰਸਕ੍ਰਿਤ ਤੋਂ ਰੂਸੀ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ ਹੈ। ਇਸੇ ਤਰ੍ਹਾਂ Sydney Sanskrit School, Australia ਦੇ ਉਨ੍ਹਾਂ ਮੁੱਖ ਸੰਸਥਾਨਾਂ ਵਿੱਚੋਂ ਇੱਕ ਹੈਜਿੱਥੇ ਵਿਦਿਆਰਥੀਆਂ ਨੂੰ ਸੰਸਕ੍ਰਿਤ ਭਾਸ਼ਾ ਪੜ੍ਹਾਈ ਜਾਂਦੀ ਹੈਇਹ school ਬੱਚਿਆਂ ਦੇ ਲਈ Sanskrit Grammar Camp, ਸੰਸਕ੍ਰਿਤ ਨਾਟਕ ਅਤੇ ਸੰਸਕ੍ਰਿਤ ਦਿਵਸ ਵਰਗੇ ਪ੍ਰੋਗਰਾਮਾਂ ਦਾ ਵੀ ਆਯੋਜਨ ਕਰਦੇ ਹਨ।

ਸਾਥੀਓਹਾਲੀਆ ਦਿਨਾਂ ਵਿੱਚ ਜੋ ਕੋਸ਼ਿਸ਼ਾਂ ਹੋਈਆਂ ਹਨਉਨ੍ਹਾਂ ਨਾਲ ਸੰਸਕ੍ਰਿਤ ਨੂੰ ਲੈ ਕੇ ਇੱਕ ਨਵੀਂ ਜਾਗਰੂਕਤਾ ਆਈ ਹੈਹੁਣ ਸਮਾਂ ਹੈ ਕਿ ਇਸ ਦਿਸ਼ਾ ਵਿੱਚ ਅਸੀਂ ਆਪਣੇ ਯਤਨ ਹੋਰ ਵਧਾਈਏ। ਆਪਣੀ ਵਿਰਾਸਤ ਨੂੰ ਸਹੇਜਣਾਉਸ ਨੂੰ ਸੰਭਾਲਣਾਨਵੀਂ ਪੀੜ੍ਹੀ ਨੂੰ ਦੇਣਾ ਇਹ ਸਾਡੇ ਸਾਰਿਆਂ ਦਾ ਫ਼ਰਜ਼ ਹੈ ਅਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਉਸ ਤੇ ਹੱਕ ਵੀ ਹੈ। ਹੁਣ ਸਮਾਂ ਹੈ ਇਨ੍ਹਾਂ ਕੰਮਾਂ ਦੇ ਲਈ ਵੀ ਸਾਡੇ ਯਤਨ ਜ਼ਿਆਦਾ ਵਧਣ। ਸਾਥੀਓ ਜੇਕਰ ਤੁਸੀਂ ਇਸ ਤਰ੍ਹਾਂ ਦੇ ਯਤਨਾਂ ਵਿੱਚ ਜੁਟੇ ਅਜਿਹੇ ਕਿਸੇ ਵੀ ਵਿਅਕਤੀ ਨੂੰ ਜਾਣਦੇ ਹੋਅਜਿਹੀ ਕੋਈ ਜਾਣਕਾਰੀ ਤੁਹਾਡੇ ਕੋਲ ਹੈ ਤਾਂ ਕ੍ਰਿਪਾ ਕਰਕੇ #CelebratingSanskrit ਦੇ ਨਾਲ ਸੋਸ਼ਲ ਮੀਡੀਆ ਤੇ ਉਨ੍ਹਾਂ ਨਾਲ ਸਬੰਧਿਤ ਜਾਣਕਾਰੀ ਜ਼ਰੂਰ ਸਾਂਝੀ ਕਰੋ।

ਮੇਰੇ ਪਿਆਰੇ ਦੇਸ਼ਵਾਸੀਓਅਗਲੇ ਕੁਝ ਦਿਨਾਂ ਵਿੱਚ ਹੀ ‘‘ਵਿਸ਼ਵਕਰਮਾ ਜਯੰਤੀ’’ ਵੀ ਆਉਣ ਵਾਲੀ ਹੈਭਗਵਾਨ ਵਿਸ਼ਵਕਰਮਾ ਨੂੰ ਸਾਡੇ ਇੱਥੇ ਵਿਸ਼ਵ ਦੀ ਸਿਰਜਣਾ ਸ਼ਕਤੀ ਦਾ ਪ੍ਰਤੀਕ ਮੰਨਿਆ ਗਿਆ ਹੈ ਜੋ ਕਿ ਆਪਣੇ ਕੌਸ਼ਲ ਨਾਲ ਕਿਸੇ ਵਸਤੂ ਦਾ ਨਿਰਮਾਣ ਕਰਦੇ ਹਨਸਿਰਜਣਾ ਕਰਦੇ ਹਨਭਾਵੇਂ ਉਹ ਸਿਲਾਈ-ਕਢਾਈ ਹੋਵੇ, software ਹੋਵੇ ਜਾਂ ਫਿਰ satellite, ਇਹ ਸਾਰੇ ਭਗਵਾਨ ਵਿਸ਼ਵਕਰਮਾ ਦਾ ਪ੍ਰਗਟੀਕਰਨ ਹਨ। ਦੁਨੀਆ ਵਿੱਚ ਭਾਵੇਂ skill ਦੀ ਪਛਾਣ ਅੱਜ ਨਵੇਂ ਤਰੀਕੇ ਨਾਲ ਹੋ ਰਹੀ ਹੈਲੇਕਿਨ ਸਾਡੇ ਰਿਸ਼ੀਆਂ ਨੇ ਤਾਂ ਹਜ਼ਾਰਾਂ ਸਾਲਾਂ ਤੋਂ skill ਅਤੇ scale ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਨੇ skill  ਨੂੰਹੁਨਰ ਨੂੰਕੌਸ਼ਲ ਨੂੰ ਆਸਥਾ ਨਾਲ ਜੋੜ ਕੇ ਸਾਡੇ ਜੀਵਨ ਦਰਸ਼ਨ ਦਾ ਹਿੱਸਾ ਬਣਾ ਦਿੱਤਾ ਹੈ। ਸਾਡੇ ਵੇਦਾਂ ਨੇ ਵੀ ਕਈ ਸੂਕਤ ਭਗਵਾਨ ਵਿਸ਼ਵਕਰਮਾ ਨੂੰ ਸਮਰਪਿਤ ਕੀਤੇ ਹਨ। ਸ੍ਰਿਸ਼ਟੀ ਦੀਆਂ ਜਿੰਨੀਆਂ ਵੀ ਵੱਡੀਆਂ ਰਚਨਾਵਾਂ ਹਨ ਜੋ ਵੀ ਨਵੇਂ ਅਤੇ ਵੱਡੇ ਕੰਮ ਹੋਏ ਹਨਸਾਡੇ ਸ਼ਾਸਤਰਾਂ ਵਿੱਚ ਉਨ੍ਹਾਂ ਦਾ ਸਿਹਰਾ ਭਗਵਾਨ ਵਿਸ਼ਵਕਰਮਾ ਨੂੰ ਹੀ ਦਿੱਤਾ ਗਿਆ ਹੈ। ਇਹ ਇੱਕ ਤਰ੍ਹਾਂ ਨਾਲ ਇਸ ਗੱਲ ਦਾ ਪ੍ਰਤੀਕ ਹੈ ਕਿ ਸੰਸਾਰ ਵਿੱਚ ਜੋ ਕੁਝ ਵੀ development ਅਤੇ  innovation ਹੁੰਦਾ ਹੈਉਹ skills ਦੇ ਜ਼ਰੀਏ ਹੀ ਹੁੰਦਾ ਹੈ। ਭਗਵਾਨ ਵਿਸ਼ਵਕਰਮਾ ਦੀ ਜਯੰਤੀ ਅਤੇ ਉਨ੍ਹਾਂ ਦੀ ਪੂਜਾ ਦੇ ਪਿੱਛੇ ਇਹੀ ਭਾਵ ਹੈ ਅਤੇ ਸਾਡੇ ਸ਼ਾਸਤਰਾਂ ਵਿੱਚ ਵੀ ਇਹ ਵੀ ਕਿਹਾ ਗਿਆ ਹੈ :-

ਵਿਸ਼ਵਸਯ ਕ੍ਰਤੇ ਯਸਯ ਕਰਮਵਯਾਪਾਰ: ਸ: ਵਿਸ਼ਵਕਰਮਾ।

(विश्वस्य कृते यस्य कर्मव्यापारः सः विश्वकर्मा। )

ਅਰਥਾਤ ਜੋ ਸ੍ਰਿਸ਼ਟੀ ਅਤੇ ਨਿਰਮਾਣ ਨਾਲ ਜੁੜੇ ਹੋਏ ਸਾਰੇ ਕੰਮ ਕਰਦਾ ਹੈਉਹ ਵਿਸ਼ਵਕਰਮਾ ਹੈਸਾਡੇ ਸ਼ਾਸਤਰਾਂ ਦੀ ਨਜ਼ਰ ਵਿੱਚਸਾਡੇ ਆਲੇ-ਦੁਆਲੇ ਨਿਰਮਾਣ ਅਤੇ ਸਿਰਜਣਾ ਵਿੱਚ ਜੁਟੇ ਜਿੰਨੇ ਵੀ skilled, ਹੁਨਰਨੰਦ ਲੋਕ ਹਨਉਹ ਭਗਵਾਨ ਵਿਸ਼ਵਕਰਮਾ ਦੀ ਵਿਰਾਸਤ ਹੈ। ਇਨ੍ਹਾਂ ਦੇ ਬਿਨਾ ਅਸੀਂ ਆਪਣੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਤੁਸੀਂ ਸੋਚ ਕੇ ਵੇਖੋਤੁਹਾਡੇ ਘਰ ਵਿੱਚ ਬਿਜਲੀ ਦੀ ਕੋਈ ਦਿੱਕਤ ਆ ਜਾਵੇ ਅਤੇ ਤੁਹਾਨੂੰ ਕੋਈ electrician ਨਾ ਮਿਲੇ ਤਾਂ ਕੀ ਹੋਵੇਗਾਤੁਹਾਡੇ ਸਾਹਮਣੇ ਕਿੰਨੀ ਵੱਡੀ ਪ੍ਰੇਸ਼ਾਨੀ ਆ ਜਾਵੇਗੀ। ਸਾਡਾ ਜੀਵਨ ਅਜਿਹੇ ਹੀ ਅਨੇਕਾਂ skilled ਲੋਕਾਂ ਦੀ ਵਜ੍ਹਾ ਨਾਲ ਚਲਦਾ ਹੈ। ਤੁਸੀਂ ਆਪਣੇ ਆਲੇ-ਦੁਆਲੇ ਵੇਖੋ ਲੋਹੇ ਦਾ ਕੰਮ ਕਰਨ ਵਾਲੇ ਹੋਣਮਿੱਟੀ ਦੇ ਬਰਤਨ ਬਨਾਉਣ ਵਾਲੇ ਹੋਣਲੱਕੜ ਦਾ ਸਮਾਨ ਬਣਾਉਣ ਵਾਲੇ ਹੋਣਬਿਜਲੀ ਦਾ ਕੰਮ ਕਰਨ ਵਾਲੇ ਹੋਣਘਰਾਂ ਵਿੱਚ ਪੇਂਟ ਕਰਨ ਵਾਲੇ ਹੋਣਸਫਾਈ ਕਰਮੀ ਹੋਣ ਜਾਂ ਫਿਰ mobile-laptop ਦੀ repair ਕਰਨ ਵਾਲੇਇਹ ਸਾਰੇ ਸਾਥੀ ਆਪਣੀ skill ਦੀ ਵਜ੍ਹਾ ਨਾਲ ਹੀ ਜਾਣੇ ਜਾਂਦੇ ਹਨ। ਆਧੁਨਿਕ ਸਵਰੂਪ ਵਿੱਚ ਇਹ ਵੀ ਵਿਸ਼ਵਕਰਮਾ ਹੀ ਹਨਲੇਕਿਨ ਸਾਥੀਓਇਸ ਦਾ ਇੱਕ ਹੋਰ ਪੱਖ ਵੀ ਹੈ ਅਤੇ ਉਹ ਕਦੇ-ਕਦੇ ਚਿੰਤਾ ਵੀ ਪੈਦਾ ਕਰਦਾ ਹੈਜਿਸ ਦੇਸ਼ ਵਿੱਚਜਿਸ ਦੀ ਸੰਸਕ੍ਰਿਤੀ ਵਿੱਚਪ੍ਰੰਪਰਾ ਵਿੱਚਸੋਚ ਵਿੱਚ ਹੁਨਰ ਨੂੰ, skill manpower ਨੂੰ ਭਗਵਾਨ ਵਿਸ਼ਵਕਰਮਾ ਦੇ ਨਾਲ ਜੋੜ ਦਿੱਤਾ ਗਿਆ ਹੋਵੇਉੱਥੇ ਸਥਿਤੀਆਂ ਕਿਵੇਂ ਬਦਲ ਗਈਆਂ। ਇੱਕ ਸਮੇਂ ਸਾਡੇ ਪਰਿਵਾਰਕ ਜੀਵਨਸਮਾਜਿਕ ਜੀਵਨਰਾਸ਼ਟਰ ਜੀਵਨ ਤੇ ਕੌਸ਼ਲ ਦਾ ਬਹੁਤ ਵੱਡਾ ਪ੍ਰਭਾਵ ਪੈਂਦਾ ਸੀਲੇਕਿਨ ਗ਼ੁਲਾਮੀ ਦੇ ਲੰਬੇ ਕਾਲਖੰਡ ਵਿੱਚ ਹੁਨਰ ਨੂੰ ਇਸ ਤਰ੍ਹਾਂ ਦਾ ਸਨਮਾਨ ਦੇਣ ਵਾਲੀ ਭਾਵਨਾ ਹੌਲੀ-ਹੌਲੀ ਖਤਮ ਹੋ ਗਈ। ਸੋਚ ਕੁਝ ਅਜਿਹੀ ਬਣ ਗਈ ਕਿ ਹੁਨਰ ਅਧਾਰਿਤ ਕੰਮਾਂ ਨੂੰ ਛੋਟਾ ਸਮਝਿਆ ਜਾਣ ਲੱਗਾ ਅਤੇ ਹੁਣ ਵੇਖੋਪੂਰੀ ਦੁਨੀਆ ਸਭ ਤੋਂ ਜ਼ਿਆਦਾ ਹੁਨਰ ਯਾਨੀ skill ’ਤੇ ਹੀ ਜ਼ੋਰ ਦੇ ਰਹੀ ਹੈ। ਭਗਵਾਨ ਵਿਸ਼ਵਕਰਮਾ ਦੀ ਪੂਜਾ ਵੀ ਸਿਰਫ ਰਸਮੀ ਤੌਰ ਤੇ ਹੀ ਪੂਰੀ ਨਹੀਂ ਹੁੰਦੀਸਾਨੂੰ ਹੁਨਰ ਨੂੰ ਸਨਮਾਨ ਦੇਣਾ ਹੋਵੇਗਾ। ਹੁਨਰਮੰਦ ਲੋਕਾਂ ਦੇ ਲਈ ਮਿਹਨਤ ਕਰਨੀ ਹੋਵੇਗੀ। ਹੁਨਰਮੰਦ ਹੋਣ ਦਾ ਮਾਣ ਹੋਣਾ ਚਾਹੀਦਾ ਹੈ। ਜਦੋਂ ਅਸੀਂ ਕੁਝ ਨਾ ਕੁਝ ਨਵਾਂ ਕਰੀਏਕੁਝ Innovate ਕਰੀਏਕੁਝ ਅਜਿਹੀ ਰਚਨਾ ਕਰੀਏਜਿਸ ਨਾਲ ਸਮਾਜ ਦਾ ਹਿਤ ਹੋਵੇਲੋਕਾਂ ਦਾ ਜੀਵਨ ਅਸਾਨ ਬਣੇ ਤਾਂ ਸਾਡੀ ਵਿਸ਼ਵਕਰਮਾ ਪੂਜਾ ਸਾਰਥਕ ਹੋਵੇਗੀ। ਅੱਜ ਦੁਨੀਆ ਵਿੱਚ skilled ਲੋਕਾਂ ਦੇ ਲਈ ਮੌਕਿਆਂ ਦੀ ਕਮੀ ਨਹੀਂ ਹੈ। ਤਰੱਕੀ ਦੇ ਕਿੰਨੇ ਸਾਰੇ ਰਾਹ ਅੱਜ skills ਨਾਲ ਤਿਆਰ ਹੋ ਰਹੇ ਹਨ ਤਾਂ ਆਓ ਇਸ ਵਾਰੀ ਅਸੀਂ ਭਗਵਾਨ ਵਿਸ਼ਵਕਰਮਾ ਦੀ ਪੂਜਾ ਤੇ ਆਸਥਾ ਦੇ ਨਾਲ-ਨਾਲ ਉਨ੍ਹਾਂ ਦੇ ਸੰਦੇਸ਼ ਨੂੰ ਵੀ ਅਪਨਾਉਣ ਦਾ ਸੰਕਲਪ ਕਰੀਏ। ਸਾਡੀ ਪੂਜਾ ਦਾ ਭਾਵ ਇਹੀ ਹੋਣਾ ਚਾਹੀਦਾ ਹੈ ਕਿ ਅਸੀਂ skill ਦੇ ਮਹੱਤਵ ਨੂੰ ਸਮਝਾਂਗੇ ਅਤੇ skilled ਲੋਕਾਂ ਨੂੰਭਾਵੇਂ ਉਹ ਕੋਈ ਵੀ ਕੰਮ ਕਰਦਾ ਹੋਵੇਉਨ੍ਹਾਂ ਨੂੰ ਪੂਰਾ ਸਨਮਾਨ ਵੀ ਦਿਆਂਗੇ।

ਮੇਰੇ ਪਿਆਰੇ ਦੇਸ਼ਵਾਸੀਓਇਹ ਸਮਾਂ ਆਜ਼ਾਦੀ ਦੇ 75ਵੇਂ ਸਾਲ ਦਾ ਹੈ। ਇਸ ਸਾਲ ਤਾਂ ਅਸੀਂ ਹਰ ਦਿਨ ਨਵੇਂ ਸੰਕਲਪ ਲੈਣੇ ਹਨਨਵਾਂ ਸੋਚਣਾ ਹੈ ਅਤੇ ਕੁਝ ਨਵਾਂ ਕਰਨ ਦਾ ਆਪਣਾ ਜਜ਼ਬਾ ਵਧਾਉਣਾ ਹੈ। ਸਾਡਾ ਭਾਰਤ ਹੁਣ ਆਜ਼ਾਦੀ ਦੇ 100 ਸਾਲ ਪੂਰੇ ਕਰੇਗਾ। ਉਦੋਂ ਸਾਡੇ ਸੰਕਲਪ ਹੀ ਉਸ ਦੀ ਸਫਲਤਾ ਦੀ ਬੁਨਿਆਦ ਵਿੱਚ ਨਜ਼ਰ ਆਉਣਗੇ। ਇਸ ਲਈ ਅਸੀਂ ਇਹ ਮੌਕਾ ਜਾਣ ਨਹੀਂ ਦੇਣਾ। ਅਸੀਂ ਇਸ ਵਿੱਚ ਆਪਣਾ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਦੇਣਾ ਹੈ ਅਤੇ ਇਨ੍ਹਾਂ ਕੋਸ਼ਿਸ਼ਾਂ ਦੇ ਵਿਚਕਾਰ ਅਸੀਂ ਇੱਕ ਗੱਲ ਹੋਰ ਯਾਦ ਰੱਖਣੀ ਹੈ ਦਵਾਈ ਵੀ ਕੜ੍ਹਾਈ ਵੀ। ਦੇਸ਼ ਵਿੱਚ 62 ਕਰੋੜ ਤੋਂ ਜ਼ਿਆਦਾ vaccine ਦੀ dose ਦਿੱਤੀ ਜਾ ਚੁੱਕੀ ਹੈਲੇਕਿਨ ਫਿਰ ਵੀ ਅਸੀਂ ਸਾਵਧਾਨੀ ਰੱਖਣੀ ਹੈਸਤਰਕ ਰਹਿਣਾ ਹੈ ਅਤੇ ਹਾਂ ਹਮੇਸ਼ਾ ਦੀ ਤਰ੍ਹਾਂ ਜਦੋਂ ਵੀ ਕੁਝ ਨਵਾਂ ਕਰੋਨਵਾਂ ਸੋਚੋ ਤਾਂ ਉਸ ਵਿੱਚ ਮੈਨੂੰ ਵੀ ਜ਼ਰੂਰ ਸ਼ਾਮਲ ਕਰਨਾ। ਮੈਨੂੰ ਤੁਹਾਡੀਆਂ ਚਿੱਠੀਆਂ ਅਤੇ messages ਦਾ ਇੰਤਜ਼ਾਰ ਰਹੇਗਾ। ਇਸੇ ਕਾਮਨਾ ਦੇ ਨਾਲ ਤੁਹਾਨੂੰ ਆਉਣ ਵਾਲੇ ਪੁਰਬਾਂ ਦੀਆਂ ਇੱਕ ਵਾਰ ਫਿਰ ਢੇਰਾਂ ਵਧਾਈਆਂ। ਬਹੁਤ-ਬਹੁਤ ਧੰਨਵਾਦ।

ਨਮਸਕਾਰ!

 

 

 *** ***

 

ਡੀਐੱਸ/ਐੱਸਐੱਚ/ਆਰਐੱਸਬੀ/ਵੀਕੇ


(Release ID: 1750115) Visitor Counter : 301