ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਖੋਜਕਰਤਾਵਾਂ ਨੇ ਸਾਡੇ ਨੇੜਲੇ ਬ੍ਰਹਿਮੰਡ ਵਿੱਚ ਆਪਸ ਵਿੱਚ ਅਭੇਦ ਹੋ ਰਹੇ ਤਿੰਨ ਮਹਾਂਵਿਸ਼ਾਲ ਬਲੈਕ ਹੋਲਸ ਦਾ ਪਤਾ ਲਗਾਇਆ
Posted On:
27 AUG 2021 9:28AM by PIB Chandigarh
ਭਾਰਤੀ ਖੋਜਕਰਤਾਵਾਂ ਨੇ ਤਿੰਨ ਆਕਾਸ਼ਗੰਗਾਵਾਂ ਦੇ ਤਿੰਨ ਸੁਪਰ-ਵਿਸ਼ਾਲ ਬਲੈਕ ਹੋਲਸ ਦੀ ਖੋਜ ਕੀਤੀ ਹੈ, ਜੋ ਇੱਕਠੇ ਹੋ ਕੇ ਇੱਕ ਟ੍ਰਿਪਲ ਐਕਟਿਵ ਗਲੈਕਟਿਕ ਨਿਊਕਲੀਅਸ ਬਣਾਉਂਦੇ ਹਨ, -ਇੱਕ ਨਵੀਂ ਖੋਜ ਕੀਤੀ ਗਈ ਗਲੈਕਸੀ ਦੇ ਕੇਂਦਰ ਵਿੱਚ ਇੱਕ ਸੰਖੇਪ ਖੇਤਰ ਜਿਸ ਵਿੱਚ ਬਹੁਤ ਜ਼ਿਆਦਾ ਸਧਾਰਣ ਤੋਂ ਵੱਧਰੌਸ਼ਨੀ ਹੁੰਦੀ ਹੈ। ਸਾਡੇ ਨੇੜਲੇ ਬ੍ਰਹਿਮੰਡ ਵਿੱਚ ਇਹ ਦੁਰਲੱਭ ਘਟਨਾ ਦਰਸਾਉਂਦੀ ਹੈ ਕਿ ਛੋਟੇ ਅਭੇਦ ਸਮੂਹ ਬਹੁਤ ਸਾਰੇ ਇਕੱਠੇ ਹੋਣ ਵਾਲੇ ਸੁਪਰ-ਮੈਸਿਵ ਬਲੈਕ ਹੋਲਸ ਦਾ ਪਤਾ ਲਗਾਉਣ ਲਈ ਆਦਰਸ਼ ਪ੍ਰਯੋਗਸ਼ਾਲਾਵਾਂ ਹਨ ਅਤੇ ਅਜਿਹੀਆਂ ਦੁਰਲੱਭ ਘਟਨਾਵਾਂ ਦਾ ਪਤਾ ਲਗਾਉਣ ਦੀ ਸੰਭਾਵਨਾ ਨੂੰ ਵਧਾਉਂਦੇ ਹਨ। ਸੁਪਰ-ਮੈਸਿਵ ਬਲੈਕ ਹੋਲਸ ਦਾ ਪਤਾ ਲਗਾਉਣਾ ਕਠਿਨ ਹੈ ਕਿਉਂਕਿ ਉਹ ਕੋਈ ਰੌਸ਼ਨੀ ਨਹੀਂ ਛੱਡਦੇ। ਪਰ ਉਹ ਆਪਣੇ ਆਲੇ ਦੁਆਲੇ ਨਾਲ ਤਾਲਮੇਲ ਕਰਕੇ ਆਪਣੀ ਮੌਜੂਦਗੀ ਪ੍ਰਗਟ ਕਰ ਸਕਦੇ ਹਨ। ਜਦੋਂ ਆਲੇ ਦੁਆਲੇ ਦੀ ਧੂੜ ਅਤੇ ਗੈਸ ਇੱਕ ਸੁਪਰ-ਮੈਸਿਵ ਬਲੈਕ ਹੋਲ ਉੱਤੇ ਡਿੱਗਦੇ ਹਨ, ਕੁਝ ਪੁੰਜ ਬਲੈਕ ਹੋਲ ਦੁਆਰਾ ਨਿਗਲ ਲਿਆ ਜਾਂਦਾ ਹੈ, ਪਰ ਇਸ ਵਿੱਚੋਂ ਕੁਝ ਊਰਜਾ ਵਿੱਚ ਬਦਲ ਜਾਂਦਾ ਹੈ ਅਤੇ ਉਸਦਾ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਦੇ ਰੂਪ ਵਿੱਚ ਨਿਕਾਸ ਹੁੰਦਾ ਹੈ ਜਿਸ ਨਾਲ ਬਲੈਕ ਹੋਲ ਬਹੁਤ ਚਮਕਦਾਰ ਦਿਖਾਈ ਦਿੰਦਾ ਹੈ। ਉਨ੍ਹਾਂ ਨੂੰ ਐਕਟਿਵ ਗਲੈਕਟਿਕ ਨਿਊਕਲੀਅਸ (ਏਜੀਐੱਨ) ਕਿਹਾ ਜਾਂਦਾ ਹੈ ਅਤੇ ਉਹ ਆਇਓਨਾਈਜ਼ਡ ਕਣਾਂ ਅਤੇ ਊਰਜਾ ਦੀ ਵੱਡੀ ਮਾਤਰਾ ਨੂੰ ਆਕਾਸ਼ਗੰਗਾ ਅਤੇ ਇਸ ਦੇ ਵਾਤਾਵਰਣ ਵਿੱਚ ਛੱਡਦੇ ਹਨ। ਇਹ ਦੋਵੇਂ ਆਖਰਕਾਰ ਗਲੈਕਸੀ ਦੇ ਆਲੇ ਦੁਆਲੇ ਦੇ ਮਾਧਿਅਮ ਦੇ ਵਾਧੇ ਅਤੇ ਅੰਤ ਵਿੱਚ ਗਲੈਕਸੀ ਦੇ ਆਪਣੇ ਆਪ ਵਿਕਾਸ ਵਿੱਚ ਯੋਗਦਾਨ ਪਾਉਂਦੇ ਹਨ।
ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜ਼ਿਕਸ ਦੇ ਖੋਜਕਰਤਾਵਾਂ ਦੀ ਇੱਕ ਟੀਮ ਜਿਸ ਵਿੱਚ ਜਯੋਤੀ ਯਾਦਵ, ਮੌਸਮੀ ਦਾਸ ਅਤੇ ਸੁਧਾਂਸ਼ੂ ਬਾਰਵੇ ਸ਼ਾਮਲ ਹਨ, ਨੇ ਕਾਲਜ ਡੀ ਫਰਾਂਸ, ਚੇਅਰ ਗਲੈਕਸੀਜ਼ ਐਟ ਕੌਸਮੋਲੋਜੀ, ਪੈਰਿਸ ਦੇ ਫ੍ਰੈਂਕੋਇਜ਼ ਕੰਬੇਸ ਦੇ ਨਾਲ ਇੱਕ ਜਾਣੀ-ਪਛਾਣੀ ਗਲੈਕਸੀ ਜੋੜੀ NGC7733 ਅਤੇ NGC7734 ਦਾ ਅਧਿਐਨ ਕਰਦੇ ਹੋਏ, NGC7734 ਦੇ ਕੇਂਦਰ ਤੋਂ ਅਸਾਧਾਰਨ ਨਿਕਾਸ ਅਤੇ NGC7733 ਦੀ ਉੱਤਰੀ ਬਾਜ਼ੂ ਦੇ ਨਾਲ ਇੱਕ ਵੱਡੇ ਚਮਕਦਾਰ ਝੁੰਡ (clump) ਦਾ ਪਤਾ ਲਗਾਇਆ। ਉਨ੍ਹਾਂ ਦੀ ਜਾਂਚ ਤੋਂ ਪਤਾ ਲਗਦਾ ਹੈ ਕਿ ਇਹ ਝੁੰਡ ਗਲੈਕਸੀ NGC7733 ਦੇ ਮੁਕਾਬਲੇ ਇੱਕ ਵੱਖਰੇ ਵੇਗ ਨਾਲ ਅੱਗੇ ਵਧ ਰਿਹਾ ਹੈ। ਵਿਗਿਆਨਕਾਂ ਦਾ ਮਤਲਬ ਸੀ ਕਿ ਇਹ ਝੁੰਡ NGC7733 ਦਾ ਹਿੱਸਾ ਨਹੀਂ ਸੀ; ਇਸ ਦੀ ਬਜਾਏ, ਇਹ ਬਾਂਹ ਦੇ ਪਿੱਛੇ ਇੱਕ ਛੋਟੀ ਜਿਹੀ ਵੱਖਰੀ ਆਕਾਸ਼ਗੰਗਾ ਸੀ। ਉਨ੍ਹਾਂ ਨੇ ਇਸ ਗਲੈਕਸੀ ਦਾ ਨਾਂ NGC7733N ਰੱਖਿਆ।
ਖਗੋਲ ਵਿਗਿਆਨ ਅਤੇ ਖਗੋਲ -ਭੌਤਿਕ ਵਿਗਿਆਨ ਰਸਾਲੇ ਵਿੱਚ ਇੱਕ ਪੱਤਰ ਦੇ ਰੂਪ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ, ਪਹਿਲੀ ਭਾਰਤੀ ਪੁਲਾੜ ਓਬਜ਼ਰਵੇਟਰੀ ਐਸਟ੍ਰੋਸੈਟ (ASTROSAT) ‘ਤੇ ਲਗੇ ਅਲਟਰਾ-ਵਾਇਲਟ ਇਮੇਜਿੰਗ ਟੈਲੀਸਕੋਪ (ਯੂਵੀਆਈਟੀ), ਯੂਰਪੀਅਨ ਇੰਟੈਗਰਲ ਫੀਲਡ ਔਪਟੀਕਲ ਟੈਲੀਸਕੋਪ ਜਿਸ ਨੂੰ MUSE ਵੀ ਕਿਹਾ ਜਾਂਦਾ ਹੈ, ਅਤੇ ਚਿਲੀ ਵਿੱਚ ਬਹੁਤ ਵੱਡੇ ਟੈਲੀਸਕੋਪ (VLT) ‘ਤੇ ਸਥਾਪਤ ਕੀਤਾ ਗਿਆ ਹੈ, ਤੋਂ ਮਿਲੇ ਡਾਟਾ ਅਤੇ ਦੱਖਣੀ ਅਫਰੀਕਾ ਵਿੱਚ ਔਪਟੀਕਲ ਟੈਲੀਸਕੋਪ (ਆਈਆਰਐੱਸਐੱਫ) ਤੋਂ ਪ੍ਰਾਪਤ ਇਨਫਰਾਰੈੱਡ ਚਿੱਤਰਾਂ ਦਾ ਉਪਯੋਗ ਕੀਤਾ ਗਿਆ ਹੈ।
ਅਲਟਰਾਵਾਇਲਟ-ਯੂਵੀ ਅਤੇ ਐੱਚ-ਅਲਫ਼ਾ ਤਸਵੀਰਾਂ ਨੇ ਤਾਰਿਆਂ ਦੇ ਗਠਨ ਦੇ ਨਾਲ-ਨਾਲ ਟਾਈਡਲ ਟੇਲਜ਼ ਦਾ ਖੁਲਾਸਾ ਕਰਕੇ ਤੀਜੀ ਆਕਾਸ਼ਗੰਗਾ ਦੀ ਮੌਜੂਦਗੀ ਦਾ ਸਮਰਥਨ ਕੀਤਾ, ਜੋ ਕਿ ਵੱਡੀ ਗਲੈਕਸੀ ਦੇ ਨਾਲ ਐੱਨਜੀਸੀ7733ਐੱਨ ਦੇ ਰਲੇਵੇਂ ਤੋਂ ਬਣ ਸਕਦੀ ਸੀ। ਹਰੇਕ ਆਕਾਸ਼ਗੰਗਾ ਆਪਣੇ ਨਿਊਕਲੀਅਸ ਵਿੱਚ ਇੱਕ ਐਕਟਿਵ ਸੁਪਰਮੈਸਿਵ ਬਲੈਕ ਹੋਲ ਦੀ ਮੇਜ਼ਬਾਨੀ ਕਰਦੀ ਹੈ ਅਤੇ ਇਸ ਲਈ ਇੱਕ ਬਹੁਤ ਹੀ ਦੁਰਲੱਭ ਟ੍ਰਿਪਲ ਏਜੀਐੱਨ ਸਿਸਟਮ ਬਣਾਉਂਦੀ ਹੈ।
ਖੋਜਕਰਤਾਵਾਂ ਦੇ ਅਨੁਸਾਰ, ਗਲੈਕਸੀ ਵਿਕਾਸ ਨੂੰ ਪ੍ਰਭਾਵਤ ਕਰਨ ਵਾਲਾ ਇੱਕ ਪ੍ਰਮੁੱਖ ਕਾਰਕ ਗਲੈਕਸੀਆਂ ਦੀਆਂ ਇੰਟਰੈਕਸ਼ਨਾਂ ਹੈ, ਜੋ ਉਦੋਂ ਵਾਪਰਦਾ ਹੈ ਜਦੋਂ ਗਲੈਕਸੀਆਂ ਇੱਕ ਦੂਜੇ ਦੇ ਨੇੜੇ ਆਉਂਦੀਆਂ ਹਨ ਅਤੇ ਇੱਕ ਦੂਜੇ ‘ਤੇ ਬਹੁਤ ਜ਼ਿਆਦਾ ਗਰੈਵੀਟੇਸ਼ਨਲ ਬਲ ਲਗਾਉਂਦੀਆਂ ਹਨ। ਅਜਿਹੀਆਂ ਗਲੈਕਸੀ ਪਰਸਪਰ ਕ੍ਰਿਆਵਾਂ ਦੇ ਦੌਰਾਨ, ਸੰਬੰਧਤ ਮਹਾਂਵਿਸ਼ਾਲ ਬਲੈਕ ਹੋਲ ਇੱਕ ਦੂਜੇ ਦੇ ਨੇੜੇ ਜਾ ਸਕਦੇ ਹਨ। ਦੋਹਰੇ ਬਲੈਕ ਹੋਲ ਆਪਣੇ ਆਲੇ ਦੁਆਲੇ ਤੋਂ ਗੈਸ ਦੀ ਖਪਤ ਸ਼ੁਰੂ ਕਰਦੇ ਹਨ ਅਤੇ ਦੋਹਰੀ ਏਜੀਐੱਨ ਬਣ ਜਾਂਦੇ ਹਨ।
ਇੰਡੀਅਨ ਇੰਸਟੀਚਿਊਟ ਆਫ਼ ਐਸਟ੍ਰੋਫਿਜ਼ਿਕਸ (ਆਈਆਈਏ) ਦੀ ਟੀਮ ਇਨ੍ਹਾਂ ਘਟਨਾਵਾਂ ਦੇ ਕ੍ਰਮ ਦੀ ਵਿਆਖਿਆ ਕਰਦੀ ਹੈ ਅਤੇ ਦੱਸਦੀ ਹੈ ਕਿ ਜੇ ਦੋ ਗਲੈਕਸੀਆਂ ਆਪਸ ਵਿੱਚ ਟਕਰਾਉਂਦੀਆਂ ਹਨ, ਤਾਂ ਉਨ੍ਹਾਂ ਦੇ ਬਲੈਕਹੋਲ ਵੀ ਉਨ੍ਹਾਂ ਦੀ ਗਤੀਸ਼ੀਲ ਊਰਜਾ ਨੂੰ ਆਲੇ ਦੁਆਲੇ ਦੀ ਗੈਸ ਵਿੱਚ ਤਬਦੀਲ ਕਰਕੇ ਨੇੜੇ ਆ ਜਾਣਗੇ। ਬਲੈਕਹੋਲਸ ਦੇ ਵਿਚਕਾਰ ਦੀ ਦੂਰੀ ਸਮੇਂ ਦੇ ਨਾਲ ਘੱਟਦੀ ਜਾਂਦੀ ਹੈ ਜਦੋਂ ਤੱਕ ਉਨ੍ਹਾਂ ਦੇ ਵਿਚਕਾਰ ਦੀ ਦੂਰੀ ਇੱਕ ਪਾਰਸੇਕ (3.26 ਪ੍ਰਕਾਸ਼ ਸਾਲ) ਦੇ ਦੁਆਲੇ ਨਹੀਂ ਹੁੰਦੀ। ਇਸ ਤੋਂ ਬਾਅਦ ਦੋ ਬਲੈਕ ਹੋਲ ਹੁਣ ਆਪਣੀ ਗਤੀਸ਼ੀਲ ਊਰਜਾ ਦਾ ਬਹੁਤ ਜ਼ਿਆਦਾ ਖਰਚ ਕਰਨ ਦੇ ਯੋਗ ਨਹੀਂ ਹੁੰਦੇ ਤਾਂ ਕਿ ਉਹ ਹੋਰ ਨੇੜੇ ਆ ਸਕਣ ਅਤੇ ਇੱਕ ਦੂਜੇ ਵਿੱਚ ਅਭੇਦ ਹੋ ਸਕਣ। ਇਸਨੂੰ ਅੰਤਿਮ ਪਾਰਸੇਕ ਸਮੱਸਿਆ ਵਜੋਂ ਜਾਣਿਆ ਜਾਂਦਾ ਹੈ। ਤੀਜੇ ਬਲੈਕ ਹੋਲ ਦੀ ਮੌਜੂਦਗੀ ਇਸ ਸਮੱਸਿਆ ਨੂੰ ਹੱਲ ਕਰ ਸਕਦੀ ਹੈ। ਆਪਸ ਵਿੱਚ ਵਿਲੀਨ ਹੋ ਰਹੇ ਦੋਹਰੇ ਬਲੈਕਹੋਲ ਆਪਣੀ ਊਰਜਾ ਨੂੰ ਤੀਜੇ ਬਲੈਕਹੋਲ ਵਿੱਚ ਤਬਦੀਲ ਕਰ ਸਕਦੇ ਹਨ ਅਤੇ ਇੱਕ ਦੂਜੇ ਨਾਲ ਅਭੇਦ ਹੋ ਸਕਦੇ ਹਨ।
ਅਤੀਤ ਵਿੱਚ ਬਹੁਤ ਸਾਰੇ ਏਜੀਐੱਨ ਜੋੜਿਆਂ ਦਾ ਪਤਾ ਲਗਾਇਆ ਗਿਆ ਹੈ, ਪਰ ਟ੍ਰਿਪਲ ਏਜੀਐੱਨ ਬਹੁਤ ਘੱਟ ਹੁੰਦੇ ਹਨ, ਅਤੇ ਐਕਸ-ਰੇ ਨਿਰੀਖਣਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਸਿਰਫ ਮੁੱਠੀ ਭਰ ਦਾ ਪਤਾ ਲਗਾਇਆ ਗਿਆ ਹੈ। ਹਾਲਾਂਕਿ, ਆਈਆਈਏ ਟੀਮ ਨੂੰ ਉਮੀਦ ਹੈ ਕਿ ਅਜਿਹੀਆਂ ਟ੍ਰਿਪਲ ਏਜੀਐੱਨ ਪ੍ਰਣਾਲੀਆਂ ਗਲੈਕਸੀਆਂ ਦੇ ਛੋਟੇ ਅਭੇਦ ਸਮੂਹਾਂ ਵਿੱਚ ਵਧੇਰੇ ਆਮ ਹੋਣਗੀਆਂ। ਭਾਵੇਂ ਇਹ ਅਧਿਐਨ ਸਿਰਫ ਇੱਕ ਪ੍ਰਣਾਲੀ 'ਤੇ ਕੇਂਦ੍ਰਿਤ ਹੈ, ਨਤੀਜੇ ਸੁਝਾਉਂਦੇ ਹਨ ਕਿ ਛੋਟੇ ਅਭੇਦ ਸਮੂਹ ਬਹੁਤ ਸਾਰੇ ਸੁਪਰਮੈਸਿਵ ਬਲੈਕ ਹੋਲਾਂ ਦਾ ਪਤਾ ਲਗਾਉਣ ਲਈ ਆਦਰਸ਼ ਪ੍ਰਯੋਗਸ਼ਾਲਾਵਾਂ ਹਨ।
ਜਰਨਲ ਹਵਾਲਾ: ਖਗੋਲ ਵਿਗਿਆਨ ਅਤੇ ਖਗੋਲ -ਭੌਤਿਕ ਵਿਗਿਆਨ, ਭਾਗ 651, ਆਈਡੀ.ਐੱਲ9, 6 ਪੀਪੀ।
(https://www.aanda.org/articles/aa/full_html/2021/07/aa41210-21/aa41210-21.html)
ਪ੍ਰਕਾਸ਼ਨ ਲਿੰਕ:
https://www.aanda.org/articles/aa/full_html/2021/07/aa41210-21/aa41210-21.html
ਵਧੇਰੇ ਜਾਣਕਾਰੀ ਲਈ, ਜਯੋਤੀ ਯਾਦਵ (jyoti@iiap.res.in) ਨਾਲ ਸੰਪਰਕ ਕੀਤਾ ਜਾ ਸਕਦਾ ਹੈ।
*********
ਐੱਸਐੱਨਸੀ/ਪੀਕੇ/ਆਰਆਰ
(Release ID: 1749768)
Visitor Counter : 287