ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਿਯਾਨੰਦ ਰਾਏ ਨੇ (UNESCAP) ਦੇ ਆਫਤਾਂ, ਜਲਵਾਯੂ ਅਤੇ ਸਿਹਤ ਨਾਲ ਸੰਬੰਧਤ ਮੰਤਰੀ ਪੈਨਲ ਦੀ ਖੇਤਰੀ ਪਰਿਚਰਚਾ ’ਚ ਵੀਡੀਓ ਕ੍ਰਾਂਫੈਂਸਿੰਗ ਦੇ ਜਰਿਏ ਭਾਗ ਲਿਆ


ਸ਼੍ਰੀ ਨਿਤਿਯਾਨੰਦ ਰਾਏ ਨੇ ਕਿਹਾ ਭਾਰਤ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰੇਂਦਰ ਮੋਦੀ ਜੀ ਹਮੇਸ਼ਾ ਦੁਨੀਆ ਨੂੰ ਸਹਿਯੋਗ ਅਤੇ ਦੁਨੀਆ ਨਾਲ ਸਹਿਯੋਗ ਦੇ ਭਾਵ ਨਾਲ ਕੰਮ ਕਰਦੇ ਹਨ”

ਕੋਵਿਡ-19 ਨੇ ਸਾਨੂੰ ਬੇਕਾਬੂ ਆਫਤਾਂ ਦੇ ਖਤਰੇ ਤੋਂ ਜਾਣੂ ਕਰਾਇਆ ਹੈ, ਇਸਨੇ ਇਹ ਵਿਖਾ ਦਿੱਤਾ ਹੈ ਕਿ ਕਿਸ ਪ੍ਰਕਾਰ ਆਫਤ ਦਾ ਪ੍ਰਭਾਵ ਤੇਜੀ ਨਾਲ ਵੱਧ ਸਕਦਾ ਹੈ

ਇਸ ਸਾਲ ਮਾਰਚ ਵਿੱਚ ਆਫਤ ਪ੍ਰਤੀਰੋਧੀ ਬੁਨਿਆਦੀ ਢਾਂਚਾ ’ਤੇ ਅੰਤਰ-ਰਾਸ਼‍ਟਰੀ ਸੰ‍ਮੇਲਨ ਦੇ ਦੌਰਾਨ, ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂ‍ਦਰ ਮੋਦੀ ਜੀ ਨੇ ਇੱਕ ਅਜਿਹੇ ਸੰਸਾਰਿਕ ਈਕੋ-ਸਿਸ‍ਟਮ ਨੂੰ ਮਜ਼ਬੂਤ ਕਰਨ ਦੀ ਲੋੜ ਤੇ ਜੋਰ ਦਿੱਤਾ ਜੋ ਵਿਸ਼ਵ ਦੇ ਸਾਰੇ ਹਿੱਸਿਆ ’ਚ ਨਵਾਚਾਰ ਦਾ ਸਮਰਥਨ ਕਰਦਾ ਹੋਵੇ

ਬੀਤੇ ਛੇ ਸਾਲਾਂ ਤੋਂ ਭਾਰਤ, ਸਾਰਕ, ਬਿਮਸਟੇਕ, ਸ਼ੰਘਾਈ ਸਹਿਯੋਗ ਸੰਗਠਨ, ਇੰਡੀਅਨ ਓਸ਼ਨ ਰਿਮ ਐਸੋਸਿਏਸ਼ਨ, ਫੋਰਮ ਫਾਰ ਇੰਡੀਆ ਪੈਸਿਫਿਕ ਆਈਲੈਂਡ ਕਾਰਪੋਰੇਸ਼ਨ ਅਤੇ ਹੋਰ ਸੰਗਠਨਾਂ ਦੇ ਫ੍ਰੇਮਵਰਕ ’ਚ ਆਫਤ ਜੋਖਮ ਘੱਟ ਕਰਨ ਲਈ ਖੇਤਰੀ ਸਹਿਯੋਗ ਨੂੰ ਲਗਾਤਾਰ ਵਧਾਵਾ ਦੇ ਰਿਹਾ ਹੈ

ਕੋਵਿਡ - 19 ਨੇ ਸਾਡੀ ਦੁਨੀਆ ਦੇ ਆਪਸੀ ਸੰਬੰਧਾ ਦੇ ਸ‍ਵਰੂਪ ਨੂੰ ਉਜਾਗਰ ਕੀਤਾ ਹੈ, ਇਸ ਲਈ ਸਾਨੂੰ ਘਰੇਲੂ ਪੱਧਰ ਦੇ ਨਾਲ-ਨਾਲ ਗਲੋਬਲ ਸਿਸਟਮ ’ਚ ਵੀ ਆਫਤ ਪ੍ਰਤੀਰੋਧੀ ਵਿਵਸਥਾ ਅਪਨਾਉਣੀ ਚਾਹੀਦੀ

Posted On: 25 AUG 2021 4:14PM by PIB Chandigarh

ਕੇਂਦਰੀ ਗ੍ਰਿਹ ਰਾਜ ਮੰਤਰੀ ਸ਼੍ਰੀ ਨਿਤਿਯਾਨੰਦ ਰਾਏ ਨੇ ਅੱਜ ਸੰਯੁਕਤ ਰਾਸ਼ਟਰ ਦੇ ਏਸ਼ੀਆ ਅਤੇ ਪੇਸੇਫਿਕ ਲਈ ਆਰਥਕ ਅਤੇ ਸਾਮਾਜਕ ਕਮਿਸ਼ਨ (UNESCAP) ਦੇ ਆਫਤ, ਜਲਵਾਯੂ ਅਤੇ ਸਿਹਤ ਨਾਲ ਸਬੰਧੰਤ ਮੰਤਰੀ ਪੈਨਲ ਦੀ ਖੇਤਰੀ ਪਰਿਚਰਚਾ ਵਿੱਚ ਵੀਡੀਓ ਕਾਂਫਰੇੰਸਿਗ ਦੇ ਜਰਿਏ ਭਾਗ ਲਿਆ। ਪਰਿਚਰਚਾ ਵਿੱਚ ਆਸ‍ਟਰੇਲਿਆ, ਚੀਨ,  ਇੰਡੋਨੇਸ਼ਿਆ, ਜਾਪਾਨ, ਮਾਲਦੀਵ, ਪਾਪੁਆ ‍ਨਿਊ ਗਿਣੀ ਅਤੇ ਥਾਇਲੈਂਡ ਦੇ ਮੰਤਰੀ ਵੀ ਸ਼ਾਮਿਲ ਹੋਏ। ਆਪਣੇ ਸੰਬੋਧਨ ’ਚ ਸ਼੍ਰੀ ਨਿਤਿਯਾਨੰਦ ਰਾਏ ਨੇ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰੇਂਦਰ ਮੋਦੀ ਜੀ ਹਮੇਸ਼ਾ ਦੁਨੀਆ ਨੂੰ ਸਹਿਯੋਗ ਅਤੇ ਦੁਨੀਆ ਨਾਲ ਸਹਿਯੋਗ ਦੇ ਭਾਵ ਨਾਲ ਕੰਮ ਕਰਦੇ ਹਨ। ਸ਼੍ਰੀ ਰਾਏ ਨੇ ਕਿਹਾ ਕਿ ਅਸੀ ਸਾਰੇ ਕੋਵਿਡ-19 ਮਹਾਮਾਰੀ ਨਾਲ ਲੜ ਰਹੇ ਹਾਂ। ਇਸ ਮਹਾਮਾਰੀ ’ਚ ਗਰਮ ਖੰਡੀ ਚੱਕਰਵਾਤ, ਹੜ੍ਹ, ਅਤੇ ਸਾਰੇ ਪ੍ਰਕਾਰ ਦੀ ਕੁਦਰਤੀ ਆਫਤਾਂ ’ਚ ਲੋਕਾਂ, ਵਿਸ਼ੇਸ਼ ਰੂਪ ਤੋਂ ਸਾਡੀ ਜਨਸੰਖਿਆ ਦੇ ਗਰੀਬ ਅਤੇ ਕਮਜੋਰ ਤਬਕੇ ਦੀਆਂ ਕਠਿਨਾਈਆਂ ਅਤੇ ਪੀੜਤਾਂ ਨੂੰ ਕਈ ਗੁਣਾ ਵਧਾ ਦਿੱਤਾ ਹੈ। 


C:\Users\dell\Desktop\image0012C84.jpg

ਕੇਂਦਰੀ ਗ੍ਰਿਹ ਰਾਜ ਮੰਤਰੀ ਨੇ ਕਿਹਾ ਕਿ ਉਹ ਭਾਰਤ ਦੇ ਤਜਰਬਿਆਂ ਨਾਲ ਕੁੱਝ ਮੁੱਖ ਗੱਲਾਂ ਸਾਂਝਾ ਕਰਨਾ ਚਾਹੁੰਦੇ ਹਨ ਜੋ ਏਸ਼ਿਆ ਪ੍ਰਸ਼ਾਂਤ ਖੇਤਰ ਵਿੱਚ ਪ੍ਰਤੀਰੋਧੀ ਭਵਿੱਖ ਬਣਾਉਣ ਵਿੱਚ ਸਹਾਇਕ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ ਦੋ ਦਸ਼ਕਾਂ ਦੇ ਦੌਰਾਨ ਆਫਤ ਜੋਖਮ ਪ੍ਰਬੰਧਨ ਖੇਤਰ ਵਿੱਚ ਭਾਰਤ ਦੀਆਂ ਉਪ‍ਲੱਬਧੀਆਂ ਤੋਂ ਸੰਤੁਸ਼‍ਟ ਹੋਣ ਦੇ ਕਈ ਕਾਰਨ ਹਨ। ਸਾਨੂੰ ਜਾਣੀ-ਪਹਿਚਾਣੀ ਆਫਤਾਂ ਤੋਂ ਹੋਣ ਵਾਲੀਆਂ ਹਾਨੀਆਂ ਦੇ ਜੋਖਮ ਨੂੰ ਘੱਟ ਕਰਨ ਲਈ ਅਤੇ ਜ਼ਿਆਦਾ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾਲ ਹੀ ਸਾਨੂੰ ਅਣਪਛਾਤੇ ਅਤੇ ਅਚਾਨਕ ਆਫਤ ਜੋਖਿਮਾਂ ਨਾਲ ਨਿੱਬੜਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਕੋਵਿਡ-19 ਨੇ ਸਾਨੂੰ ਬੈਕਾਬੂ ਆਫਤਾਂ ਦੇ ਖਤਰੇ ਤੋਂ ਜਾਣੂ ਕਰਾਇਆ ਹੈ। ਇਸਨੇ ਇਹ ਵਿਖਾ ਦਿੱਤਾ ਹੈ ਕਿ ਕਿਸ ਪ੍ਰਕਾਰ ਆਫਤਾਂ ਦਾ ਪ੍ਰਭਾਵ ਤੇਜੀ ਨਾਲ ਵੱਧ ਸਕਦਾ ਹੈ। ਜਿਸ ਤਰ੍ਹਾਂ ਜਲਵਾਯੂ ’ਚ ਤਬਦੀਲੀ ਹੋ ਰਹੀ ਹੈ ਇਸਦਾ ਕਾਫ਼ੀ ਕੁਪ੍ਰਭਾਵ ਪੈ ਸਕਦਾ ਹੈ ਅਤੇ ਕੁਦਰਤ ਅਤੇ ਮਨੁੱਖ ਨੂੰ ਭਾਰੀ ਨੁਕਸਾਨ ਚੁੱਕਣਾ ਪੈ ਸਕਦਾ ਹੈ। ਸ਼੍ਰੀ ਨਿਤਿਯਾਨੰਦ ਰਾਏ ਨੇ ਕਿਹਾ ਕਿ ਵਿਸ਼ਵ ਦੀ ਇਸ ਚੁਣੋਤੀ ਵਿੱਚ ਭਾਰਤ ਹਮੇਸ਼ਾਂ ਵੈਸ਼ਵਿਕ ਸਮੁਦਾਏ ਦੇ ਨਾਲ ਮਿਲਕੇ ਆਪਣਾ ਯੋਗਦਾਨ ਦੇਣ ਲਈ ਖੜਾ ਹੈ ਅਤੇ ਅੱਗੇ ਵੀ ਖੜਾ ਰਹੇਗਾ ।   

C:\Users\dell\Desktop\image002TAPX.jpg

ਸ਼੍ਰੀ ਨਿਤਿਯਾਨੰਦ ਰਾਏ ਨੇ ਕਿਹਾ ਕਿ ਪ੍ਰਾਚੀਨਕਾਲ ਤੋਂ ਹੀ ਭਾਰਤ ਵਿੱਚ ਵਾਤਾਵਰਨ ਨੂੰ ਲੈ ਕੇ ਸੁਚੇਤਨਾ ਅਤੇ ਜਾਗਰੂਕਤਾ ਰਹੀ ਹੈ । ਰਿਗਵੇਦ ਦੀ ਇੱਕ ਰਿਚਾ ਵਿੱਚ ਕਿਹਾ ਗਿਆ ਹੈ ਕਿ ‘ਵਾਤਾਵਰਨ ਲੋਕਾਂ ਨੂੰ ਠੀਕ ਜੀਵਨ ਜੀਉਣ ਹੇਤੁ ਖੁਸ਼ੀ ਪ੍ਰਦਾਨ ਕਰਦਾ ਹੈ। ਨਦੀਆਂ ਪਾਣੀ ਪ੍ਰਦਾਨ ਕਰਦੀ ਹੈ ਅਤੇ ਸਾਨੂੰ ਸਿਹਤ, ਰਾਤ, ਸਵੇਰੇ ਅਤੇ ਵਨਸ‍ਪਤੀ ਪ੍ਰਦਾਨ ਕਰਦੀ ਹੈ। ਸੂਰਜ ਸਾਨੂੰ ਸ਼ਾਂਤ ਜੀਵਨ ਪ੍ਰਦਾਨ ਕਰਦਾ ਹੈ, ਗਾਂ ਸਾਨੂੰ ਦੁੱਧ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਨਵੰਬਰ , 2016 ਵਿੱਚ ਆਫਤਾਂ ਨਿਊਨੀਕਰਣ ’ਤੇ ਏਸ਼ੀਆਈ ਮੰਤਰੀਆਂ ਦੇ ਸਮੇਲਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂ‍ਦਰ ਮੋਦੀ ਨੇ ਆਫਤਾਂ ਜੋਖਮ ‍ਨਿਯੂਨੀਕਰਣ ’ਤੇ 10-ਬਿੰਦੂਆ ਏਜੰਡਾ ਰੇਖਾਂਕਿਤ ਕੀਤਾ ਸੀ ਜਿਸ ਵਿੱਚ ਸ‍ਥਾਈ ਵਿਕਾਸ ਦੇ ਉਦੇਸ਼ ਨੂੰ ਪ੍ਰਾਪ‍ਤ ਕਰਨ ਵਿੱਚ ਆਉਣ ਵਾਲੀ ਮਹੱਤ‍ਵਪੂਰਣ ਚੁਨੌਤੀਆਂ ਨੂੰ ਦੂਰ ਕਰਨ ਅਤੇ ਆਫਤਾਂ ਜੋਖਮ ਨਿ‍ਯੂਨੀਕਰਣ ਲਈ ਨਵੀਆਂ ਕੋਸ਼ਿਸ਼ਾਂ ਦੇ ਬਾਰੇ ਵਿੱਚ ਉਪਾਅ ਅਤੇ ਪਹੁੰਚ ਸ਼ਾਮਿਲ ਹੈ , ਜਿਸਦੇ ਨਾਲ ਅਸੀ ਸਾਰੇ ਜਾਣੂ ਹਾਂ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਕੋਲ ਹੁਣ ਆਫਤਾ ਜੋਖਮ ਪ੍ਰਬੰਧਨ ਚੱਕਰ ਦੇ ਸਾਰੇ ਪਹਿਲੂਆਂ ਦੇ ਵਿੱਤ ਪੋਸ਼ਣ ਲਈ ਪਹਿਲਾਂ ਤੋਂ ਤਿਆਰ ਤਰੀਕੇ ਉਪਲੱਬ‍ਧ ਹਨ। ਸਾਡੇ ਕੋਲ ਆਫਤਾ ਨਿਯੂਨੀਕਰਨ, ਤਿਆਰੀ, ਰਾਹਤ ਅਤੇ ਬਚਾਵ ਨਾਲ ਹੀ ਰਿਕਵਰੀ ਅਤੇ ਪੁਨਰਨਿਰਮਾਣ ਲਈ ਸਮਰਪਤ ਸੰਸਾਧਨ ਵੀ ਉਪਲੱਬ‍ਧ ਹੈ।

ਕੇਂਦਰੀ  ਗ੍ਰਿਹ ਰਾਜ ਮੰਤਰੀ ਨੇ ਕਿਹਾ ਕਿ ਸੰਸਾਰਿਕ ਪੱਧਰ ’ਤੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂ‍ਦਰ ਮੋਦੀ ਨੇ 23 ਸਿਤੰਬਰ, 2019 ਨੂੰ ਯੂ.ਐਨ. ਕ‍ਲਾਇਮੇਟ ਐਕ‍ਸ਼ਨ ਸਮਿਟ ਵਿੱਚ ਸੰਸਾਰਿਕ ਆਫਤਾ ਪ੍ਰਤੀਰੋਧੀ ਬੁਨਿਆਦੀ ਢਾਂਚੇ ਸਮੂਹ ਦੀ ਘੋਸ਼ਣਾ ਕੀਤੀ। ਇਸ ਸਾਲ ਮਾਰਚ ਵਿੱਚ ਆਫਤਾ ਪ੍ਰਤੀਰੋਧੀ ਬੁਨਿਆਦੀ ਢਾਂਚੇ ’ਤੇ ਅੰਤਰਰਾਸ਼‍ਟਰੀ ਸੰ‍ਮੇਲਨ ਦੇ ਦੌਰਾਨ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂ‍ਦਰ ਮੋਦੀ ਨੇ ਇੱਕ ਅਜਿਹੇ ਸੰਸਾਰਿਕ ਈਕੋ-ਸਿਸ‍ਟਮ ਨੂੰ ਮਜ਼ਬੂਤ ਕਰਨ ਦੀ ਜਰੂਰਤ ਦਾ ਐਲਾਨ ਕੀਤਾ ਜੋ ਵਿਸ਼ਵ ਦੇ ਸਾਰੇ ਹਿੱਸਿਆ ਵਿੱਚ ਨਵਾਚਾਰ ਦਾ ਸਮਰਥਨ ਕਰਦਾ ਹੋਵੇ ਅਤੇ ਇਸਨੂੰ ਉਨ੍ਹਾਂ ਸਥਾਨਾਂ ’ਤੇ ਲਿਆਇਆ ਅਤੇ ਲੈ ਜਾਇਆ ਜਾ ਸਕੇ ਜਿੱਥੇ ਇਸਦੀ ਸਭ ਤੋਂ ਜ਼ਿਆਦਾ ਲੋੜ ਹੋਵੇ।

ਮਾਣਯੋਗ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਇੰਫਰਾਸਟਰਕਚਰ ਦੀਰਘਾਵਧੀ ਲਈ ਤਿਆਰ ਕੀਤੇ ਜਾਂਦੇ ਹਨ ਜੇਕਰ ਅਸੀ ਇਸਨੂੰ ਆਫਤਾਂ ਪ੍ਰਤੀਰੋਧੀ ਬਣਾਈਏ ਤਾਂ ਅਸੀ ਨਾ ਕੇਵਲ ਆਫਤਾਂ ਤੋਂ ਬਚਾਂਵਾਗੇ ਸਗੋਂ ਭਾਵੀ ਪੀੜੀਆਂ ਵੀ ਆਫਤਾਂ ਤੋ ਸੁਰੱਖਿਅਤ ਰਹਿਣਗੀਆ। ਸਾਨੂੰ ਨੁਕਸਾਨ ਨੂੰ ਉਸਦੀ ਸਮਗਰਤਾ ਵਿੱਚ ਵੇਖਣਾ ਚਾਹੀਦਾ ਹੈ। ਰੁਕਾਵਟਾਂ ਦੇ ਕਾਰਨ ਛੋਟੇ ਕਾਰੋਬਾਰ ਵਿੱਚ ਨੁਕਸਾਨ ਅਤੇ ਬਚਿਆਂ ਦੀ ਰੁਕਿਆ ਹੋਇਆ ਸਿੱਖਿਆ ਕਈ ਗੁਣਾ ਜ਼ਿਆਦਾ ਹੋ ਸਕਦੀ ਹੈ। ਇਸ ਹਾਲਤ ਵਿੱਚ ਸਮੁੱਚਾ ਕ੍ਰਮ ਲਈ ਠੀਕ ਪਰਿਪੇਖ ਦੀ ਲੋੜ ਹੈ। ਕੇਂਦਰੀ ਗ੍ਰਿਹ ਰਾਜ ਮੰਤਰੀ ਨੇ ਕਿਹਾ ਕਿ ਜੇਕਰ ਅਸੀ ਆਪਣੇ ਇੰਫਰਾਸਟਕਚਰ ਨੂੰ ਆਫਤਾਂ ਪ੍ਰਤੀਰੋਧੀ ਬਣਾਉਂਦੇ ਹਾਂ ਤਾਂ ਅਸੀ ਸਿੱਧੇ ਅਤੇ ਅਸਿੱਧੇ ਦੋਵੇ ਨੁਕਸਾਨ ਨੂੰ ਘੱਟ ਕਰਾਂਗੇ ਅਤੇ ਲੱਖਾਂ ਲੋਕਾਂ ਦੀ ਰੋਜ਼ੀ ਰੋਟੀ ਸੁਰੱਖਿਅਤ ਕਰਾਂਗੇ।

ਸ਼੍ਰੀ ਨਿਤਿਯਾਨੰਦ ਰਾਏ ਨੇ ਕਿਹਾ ਕਿ ਕੋਵਿਡ-19 ਨੇ ਸਾਨੂੰ ਕਿਸ ਪ੍ਰਕਾਰ ਆਫਤਾਂ ਜੋਖਮ ਨੂੰ ਘੱਟ ਕਰਨ ਲਈ ਕੰਮ ਕੀਤਾ ਜਾਂਦਾ ਹੈ ਅਤੇ ਕੀ ਪ੍ਰੀਕ੍ਰਿਆ ਅਪਣਾਈ ਜਾਂਦੀ ਹੈ ਅਤੇ ਉਸ ਵਿੱਚ ਕੀ ਤਬਦੀਲੀ ਲਿਆਇ ਜਾਵੇ, ਇਹ ਦੱਸਿਆ ਹੈ। ਸੰਸਾਰਿਕ ਸੰਕਟ ਨੇ ਸਾਨੂੰ ਜੋ ਸਬਕ ਦਿੱਤੇ ਹਨ, ਉਸਦੇ ਕਾਰਨ ਵੱਖ-ਵੱਖ ਰਾਜਨੇਤਾਵਾਂ ਦੀ ਸਹਾਇਤਾ ਨਾਲ ਵੱਖ-ਵੱਖ ਏਜੰਸੀ ਅਤੇ ਕ੍ਰਾਸ-ਸੇਕਟੋਰਲ ਸ਼ਾਸਨ ਨਿਕਾਏ ਵੀ ਸਰਗਰਮ ਹੋਏ । ਹੁਣ, ਚੁਣੋਤੀ ਹੈ ਕਿ ਇਸ ਤੱਤਕਾਲ ਪ੍ਰਬੰਧਾਂ ਨੂੰ ਭਵਿੱਖ  ਮੁੱਖੀ , ਬਹੁ-ਆਫਤਾਂ ਜੋਖਮ ਸ਼ਾਸਨ ਪ੍ਰਣਾਲੀਆਂ ਵਿੱਚ ਸੰਸਥਾਗਤ ਬਣਾਉਂਦੇ ਹੋਏ ਰੋਕਥਾਮ ਕਰਨ ਲਈ ਬਹੁ-ਖੇਤਰੀ ਮਾਡਲ ਅਤੇ ਧੁਰੀ ਅਪਣਾਏ ਜੋ ਭਵਿੱਖ ਵਿੱਚ ਸਾਨੂੰ ਇਸਦਾ ਬਹੁਤ ਫਾਇਦਾ ਪਹੁੰਚਾਏਗਾ। ਅੱਜ ਸਾਨੂੰ ਇਸ ਕੋਸ਼ਿਸ਼ ਨੂੰ ਅਤੇ ਮਜਬੂਤੀ ਨਾਲ ਜਾਰੀ ਰੱਖਣ ਦੀ ਜ਼ਰੂਰਤ ਹੈ । ਉਨ੍ਹਾਂ ਨੇ ਕਿਹਾ ਕਿ ਭਾਰਤ ਵਲੋਂ ਕੀਤੀ ਗਈ ਪਹਿਲ ਸੰਸਾਰਿਕ ਮਹਾਮਾਰੀ ਨੂੰ ਨਿਯੰਤਰਿਤ ਕਰਨ ਲਈ ‘ਅਭੂਤਪੂਰਵ’ , ਨਿਜੀ, ਰਾਸ਼‍ਟਰੀ ਅਤੇ ਅੰਤੱਰਾਸ਼‍ਟਰੀ ਕਾਰਵਾਈ’’ ਦੇ ਸੰਬੰਧ ਵਿੱਚ ਸੰਯੁਕਤ ਰਾਸ਼‍ਟਰ ਦੇ ਜਨਰਲ ਸਕੱਤਰ ਦੇ ਐਲਾਨ ਦੇ ਸਮਾਨ ਹਨ। ਐਸਕੇਪ (ESCAP) ਅਤੇ ਯੂ.ਐਨ. ਸਿਸ‍ਟਮ ਇੱਕ ਅਜਿਹੀ ਅੰਤਰਰਾਸ਼‍ਟਰੀ ਸਿਹਤ ਨਿਗਰਾਨੀ ਵਿੱਚ ਮਹਤ‍ਵਪੂਰਣ ਭੂਮਿਕਾ ਅਦਾ ਕਰ ਸਕਦੇ ਹਨ ਜਿਸ ਵਿੱਚ ਸੰਕ੍ਰਾਮਿਕ ਬੀਮਾਰੀਆਂ ਦੀ ਲਗਾਤਾਰ ਮਾਨੀਟਰਿੰਗ ਕੀਤੀ ਜਾ ਸਕੇ ਅਤੇ ਉਨ੍ਹਾਂ ਬਾਰੇ ਵਿੱਚ ਦੇਸ਼ਾਂ ਦੇ ਨਾਲ ਜਾਣਕਾਰੀ ਸਾਂਝਾ ਕੀਤੀ ਜਾ ਸਕੇ ।

 ਕੇਂਦਰੀ ਗ੍ਰਿਹ ਰਾਜ ਮੰਤਰੀ ਨੇ ਕਿਹਾ ਕਿ ਬੀਤੇ ਛੇ ਸਾਲਾਂ ਤੋਂ ਭਾਰਤ, ਸਾਰਕ, ਬਿਮਸਟੇਕ, ਸ਼ੰਘਾਈ ਸਹਿਯੋਗ ਸੰਗਠਨ, ਇੰਡੀਅਨ ਓਸ਼ਨ ਰਿਮ ਐਸੋਸਿਏਸ਼ਨ, ਫੋਰਮ ਫਾਰ ਇੰਡੀਆ ਪੈਸਿਫਿਕ ਆਈਲੈਂਡ ਕਾਰਪੋਰੇਸ਼ਨ ਅਤੇ ਹੋਰ ਸੰਗਠਨਾਂ ਜਿਵੇਂ ਫਰੇਮਵਰਕ ਦੇ ਵਿੱਚ ਆਫਤਾ ਜੋਖਮ ਘੱਟ ਕਰਨ ਲਈ ਖੇਤਰੀ ਸਹਿਯੋਗ ਨੂੰ ਲਗਾਤਾਰ ਬੜਾਵਾ ਦੇ ਰਿਹਾ ਹੈ। ਭਾਰਤੀ ਮੌਸਮ ਵਿਭਾਗ (IMD) ਦੱਖਣ ਏਸ਼ੀਆ ਵਿੱਚ ਗਰਮ ਖੰਡੀ ਚੱਕਰਵਾਤਂ ਅਤੇ ਤੱਟਵਰਤੀ ਆਫ਼ਤਾਂ ਦੇ ਪ੍ਰਬੰਧਨ ਲਈ ਕਾਰਜਸ਼ੀਲ ਅਤੇ ਅਨੁਸੰਧਾਨ ਸਹਾਇਤਾ ਪ੍ਰਦਾਨ ਕਰਨ ਲਈ ਗਰਮ ਖੰਡੀ ਚੱਕਰਵਾਤਂ ’ਤੇ WMO/ਈਸੀਏਪੀ ਪੈਨਲ ਨੂੰ ਸਹਾਇਤਾ ਦੇਣ ਹੇਤੁ ਮੂਲ ਆਧਾਰ ਹੈ।

ਸ਼੍ਰੀ ਨਿਤਿਯਾਨੰਦ ਰਾਏ ਨੇ ਕਿਹਾ ਕਿ ਉਹ UN ESCAP ਦੀ ਏਸ਼ੀਆ- ਪ੍ਰਸ਼ਾਂਤ ਆਫਤਾਂ ਰਿਪੋਰਟ 2019 ਦਾ ਸੰਦਰਭ ਦੇਣਾ ਚਾਹਾਂਗੇ ਜਿਸ ਵਿੱਚ ਹੜ੍ਹ ਸਬੰਧੀ ਸਮੱਸਿਆਵਾਂ ਦੇ ਨਾਲ ਨੁਕਸਾਨਾਂ ਵਿੱਚ ਕਾਫ਼ੀ ਵਾਧੇ ਨੂੰ ਵਿਖਾਇਆ ਹੈ ਅਤੇ ਜਿਸਦੇ ਸਾਲ 2030 ਤੱਕ ਹੋਰ ਵੀ ਖ਼ਰਾਬ ਹੋਣ ਦੀ ਸੰਦੇਹ ਹਨ। ਇਸ ਰਿਪੋਰਟ ਦੇ ਹਿਸਾਬ ਨਾਲ ਪੂਰੇ ਏਸ਼ੀਆ ਵਿੱਚ ਗੰਭੀਰ ਜਲਵਾਯੂ ਤਬਦੀਲੀ ਦੀ ਹਾਲਤ ਵਿੱਚ  ਲੱਗਭੱਗ 50 ਬਿਲੀਅਨ ਡਾਲਰ ਪ੍ਰਤੀ ਸਾਲ ਦੇ ਨੁਕਸਾਨ ਦੇ ਨਾਲ ਭਾਰਤ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ UN ESCAP ਬਦਲਦੇ ਜਲਵਾਯੂ ਵਿੱਚ ਹੜ੍ਹ ਪ੍ਰਬੰਧਨ ਲਈ ਕੁੱਝ ਮੋਢੀ ਕਦਮ ਚੁੱਕੇ। ਸ਼੍ਰੀ ਰਾਏ ਨੇ ਅੰਤਰਰਾਸ਼ਟਰੀ ਹੜ੍ਹ ਪ੍ਰਬੰਧਨ ਲਈ ਇੱਕ ਖੇਤਰੀ ਸਹਿਯੋਗ ਵਿਵਸਥਾ ਬਣਾਉਣ ਦਾ ਅਨੁਰੋਧ ਕਰਦੇ ਹੋਏ ਕਿਹਾ ਕਿ ਇਸ ਕੋਸ਼ਿਸ਼ ਵਿੱਚ ਭਾਰਤ ਸਰਕਾਰ ਆਪਣੀ ਸੰਸਥਾਵਾਂ ਦੇ ਮਾਧਿਅਮ ਰਾਹੀ ਸਹਿਯੋਗ ਸਹਿਤ ਸਾਰੇ ਪ੍ਰਕਾਰ ਦਾ ਸਮਰਥਨ ਦੇਣ ਲਈ ਤਿਆਰ ਹਨ ।

ਕੇਂਦਰੀ ਗ੍ਰਿਹ ਰਾਜ ਮੰਤਰੀ ਨੇ ਕਿਹਾ ਕਿ ਸਮੁਦਾਇਆਂ ਅਤੇ ਕੁਦਰਤੀ ਅਵਾਸਾ ਦੀ ਸੁਰੱਖਿਆ ਦੀ ਤੱਤਕਾਲ ਲੋੜ ਅਗਲੀ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਸੰ‍ਮੇਲਨ, ਸੀ .ਓ.ਪੀ. 26 ਦਾ ਇੱਕ ਪ੍ਰਮੁੱਖ ਏਜੰਡਾ ਆਇਟਮ ਹੈ। ਅਚਾਨਕ ਪੱਧਰ ਦੀ ਹੜ੍ਹ ਦਾ ਸਮਾਧਾਨ ਲੱਭਣਾ ਜਲਵਾਯੂ ਅਨੁਕੂਲਨ ਨੂੰ ਤੇਜ ਕਰਨ ਅਤੇ ਪ੍ਰਤੀਰੋਧੀ ਉਪਰਾਲੀਆਂ ਲਈ ਜ਼ਰੂਰੀ ਹਨ। ਸਮਾਂ ਆ ਗਿਆ ਹੈ ਕਿ  UN ESCAP ਅੰਤਰਰਾਸ਼ਟਰੀ ਹੜ੍ਹ ਦੇ ਪ੍ਰਬੰਧਨ ਲਈ ਖੇਤਰੀ ਸਹਿਯੋਗ ਦੀ ਇੱਕ ਪ੍ਰਣਾਲੀ ’ਤੇ ਕੰਮ ਕਰੇ ਅਤੇ ਉਸਨੂੰ ਸਰਗਰਮ ਕਰੇ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਕਥਨ ਹੈ ਕਿ ਸਾਨੂੰ ਇੱਕ ਜੀਰੋ ਡਿਫੇਕਟ ਅਤੇ ਜੀਰੋ ਇਫ਼ੇਕਟ ਪ੍ਰਣਾਲੀ ਵੱਲ ਵੱਧਣਾ ਹੈ । ਜੀਰੋ ਡਿਫੇਕਟ ਪ੍ਰੋਡਕਸ਼ਨ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਏਗਾ । ਸਾਨੂੰ ਆਫਤਾਂ ਪ੍ਰਤੀਰੋਧੀ ਸਿਸਟਮ ਲਿਆਉਣ ਦੇ ਜ਼ਰੂਰੀ ਅਨਸਰਾਂ ਦੇ ਰੂਪ ਵਿੱਚ ਜਾਣਕਾਰੀ ਪ੍ਰਾਪਤ ਕਰਨੀ ਚਾਹੀਦੀ ਹੈ ਅਤੇ ਅਨੁਭਵ ਸਾਂਝਾ ਕਰਨਾ ਚਾਹੀਦਾ ਹੈ। ਕੋਵਿਡ-19 ਨੇ ਸਾਡੀ ਦੁਨੀਆ ਦੇ ਆਪਸ ਵਿੱਚ ਸੰਬੰਧਤਾ ਦੇ ਸ‍ਵਰੂਪ ਨੂੰ ਪ੍ਰਗਟ ਕੀਤਾ ਹੈ। ਇਸ ਲਈ ਸਾਨੂੰ ਘਰੇਲੂ ਪੱਧਰ ਦੇ ਨਾਲ - ਨਾਲ ਸੰਸਾਰਿਕ ਸਿਸਟਮ ਵਿੱਚ ਵੀ ਆਫਤਾਂ ਪ੍ਰਤੀਰੋਧੀ ਸਿਸਟਮ ਅਪਣਾਉਣਾ ਚਾਹੀਦਾ ਹੈ। ਸ਼੍ਰੀ ਨਿਤਿਯਾਨੰਦ ਰਾਏ ਨੇ ਉਮੀਦ ਜਤਾਈ ਕਿ ਇਹ ਖੇਤਰੀ ਸਹਿਯੋਗ ਮਹਾਮਾਰੀ ਸਹਿਤ ਪ੍ਰਣਾਲੀਗਤ ਅਤੇ ਮੁਸ਼ਕਲ ਆਫਤਾਂ ਦੇ ਪ੍ਰਬੰਧਨ ਦੇ ਨਵੇਂ ਮੌਕੇ ਉਪਲੱਬਧ ਕਰਾਉਣ ਵਿੱਚ ਮਦਦਗਾਰ ਹੋਵੇਗਾ ।     

 

********************

 

ਐਨਡਬ‍ਲ‍ਯੂ/ਆਰਕੇ/ਏਵਾਈ/ ਆਰਆਰ



(Release ID: 1749348) Visitor Counter : 158


Read this release in: English , Urdu , Bengali , Tamil