ਖਾਣ ਮੰਤਰਾਲਾ
ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਲਿਮਟਿਡ (ਐੱਮ ਈ ਸੀ ਐੱਲ) ਦੁਆਰਾ ਖੂਨਦਾਨ ਕੈਂਪ
ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਜਸ਼ਨਾਂ ਦਾ ਇੱਕ ਹਿੱਸਾ
Posted On:
25 AUG 2021 5:43PM by PIB Chandigarh
"ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ" ਮਨਾਉਂਦਿਆਂ ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਲਿਮਟਿਡ (ਐੱਮ ਈ ਸੀ ਐੱਲ) , ਖਾਣ ਮੰਤਰਾਲੇ ਤਹਿਤ ਇੱਕ ਮਿੰਨੀ ਰਤਨ ਸੀ ਪੀ ਐੱਸ ਈ ਨੇ ਨਾਗਪੁਰ ਦੀ ਰੋਟਰੀ ਕਲੱਬ ਨਾਲ ਮਿਲ ਕੇ ਹਾਲ ਹੀ ਵਿੱਚ ਗੁਰਕੂਲ , ਕਾਰਪੋਰੇਟ ਦਫ਼ਤਰ, ਨਾਗਪੁਰਸ ਵਿੱਚ ਇੱਕ ਯਾਦਗਾਰੀ ਗਤੀਵਿਧੀ ਖੂਨਦਾਨ ਕੈਂਪ ਦਾ ਆਯੋਜਨ ਕੀਤਾ ।
ਖੂਨਦਾਨ ਕੈਂਪ ਦਾ ਉਦਘਾਟਨ ਡਾਕਟਰ ਰੰਜੀਤ ਰਾਠ , ਚੇਅਰਮੈਨ ਕਮ ਮੈਨੇਜਿੰਗ ਡਾਇਰੈਕਟਰ ਨੇ ਐੱਮ ਈ ਸੀ ਐੱਲ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਕੀਤਾ । ਆਪਣੇ ਉਦਘਾਟਨੀ ਭਾਸ਼ਨ ਵਿੱਚ ਡਾਕਟਰ ਰਾਠ ਨੇ ਵੱਡੀ ਵਸੋਂ ਦੇ ਪਿਛੋਕੜ ਵਿੱਚ ਅਜਿਹੇ ਕੈਂਪਾਂ ਦੀ ਲੋੜ ਤੇ ਜ਼ੋਰ ਦਿੱਤਾ । ਉਹਨਾਂ ਨੇ ਸੰਤੂਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਐੱਮ ਈ ਸੀ ਐੱਲ ਗਰੀਬੀ ਰੇਖਾ ਤੋਂ ਹੇਠਲੇ ਲੋਕਾਂ ਲਈ ਸਮਾਜਿਕ ਕਲਿਆਣ ਲਈ ਕੰਮ ਕਰ ਰਹੀ ਹੈ । ਐੱਮ ਈ ਸੀ ਐੱਲ ਦੇ ਅਧਿਕਾਰੀਆਂ ਅਤੇ ਸਟਾਫ ਦਾ ਹੁੰਗਾਰਾ ਕਾਫ਼ੀ ਜਿ਼ਆਦਾ ਸੀ ਕਿਉਂਕਿ ਐੱਮ ਈ ਸੀ ਐੱਲ ਦੇ 50 ਤੋਂ ਵੱਧ ਕਰਮਚਾਰੀਆਂ ਨੇ ਕੈਂਪ ਵਿੱਚ ਖੂਨ ਦਾਨ ਕੀਤਾ । ਡਾਕਟਰ ਰਾਠ ਨੇ ਲਾਈਫਲਾਈਨ ਬਲੱਡ ਬੈਂਕ ਦੇ ਡਾਕਟਰਾਂ ਅਤੇ ਰੋਟਰੀ ਕਲੱਬ ਦੇ ਮੈਂਬਰਾਂ ਪ੍ਰਤੀ ਉਹਨਾਂ ਦੁਆਰਾ ਕੈਂਪ ਵਿੱਚ ਸਿ਼ਰਕਤ ਕਰਕੇ ਇਸ ਨੂੰ ਵੱਡੀ ਸਫਲਤਾ ਦੇਣ ਲਈ ਧੰਨਵਾਦ ਕੀਤਾ ।
*****************
ਐੱਸ ਐੱਸ / ਆਰ ਕੇ ਪੀ
(Release ID: 1749072)
Visitor Counter : 233