ਰੱਖਿਆ ਮੰਤਰਾਲਾ

ਯੂਐਸ ਇੰਡੋ-ਪੈਸਿਫ਼ਿਕ ਕਮਾਂਡ ਦੇ ਕਮਾਂਡਰ ਨੇ ਚੀਫ ਆਫ ਡਿਫੈਂਸ ਸਟਾਫ ਨਾਲ ਮੁਲਾਕਾਤ ਕੀਤੀ

Posted On: 25 AUG 2021 5:11PM by PIB Chandigarh

ਮੁੱਖ ਝਲਕੀਆਂ:

 

*ਸ਼ਾਂਤੀ ਅਤੇ ਸੁਰੱਖਿਆ ਅਤੇ ਦੁਵੱਲੇ ਰੱਖਿਆ ਸਹਿਯੋਗ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਕੀਤੀ ਗਈ

*ਐਡਮਿਰਲ ਐਕੁਲੀਨੋ ਨੇ ਤਿੰਨਾਂ ਸੇਨਾ ਮੁਖੀਆਂ ਅਤੇ ਰੱਖਿਆ ਸਕੱਤਰ ਨਾਲ ਵੀ ਮੁਲਾਕਾਤ ਕੀਤੀ 

ਚੀਫ ਆਫ਼ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਨੇ 25 ਅਗਸਤ, 2021 ਨੂੰ ਨਵੀਂ ਦਿੱਲੀ ਵਿਖੇ ਯੂਨਾਈਟਿਡ ਸਟੇਟਸ ਇੰਡੋ-ਪੈਸੀਫਿਕ ਕਮਾਂਡ (ਯੂਐਸ ਇੰਡੋਪਾਕੌਮ) ਦੇ ਕਮਾਂਡਰ ਐਡਮਿਰਲ ਜੌਨ ਸੀ ਐਕੁਲੀਨੋ ਨਾਲ ਮੀਟਿੰਗ ਕੀਤੀ। ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਅਤੇ ਦੁਵੱਲੇ ਰੱਖਿਆ ਸਹਿਯੋਗ ਨਾਲ ਜੁੜੇ ਮੁੱਦੇ ਮੀਟਿੰਗ ਦੇ ਏਜੰਡੇ ਦਾ ਹਿੱਸਾ ਸਨ। ਐਡਮਿਰਲ ਐਕੁਲੀਨੋ ਨੇ ਤਿੰਨਾਂ ਸੈਨਾ ਮੁਖੀਆਂ ਅਤੇ ਰੱਖਿਆ ਸਕੱਤਰ ਡਾਕਟਰ ਅਜੈ ਕੁਮਾਰ ਨਾਲ ਵੀ ਮੀਟਿੰਗਾਂ ਕੀਤੀਆਂ।

ਯੂਐਸ ਇੰਡੋਪੌਕੌਮ ਦੇ ਕਮਾਂਡਰ ਨੇ ਆਪਣੇ ਦੌਰੇ ਦੀ ਸ਼ੁਰੂਆਤ ਨਵੀਂ ਦਿੱਲੀ ਦੇ ਰਾਸ਼ਟਰੀ ਯੁੱਧ ਸਮਾਰਕ  'ਤੇ ਰੀਥ ਚੜਾ ਕੇ ਸ਼ਹੀਦ ਹੋਏ ਨਾਇਕਾਂ ਨੂੰ ਸ਼ਰਧਾਂਜਲੀ ਭੇਂਟ ਕਰਕੇ ਕੀਤੀ। ਉਹ 24-26 ਅਗਸਤ, 2021 ਨੂੰ ਭਾਰਤ ਦੇ ਸਰਕਾਰੀ ਦੌਰੇ 'ਤੇ ਹਨ।

--------------------- 

 ਬੀ ਬੀ /ਨੈਂਪੀ/ਡੀਕੇ/ਆਰਪੀ/ਸੈਵੀ/ਏਡੀਏ



(Release ID: 1749070) Visitor Counter : 176


Read this release in: English , Urdu , Hindi , Tamil