ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
azadi ka amrit mahotsav

ਸੀਐੱਸਆਈਆਰ-ਸੀਐੱਮਈਆਰਆਈ ਦਾ ਉਦਯੋਗ ਅਤੇ ਅਕਾਦਮਿਕਤਾ ਨੂੰ ਜੋੜਨ ਲਈ ‘ਮਾਰਕੀਟ ਦੇ ਨਾਲ ਸਹਿਯੋਗੀ ਮਾਡਲ’

Posted On: 24 AUG 2021 5:13PM by PIB Chandigarh

 ਪ੍ਰੋ. ਹਰੀਸ਼ ਹਿਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ, ਦੁਰਗਾਪੁਰ, ਨੇ ਇਹ ਵਿਚਾਰ ਸਾਂਝਾ ਕੀਤਾ ਕਿ ਭਾਰਤ ਭਵਿੱਖ ਦਾ 'ਗਲੋਬਲ ਮੈਨੂਫੈਕਚਰਿੰਗ ਪਾਵਰ ਹਾਊਸ' ਬਣਨ ਦੀ ਇੱਛਾ ਰੱਖਦਾ ਹੈ। ਭਾਰਤ ਸਰਕਾਰ ਵੀ ਇੱਕ ਮਜ਼ਬੂਤ ‘ਮੈਨੂਫੈਕਚਰਿੰਗ ਅਰਥਵਿਵਸਥਾ’ ਦੀ ਨੀਂਹ ਸਥਾਪਤ ਕਰਨ ਵਲ ਤੇਜ਼ੀ ਨਾਲ ਕਦਮ ਚੁੱਕ ਰਹੀ ਹੈ। ਭਾਰਤ ਦਾ ਟੀਚਾ 'ਜ਼ੀਰੋ-ਡਿਫੈਕਟ' ਨਿਰਮਾਣ ਅਰਥਵਿਵਸਥਾ ਬਣਨ ਦਾ ਹੈ ਜਿਥੇ ਉਤਪਾਦ ਲਈ ਤੈਅ ਮਾਪਦੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਤਰੁਟੀ ਨੂੰ ਸਵੀਕਾਰ ਨਾ ਕੀਤਾ ਜਾਏ। ਭਾਰਤੀ ਮੈਨੂਫੈਕਚਰਿੰਗ ਸੈਕਟਰ ਲਈ ਮੁੱਢਲੀ ਚੁਣੌਤੀ ਗੁਣਵੱਤਾ ਦੇ ਮਾਪਦੰਡਾਂ ਨਾਲ ਸਮਝੌਤਾ ਕੀਤੇ ਬਿਨਾਂ ਟੈਕਨੋਲੋਜੀ ਦੀ ਲਾਗਤ-ਪ੍ਰਭਾਵਸ਼ੀਲਤਾ ਨੂੰ ਵਧਾਉਣਾ ਹੈ। ਹਾਲਾਂਕਿ, ਸਸਟੇਨਡ ਇਨੋਵੇਟਿਵ ਮਾਈਂਡ-ਸੈਟ ਅਤੇ ਭਾਰਤੀ ਨਿਰਮਾਣ ਖੇਤਰ ਦੇ ਵਿਚਕਾਰ ਸੰਬੰਧ ਦੀ ਅਣਹੋਂਦ ਹੈ। ਉਦਯੋਗ ਲਈ ਨਿਰੰਤਰ ਅਤੇ ਵਧਦੀ-ਨਵੀਨਤਾ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਇਹ ਮੈਨੂਫੈਕਚਰਿੰਗ ਉਦਯੋਗ ਨੂੰ ਭਾਰਤੀ ਉਦਯੋਗ ਅਤੇ ਬਜ਼ਾਰਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਅਤੇ ਰਾਸ਼ਟਰ ਲਈ ਅਨੁਕੂਲਿਤ ਮੈਨੂਫੈਕਚਰਿੰਗ ਕਾਰਜਾਂ ਨੂੰ ਵਿਕਸਤ ਕਰਨ ਵਿੱਚ ਸਹਾਇਤਾ ਕਰੇਗਾ। ਇਹ ਦੇਖਿਆ ਗਿਆ ਹੈ ਕਿ ਵਿਰਾਸਤ ਵਿੱਚ ਪ੍ਰਾਪਤ ਪਰਿਵਾਰਕ ਕਾਰੋਬਾਰ ਆਪਣੇ ਕਾਰੋਬਾਰਾਂ ਦੇ ਵਿਸਤਾਰ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕਰ ਰਹੇ ਹਨ, ਹਾਲਾਂਕਿ, ਇੱਕ ਟੈਕਨੋਲੋਜੀ ਦੁਆਰਾ ਸੰਚਾਲਿਤ ਨਵੀਨਤਾਕਾਰੀ ਮਾਨਸਿਕਤਾ ਉਨ੍ਹਾਂ ਦੇ ਵਪਾਰਕ ਅਵਸਰਾਂ ਦੇ ਦਾਇਰੇ ਨੂੰ ਵਧਾਏਗੀ ਅਤੇ ਉਨ੍ਹਾਂ ਦੇ ਕਾਰੋਬਾਰ ਨੂੰ ਬਹੁਤ ਤੇਜ਼ੀ ਨਾਲ ਅੱਗੇ ਵਧਾਏਗੀ।

 

ਪ੍ਰੋ. ਹਰੀਸ਼ ਹਿਰਾਨੀ, ਡਾਇਰੈਕਟਰ, ਸੀਐੱਸਆਈਆਰ-ਸੀਐੱਮਈਆਰਆਈ ਨੇ ਵਰਚੁਅਲ ਪ੍ਰੋਗਰਾਮ ਵਿੱਚ ਮੁੱਖ ਭਾਸ਼ਣ ਦਿੱਤਾ।

ਵਰਚੁਅਲ ਪ੍ਰੋਗਰਾਮ ਦਾ ਉਦੇਸ਼ ਦੇਸ਼ ਦੇ ਸੂਖਮ, ਲਘੂ ਅਤੇ ਦਰਮਿਆਨੇ ਦਰਜੇ ਦੇ ਅਦਾਰਿਆਂ (ਐੱਮਐੱਸਐੱਮਈਜ਼) ਨੂੰ ਸੀਐੱਸਆਈਆਰ-ਸੀਐੱਮਈਆਰਆਈ ਦੇ ਅਤਿ ਆਧੁਨਿਕ, ਉੱਨਤ ਅਤੇ ਉੱਚ ਪੱਧਰੀ ਉਪਕਰਣਾਂ/ਸੁਵਿਧਾਵਾਂ ਦੇ ਬੁਨਿਆਦੀ ਢਾਂਚੇ ਤਕ ਪਹੁੰਚ ਪ੍ਰਦਾਨ ਕਰਕੇ ਉਨ੍ਹਾਂ ਨੂੰ ਸਸ਼ਕਤ ਕਰਨਾ ਸੀ। ਵੈਬੀਨਾਰ ਵਿੱਚ ਸੈਂਟਰਲ ਟੂਲ ਰੂਮ ਐਂਡ ਟ੍ਰੇਨਿੰਗ ਸੈਂਟਰ, ਕੋਲਕਾਤਾ, ਭੁਵਨੇਸ਼ਵਰ, ਪਟਨਾ ਅਤੇ ਗੁਹਾਟੀ, ਨਾਗਾਲੈਂਡ ਟੂਲ ਰੂਮ ਐਂਡ ਟ੍ਰੇਨਿੰਗ ਸੈਂਟਰ, ਕੋਲਕਾਤਾ, ਕਟਕ, ਰਾਂਚੀ, ਦੀਮਾਪੁਰ, ਪਟਨਾ ਦੇ ਐੱਮਐੱਸਐੱਮਈ-ਡੀਆਈਜ਼, ਜਮਸ਼ੇਦਪੁਰ, ਰਾਂਚੀ ਦੇ ਇੰਡੋ-ਡੈਨਿਸ਼ ਟੂਲ ਰੂਮ 65 ਤੋਂ ਵੱਧ ਅਧਿਕਾਰੀਆਂ,  ਉਦਯੋਗਪਤੀਆਂ ਅਤੇ ਉੱਦਮੀਆਂ ਨੇ ਹਿੱਸਾ ਲਿਆ।

 

 

 ਸੀਐੱਸਆਈਆਰ-ਸੀਐੱਮਈਆਰਆਈ ਸੀਏਐੱਮ-ਸੀਏਡੀ-ਸੀਏਈ ਸੌਫਟਵੇਅਰ (CAM-CAD-CAE Software), 3ਡੀ ਪ੍ਰਿੰਟਿੰਗ, ਹੀਟ ਟ੍ਰੀਟਮੈਂਟ ਪ੍ਰਕਿਰਿਆਵਾਂ, ਅਸਫਲਤਾ ਵਿਸ਼ਲੇਸ਼ਣ ਟੈਕਨੋਲੋਜੀਜ਼ ਅਤੇ ਵਾਟਰ ਟੈਸਟਿੰਗ ਅਤੇ ਸ਼ੁੱਧਤਾ ਦੇ ਸਮਾਧਾਨਾਂ ਸਮੇਤ ਬਹੁਤ ਸਾਰੀਆਂ ਅਤਿ ਆਧੁਨਿਕ ਅਤੇ ਕਟਿੰਗ-ਏਜ ਟੈਕਨੋਲੋਜੀ ਸੁਵਿਧਾਵਾਂ ਦਾ ਰਖਵਾਲਾ ਹੈ। CSIR-CMERI ਨੇ ਇਹ ਬੁਨਿਆਦੀ ਢਾਂਚਾ ਐੱਮਐੱਸਐੱਮਈਜ਼ ਅਤੇ ਭਵਿੱਖ ਦੇ ਚਾਹਵਾਨ ਟੈਕਨੋਕ੍ਰੇਟਸ ਲਈ ਮਾਮੂਲੀ ਕੀਮਤ ‘ਤੇ ਖੋਲ੍ਹਿਆ ਹੈ। ਇਸ ਉੱਨਤ ਬੁਨਿਆਦੀ ਢਾਂਚੇ ਤੱਕ ਪਹੁੰਚ ਦੇਸ਼ ਦੇ ਨਕਦੀ-ਸੰਕਟ ਨਾਲ ਜੂਝ ਰਹੇ ਐੱਮਐੱਸਐੱਮਈਜ਼ ਨੂੰ ਆਪਣੇ ਕਾਰੋਬਾਰਾਂ ਵਿੱਚ ਨਵੇਂ ਖੇਤਰਾਂ ਦੀ ਖੋਜ ਕਰਨ ਦਾ ਅਵਸਰ ਪ੍ਰਦਾਨ ਕਰੇਗੀ। ਸੀਐੱਸਆਈਆਰ-ਸੀਐੱਮਈਆਰਆਈ ਦੇ ਉੱਚਤਮ ਅਪਡੇਟ ਕੀਤੇ ਅਤੇ ਦਕਸ਼ ਵਿਗਿਆਨਕਾਂ/ਤਕਨੀਕੀ ਮਾਨਵ ਸ਼ਕਤੀਆਂ ਨਾਲ ਗੱਲਬਾਤ ਕਰਕੇ ਐੱਮਐੱਸਐੱਮਈਜ਼ ਅਤੇ ਭਾਰਤੀ ਅਰਥਵਿਵਸਥਾ ਦੇ ਭਵਿੱਖ ਦੇ ਵਾਹਕਾਂ ਨੂੰ ਸੀਐੱਸਆਈਆਰ-ਸੀਐੱਮਈਆਰਆਈ ਦੇ ਵਿਸ਼ਾਲ ਗਿਆਨ-ਅਧਾਰ ਬਾਰੇ ਵੀ ਜਾਣਕਾਰੀ ਮਿਲੇਗੀ। CSIR-CMERI ਵਿਖੇ ਪ੍ਰਤਿਭਾ ਦਾ ਕੇਂਦਰੀਕ੍ਰਿਤ ਪੂਲ ਐੱਮਐੱਸਐੱਮਈਜ਼ ਲਈ ਕੌਸ਼ਲ ਵਿਕਾਸ ਦੇ ਅਵਸਰ ਵੀ ਪ੍ਰਦਾਨ ਕਰ ਸਕਦਾ ਹੈ ਤਾਂ ਜੋ ਉਨ੍ਹਾਂ ਨੂੰ ਉਨ੍ਹਾਂ ਅਵਸਰਾਂ ਦੀ ਸਮਝ ਅਤੇ ਪਹੁੰਚ ਹੋਵੇ ਜੋ ਅੱਜ ਦੇ ਯੁੱਗ ਵਿੱਚ ਟੈਕਨੋਲੋਜੀ ਪ੍ਰਦਾਨ ਕਰ ਸਕਦੀ ਹੈ।

 

 ਸੀਐੱਸਆਈਆਰ-ਸੀਐੱਮਈਆਰਆਈ ਨੇ 'ਬਜ਼ਾਰਾਂ ਨਾਲ ਸਹਿਯੋਗੀ ਮਾਡਲ' ਨੂੰ ਅਪਣਾਇਆ ਹੈ ਜਿਸ ਨਾਲ ਸੰਸਥਾ ਦੀਆਂ ਨਵੀਨਤਾਕਾਰੀ ਸੰਭਾਵਨਾਵਾਂ ਨੂੰ ਐੱਮਐੱਸਐੱਮਈਜ਼ ਅਤੇ ਸਟਾਰਟ-ਅਪਸ ਨਾਲ ਸਾਂਝਾ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਵਿਕਾਸ ਪ੍ਰਕਿਰਿਆ ਦੁਆਰਾ ਉਨ੍ਹਾਂ ਨਾਲ ਸਾਂਝੇਦਾਰੀ ਕੀਤੀ ਜਾਂਦੀ ਹੈ। ਸੀਐੱਸਆਈਆਰ-ਸੀਐੱਮਈਆਰਆਈ ਦੇਸ਼ ਦੇ ਉਦਯੋਗਾਂ ਅਤੇ ਐੱਮਐੱਸਐੱਮਈਜ਼ ਦੀਆਂ ਜ਼ਰੂਰਤਾਂ ਦੇ ਅਨੁਸਾਰ 'ਨਵੀਆਂ ਮਕੈਨੀਕਲ ਪ੍ਰਣਾਲੀਆਂ ਵਿਕਸਤ ਕਰਨ' ਦੀ ਨਿਰੰਤਰ ਪ੍ਰਕਿਰਿਆ ਵਿੱਚੋਂ ਲੰਘ ਰਹੀ ਹੈ। ਹਾਲਾਂਕਿ, ਮੈਨੂਫੈਕਚਰਿੰਗ ਵਿੱਚ ਗਲੋਬਲ ਸਟੈਂਡਰਡ ਪ੍ਰਾਪਤ ਕਰਨ ਲਈ, ਇੱਕ ਏਕੀਕ੍ਰਿਤ ਮੈਨੂਫੈਕਚਰਿੰਗ ਵਾਤਾਵਰਣ ਦੀ ਲੋੜ ਹੈ ਜਿਸ ਵਿੱਚ ਉੱਨਤ ਟੈਸਟਿੰਗ ਅਤੇ ਮਾਪਣ ਸੁਵਿਧਾਵਾਂ ਦੇ ਨਾਲ-ਨਾਲ ਨਵੀਨਤਮ ਟੈਕਨੋਲੋਜੀ ਸੁਵਿਧਾਵਾਂ ਦਾ ਗਰਿੱਡ ਵੀ ਹੋਣਾ ਜ਼ਰੂਰੀ ਹੈ। ਇਹ ਮੌਜੂਦਾ ਟੈਕਨੋਲੋਜੀ ਸੁਵਿਧਾਵਾਂ ਦੇ ਨਤੀਜਿਆਂ/ਉਤਪਾਦਾਂ ਦੇ ਤੁਰੰਤ ਮੁਲਾਂਕਣ ਵਿੱਚ ਸਹਾਇਤਾ ਕਰੇਗਾ। ਇੱਕ ਏਕੀਕ੍ਰਿਤ ਮੈਨੂਫੈਕਚਰਿੰਗ ਈਕੋਲੋਜੀ ਮੈਨੂਫੈਕਚਰਿੰਗ ਉੱਤਮਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ ਕਿਉਂਕਿ ਇਹ ਸਥਾਪਤ ਮਾਪਦੰਡਾਂ ਤੋਂ ਭਟਕਣ ਨੂੰ ਕਾਫ਼ੀ ਹੱਦ ਤੱਕ ਘਟਾਏਗੀ। ਏਕੀਕ੍ਰਿਤ ਨਿਰਮਾਣ ਸੁਵਿਧਾਵਾਂ ਇੱਕ ਵਿਆਪਕ ਮੈਨੂਫੈਕਚਰਿੰਗ ਮਾਡਲ ਦੇ ਭਵਿੱਖ ਦੀਆਂ ਬੈਂਚਮਾਰਕ ਹੋਣਗੀਆਂ। 

 

 ਸੀਐੱਸਆਈਆਰ-ਸੀਐੱਮਈਆਰਆਈ ਪਹਿਲਾਂ ਹੀ ਆਪਣੀ ਸੀਐੱਨਸੀ ਬੇ (CNC Bay) ਨੂੰ ਖੋਲ੍ਹ ਚੁੱਕੀ ਹੈ ਜਿਸ ਵਿੱਚ 5 ਐਕਸਿਸ ਮਿਲਿੰਗ- ਡੀਐੱਮਜੀਐੱਮਓਆਰਆਈ-ਸੀਐੱਮਐਕਸ70ਯੂ, ਉੱਚ ਸਟੀਕਸ਼ਨ ਸੀਐੱਨਸੀ ਲੇਥ- ਸਕੌਬਲਿਨ 125ਸੀਸੀਐੱਨ, ਸੀਐੱਨਸੀ ਵਾਇਰ ਈਡੀਐੱਮ-ਚੈਮਰ ਜੀ43ਐੱਸ, ਪੀਐੱਲਸੀ ਪਾਈਪ ਬੈਂਡਿੰਗ ਮਸ਼ੀਨ ਅਤੇ ਸੀਐੱਨਸੀ ਪਲਾਜ਼ਮਾ ਕਟਿੰਗ ਮਸ਼ੀਨ ਸ਼ਾਮਲ ਹੈ। ਰਾਸ਼ਟਰ ਦੇ ਉਦਯੋਗ ਅਤੇ ਐੱਮਐੱਸਐੱਮਈ ਦੇ ਵਿਕਲਪਾਂ ਵਿੱਚ ਤਰਲ-ਬੈੱਡ ਹੀਟ ਟ੍ਰੀਟਮੈਂਟ ਸਰਵਿਸਿਜ਼, ਵਾਇਰ-ਆਰਕ ਐਡਿਟਿਵ ਮੈਨੂਫੈਕਚਰਿੰਗ ਅਤੇ 3ਡੀ ਪ੍ਰਿੰਟਿੰਗ ਸੇਵਾਵਾਂ, ਕਾਸਟਿੰਗ-ਐੱਮਆਈਐੱਮ ਅਤੇ ਫੋਰਜਿੰਗ, ਸੀਐੱਨਸੀ-ਕੋਆਰਡੀਨੇਟ ਮਾਪਣ ਵਾਲੀ ਮਸ਼ੀਨ, ਯੂਨੀਵਰਸਲ ਪ੍ਰੋਫਾਈਲ ਪ੍ਰੋਜੈਕਟਰ, ਨਾਨ-ਕੰਨਟੈਕਟ 3ਡੀ ਸਰਫੇਸ ਪ੍ਰੋਫਾਈਲਰ, ਖਿਤਿਜੀ ਲੰਬਾਈ ਮਾਪਣ ਵਾਲੀ ਮਸ਼ੀਨ, ਲੇਜ਼ਰ ਇੰਟਰਫੇਰੋਮੀਟਰ ਮਾਪਣ ਪ੍ਰਣਾਲੀ, ਵਰਤੇ ਗਏ ਲੁਬਰੀਕੇਟਿੰਗ ਤੇਲ ਵਿਸ਼ਲੇਸ਼ਣ ਸੇਵਾਵਾਂ, ਐੱਨਡੀਟੀ-ਧਾਤੂ ਅਤੇ ਵਾਈਬ੍ਰੇਸ਼ਨ ਸੇਵਾਵਾਂ, ਅਨੁਕੂਲਿਤ ਨਿਰੀਖਣ ਅਤੇ ਨਿਗਰਾਨੀ ਪ੍ਰਣਾਲੀਆਂ ਦਾ ਵਿਕਾਸ, ਇਨ-ਸਿਟੂ ਢਾਂਚਾਗਤ ਸਥਿਰਤਾ ਅਤੇ ਵਿਸ਼ਲੇਸ਼ਣ ਪ੍ਰਮਾਣੀਕਰਣ ਜਾਂਚ, ਵਿਨਾਸ਼ਕਾਰੀ ਜਾਂਚ ਅਤੇ ਪ੍ਰਮਾਣੀਕਰਣ (ਐੱਨਏਬੀਐੱਲ ਦੁਆਰਾ ਮਾਨਤਾ ਪ੍ਰਾਪਤ) ਅਤੇ  ਉੱਨਤ ਪਾਣੀ ਦੀ ਜਾਂਚ ਵਰਗੀਆਂ ਹੋਰ ਸੁਵਿਧਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਸੀਐੱਸਆਈਆਰ-ਸੀਐੱਮਈਆਰਆਈ ਨਦੀਆਂ ਦੇ ਜਲ ਸਰੋਤਾਂ ਦੀ ਸਥਿਰਤਾ ਦਾ ਮੁਲਾਂਕਣ ਕਰਨ ਲਈ ਨਦੀਆਂ ਦਾ ਹਾਈਡ੍ਰੋ-ਗ੍ਰਾਫਿਕ ਅਤੇ ਬੈਥੀਮੈਟ੍ਰਿਕ ਸਰਵੇਖਣ ਵੀ ਪ੍ਰਦਾਨ ਕਰਦਾ ਹੈ। ਫਾਰਮ ਮਸ਼ੀਨਰੀ ਟੈਸਟਿੰਗ ਸੈਂਟਰ ਵੱਖ -ਵੱਖ ਖੇਤੀਬਾੜੀ ਉਪਕਰਣਾਂ ਅਤੇ ਟੂਲਜ਼ ਲਈ ਉੱਨਤ ਟੈਸਟਿੰਗ ਸਹੂਲਤਾਂ ਪ੍ਰਦਾਨ ਕਰਦਾ ਹੈ। ਸੀਐੱਸਆਈਆਰ-ਸੀਐੱਮਈਆਰਆਈ ਕਈ ਹੋਰਨਾਂ ਤੋਂ ਇਲਾਵਾ, ਪਹਿਲਾਂ ਹੀ ਟਾਟਾ ਸਟੀਲ, ਹਿੰਦੁਸਤਾਨ ਯੂਨੀਲੀਵਰ ਲਿਮਟਿਡ, ਵੇਦਾਂਤਾ, ਡਾਲਮੀਆ, ਇਸਰੋ, ਆਈਆਈਟੀਜ਼, ਐੱਨਆਈਟੀ, ਐੱਨਟੀਪੀਸੀ, ਓਐੱਨਜੀਸੀ, ਐੱਮਐੱਸਐੱਮਈਜ਼, ਆਰਡੀਨੈਂਸ ਫੈਕਟਰੀ ਬੋਰਡਾਂ ਨਾਲ ਭਾਈਵਾਲੀ ਕਰ ਚੁੱਕਾ ਹੈ ਅਤੇ ਉਨ੍ਹਾਂ ਨੂੰ ਤਕਨੀਕੀ ਸੇਵਾਵਾਂ ਪ੍ਰਦਾਨ ਕਰ ਚੁੱਕਾ ਹੈ।

 *********

 

 

 ਐੱਸਐੱਨਸੀ/ਆਰਆਰ

 


(Release ID: 1748848) Visitor Counter : 194


Read this release in: English , Urdu , Hindi , Tamil