ਭਾਰੀ ਉਦਯੋਗ ਮੰਤਰਾਲਾ
ਸੀ ਐੱਮ ਟੀ ਆਈ ਨੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾਉਣ ਲਈ ਸਮਰੱਥ ਉਦਯੋਗ ਕੇਂਦਰਾਂ ਤੋਂ ਮਾਹਰਾਂ ਦੀ ਗੱਲਬਾਤ ਬਾਰੇ ਵੈਬੀਨਾਰ ਆਯੋਜਿਤ ਕੀਤਾ
Posted On:
24 AUG 2021 4:44PM by PIB Chandigarh
ਭਾਰੀ ਉਦਯੋਗ ਮੰਤਰਾਲੇ ਦੇ ਪਲੇਟਫਾਰਮ ਸਮਰੱਥ ਉਦਯੋਗ 4.0 ਤਹਿਤ ਸੈਂਟਰਲ ਮੈਨਫੈਕਚਰਿੰਗ ਟੈਕਨੋਲੋਜੀ ਇੰਸਟੀਚਿਊਟ (ਸੀ ਐੱਮ ਟੀ ਆਈ) ਬੰਗਲੌਰ ਨੇ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਮਨਾਉਣ ਲਈ "ਸਮਰੱਥ ਉਦਯੋਗ” ਕੇਂਦਰਾਂ ਤੋਂ ਮਾਹਰਾਂ ਦੀ ਗੱਲਬਾਤ ਬਾਰੇ ਇੱਕ ਵੈਬੀਨਾਰ ਆਯੋਜਿਤ ਕੀਤਾ । ਇਸ ਵਰਚੁਅਲ ਸੈਮੀਨਾਰ ਦਾ ਮਕਸਦ ਸਮਰੱਥ ਉਦਯੋਗ ਕੇਂਦਰਾਂ ਦੇ ਮਾਹਿਰਾਂ ਤੋਂ ਸਵਦੇਸ਼ੀ ਤਕਨਾਲੋਜੀ ਵਿਕਾਸ ਅਤੇ ਸਮਾਰਟ ਮੈਨੂਫੈਕਚਰਿੰਗ ਤੇ ਉਦਯੋਗ 4.0 ਤਹਿਤ ਸਾਂਝ ਦੇ ਤਰੀਕਿਆਂ ਬਾਰੇ ਸੁਣਨਾ ਸੀ ।
ਸੀ ਐੱਮ ਟੀ ਆਈ ਨੇ ਉਦਯੋਗ 4.0 ਨੂੰ ਅਪਨਾਉਣ ਦੀ ਕਿਰਿਆ ਦੇ ਸਮਰਥਨ ਅਤੇ ਵਧਾਉਣ ਅਤੇ ਤੇਜ਼ੀ ਨਾਲ ਵੱਧ ਰਹੀ ਭਾਰਤੀ ਮੈਨੂਫੈਕਚਰਿੰਗ ਉਦਯੋਗ ਦੁਆਰਾ ਸਮਾਰਟ ਮੈਨੂਫੈਕਚਰਿੰਗ ਅਭਿਆਸਾਂ ਲਈ ਇੱਕ ਸਾਂਝਾ ਇੰਜੀਨਿਅਰਿੰਗ ਸਹੂਲਤ ਕੇਂਦਰ ਵਜੋਂ ਸਮਾਰਟ ਮੈਨੂਫੈਕਚਰਿੰਗ ਡੈਮੋ ਅਤੇ ਡਿਵੈਲਪਮੈਂਟ ਸੈੱਲ (ਐੱਸ ਐੱਮ ਡੀ ਡੀ ਸੀ) ਸਥਾਪਿਤ ਕੀਤਾ ਹੈ । ਐੱਸ ਐੱਮ ਡੀ ਡੀ ਸੀ ਮੁੱਖ ਗਤੀਵਿਧੀ ਤਹਿਤ ਸੀ ਐੱਮ ਟੀ ਆਈ ਉਦਯੋਗ 4.0 ਨੂੰ ਲਾਗੂ ਕਰਨ ਲਈ ਟੈਕਨੀਕਲ ਜਾਣਕਾਰੀ ਅਤੇ ਭਾਰਤੀ ਟੈਕਨੀਕਲ ਭਾਈਚਾਰੇ ਨੂੰ ਇਸ ਦੇ ਫਾਇਦਿਆਂ ਬਾਰੇ ਗਿਆਨ ਦੇ ਰਹੀ ਹੈ ।
ਉਦਯੋਗ 4.0 ਚੌਥੀ ਉਦਯੋਗਿਕ ਕ੍ਰਾਂਤੀ ਦਾ ਹਵਾਲਾ ਦਿੰਦਾ ਹੈ । ਜੋ ਮੈਨੂਫੈਕਚਰਿੰਗ ਲਈ ਸਾਈਬਰ ਸਰੀਰਿਕ ਬਦਲਾਅ ਹੈ । ਉਦਯੋਗ 4.0 ਨੂੰ "ਮੈਨੂਫੈਕਚਰਿੰਗ ਤਕਨਾਲੋਜੀ, ਜਿਸ ਵਿੱਚ ਸਾਈਬਰ ਸਰੀਰਿਕ ਪ੍ਰਣਾਲੀ , ਇੰਟਰਨੈੱਟ ਆਫ ਥਿੰਗਸ , ਕਲਾਊਡ ਕੰਪਿਊਟਿੰਗ ਅਤੇ ਕੋਗਨਿਟਿਵ ਕੰਪਿਊਟਿੰਗ ਅਤੇ ਸਮਾਰਟ ਕਾਰਖਾਨੇ ਕਾਇਮ ਕਰਨਾ ਸ਼ਾਮਲ ਹੈ, ਵਿੱਚ ਡਾਟੇ ਦਾ ਅਦਾਨ ਪ੍ਰਦਾਨ ਅਤੇ ਸਵੈਚਾਲਿਤ ਦੇ ਮੌਜੂਦਾ ਰੁਝਾਨ ਦੇ ਇੱਕ ਨਾਂ ਵਜੋਂ ਪਰਿਭਾਸਿ਼ਤ ਕੀਤਾ ਗਿਆ ਹੈ ।
ਇਸ ਵੈਬੀਨਾਰ ਦਾ ਨਿਸ਼ਾਨਾ ਖੋਜ ਲੈਬਾਰਟਰੀਆਂ , ਵਿਦਵਾਨਾਂ , ਸਟਾਰਟਅੱਪਸ , ਐੱਮ ਐੱਸ ਐੱਮ ਈ ਉਦਯੋਗਾਂ , ਨਿਜੀ ਉਦਯੋਗਾਂ ਅਤੇ ਓ ਈ ਐਮਜ਼ ਵਿੱਚ ਕੰਮ ਕਰ ਰਹੇ ਪੇਸ਼ਾਵਰ ਸਨ । ਸਮਰੱਥ ਉਦਯੋਗ ਕੇਂਦਰਾਂ ਨਾਲ ਸਾਂਝ ਲਈ ਮੌਕੇ ਅਤੇ ਸਮਾਰਟ ਮੈਨੂਫੈਕਚਰਿੰਗ ਅਤੇ ਉਦਯੋਗ 4.0 ਦੇ ਘੇਰੇ ਅੰਦਰ ਵਿਕਾਸ ਗਤੀਵਿਧੀਆਂ ਅਤੇ ਸਵਦੇਸ਼ੀ ਤਕਨਾਲੋਜੀ ਦੀ ਭਵਿੱਖਤ ਦਿਸ਼ਾ ਅਤੇ ਮੌਜੂਦਾ ਸਥਿਤੀ ਬਾਰੇ ਮਾਹਰਾਂ ਦੀ ਰਾਏ ਸੈਮੀਨਾਰ ਦਾ ਮੁੱਖ ਵਿਸ਼ਾ ਸੀ ।
ਡਾਕਟਰ ਨਗਾਹ ਨੁਮਈਆ , ਡਾਇਰੈਕਟਰ ਸੀ ਐੱਮ ਟੀ , ਬੰਗਲੌਰ , ਪ੍ਰੋਫੈਸਰ ਅਮਰੇਸ਼ ਚਕਰਵਰਤੀ , ਪ੍ਰੋਫੈਸਰ ਸੀ ਪੀ ਡੀ ਐੱਮ , ਆਈ ਆਈ ਐੱਸ ਸੀ ਬੰਗਲੌਰ , ਸ਼੍ਰੀ ਦੱਤਾਤ੍ਰਿਯਾ ਨਵਲਗੂੰਡਕਰ , ਐਗਜ਼ੈਗਟਿਵ ਡਾਇਰੈਕਟਰ , ਸੀ 414 , ਪੁਨੇ , ਪ੍ਰੋਫੈਸਰ ਸੁਨੀਲ ਝਾਅ , ਪ੍ਰੋਫੈਸਰ ਆਈ ਆਈ ਟੀ ਦਿੱਲੀ , ਪ੍ਰੋਫੈਸਰ ਸੂਰਯਾ ਕੇ ਪਾਲ , ਚੇਅਰਪਰਸਨ , ਏ ਐੱਮ ਟੀ , ਆਈ ਆਈ ਟੀ ਖੜਗਪੁਰ ਅਤੇ ਸ਼੍ਰੀ ਪ੍ਰਕਾਸ਼ ਵਿਨੋਦ ਵਿਗਿਆਨ — ਐੱਫ ਅਤੇ ਸੀ ਐੱਚ , ਐੱਸ ਐੱਮ ਪੀ ਐੱਮ ਸੀ ਐੱਮ ਪੀ ਆਈ ਬੰਗਲੌਰ ਮੁੱਖ ਬੁਲਾਰੇ ਸਨ ।
ਭਾਰੀ ਉਦਯੋਗ ਮੰਤਰਾਲੇ ਦੀ ਅਗਵਾਈ ਤਹਿਤ ਸੀ ਐੱਮ ਟੀ ਆਈ ਇੱਕ ਖੋਜ ਅਤੇ ਵਿਕਾਸ ਸੰਸਥਾ ਹੈ । ਜੋ ਮੈਨੂਫੈਕਚਰਿੰਗ ਖੇਤਰ ਲਈ "ਤਕਨਾਲੋਜੀ ਹੱਲ" ਮੁਹੱਈਆ ਕਰਨ ਤੇ ਕੇਂਦਰਿਤ ਹੈ ਅਤੇ ਦੇਸ਼ ਵਿੱਚ ਤਕਨਾਲੋਜੀ ਉੱਨਤੀ ਵਿੱਚ ਸਹਾਇਤਾ ਕਰ ਰਹੀ ਹੈ । ਸੀ ਐੱਮ ਟੀ ਆਈ ਅਪਲਾਈਡ ਖੋਜ , ਡਿਜ਼ਾਈਨ ਅਤੇ ਵਿਕਾਸ (ਆਰ ਡੀ ਐੱਨ ਡੀ) , ਤਕਨਾਲੋਜੀ ਫੋਰਕਾਸਟਿੰਗ , ਅਸੀਮੀਲੇਸ਼ਨ ਅਤੇ ਭਾਰਤੀ ਉਦਯੋਗਾਂ ਨੂੰ ਮੈਨੂਫੈਕਚਰਿੰਗ ਤਕਨਾਲੋਜੀ ਦੀ ਜਾਣਕਾਰੀ ਦੇਣ ਲਈ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ ।
********************
ਡੀ ਜੇ ਐੱਨ / ਟੀ ਐੱਫ ਕੇ
(Release ID: 1748726)
Visitor Counter : 262