ਕੋਲਾ ਮੰਤਰਾਲਾ
ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਜਸ਼ਨਾਂ ਦੇ ਹਿੱਸੇ ਵਜੋਂ ਭਾਰਤ ਕੋਕਿੰਗ ਕੋਲ ਲਿਮਟਿਡ (ਬੀ ਸੀ ਸੀ ਐੱਲ) ਦੁਆਰਾ ਵਾਤਾਵਰਣ ਪਹਿਲਕਦਮੀਆਂ
Posted On:
24 AUG 2021 6:12PM by PIB Chandigarh
ਕੋਇਲਾ ਮੰਤਰਾਲੇ ਦੁਆਰਾ ਦੇਸ਼ ਭਰ ਵਿੱਚ ਕੋਇਲਾ ਖਾਣਾਂ ਦੇ ਆਸ ਪਾਸ ਹਾਲ ਹੀ ਵਿੱਚ ਲਾਂਚ ਕੌਮੀ ਪੱਧਰੀ ਵਰਿਕਸ਼ ਆਰੋਪਣ ਅਭਿਆਨ — 2021 ਦੇ ਹਿੱਸੇ ਵਜੋਂ ਕੋਲ ਇੰਡੀਆ ਲਿਮਟਿਡ ਦੀ ਸਹਾਇਕ ਇਕਾਈ ਭਾਰਤ ਕੋਕਿੰਗ ਕੋਲ ਲਿਮਟਿਡ (ਬੀ ਸੀ ਸੀ ਐੱਲ) ਨੇ ਆਪਣੇ ਵਿਹੜੇ ਵਿੱਚ ਪੌਦੇ ਲਗਾਉਣ ਲਈ ਇੱਕ ਵੱਡਾ ਪ੍ਰੋਗਰਾਮ ਵਿੱਢਿਆ ਹੈ । ਇਹ ਮੁਹਿੰਮ ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ ਜਸ਼ਨਾਂ ਦੇ ਹਿੱਸੇ ਵਜੋਂ ਆਯੋਜਿਤ ਕੀਤੀ ਗਈ ਹੈ ।
ਪ੍ਰੋਗਰਾਮ ਤਹਿਤ ਭਾਰਤ ਕੋਕਿੰਗ ਕੋਲ ਲਿਟਿਡ ਦੇ ਵੱਖ ਵੱਖ ਖੇਤਰਾਂ ਵਿੱਚ ਖਾਣਾਂ ਅਤੇ ਵਾਸ਼ਰੀਜ਼ ਵਿੱਚ 5,225 ਲੋਕਾਂ ਨੇ ਹਿੱਸਾ ਲਿਆ।
ਮੁੱਖ ਵਿਜੀਲੈਂਸ ਅਧਿਕਾਰੀ , ਕੁਮਾਰ ਅਨਿਮੇਸ਼ , ਡਾਇਰੈਕਟਰ (ਤਕਨਾਲੋਜੀ) ਸੰਚਾਲਨ , ਸ਼੍ਰੀ ਚੰਚਲ ਗੋਸਵਾਮੀ , ਡਾਇਰੈਕਟਰ (ਪ੍ਰਸੋਨਲ) ਸ਼੍ਰੀ ਪੀ ਵੀ ਕੇ ਐੱਮ ਰਾਓ ਅਤੇ ਮੁੱਖ ਦਫ਼ਤਰ ਦੇ ਮੁਖੀਆਂ ਤੇ ਵੱਖ ਵੱਖ ਜਨਰਲ ਮੈਨੇਜਰਾਂ ਨੇ ਦਫ਼ਤਰ ਦੇ ਵਿਹੜੇ ਦੇ ਆਸ ਪਾਸ ਵੱਖ ਵੱਖ ਕਈ ਕਿਸਮਾਂ ਦੇ ਪੌਦੇ ਲਗਾ ਕੇ ਇਸ ਵਿੱਚ ਸਿ਼ਰਕਤ ਕੀਤੀ । ਡਾਇਰੈਕਟਰ (ਵਿੱਤ) ਨੇ ਪ੍ਰੋਗਰਾਮ ਵਿੱਚ ਆਨਲਾਈਨ ਹਿੱਸਾ ਲਿਆ । ਐੱਮ ਟੀ ਹੋਸਟਲ ਵਿੱਚ ਪ੍ਰਬੰਧ ਕੀਤੇ ਗਏ ਸਨ ਅਤੇ ਪ੍ਰਬੰਧਨ ਸਿਖਲਾਈ ਕਰਤਾਵਾਂ ਨੇ ਵੀ ਕਿਰਿਆਸ਼ੀਲ ਹੋ ਕੇ ਮੁਹਿੰਮ ਵਿੱਚ ਹਿੱਸਾ ਲਿਆ । ਧਨਬਾਦ ਖੇਤਰ ਵਿੱਚ ਪਤਵੰਤੇ ਵਿਅਕਤੀਆਂ ਦੀ ਹਾਜ਼ਰੀ ਵਿੱਚ ਬੀ ਸੀ ਸੀ ਐੱਲ ਦੇ 58 ਸਥਾਨਾਂ ਤੇ 17,570 ਪੌਦੇ ਲਗਾਏ ਗਏ ਅਤੇ ਪਿੰਡ ਵਾਲਿਆਂ ਨੂੰ 16,500 ਪੌਦੇ ਵੰਡੇ ਗਏ ਸਨ ।
ਕੋਵਿਡ 19 ਪ੍ਰੋਟੋਕੋਲ ਨੂੰ ਯਕੀਨੀ ਬਣਾਉਣ ਲਈ 58 ਪੌਦਾ ਲਗਾਉਣ ਵਾਲੇ ਸਥਾਨਾਂ ਨੂੰ ਮੁੱਖ ਸਮਾਗਮ ਨਾਲ ਲਾਈਵ ਵੀਡੀਓ ਕਾਨਫਰੰਸਿੰਗ ਨਾਲ ਜੋੜਿਆ ਗਿਆ ਸੀ ।



****************
ਐੱਸ ਐੱਸ / ਆਰ ਕੇ ਪੀ
(Release ID: 1748725)