ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਮਨਾਉਣ ਦੀ ਪੂਰਵ ਸੰਖਿਆ ‘ਤੇ ਗਤੀਵਿਧੀਆਂ ਸ਼ੁਰੂ ਕੀਤੀਆਂ
ਨਵਾਂ ਏਕੀਕ੍ਰਿਤ ਵੈੱਬ ਪੋਰਟਲ (https://solar.chd.gov.in ) ਸੋਲਰ ਨੇਟ/ਗ੍ਰਾੱਸ ਐਪਲੀਕੇਸ਼ਨ ਦੇ ਸੰਚਾਲਨ ਲਈ ਚੰਡੀਗੜ੍ਹ ਵਿੱਚ ਲਾਂਚ ਕੀਤਾ ਗਿਆ
ਸੋਲਰ ਐਂਬੇਸਡਰ ਨੇ ਗੁਜਰਾਤ ਵਿੱਚ ਰੂਫਟੋਪ ਸੋਲਰ ਦੇ ਜਾਗਰੂਕਤਾ ਲਈ ਡੋਰ-ਟੂ-ਡੋਰ ਅਭਿਯਾਨ ਚਲਾਇਆ
Posted On:
24 AUG 2021 12:51PM by PIB Chandigarh
ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਮਨਾਉਣ ਲਈ 23-27 ਅਗਸਤ 2021 ਦੇ ਦੌਰਾਨ ਕਈ ਗਤੀਵਿਧੀਆਂ ਸ਼ੁਰੂ ਕੀਤੀ ਹੈ। ਇਸ ਉਤਸਵ ਨੂੰ ਮਨਾਉਣ ਲਈ ਐੱਮਐੱਨਆਰਈ ਨੇ ਪ੍ਰੋਗਰਾਮਾਂ ਦੀ ਇੱਕ ਚੇਨ ਨੂੰ ਮਾਰਕ ਕੀਤਾ ਹੈ। ਚੰਡੀਗੜ੍ਹ ਵਿੱਚ, ਸ਼੍ਰੀ ਦੇਬੇਂਦ੍ਰ ਦਲਾਈ, ਆਈਐੱਫਐੱਸ, ਫੈਰੇਸਟ ਕੰਜ਼ਰਵੇਟਰ-ਕਮ-ਮੁੱਖ ਕਾਰਜਕਾਰੀ ਅਧਿਕਾਰੀ, ਕ੍ਰੇਸਟ, ਚੰਡੀਗੜ੍ਹ ਦੁਆਰਾ ਨਵਾਂ ਏਕੀਕ੍ਰਿਤ ਵੈੱਬ ਪਾਰਟੋਲ (https://solar.chd.gov.in) ਸੋਲਰ ਨੇਟ/ਗ੍ਰਾੱਸ ਐਪਲੀਕੇਸ਼ਨ ਨੂੰ ਲਾਂਚ ਕੀਤਾ ਗਿਆ।
ਐੱਮਐੱਨਆਰਈ ਦੇ ਸਹਿਯੋਗ ਨਾਲ ਚੰਡੀਗੜ੍ਹ ਨਵਿਆਉਣਯੋਗ ਊਰਜਾ ਅਤੇ ਵਿਗਿਆਨ ਅਤੇ ਟੈਕਨੋਲੋਜੀ ਪ੍ਰੋਮੋਸ਼ਨ ਸੋਸਾਇਟੀ(ਕ੍ਰੇਸਟ) ਦੁਆਰਾ ਇਹ ਨਵਾਂ ਏਕੀਕ੍ਰਿਤ ਵੈੱਬ ਪੋਰਟਲ ਵਿਕਸਿਤ ਕੀਤਾ ਗਿਆ ਹੈ। ਇਸ ਦੇ ਜ਼ਰੀਏ ਵਿਸ਼ਵ ਬੈਂਕ ਅਤੇ ਮੈਸਰਸ ਈਐਂਡਵਾਈ ਦੇ ਕੋਲ ਸਮਾਂ ਬੱਧ ਤਰੀਕੇ ਨਾਲ ਬਿਨਾ ਕਾਗਜ ਦੇ ਇਸਤੇਮਾਲ ਦੇ ਸਮੇਂ ਸੀਮਾ ਦੇ ਅੰਦਰ ਕੰਮ ਨੂੰ ਪੂਰਾ ਕਰਨਾ ਸੰਭਵ ਹੋਵੇਗਾ। ਨਾਲ ਹੀ ਇਹ ਪ੍ਰਣਾਲੀ ਵਿੱਚ ਪਾਰਦਰਸ਼ਿਤਾ ਲਿਆਉਣ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਗਰਾਨੀ ਕਰਨ ਅਤੇ ਵਪਾਰ ਵਿੱਚ ਸੁਗਮਤਾ ਵਿੱਚ ਮਦਦ ਕਰੇਗਾ।
ਗੁਜਰਾਤ ਵਿੱਚ ਜੀਯੂਵੀਐੱਨਐੱਲ ਅਤੇ ਹੋਰ ਡਿਸਕੋਮ ਨੇ ਪੂਰੇ ਗੁਜਰਾਤ ਵਿੱਚ ਡਿਸਕੋਮ ਅਧਿਕਾਰੀਆਂ ਦੀ ਮਦਦ ਨਾਲ ਸੋਲਰ ਰੂਫਟੋਪ ਦੇ ਵਾਰੇ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹੋਰਡਿੰਗ, ਬੈਨਰ ਅਤੇ ਪੋਸਟਰ ਲਗਾਏ ਸਨ। ਸਵੈਸੇਵਕਾਂ ਜਿਨ੍ਹਾਂ ਨੇ ਸੋਲਰ ਐਂਬੇਸਡਰ ਨਾਮ ਨਾਲ ਬੁਲਾਇਆ ਜਾਂਦਾ ਹੈ ਨੇ ਡੋਰ-ਟੂ-ਡੋਰ ਅਭਿਯਾਨ ਚਲਾਇਆ ਅਤੇ ਕਈ ਸਥਾਨਾਂ ਦਾ ਦੌਰਾ ਕੀਤਾ।
ਨਾਲ ਹੀ ਉਨ੍ਹਾਂ ਨੇ ਵਟਸਐਪ ਚੈਟਬੋਟ ਹੈਲਪਡੈਸਕ ਨੰਬਰ ਨੂੰ ਵੀ ਜਨਤਾ ਦੇ ਨਾਲ ਸਾਂਝਾ ਕੀਤਾ ਤਾਕਿ ਉਹ ਯੋਜਨਾ, ਇਸ ਨਾਲ ਜੁੜਨ ਦੀ ਪ੍ਰਕਿਰਿਆ ਅਤੇ ਸਬਸਿਡੀ ਦੇ ਬਾਰੇ ਵਿੱਚ ਡਿਜੀਟਲ ਰੂਪ ਤੋਂ ਜਾਣਕਾਰੀ ਪ੍ਰਾਪਤ ਕਰ ਸਕਣ। ਗੁਜਰਾਤ ਡਿਸਕੋਮ ਦੀ ਵਟਸਐਪ ਪਹਿਲ ਦੇਸ਼ ਵਿੱਚ ਇਸ ਤਰ੍ਹਾਂ ਦੀ ਪਹਿਲੀ ਅਨੋਖੀ ਪਹਿਲ ਹੈ। ਆਮ ਲੋਕਾਂ ਨੂੰ ਇਸ ਪਹਿਲ ਤੋਂ ਵਧੀਆ ਪ੍ਰਤਿਕਿਰਿਆ ਮਿਲੀ ਹੈ ਕਿਉਂਕਿ ਉਪਭੋਗਤਾ ਨੂੰ ਜਾਣਕਾਰੀ ਲੈਣ ਦੇ ਲਈ ਮੋਬਾਇਲ ਨੰਬਰ 9724300270 ‘ਤੇ ਸਿਰਫ ਵਟਸਐਪ ਦੇ ਜ਼ਰੀਏ “ਹਾਏ” ਲਿਖਣਾ ਹੁੰਦਾ ਹੈ।
ਸੋਲਰ ਐਂਬੇਸਡਰ ਨੇ ਮਹਾਰਾਸ਼ਟਰ, ਪੰਜਾਬ, ਉੱਤਰ ਪ੍ਰਦੇਸ਼ ਤੇ ਪੱਛਮ ਬੰਗਾਲ ਰਾਜ ਦੇ ਉਪਭੋਗਤਾਵਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੇ ਆਪਣੇ ਰਾਜ ਵਿੱਚ ਸੋਲਰ ਰੂਫਟੋਪ ਦੀ ਸਥਾਪਨਾ ਦੇ ਲਾਭ ਅਤੇ ਪ੍ਰਕਿਰਿਆ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ।
ਜਿਨ੍ਹਾਂ ਨੂੰ ਉਪਭੋਗਤਾਵਾਂ ਨੇ ਪਹਿਲੇ ਤੋਂ ਹੀ ਆਪਣੇ ਰੂਫਟੋਪ ‘ਤੇ ਸੋਲਰ ਸਥਾਪਿਤ ਕੀਤਾ ਹੈ, ਉਨ੍ਹਾਂ ਨੇ ਸਥਾਪਿਤ ਸਿਸਟਮ ਦੇ ਨਾਲ ਆਪਣੀ ਸੇਲਫੀ ਲਈ ਸੀ ਅਤੇ ਉਸ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਗਿਆ ਹੈ।
ਪ੍ਰਤਿਸ਼ਿਠਿਤ ਹਸਤੀਆਂ ਅਤੇ ਲਾਭਾਰਥੀਆਂ ਦੇ ਵੀਡੀਓ ਸੰਦੇਸ਼ ਰਿਕਾਰਡ ਕੀਤੇ ਗਏ ਜਿਸ ਵਿੱਚ ਉਹ ਸੋਲਰ ਰੂਫਟੋਪ ਦੇ ਲਾਭਾਂ ਦੇ ਬਾਰੇ ਵਿੱਚ ਗੱਲ ਕਰ ਰਹੇ ਹਨ ਕਿ ਵੱਧ ਤੋਂ ਵੱਧ ਉਪਭੋਗਤਾ ਬਿਜਲੀ ਦੇ ਨਵਿਆਉਣਯੋਗ ਸੋਰਤਾਂ ਨੂੰ ਅਪਨਾਏਗਾ। ਫਿਰ ਇਸ ਨੂੰ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਗਿਆ।
ਇਸ ਹਫਤੇ ਦੇ ਦੌਰਾਨ, ਅਜਿਹੇ ਕਈ ਹੋਰ ਪ੍ਰੋਗਰਾਮ, ਮੀਡੀਆ ਅਤੇ ਜਨ ਸੰਪਰਕ ਅਭਿਯਾਨਾਂ ਦੀ ਯੋਜਨਾ ਬਣਾਈ ਗਈ ਹੈ ਜਿਨ੍ਹਾਂ ਨੇ ਪੂਰੇ ਦੇਸ਼ ਵਿੱਚ ਐੱਮਐੱਨਆਰਈ ਦੇ ਤਾਲਮੇਲ ਨਾਲ ਰਾਜ ਨੋਡਲ ਏਜੰਸੀਆਂ, ਰਾਜ ਵੰਡ ਕੰਪਨੀਆਂ ਅਤੇ ਸਵੈਇੱਛਕ ਸੰਗਠਨਾਂ ਦੁਆਰਾ ਆਯੋਜਿਤ ਕੀਤਾ ਜਾਏਗਾ।
*********
ਐੱਮਵੀ/ਆਈਜੀ
(Release ID: 1748595)
Visitor Counter : 222