ਪੇਂਡੂ ਵਿਕਾਸ ਮੰਤਰਾਲਾ

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਇੱਕ ਭਾਗ ਦੇ ਰੂਪ ਵਿੱਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ (ਡੀਡੀਯੂ-ਜੀਕੇਵਾਈ) ਦੇ ਤਹਿਤ ਦੇਸ਼ ਭਰ ਵਿੱਚ 1183 ਮੋਬੀਲਾਈਜੇਸ਼ਨ ਕੈਂਪ ਆਯੋਜਿਤ ਕੀਤੇ ਗਏ


ਆਗਾਮੀ ਟ੍ਰੇਨਿੰਗ ਪ੍ਰੋਗਰਾਮਾਂ ਲਈ ਇੱਕ ਹਫਤੇ ਵਿੱਚ ਲਗਭਗ 75,660 ਉਮੀਦਵਾਰਾਂ ਨੇ ਆਪਣਾ ਰਜਿਸਟ੍ਰੇਸ਼ਨ ਕਰਵਾਇਆ


ਜੁਲਾਈ 2021 ਤੱਕ 10.94 ਲੱਖ ਨੋਜਵਾਨ ਨੂੰ ਟ੍ਰੇਂਡ ਕੀਤਾ ਗਿਆ ਹੈ ਅਤੇ 7.07 ਲੱਖ ਨੋਜਵਾਨ ਨੂੰ ਰੋਜ਼ਗਾਰ ਉਪਲਬਧ ਕਰਵਾਇਆ ਗਿਆ ਹੈ

Posted On: 22 AUG 2021 12:16PM by PIB Chandigarh

ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਉਦੇਸ਼ ਵਿੱਚ ਬੇਹਦ ਉਤਸ਼ਾਹ ਦੇ ਨਾਲ ਮਨਾਏ ਜਾ ਰਹੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਸਮਾਰੋਹ ਦੇ ਇੱਕ ਹਿੱਸੇ ਦੇ ਰੂਪ ਵਿੱਚ 13 ਤੋਂ 19 ਅਗਸਤ 2021 ਦਰਮਿਆਨ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ (ਡੀਡੀਯੂ-ਜੇਕੇਵਾਈ) ਪ੍ਰੋਗਰਾਮ ਦੇ ਤਹਿਤ ਦੇਸ਼ ਭਰ ਵਿੱਚ ਲਗਭਗ 1183 ਮੋਬੀਲਾਈਜੇਸ਼ਨ ਕੈਂਪ ਆਯੋਜਿਤ ਕੀਤੇ ਗਏ। ਇਸ ਅਖਿਲ ਭਾਰਤ ਪ੍ਰੋਗਰਾਮ ਨੂੰ ਸਫਲ ਬਣਾਉਣ ਦੇ ਲਈ ਰਾਜ ਗ੍ਰਾਮੀਣ ਆਜੀਵਿਕਾ ਮਿਸ਼ਨ (ਐੱਸਆਰਐੱਲਐੱਮ) ਅਤੇ ਰਾਜ ਕੌਸ਼ਲਯ ਮਿਸ਼ਨ (ਐੱਸਐੱਸਐੱਮ) ਨੇ ਵੱਖ-ਵੱਖ ਪ੍ਰੋਜੈਕਟ ਲਾਗੂਕਰਨ ਏਜੰਸੀਆਂ (ਪੀਆਈਏ) ਦੇ ਨਾਲ ਮਿਲਕੇ ਕੰਮ ਕੀਤਾ।

ਅਸਾਮ

371 ਤੋਂ ਅਧਿਕ ਪ੍ਰੋਜੈਕਟ ਲਾਗੂਕਰਨ ਏਜੰਸੀਆਂ ਨੇ ਪੂਰੇ ਦੇਸ਼ ਵਿੱਚ ਹਫਤੇ ਭਰ ਤੱਕ ਚਲਣ ਵਾਲੇ ਕੈਂਪਾਂ ਦੇ ਦੌਰਾਨ ਕਰੀਬ 83795 ਉਮੀਦਵਾਰਾਂ ਨੂੰ ਸਫਲਤਾਪੂਰਵਕ ਸੰਗਠਿਤ ਕੀਤਾ। ਇਹ ਕੈਂਪ ਨਾ ਕੇਵਲ ਡੀਡੀਯੂ-ਜੀਕੇਵਾਈ ਪ੍ਰੋਗਰਾਮ ਵਿੱਚ ਲੋਕਾਂ ਦੀ ਰੁਚੀ ਉਤਪੰਨ ਕਰਨ ਵਿੱਚ ਸਫਲ ਹੋਏ ਬਲਕਿ ਪਹਿਲਾ ਟ੍ਰੇਨਿੰਗ ਪ੍ਰੋਗਰਾਮਾਂ ਲਈ ਕਰੀਬ 75660 ਉਮੀਦਵਾਰਾਂ ਨੂੰ ਰਜਿਸਟ੍ਰੇਸ਼ਨ ਕਰਾਉਣ ਵਿੱਚ ਵੀ ਸਫਲ ਰਹੇ। ਕੋਵਿਡ ਸੁਰੱਖਿਆ ਦੇ ਸਾਰੇ ਪ੍ਰੋਟੋਕੋਲ ਅਤੇ ਦਿਸ਼ਾ-ਨਿਰਦੇਸ਼ ਦਾ ਪਾਲਨ ਕਰਦੇ ਹੋਏ ਏਜੰਸੀਆਂ ਨੇ ਵਰਚੁਅਲ ਅਤੇ ਵਿਅਕਤੀਗਤ ਦੋਨਾਂ ਤਰ੍ਹਾਂ ਵਿੱਚ ਕੈਂਪਾਂ ਦਾ ਆਯੋਜਨ ਕੀਤਾ ਸੀ। 

 

ਰਾਜਸਥਾਨ

25 ਸਤੰਬਰ 2014 ਨੂੰ ਸ਼ੁਰੂ ਕੀਤੀ ਗਈ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਯ ਯੋਜਨਾ (ਡੀਡੀਯੂ-ਜੀਕੇਵਾਈ) ਭਾਰਤ ਸਰਕਾਰ (ਜੀਓਆਈ) ਦੇ ਗ੍ਰਾਮੀਣ ਵਿਕਾਸ ਮੰਤਰਾਲੇ (ਐੱਮਓਆਰਡੀ) ਦੁਆਰਾ ਵਿੱਤ ਪੋਸ਼ਿਤ ਇੱਕ ਰਾਸ਼ਟਰਵਿਆਪੀ ਰੋਜ਼ਗਾਰ ਪਰਕ ਕੌਸ਼ਲ ਟ੍ਰੇਨਿੰਗ ਪ੍ਰੋਗਰਾਮ ਹੈ। ਡੀਡੀਯੂ-ਜੀਕੇਵਾਈ ਦਾ ਉਦੇਸ਼ ਗਰੀਬ ਗ੍ਰਾਮੀਣ ਨੋਜਵਾਨਾਂ ਨੂੰ ਉਨ੍ਹਾਂ ਦੇ ਮਨਚਾਹੇ ਰੋਜ਼ਗਾਰ ਨਾਲ ਜੁੜੇ ਕੌਸ਼ਲ ਦੇ ਨਾਲ ਟ੍ਰੇਨਿੰਗ ਕਰਨਾ ਹੈ ਅਤੇ ਉਨ੍ਹਾਂ ਨੇ ਅਰਥਵਿਵਸਥਾ ਦੇ ਵੱਖ-ਵੱਖ ਖੇਤਰਾਂ ਵਿੱਚ ਰੋਜ਼ਗਾਰ ਦੇ ਅਵਸਰ ਉਪਲਬਧ ਕਰਾਇਆ ਹੈ। ਇਸ ਪ੍ਰੋਗਰਾਮ ਨੂੰ ਘੱਟ ਤੋਂ ਘੱਟ 70% ਟ੍ਰੇਨਿੰਗ ਉਮੀਦਵਾਰਾਂ ਲਈ ਗਾਰੰਟੀ ਸਹਿਤ ਰੋਜ਼ਗਾਰ ਦੇ ਨਾਲ ਪਰਿਣਾਮ ਮੁੱਖੀ ਬਣਾਇਆ ਗਿਆ ਹੈ। 

ਡੀਡੀਯੂ-ਜੀਕੇਵਾਈ ਪ੍ਰੋਗਰਾਮ ਗ੍ਰਾਮੀਣ ਗਰੀਬ ਨੌਜਵਾਨਾਂ ਲਈ 27 ਰਾਜਾਂ ਅਤੇ 3 ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਪਲੇਸਮੈਂਟ ‘ਤੇ ਜ਼ੋਰ ਦੇਣ ਦੇ ਨਾਲ ਹੀ ਚਲਾਇਆ ਜਾ ਰਿਹਾ ਹੈ। 871 ਤੋਂ ਅਧਿਕ ਪਰਿਯੋਜਨਾ ਲਾਗੂਕਰਨ ਏਜੰਸੀਆਂ 2381 ਤੋਂ ਵੱਧ ਟ੍ਰੇਨਿੰਗ ਕੇਂਦਰਾਂ ਦੇ ਰਾਹੀਂ ਗ੍ਰਾਮੀਣ ਗਰੀਬ ਨੌਜਵਾਨਾਂ ਨੂੰ ਕਰੀਬ 611 ਤਰ੍ਹਾਂ ਨੌਕਰੀ ਦੀ ਨੌਕਰੀਆਂ ਦੇ ਲਈ ਟ੍ਰੇਨਿੰਗ ਕਰ ਰਹੇ ਹਨ। 31 ਜੁਲਾਈ 2021 ਤੱਕ ਕੁੱਲ ਮਿਲਾਕੇ 10.94 ਲੱਖ ਨੌਜਵਾਨਾਂ ਨੂੰ ਟ੍ਰੇਂਡ ਕੀਤਾ ਗਿਆ ਹੈ ਅਤੇ 7.07 ਲੱਖ ਯੁਵਾਵਾਂ ਨੂੰ ਰੋਜ਼ਗਾਰ ਉਪਲੱਬਧ ਕਰਾਇਆ ਗਿਆ ਹੈ।

***


ਏਮੀਐੱਸ/ਜੀਕੇ 



(Release ID: 1748567) Visitor Counter : 200