ਕੋਲਾ ਮੰਤਰਾਲਾ
ਕੋਲ ਇੰਡੀਆ ਲਿਮਟਿਡ, ਕੋਲਾ ਮੰਤਰਾਲਾ ਬੜੇ ਜੋਸ਼ ਅਤੇ ਉਤਸ਼ਾਹ ਨਾਲ ਆਜ਼ਾਦੀ ਕਾ ਅਮ੍ਰਿਤ ਮਹੋਤਸਵ ਮਨਾ ਰਿਹਾ ਹੈ
ਇਹ ਸਮਾਗਮ ਦੇਸ਼ ਭਗਤੀ ਦੀ ਭਾਵਨਾ ਨੂੰ ਮੁੜ ਸੁਰਜੀਤ ਕਰਦੇ ਹਨ
ਵੱਖ -ਵੱਖ ਖੇਤਰਾਂ ਵਿੱਚ ਕੋਲਾ ਕੰਪਨੀਆਂ ਦੀਆਂ ਮੀਲ ਪੱਥਰ ਪ੍ਰਾਪਤੀਆਂ ਨੂੰ ਵੀ ਉਜਾਗਰ ਕੀਤਾ
प्रविष्टि तिथि:
23 AUG 2021 4:55PM by PIB Chandigarh
ਕੋਲਾ ਮੰਤਰਾਲੇ ਦੇ ਅਧੀਨ ਇੱਕ ਮਹਾਰਤਨ ਪੀਐੱਸਈ, ਕੋਲ ਇੰਡੀਆ ਲਿਮਟਿਡ (ਸੀਆਈਐੱਲ) ਅਤੇ ਇਸਦੇ ਸਹਿਯੋਗੀ ਸੰਗਠਨ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ ਕਾਇਮ ਰੱਖਦੇ ਹੋਏ ਕਈ ਪ੍ਰੋਗਰਾਮਾਂ ਦਾ ਆਯੋਜਨ ਕਰਕੇ ਦੇਸ਼ ਦੇ ਵੱਖ -ਵੱਖ ਹਿੱਸਿਆਂ ਵਿੱਚ 'ਅਜ਼ਾਦੀ ਕਾ ਅਮ੍ਰਿਤ ਮਹੋਤਸਵ' ਨੂੰ ਬਹੁਤ ਉਤਸ਼ਾਹ ਅਤੇ ਜੋਸ਼ ਨਾਲ ਮਨਾ ਰਹੇ ਹਨ।
ਇਨ੍ਹਾਂ ਸਮਾਗਮਾਂ ਦੇ ਦੌਰਾਨ, ਹਿੱਸੇਦਾਰਾਂ ਦੇ ਵਿੱਚ ਕੋਲਾ ਕੰਪਨੀਆਂ ਵਲੋਂ ਸਥਾਪਿਤ ਵੱਖੋ-ਵੱਖਰੇ ਮੀਲ ਪੱਥਰ ਉਜਾਗਰ ਕੀਤੇ ਗਏ। ਊਰਜਾ ਸੰਭਾਲ, ਵਾਤਾਵਰਣ ਬਹਾਲੀ, ਸਥਿਰਤਾ, ਵਿਭਿੰਨਤਾ, ਤਕਨੀਕੀ ਉੱਨਤੀ ਅਤੇ ਡਿਜੀਟਲਾਈਜੇਸ਼ਨ ਪਹਿਲ ਦੇ ਖੇਤਰ ਵਿੱਚ ਕੋਲਾ ਕੰਪਨੀਆਂ ਦੀਆਂ ਪ੍ਰਾਪਤੀਆਂ ਵੱਖ-ਵੱਖ ਸਹਾਇਕ ਕੰਪਨੀਆਂ ਦੇ ਸੀਐੱਮਡੀਜ਼ ਅਤੇ ਖੇਤਰਾਂ ਦੇ ਜਨਰਲ ਮੈਨੇਜਰਾਂ ਦੇ ਭਾਸ਼ਣਾਂ ਵਿੱਚ ਪ੍ਰਦਰਸ਼ਿਤ ਕੀਤੀਆਂ ਗਈਆਂ।
ਈਸਟਰਨ ਕੋਲਫੀਲਡ ਲਿਮਟਿਡ (ਈਸੀਐੱਲ) ਨੇ 'ਆਜ਼ਾਦੀ ਕਾ ਅਮ੍ਰਿਤ ਮਹੋਤਸਵ' (ਏਕੇਏਐੱਮ) ਦੇ ਹਿੱਸੇ ਦੇ ਰੂਪ ਵਿੱਚ 'ਨੌਜਵਾਨਾਂ ਲਈ ‘ਆਜ਼ਾਦੀ ਅਤੇ ਆਉਣ ਵਾਲੇ ਭਵਿੱਖ ਲਈ ਸਾਰਥਕਤਾ' ਵਿਸ਼ੇ 'ਤੇ ਨਿਮਚਾ ਵਿਖੇ ਡੀਏਵੀ ਸਕੂਲ ਵਿੱਚ ਇੱਕ ਵੈਬਿਨਾਰ ਦਾ ਆਯੋਜਨ ਕੀਤਾ ਹੈ। 10ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੇ ਵੈਬਿਨਾਰ ਵਿੱਚ ਹਿੱਸਾ ਲਿਆ। ਨੌਜਵਾਨ ਪੀੜ੍ਹੀ ਨੇ ਆਪਣੇ ਵਿਚਾਰ ਦਿੱਤੇ ਅਤੇ ਫਰੀਡੋ ਬਾਰੇ ਜਾਣਕਾਰੀ ਸਾਂਝੀ ਕੀਤੀ।
'ਆਜ਼ਾਦੀ ਕਾ ਅਮ੍ਰਿਤ ਮਹੋਤਸਵ' ਦੀ ਸਰਪ੍ਰਸਤੀ ਹੇਠ ਅੰਤਰਰਾਸ਼ਟਰੀ ਯੁਵਾ ਦਿਵਸ ਦੇ ਮੌਕੇ 'ਤੇ ਈਸੀਐੱਲ ਦੇ ਝੰਜਾਰਾ ਖੇਤਰ ਵਿੱਚ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ। ਕਰਮਚਾਰੀਆਂ ਨੇ ਇਸ ਸਮਾਗਮ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਜਿੱਥੇ ਟੀਮ ਨੇ ਊਰਜਾ ਸੰਭਾਲ ਦੇ ਸੰਦੇਸ਼ ਨੂੰ ਫੈਲਾਉਣ ਲਈ 5.5 ਕਿਲੋਮੀਟਰ ਦੀ ਦੂਰੀ ਤੈਅ ਕੀਤੀ।
ਸੀਆਈਐੱਲ ਦੇ ਕਰਮਚਾਰੀਆਂ ਲਈ 'ਆਜ਼ਾਦੀ ਕਾ ਅਮ੍ਰਿਤ ਮਹੋਤਸਵ' ਦੇ ਤਹਿਤ ਦੋ ਦਿਨਾ ਦੇਸ਼ ਭਗਤੀ ਦੇ ਗੀਤਾਂ ਦੇ ਗਾਇਨ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਕੋਵਿਡ ਨਿਯਮਾਂ ਨੂੰ ਸੁਨਿਸ਼ਚਿਤ ਕਰਨ ਲਈ, ਵੱਡੀ ਗਿਣਤੀ ਵਿੱਚ ਭਾਗੀਦਾਰ ਵਰਚੁਅਲ ਮਾਧਿਅਮ ਵਿੱਚ ਸ਼ਾਮਲ ਹੋਏ। ਸਮਾਗਮ ਨੇ ਦਰਸ਼ਕਾਂ ਵਿੱਚ ਦੇਸ਼ ਭਗਤੀ ਦੀ ਭਾਵਨਾ ਨੂੰ ਮੁੜ ਸੁਰਜੀਤ ਕੀਤਾ।
ਸੀਆਈਐੱਲ (ਮੁੱਖ ਦਫਤਰ) ਵਿਖੇ, ਚੇਅਰਮੈਨ ਦੁਆਰਾ ਝੰਡਾ ਲਹਿਰਾਉਣ ਦੀ ਰਸਮ ਦੇ ਨਾਲ, ਕਰਮਚਾਰੀਆਂ ਨੇ ਦੇਸ਼ ਭਗਤੀ ਦੇ ਗੀਤਾਂ ਵਿੱਚ ਹਿੱਸਾ ਲਿਆ। ਕੋਇਲਾ ਦਰਪਣ- ਇੱਕ ਛਿਮਾਹੀ ਹਿੰਦੀ ਮੈਗਜ਼ੀਨ- 'ਆਜ਼ਾਦੀ ਕਾ ਅਮ੍ਰਿਤ ਮਹੋਤਸਵ' ਨੂੰ ਵੀ ਇਸ ਸਾਲ ਦੇ ਸੁਤੰਤਰਤਾ ਦਿਵਸ ਸਮਾਰੋਹ ਦੇ ਹਿੱਸੇ ਵਜੋਂ ਜਾਰੀ ਕੀਤਾ ਗਿਆ। ਮੈਗਜ਼ੀਨ ਵਿੱਚ ਸੁਤੰਤਰਤਾ ਸੰਗਰਾਮ, ਔਰਤਾਂ ਦੇ ਸਸ਼ਕਤੀਕਰਨ ਬਾਰੇ ਵਿਭਿੰਨ ਅਤੇ ਪ੍ਰੇਰਣਾਦਾਇਕ ਲੇਖ ਹਨ ਅਤੇ ਸੁਤੰਤਰ ਭਾਰਤ ਦੇ 75 ਸਾਲਾਂ ਦੇ ਸਫਰ ਨੂੰ ਉਜਾਗਰ ਕੀਤਾ ਗਿਆ ਹੈ।
ਮਹਾਨਦੀ ਕੋਲਫੀਲਡਸ ਲਿਮਟਿਡ (ਐੱਮਸੀਐੱਲ) ਨੇ ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਦੇਸ਼ ਭਗਤੀ ਅਤੇ ਉਤਸ਼ਾਹ ਨਾਲ ਮਨਾਏ।
ਸੁਤੰਤਰਤਾ ਦਿਵਸ ਸਮਾਰੋਹ ਵਿੱਚ ਸੁੰਦਰ ਅਤੇ ਸਿਰਜਣਾਤਮਕ ਝਾਂਕੀ ਐੱਨਸੀਐੱਲ ਵਿਖੇ ਸਾਰੇ ਖੇਤਰਾਂ ਅਤੇ ਇਕਾਈਆਂ ਤੋਂ ਵੇਖੀ ਗਈ। ਮਨਮੋਹਕ ਝਾਕੀਆਂ ਵਿੱਚ 'ਆਜ਼ਾਦੀ ਕਾ ਅਮ੍ਰਿਤ ਮਹੋਤਸਵ', ਕੋਵਿਡ ਟੀਕਾਕਰਣ, ਵਿਕਾਸਸ਼ੀਲ ਅਤੇ ਪ੍ਰਗਤੀਸ਼ੀਲ ਰਾਸ਼ਟਰ, ਖੇਲੋ ਇੰਡੀਆ, ਡਿਜੀਟਲ ਇੰਡੀਆ, ਸਟਾਰਟ-ਅਪ ਇੰਡੀਆ, ਸੱਭਿਆਚਾਰਕ ਵਿਰਾਸਤ ਅਤੇ ਹੋਰ ਵਿਸ਼ੇ ਸੰਬੰਧੀ ਵਿਸ਼ਿਆਂ ਦੇ ਸੰਦੇਸ਼ਾਂ ਨੂੰ ਦਰਸਾਇਆ।
ਜਸ਼ਨ ਦੇ ਹਰ ਸਥਾਨ 'ਤੇ 'ਆਜ਼ਾਦੀ ਕਾ ਅਮ੍ਰਿਤ ਮਹੋਤਸਵ' ਨੂੰ ਦਰਸਾਉਂਦੇ ਬੈਨਰ ਅਤੇ ਸਟੈਂਡਸ ਵੇਖੇ ਗਏ। ਡਬਲਯੂਸੀਐੱਲ ਵਿਖੇ 'ਆਜ਼ਾਦੀ ਕਾ ਅਮ੍ਰਿਤ ਮਹੋਤਸਵ' ਸਮਾਗਮਾਂ ਦੌਰਾਨ ਆਯੋਜਿਤ ਸਮਾਗਮਾਂ ਲਈ ਇਨਾਮ ਵੰਡੇ ਗਏ।
ਈਸੀਐੱਲ ਵਿਖੇ 'ਆਜ਼ਾਦੀ ਕਾ ਅਮ੍ਰਿਤ ਮਹੋਤਸਵ' ਦੇ ਜਸ਼ਨ ਦੇ ਨਾਲ ਰੁੱਖ ਲਗਾਉਣ ਦੀ ਮੁਹਿੰਮ ਚਲਾਈ ਗਈ। ਕੰਪਨੀ ਵਲੋਂ ਕੋਵਿਡ ਪ੍ਰਤੀਕਰਮ ਦੇ ਨਾਲ-ਨਾਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਕੰਪਨੀ ਦੁਆਰਾ ਟੀਕਾਕਰਣ ਦੀ ਪ੍ਰਤੀਸ਼ਤਤਾ ਵਿੱਚ ਨਿਰੰਤਰ ਵਾਧੇ ਨੂੰ ਵੀ ਉਜਾਗਰ ਕੀਤਾ ਗਿਆ।
ਵੈਸਟਰਨ ਕੋਲਫੀਲਡਸ ਲਿਮਟਿਡ (ਡਬਲਯੂਸੀਐੱਲ) ਵਿਖੇ, ਸੀਐੱਮਡੀ ਨੇ ਹੋਰ ਸੀਨੀਅਰ ਅਧਿਕਾਰੀਆਂ ਦੇ ਨਾਲ ਪੰਚਵਤੀ ਓਲਡ ਏਜ ਹੋਮ ਦਾ ਦੌਰਾ ਕੀਤਾ ਅਤੇ ਉਨ੍ਹਾਂ ਬਜ਼ੁਰਗਾਂ ਨਾਲ ਸਮਾਂ ਬਿਤਾਇਆ, ਜਿਨ੍ਹਾਂ ਨੇ ਆਜ਼ਾਦੀ ਦੇ ਸਮੇਂ ਨੂੰ ਦੇਖਿਆ ਸੀ, ਜਿਨ੍ਹਾਂ ਦੀਆਂ ਯਾਦਾਂ ਅਜੇ ਵੀ ਉਨ੍ਹਾਂ ਦੇ ਦਿਮਾਗ ਵਿੱਚ ਤਾਜ਼ਾ ਹਨ।
ਸਾਊਥਈਸਟਰਨ ਕੋਲਫੀਲਡਸ ਲਿਮਟਿਡ (ਐੱਸਈਸੀਐੱਲ) ਦੇ ਜੰਮੂ -ਕਸ਼ਮੀਰ ਖੇਤਰ ਵਿੱਚ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਐੱਸਈਸੀਐੱਲ ਦੀ ਹਰ ਇਕਾਈ ਨੇ ਕੋਵਿਡ ਪ੍ਰੋਟੋਕੋਲ ਨੂੰ ਕਾਇਮ ਰੱਖਦੇ ਹੋਏ ਦਿਨ ਨੂੰ ਬਹੁਤ ਜੋਸ਼ ਨਾਲ ਮਨਾਇਆ।
ਕੇਂਦਰੀ ਖਾਣ ਯੋਜਨਾਬੰਦੀ ਅਤੇ ਡਿਜ਼ਾਈਨ ਇੰਸਟੀਚਿਊਟ ਲਿਮਟਿਡ (ਸੀਐੱਮਪੀਡੀਆਈਐੱਲ) ਵਿਖੇ, ਕੋਰੋਨਾ ਵਾਰੀਅਰਜ਼, ਡਾਕਟਰਾਂ ਅਤੇ ਠੀਕ ਹੋਏ ਮਰੀਜ਼ਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਕਰਮਚਾਰੀਆਂ, ਕਰਮਚਾਰੀਆਂ ਦੇ ਬੱਚਿਆਂ ਵਲੋਂ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ ਯੂਨਿਟਾਂ ਵਲੋਂ ਬੂਟੇ ਲਗਾਏ ਗਏ। ਰਾਂਚੀ ਦੇ ਬਿਰਸਾ ਉਚਾ ਵਿਦਿਆਲਿਆ ਵਿੱਚ 'ਆਜ਼ਾਦੀ ਕਾ ਅਮ੍ਰਿਤ ਮਹੋਤਸਵ' ਦੇ ਤਹਿਤ ਆਜ਼ਾਦੀ ਦਿਵਸ ਮਨਾਇਆ ਗਿਆ। ਸਕੂਲ ਨੂੰ ਸੀਐੱਸਆਰ ਦੇ ਅਧੀਨ ਫੰਡ ਦਿੱਤਾ ਜਾਂਦਾ ਹੈ ਅਤੇ ਇਸ ਸਕੂਲ ਵਿੱਚ ਜ਼ਿਆਦਾਤਰ ਕਾਂਕੇ ਰੋਡ ਅਤੇ ਡੈਮ ਸਾਈਡ ਇਲਾਕੇ ਦੇ ਆਦਿਵਾਸੀ ਵਿਦਿਆਰਥੀ ਪੜ੍ਹਦੇ ਹਨ।
****
ਐੱਸਐੱਸ/ਆਰਕੇਪੀ
(रिलीज़ आईडी: 1748374)
आगंतुक पटल : 158