ਟੈਕਸਟਾਈਲ ਮੰਤਰਾਲਾ
azadi ka amrit mahotsav

ਸਰਕਾਰ ਨੇ 3 ਸਾਲ ਦੀ ਅਵਧੀ ਵਿੱਚ ਹੈਂਡਲੂਮ ਉਤਪਾਦਨ ਨੂੰ ਦੁੱਗਣਾ ਕਰਨ ਅਤੇ ਨਿਰਯਾਤ ਨੂੰ ਚਾਰ ਗੁਣਾ ਕਰਨ ਦੇ ਲਈ ਇੱਕ ਕਮੇਟੀ ਦਾ ਗਠਨ ਕੀਤਾ


ਗਠਨ ਦੇ ਦਿਨ ਤੋਂ 45 ਦਿਨਾਂ ਦੇ ਅੰਦਰ ਕਮੇਟੀ ਅੰਤਿਮ ਰਿਪੋਰਟ ਪੇਸ਼ ਕਰੇਗੀ

Posted On: 20 AUG 2021 5:32PM by PIB Chandigarh

ਸਰਕਾਰ ਨੇ ਕੱਲ੍ਹ ਸ਼੍ਰੀ ਸੁਨੀਲ ਸੇਠੀ, ਚੇਅਰਮੈਨ, ਭਾਰਤੀ ਫੈਸ਼ਨ ਡਿਜ਼ਾਈਨ ਪਰਿਸ਼ਦ (ਐੱਫਡੀਸੀਈ) ਨਵੀਂ ਦਿੱਲੀ ਦੀ ਅਗਵਾਈ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਹੈ। 7 ਅਗਸਤ 2021 ਨੂੰ ਰਾਸ਼ਟਰੀ ਹੈਂਡਲੂਮ ਦਿਵਸ ਦੇ ਅਵਸਰ ‘ਤੇ ਤਿੰਨ ਵਰ੍ਹਿਆਂ ਵਿੱਚ ਉਤਪਾਦਨ ਨੂੰ ਦੁੱਗਣਾ ਕਰਨ ਅਤੇ ਹੈਂਡਲੂਮ ਦੇ ਨਿਰਯਾਤ ਨੂੰ ਚਾਰ ਗੁਣਾ ਕਰਨ ਦੇ ਲਈ ਕੀਤੇ ਗਏ ਐਲਾਨ ਦੇ ਅਨੁਸਰਣ ਵਿੱਚ ਇਹ ਗਠਨ ਕੀਤਾ ਗਿਆ ਹੈ। ਇਨ੍ਹਾਂ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਲਈ ਇੱਕ ਕਾਰਜ ਯੋਜਨਾ ਦਾ ਸੁਝਾਅ ਦੇਣ ਦੇ ਲਈ ਨਿਮਨਲਿਖਿਤ ਸੰਰਚਨਾ ਵਾਲੀ ਕਮੇਟੀ ਦਾ ਗਠਨ ਕੀਤਾ ਗਿਆ ਹੈ:

 

1. ਸ਼੍ਰੀ ਸੁਨੀਲ ਸੇਠੀ, ਚੇਅਰਮੈਨ, ਐੱਫਡੀਸੀਆਈ, ਨਵਾਂ ਦਿੱਲੀ, ਚੇਅਰਮੈਨ

ਮੈਂਬਰ

  1. ਡਾ. ਸੁਧਾ ਢੀਂਗਰਾ, ਪ੍ਰੋਫੈਸਰ, ਐੱਨਆਈਐੱਫਟੀ, ਨਵੀਂ ਦਿੱਲੀ

  2. ਸੁਸ਼੍ਰੀ ਸ਼ੇਫਾਲੀ ਵੈਦਯਾ, ਸੁਤੰਤਰ ਲੇਖਕ, ਪੁਣੇ

  3. ਸੁਸ਼੍ਰੀ ਅਨਗਾ ਗਾਈਸਸ, ਮਾਲਕ, ਮੈਸਰਸ ਸੌਦਾਮਿਨੀ ਹੈਂਡਲੂਮਸ, ਪੁਣੇ

  4. ਸ਼੍ਰੀ ਸੁਕੇਤ ਧੀਰ, ਫੈਸ਼ਨ ਡਿਜ਼ਾਈਨਰ, ਨਵੀਂ ਦਿੱਲੀ

  5. ਸ਼੍ਰੀ ਸੁਨੀਲ ਅਲਘ, ਐੱਮਡੀ, ਮੈਸਰਸ ਐੱਸਕੇਏ ਐਡਵਾਈਜ਼ਰਸ ਪ੍ਰਾਈਵੇਟ ਲਿਮਿਟੇਡ ਅਤੇ ਸਾਬਕਾ ਐੱਮਡੀ ਅਤੇ ਸੀਈਓ ਮੈਸਰਸ ਬ੍ਰਿਟਾਨੀਆ ਇੰਡਸਟ੍ਰੀਜ਼ ਲਿਮਿਟੇਡ, ਮੁੰਬਈ

  6. ਡਾ. ਕੇ ਐੱਨ ਪ੍ਰਭੂ, ਮੈਸਰਸ ਪੈਰਾਡਾਈਮ ਇੰਟਰਨੈਸ਼ਨ, ਕਰੂਰ

  7. ਸ਼੍ਰੀ ਹੇਤਲ ਆਰ ਮਹਿਤਾ, ਚੇਅਰਮੈਨ, ਸਾਇੰਸ ਇੰਜੀਨੀਅਰਿੰਗ ਅਤੇ ਸਾਇੰਸ ਇੰਜੀਨੀਅਰਿੰਗ ਅਤੇ ਟੈਕਨਾਲੌਜੀਕਲ ਅਪਲਿਫਟਮੈਂਟ ਫਾਉਂਡੇਸ਼ਨ (ਐਸ ਈ ਟੀ ਯੂ), ਸੂਰਤ

ਖੇਤਰੀ ਡਾਇਰੈਕਟਰ, ਸ਼੍ਰੀ ਮਨੋਜ ਜੈਨ ਅਤੇ ਐੱਸ ਐੱਸ ਬੰਧੋਪਾਧਿਆਏ ਜ਼ਰੂਰੀ ਇਨਪੁਟ ਪ੍ਰਦਾਨ ਕਰਨ ਵਿੱਚ ਸੁਵਿਧਾ ਦੇ ਲਈ ਕਮੇਟੀ ਦੇ ਨਾਲ ਜੁੜੇ ਰਹਿਣਗੇ।

ਕਮੇਟੀ ਦੇ ਵਿਚਾਰ ਲਈ ਵਿਸ਼ੇ ਇਸ ਪ੍ਰਕਾਰ ਹਨ:

  1. ਬੁਣਕਰਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਉਤਪਾਦਨ ਨੂੰ ਦੁੱਗਣਾ ਕਰਨ ਅਤੇ ਹੈਂਡਲੂਮ ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਦੇ ਲਈ ਰਣਨੀਤੀ ਅਤੇ ਸੁਝਾਉ।

  2. ਹੈਂਡਲੂਮ ਬੁਣਕਰ ਏਜੰਸੀਆਂ ਦੇ ਡਿਜ਼ਾਈਨਰਾਂ, ਖਰੀਦਦਾਰਾਂ ਅਤੇ ਸੰਸਥਾਨਾਂ, ਸੰਗਠਨਾਂ ਅਤੇ ਨਿਰਯਾਤਕਾਂ ਦੇ ਨਾਲ ਸਾਂਝੇਦਾਰੀ ਅਤੇ ਸਹਿਯੋਗ ਦੇ ਤਰੀਕੇ ਸੁਝਾਉਣਾ।

  3. ਹੈਂਡਲੂਮ ਉਤਪਾਦਾਂ ਦੇ ਨਿਰਯਾਤ ਨੂੰ ਚਾਰ ਗੁਣਾ ਕਰਨ ਦੇ ਉਪਾਅ ਸੁਝਾਉਣਾ।

  4. ਘਰੇਲੂ ਬਜ਼ਾਰ ਵਿੱਚ ਹੈਂਡਲੂਮ ਉਤਪਾਦਾਂ ਦੀ ਮਾਰਕਿਟਿੰਗ ਵਿੱਚ ਸੁਧਾਰ ਦੇ ਉਪਾਅ ਸੁਝਾਉਣਾ।

  5. ਇਨਪੁਟ ਸਪਲਾਈ (ਕੱਚੇ ਮਾਲ, ਕ੍ਰੈਡਿਟ, ਟੈਕਨੋਲੋਜੀ ਅਪਗ੍ਰੇਡੇਸ਼ਨ, ਹੁਨਰ, ਡਿਜ਼ਾਈਨ ਆਦਿ) ਵਿੱਚ ਸੁਧਾਰ ਦੇ ਉਪਾਅ ਸੁਝਾਉਣਾ।

ਕਮੇਟੀ ਨੂੰ ਦੇਸ਼ ਵਿੱਚ ਜ਼ਰੂਰਤ ਦੇ ਅਧਾਰ ‘ਤੇ ਯਾਤਰਾ ਕਰਨ ਦੇ ਲਈ ਟੀਏ/ਡੀਏ ਦਾ ਭੁਗਤਾਨ ਕੀਤਾ ਜਾਵੇਗਾ। ਕਮੇਟੀ ਆਪਣੀਆਂ ਸ਼ੁਰੂਆਤੀ ਸਿਫਾਰਸ਼ਾਂ ਕਮੇਟੀ ਦੇ ਗਠਨ ਦੀ ਤਰੀਕ ਤੋਂ 30 ਦਿਨਾਂ ਦੇ ਅੰਦਰ ਅਤੇ ਆਖਰੀ ਰਿਪੋਰਟ 45 ਦਿਨਾਂ ਦੇ ਅੰਦਰ ਪੇਸ਼ ਕਰੇਗੀ।

*******

ਡੀਜੇਐੱਨ/ਟੀਐੱਫਕੇ


(Release ID: 1748129) Visitor Counter : 205