ਰੱਖਿਆ ਮੰਤਰਾਲਾ
'ਦਿਲੀ ਸੀਰੀਜ਼' ਸੀ ਪਾਵਰ ਵੈਬਿਨਾਰ - 2021, ਏਜ਼ਿਮਾਲਾ ਸਥਿਤ ਭਾਰਤੀ ਜਲ ਸੈਨਾ ਅਕੈਡਮੀ ਵਿਖੇ ਸੰਚਾਲਤ ਕੀਤਾ ਜਾਵੇਗਾ
Posted On:
21 AUG 2021 10:49AM by PIB Chandigarh
ਏਜ਼ਿਮਾਲਾ ਸਥਿਤ ਭਾਰਤੀ ਜਲ ਸੈਨਾ ਅਕੈਡਮੀ (ਆਈਐਨਏ) 11 ਅਤੇ 12 ਅਕਤੂਬਰ 2021 ਨੂੰ ਪ੍ਰਤਿਸ਼ਠਿਤ ਸਾਲਾਨਾ 'ਦਿਲੀ ਸੀਰੀਜ਼' ਸੀ ਪਾਵਰ ਸੈਮੀਨਾਰ ਦੇ ਅੱਠਵੇਂ ਸੰਸਕਰਣ ਦਾ ਸੰਚਾਲਨ ਕਰੇਗੀ। ਇਸ ਸਾਲ, ਸਮਾਰੋਹ ਵੈਬਿਨਾਰ ਦੇ ਰੂਪ ਵਿੱਚ ਆਯੋਜਿਤ ਕੀਤਾ ਜਾਵੇਗਾ ਅਤੇ ਪ੍ਰਸਿੱਧ ਸੋਸ਼ਲ ਮੀਡਿਆ ਪਲੇਟਫਾਰਮਾਂ ਤੇ ਇਸਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਇਸ ਸਾਲ ਦੇ ਵੈਬਿਨਾਰ ਦਾ ਵਿਸ਼ਾ 'ਹਿੰਦ ਮਹਾਸਾਗਰ ਖੇਤਰ ਦਾ ਸਮੁਦਰੀ ਇਤਿਹਾਸ (ਆਈਓਆਰ)' ਹੈ। ਸਾਬਕਾ ਜਲ ਸੈਨਾ ਮੁਖੀ ਐਡਮਿਰਲ ਅਰੁਣ ਪ੍ਰਕਾਸ਼, ਪੀਵੀਐਸਐਮ, ਏਵੀਐਸਐਮ, ਵੀਰਚੱਕਰਾ, ਵੀਐਸਐਮ (ਸੇਵਾਮੁਕਤ), ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਆਪਣੀ ਸਹਿਮਤੀ ਦਿੱਤੀ ਹੈ।
ਇਸ ਸਾਲ ਦੇ ਵੈਬਿਨਾਰ ਦਾ ਉਦੇਸ਼ ਤਿੰਨ ਉਪ ਵਿਸ਼ਿਆਂ ਜਿਵੇਂ ਕਿ ਪਹਿਲਾਂ ਦੀਆਂ ਸਮੁਦਰੀ ਚਰਚਾਵਾਂ ਅਤੇ ਅੱਜ ਉਨ੍ਹਾਂ ਦੀ ਸਾਰਥਕਤਾ, ਭਾਰਤ ਦੀ ਸਮੁਦਰੀ ਯਾਤਰਾ - 15 ਵੀਂ ਤੋਂ 19 ਵੀਂ ਸਦੀ ਅਤੇ 21 ਵੀਂ ਸਦੀ ਵਿੱਚ ਟੇਕਵੇਅਜ਼, ਅਤੇ ਭਾਰਤ ਦੀ ਸਮੁਦਰੀ ਯਾਤਰਾ-ਬ੍ਰਿਟਿਸ਼ ਰਾਜ ਤੋਂ ਸੁਤੰਤਰਤਾ ਤੱਕ ਅਤੇ ਇਸਤੋਂ ਬਾਅਦ ਤੱਕ ਸਿੱਖੇ ਸਬਕਾਂ ਦੇ ਅਧੀਨ, ਹਿੰਦ ਮਹਾਸਾਗਰ ਖੇਤਰ ਦੇ ਸਮੁਦਰੀ ਇਤਿਹਾਸ ਬਾਰੇ ਕੈਡਿਟਾਂ ਨੂੰ ਜਾਣਕਾਰੀ ਪ੍ਰਦਾਨ ਕਰਨਾ ਹੈ। ਵੈਬੀਨਾਰ ਦੇਸ਼ ਦੇ ਕੁਝ ਸਰਬੋਤਮ ਸਮੁਦਰੀ ਇਤਿਹਾਸ ਮਾਹਰਾਂ ਵੱਲੋਂ ਸੰਚਾਲਿਤ 'ਇੰਡੀਅਨ ਨੇਵੀ ਥਰੂ ਦ ਡੀਕੇਡਜ਼ (75 ਸਾਲ)' ਤੇ ਇੱਕ ਪੈਨਲ ਚਰਚਾ ਵੀ ਪੇਸ਼ ਕਰੇਗਾ।
-----------------
ਵੀਐਮ/ਜੇਐਸਐਨ
(Release ID: 1747924)
Visitor Counter : 139