ਰੱਖਿਆ ਮੰਤਰਾਲਾ
azadi ka amrit mahotsav

ਬੀ ਆਰ ਓ ਵੱਲੋਂ ਕੈਜ਼ੁਅਲ ਪੇਡ ਕਿਰਤੀਆਂ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਲਈ ਪਹਿਲਕਦਮੀ

Posted On: 21 AUG 2021 5:16PM by PIB Chandigarh

ਮੁੱਖ ਝਲਕੀਆਂ :

ਬੀ ਆਰ  ਉੱਤਰਾਖੰਡ ਦੇ ਬਹੁਤ ਉਚਾਈ ਵਾਲੇ ਖੇਤਰਾਂ ਵਿੱਚ ਨਿਰਮਾਣ ਦਾ ਕੰਮ ਕਰ ਰਹੇ ਕਾਮਿਆਂ ਦੇ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰ ਰਹੀ ਹੈ 

* 60—70 ਬੱਚੇ 3 ਕੈਂਪਾਂ ਵਿੱਚ ਆਊਟਡੋਰ ਕਲਾਸਾਂ ਵਿੱਚ ਹਾਜ਼ਰ ਹੋ ਰਹੇ ਹਨ 

ਬੀ ਆਰ  ਇੱਕ ਐੱਨ ਜੀ  ਨਾਲ ਮਿਲ ਕੇ ਇਨ੍ਹਾਂ ਬੱਚਿਆਂ ਨੂੰ ਕੱਪੜੇ ਅਤੇ ਰਾਸ਼ਨ ਮੁਹੱਈਆ ਕਰ ਰਹੀ ਹੈ 

ਮੁੱਢਲੀ ਰਿਹਾਇਸ਼ ਅਤੇ ਬਿਹਤਰ ਸਿੱਖਿਆ ਸਹੂਲਤਾਂ ਮੁਹੱਈਆ ਕਰਨ ਦੀ ਯੋਜਨਾ ਹੈ 


ਬਾਰਡਰ ਰੋਡਜ਼ ਆਰਗਨਾਈਜ਼ੇਸ਼ਨ (ਬੀ ਆਰ ਓ) ਨੇ ਕੈਜ਼ੂਅਲ ਪੇਡ ਕਿਰਤੀਆਂ (ਸੀ ਪੀ ਐੱਲਸ) ਦੇ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਨੇਕ ਕੰਮ ਸ਼ੁਰੂ ਕੀਤਾ ਹੈ । ਇਹ ਬੱਚੇ ਉਨ੍ਹਾਂ ਕਿਰਤੀ ਕਾਮਿਆਂ ਦੇ ਹਨ , ਜੋ ਬੀ ਆਰ ਓ ਲਈ ਵੱਖ ਵੱਖ ਸੜਕ ਨਿਰਮਾਣ ਦੇ ਕੰਮ ਵਿੱਚ ਉੱਤਰਾਖੰਡ ਦੇ ਧਰਾਸੂ—ਗੰਗੋਤਰੀ ਸੜਕ ਤੇ ਕੰਮ ਕਰ ਰਹੇ ਹਨ । ਮੁੱਢਲੀਆਂ ਸਹੂਲਤਾਂ ਅਤੇ ਮੋਬਾਈਲ ਕੁਨੈਕਸ਼ਨ ਤੋਂ ਵਾਂਝੇ ਬੀ ਆਰ ਓ ਦੇ ਅਧਿਕਾਰੀ ਅਤੇ ਸੁਪਰਵਾਈਜ਼ਰ ਬੇਹੱਦ ਮੁਸ਼ਕਿਲ ਭਰੇ ਬਹੁਤ ਉਚਾਈ ਪਹਾੜੀ ਇਲਾਕਿਆਂ ਵਿੱਚ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰ ਰਹੇ ਹਨ ।

ਉੱਤਰਾਕਾਸ਼ੀ ਜਿ਼ਲ੍ਹੇ ਵਿੱਚ ਗੰਗੋਤਰੀ ਹਾਈਵੇਅ ਤੇ ਸੜਕ ਨਿਰਮਾਣ ਲਈ ਜਿ਼ੰਮੇਵਾਰ ਸੂਬੇਦਾਰ ਸੰਦੇਸ਼ ਪਵਾਰ ਅਤੇ ਜੂਨੀਅਰ ਇੰਜੀਨੀਅਰ ਰਾਹੁਲ ਯਾਦਵ ਇਸ ਵਿਚਾਰ ਨੂੰ ਲੈ ਕੇ ਆਏ ਕਿ ਜਦ ਇਨ੍ਹਾਂ ਬੱਚਿਆਂ ਦੇ ਮਾਂ ਬਾਪ ਬਾਹਰ ਕੰਮ ਕਰਨ ਵਿੱਚ ਲੱਗੇ ਹੋਏ ਹਨ ਤਾਂ ਬੱਚਿਆਂ ਨੂੰ ਮੁੱਢਲੀ ਸਿੱਖਿਆ ਅਤੇ ਉਨ੍ਹਾਂ ਨੂੰ ਰੁਝੇਵੇਂ ਭਰੇ ਰੱਖਣ ਲਈ ਸਿੱਖਿਆ ਮੁਹੱਈਆ ਕੀਤੀ ਜਾਵੇ ।



ਜੁਲਾਈ 21 , 2021 ਤੋਂ ਝਾਂਗਲਾ , ਹਿੰਦੌਲੀਗੜ੍ਹ ਅਤੇ ਨਾਗਾ ਵਿੱਚ 3 ਕੈਂਪਾਂ ਵਿੱਚ ਇਹ ਆਊਟਡੋਰ ਕਲਾਸਾਂ ਚੱਲ ਰਹੀਆਂ ਹਨ । ਇਸ ਵੇਲੇ 60—70 ਬੱਚੇ ਇਨ੍ਹਾਂ ਕਲਾਸਾਂ ਵਿੱਚ ਹਾਜ਼ਰ ਹੋ ਰਹੇ ਹਨ । ਬੀ ਆਰ ਓ ਦੇ ਇਹ ਅਧਿਕਾਰੀ ਵੀ ਇੱਕ ਐੱਨ ਜੀ ਓ “ਗੂੰਜ” ਨਾਲ ਮਿਲ ਕੇ ਕਿਰਿਆਸ਼ੀਲ ਹੋ ਕੇ ਇਨ੍ਹਾਂ ਬੱਚਿਆਂ ਨੂੰ ਕੱਪੜੇ ਅਤੇ ਰਾਸ਼ਨ ਮੁਹੱਈਆ ਕਰ ਰਹੇ ਹਨ । ਇਨ੍ਹਾਂ ਅਧਿਕਾਰੀਆਂ ਦੀ ਪਹਿਲਕਦਮੀ ਨੂੰ ਅੱਗੇ ਲਿਜਾਂਦਿਆਂ ਬੀ ਆਰ ਓ ਨੇ ਆਉਂਦੇ ਮਹੀਨਿਆਂ ਵਿੱਚ ਬੱਚਿਆਂ ਨੂੰ ਬਿਹਤਰ ਸਿੱਖਿਆ ਸਹੂਲਤਾਂ ਅਤੇ ਮੁੱਢਲੀ ਰਿਹਾਇਸ਼ ਦੇਣ ਦੀ ਯੋਜਨਾ ਬਣਾਈ ਹੈ ।



ਕੈਜ਼ੁਅਲ ਪੇਡ ਕਿਰਤੀ ਬੀ ਆਰ ਓ ਦੀ ਰੀੜ੍ਹ ਦੀ ਹੱਡੀ ਹਨ , ਕਿਉਂਕਿ ਉਹ ਬਹੁਤ ਹੀ ਆਯੋਗ ਅਤੇ ਮੁਸ਼ਕਿਲ ਪਹਾੜੀਆਂ ਵਿੱਚ ਰਣਨੀਤਿਕ ਸਰਹੱਦੀ ਖੇਤਰਾਂ ਦੇ ਨਿਰਮਾਣ ਨੂੰ ਯਕੀਨੀ ਬਣਾ ਰਹੇ ਹਨ । ਉਹ ਲੰਮੇ ਸਮੇਂ ਲਈ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਨ ਅਤੇ ਸਮਾਜ ਤੋਂ ਅਲੱਗ ਹੁੰਦੇ ਹਨ । ਉਨ੍ਹਾਂ ਵਿੱਚੋਂ ਜਿ਼ਆਦਾਤਰ ਝਾਰਖੰਡ ਦੇ ਇਲਾਕਿਆਂ ਵਿੱਚੋਂ ਹਨ ਜਾਂ ਉਹ ਹਨ ਜੋ ਨੇਪਾਲ ਸਰਹੱਦ ਦੇ ਨੇੜੇ ਰਹਿੰਦੇ ਹਨ । ਇਸ ਪਹਿਲਕਦਮੀ ਦਾ ਮਕਸਦ ਇਨ੍ਹਾਂ ਬੱਚਿਆਂ ਅਤੇ ਅਕਸਰ ਅਣਗੌਲ਼ੇ ਦਿਮਾਗਾਂ ਨੂੰ ਸਿੱਖਿਆ ਨਾਲ ਰੁਝਾਨਾਂ ਅਤੇ ਉਨ੍ਹਾਂ ਨੂੰ ਇਹ ਯਕੀਨ ਦੁਵਾਉਣਾ ਕਿ ਉਨ੍ਹਾਂ ਦੇ ਮਾਂ ਬਾਪ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਅਤੇ ਉਹ ਜਿਸ ਸੰਸਥਾ ਨਾਲ ਕੰਮ ਕਰ ਰਹੇ ਹਨ , ਉਸ ਤੋਂ ਸੰਤੁਸ਼ਟ ਹਨ ।

 

*******************


ਏ ਬੀ ਬੀ / ਐੱਨ ਏ ਐੱਮ ਪੀ ਆਈ / ਡੀ ਕੇ / ਐੱਸ ਏ ਵੀ ਵੀ ਵਾਈ


(Release ID: 1747922) ਵਿਜ਼ੀਟਰ ਕਾਊਂਟਰ : 245