ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਰਕਸ਼ਾ ਬੰਧਨ (ਰੱਖੜੀ) ਦੀ ਪੂਰਵ ਸੰਧਿਆ ’ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ
Posted On:
21 AUG 2021 5:52PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਐੱਮ ਵੈਂਕਈਆ ਨਾਇਡੂ ਨੇ ਰਕਸ਼ਾ ਬੰਧਨ (ਰੱਖੜੀ) ਦੀ ਪੂਰਵ ਸੰਧਿਆ ’ਤੇ ਰਾਸ਼ਟਰ ਨੂੰ ਵਧਾਈਆਂ ਦਿੱਤੀਆਂ। ਸੰਦੇਸ਼ ਦਾ ਮੂਲ-ਪਾਠ ਨਿਮਨਲਿਖਿਤ ਹੈ –
“ਮੈਂ ਰਕਸ਼ਾ ਬੰਧਨ (ਰੱਖੜੀ) ਦੇ ਪਾਵਨ ਅਵਸਰ ’ਤੇ ਆਪਣੇ ਦੇਸ਼ ਦੇ ਲੋਕਾਂ(ਦੇਸ਼ਵਾਸੀਆਂ) ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।
ਰਕਸ਼ਾ ਬੰਧਨ (ਰੱਖੜੀ) ਸਾਡੇ ਸਮਾਜ ਵਿੱਚ ਭਾਈਆਂ ਅਤੇ ਭੈਣਾਂ ਦੇ ਦਰਮਿਆਨ ਪ੍ਰੇਮ ਅਤੇ ਸਨੇਹ ਦੇ ਮਜ਼ਬੂਤ ਬੰਧਨ ਦੀ ਮੁੜ ਪੁਸ਼ਟੀ ਕਰਦਾ ਹੈ । ਭਾਈ-ਭੈਣ ਦਾ ਰਿਸ਼ਤਾ ਬੇਹੱਦ ਖਾਸ ਹੁੰਦਾ ਹੈ ਅਤੇ ਰਕਸ਼ਾ ਬੰਧਨ (ਰੱਖੜੀ) ਇੱਕ-ਦੂਸਰੇ ਦੇ ਪ੍ਰਤੀ ਸਨਮਾਨ, ਸਨੇਹ ਅਤੇ ਨੇੜਤਾ ਨਾਲ ਭਰੇ ਇਸ ਵਿਸ਼ੇਸ਼ ਰਿਸ਼ਤੇ ਦਾ ਉਤਸਵ ਹੈ।
ਇਹ ਤਿਉਹਾਰ ਸਾਨੂੰ ਸਾਡੇ ਸਮਾਜ ਵਿੱਚ ਪਰੰਪਰਾਗਤ ਤੌਰ ‘ਤੇ ਮਹਿਲਾਵਾਂ ਨੂੰ ਦਿੱਤੇ ਗਏ ਉੱਚ ਦਰਜੇ ਨੂੰ ਵੀ ਯਾਦ ਕਰਵਾਉਂਦਾ ਹੈ। ਆਓ, ਇਸ ਅਵਸਰ ’ਤੇ ਅਸੀਂ ਆਪਣੇ ਦੇਸ਼ ਅਤੇ ਸਮਾਜ ਵਿੱਚ ਮਹਿਲਾਵਾਂ ਦੇ ਮਾਣ ਅਤੇ ਸਨਮਾਨ ਨੂੰ ਬਣਾਈ ਰੱਖਣ ਦੇ ਲਈ ਖ਼ੁਦ ਨੂੰ ਮੁੜ-ਪ੍ਰਤੀਬੱਧ ਕਰੀਏ।
ਮੈਂ ਰਕਸ਼ਾ ਬੰਧਨ (ਰੱਖੜੀ) ਦੇ ਪਾਵਨ ਅਵਸਰ ’ਤੇ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੰਦਾ ਹਾਂ।”
*****
ਐੱਮਐੱਸ/ਆਰਕੇ/ਡੀਪੀ
(Release ID: 1747918)