ਸਿੱਖਿਆ ਮੰਤਰਾਲਾ
azadi ka amrit mahotsav

ਨੌਜਵਾਨ 21ਵੀਂ ਸਦੀ ਦੇ ਸਵੈ ਨਿਰਭਰ ਭਾਰਤ ਦੇ ਮਸ਼ਾਲਚੀ ਹੋਣਗੇ — ਸ਼੍ਰੀ ਧਰਮੇਂਦਰ ਪ੍ਰਧਾਨ


ਐੱਨ ਈ ਪੀ ਸਿੱਖਿਆ ਸੰਸਥਾਵਾਂ ਨੂੰ ਵਿਸ਼ਵ ਪੱਧਰੀ ਸੰਸਥਾਵਾਂ ਵਿੱਚ ਬਦਲੇਗੀ — ਕੇਂਦਰੀ ਸਿੱਖਿਆ ਮੰਤਰੀ

ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਈ ਆਈ ਟੀ ਭੁਵਨੇਸ਼ਵਰ ਦੇ ਲੈਕਚਰ ਹਾਲ ਕੰਪਲੈਕਸ ਅਤੇ ਹਾਲ ਆਫ ਰੈਜ਼ੀਡੈਂਸ ਦਾ ਉਦਘਾਟਨ ਕੀਤਾ

Posted On: 20 AUG 2021 3:44PM by PIB Chandigarh

ਕੇਂਦਰੀ ਸਿੱਖਿਆ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਕਿਹਾ ਹੈ ਕਿ ਰਾਸ਼ਟਰ ਦੀ ਭਾਵਨਾ ਪਹਿਲਾਂ ਨਾਲ ਨੌਜਵਾਨ 21ਵੀਂ ਸਦੀ ਦੇ ਸਵੈ ਨਿਰਭਰ ਭਾਰਤ ਦੇ ਮਸ਼ਾਲਚੀ ਹੋਣਗੇ  ਉਹਨਾਂ ਨੇ ਅੱਜ ਆਈ ਆਈ ਟੀ ਭੁਵਨੇਸ਼ਵਰ ਵਿਖੇ ਪੁਸ਼ਪਾ ਗਿਰੀ ਲੈਕਚਰ ਹਾਲ ਕੰਪਲੈਕਸ ਅਤੇ ਰਿਸ਼ੀ ਕੁਲਿਆ ਹਾਲ ਆਫ ਰੈਜ਼ੀਡੈਂਸ ਦੇ ਉਦਘਾਟਨ ਕਰਦਿਆਂ ਇਹ ਸ਼ਬਦ ਕਹੇ ਹਨ  ਇਸ ਮੌਕੇ ਆਈ ਆਈ ਟੀ ਭੁਵਨੇਸ਼ਵਰ ਦੇ ਡਾਇਰੈਕਟ ਪ੍ਰੋਫੈਸਰ ਆਰ ਵੀ ਰਾਜਾ ਕੁਮਾਰ ਅਤੇ ਹੁਨਰ ਵਿਕਾਸ ਸੰਸਥਾ ਭੁਵਨੇਸ਼ਵਰ ਦੇ ਚੇਅਰਮੈਨ ਸ਼੍ਰੀ ਰੰਜਨ ਕੁਮਾਰ ਮੋਹਨ ਪਾਤਰਾ ਨੇ ਕੇਂਦਰੀ ਮੰਤਰੀ ਦੀ ਹਾਜ਼ਰੀ ਵਿੱਚ ਇੱਕ ਸਮਝੌਤੇ ਤੇ ਵੀ ਦਸਤਖ਼ਤ ਕੀਤੇ  ਇਹ ਸਮਝੌਤਾ ਆਈ ਆਈ ਟੀ ਭੁਵਨੇਸ਼ਵਰ ਦੀ ਸੇਧ ਅਤੇ ਮੁਹਾਰਤ ਤਹਿਤ ਉਦਯੋਗ ਲਈ ਢੁੱਕਵੀਂ ਤਕਨੀਕੀ ਸਿੱਖਿਆ ਤਹਿਤ ਬੇਰੋਜ਼ਗਾਰਾਂ , ਰੋਜ਼ਗਾਰ ਤਹਿਤ ਅਤੇ ਗਰੀਬ ਨੌਜਵਾਨਾਂ ਲਈ ਹੁਨਰ ਵਿਕਾਸ ਗਤੀਵਿਧੀਆਂ ਨੂੰ ਵਧਾਉਣ ਲਈ ਕੀਤਾ ਗਿਆ ਹੈ ।   

https://twitter.com/dpradhanbjp/status/1428568979228880896?s=20



ਇਸ ਸਮਾਗਮ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਆਪਣੇ ਨੌਜਵਾਨਾਂ ਨੂੰ ਮੌਕੇ ਮੁਹੱਈਆ ਕਰਨ ਲਈ ਸਾਰੇ ਸੰਭਵ ਤਰੀਕਿਆਂ ਨਾਲ ਉੱਚ ਸਿੱਖਿਆ ਸੰਸਥਾਵਾਂ ਵਿੱਚ ਸਹਾਇਤਾ ਦੇਣ ਲਈ ਵੱਖ ਵੱਖ ਕਦਮ ਚੁੱਕੇ ਹਨ  ਉਹਨਾਂ ਅੱਗੇ ਕਿਹਾ ਕਿ ਦੇਸ਼ ਦੀ ਸਮੁੱਚੀ ਸਿੱਖਿਆ ਨੂੰ ਨਵਾਂ ਸਰੂਪ ਦੇਣ ਲਈ ਸਰਕਾਰ ਨੇ ਕਫਾਇਤੀ , ਪਹੁੰਚ ਯੋਗ , ਬਰਾਬਰ ਅਤੇ ਗੁਣਵਤਾ ਦੇ ਅਧਾਰ ਤੇ ਰਾਸ਼ਟਰੀ ਸਿੱਖਿਆ ਨੀਤੀ 2020 ਨੂੰ ਲਾਗੂ ਕੀਤਾ ਹੈ  ਉਹਨਾਂ ਕਿਹਾ ਕਿ ਇਹ ਕੇਵਲ ਨੀਤੀ ਨਹੀਂ ਹੈ ਬਲਕਿ ਸਾਡੇ ਭਵਿੱਖ ਦਾ ਇੱਕ ਦ੍ਰਿਸ਼ਟੀ ਦਸਤਾਵੇਜ਼ ਹੈ , ਜਿਸ ਦਾ ਮਕਸਦ ਵਿਦਿਆਰਥੀਆਂ ਨੂੰ ਲਚਕੀਲਾਪਣ ਅਤੇ ਚੋਣ ਦੀ ਸ਼ਕਤੀ ਨਾਲ ਸ਼ਕਤੀਆਂ ਦੁਆਰਾ ਇੱਕ ਵਿਦਿਆਰਥੀ ਕੇਂਦਰਿਤ ਸਿੱਖਿਆ ਪ੍ਰਣਾਲੀ ਸਥਾਪਿਤ ਕਰਨਾ ਹੈ  ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਐੱਨ  ਪੀ ਸਾਡੀਆਂ ਉੱਚ ਸਿੱਖਿਆ ਸੰਸਥਾਵਾਂ ਨੂੰ ਵਿਸ਼ਵ ਪੱਧਰ ਦੀਆਂ ਸੰਸਥਾਵਾਂ ਵਿੱਚ ਬਦਲ ਦੇਵੇਗੀ 
ਸ਼੍ਰੀ ਪ੍ਰਧਾਨ ਨੇ ਉਡੀਸਾ ਸੂਬੇ ਵਿੱਚ ਵੱਡਾ ਲੈਕਚਰ ਕੰਪਲੈਕਸ ਅਤੇ ਹੋਸਟਲ ਦਾ ਉਦਘਾਟਨ ਕਰਦਿਆਂ ਖੁਸ਼ੀ ਪ੍ਰਗਟ ਕੀਤੀ ਅਤੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਵਧੀਕ ਬੁਨਿਆਦੀ ਢਾਂਚਾ ਸਹੂਲਤਾਂ ਵਿਦਿਆਰਥੀਆਂ ਨੂੰ ਵਧੇਰੇ ਸ਼ਾਨਦਾਰ ਪ੍ਰਾਪਤੀ ਯੋਗ ਬਣਾਉਣਗੀਆਂ  ਮੰਤਰੀ ਨੇ ਕਿਹਾ ਕਿ ਮਿਆਰੀ ਖੋਜ ਅਤੇ ਨਵਾਚਾਰ ਤੇ ਕੇਂਦਰਿਤ ਆਈ ਆਈ ਟੀਜ਼ ਅਸਲ ਵਿੱਚ ਭਾਰਤ ਅਤੇ ਉੱਚ ਸਿੱਖਿਆ ਵਿੱਚ ਸਫਲਤਾ ਦੇ ਚਿੰਨ ਬਣ ਗਈਆਂ ਹਨ  ਉਹਨਾਂ ਨੇ ਆਈ ਆਈ ਟੀ ਭੁਵਨੇਸ਼ਵਰ ਦੀ ਸ਼ਾਨਦਾਰ ਪੜ੍ਹਾਈ ਅਤੇ ਮਿਆਰੀ ਸਿੱਖਿਆ ਲਈ ਪ੍ਰਸ਼ੰਸਾ ਕੀਤੀ  ਉਹਨਾਂ ਨੇ ਇਹ ਵੀ ਆਸ ਪ੍ਰਗਟ ਕੀਤੀ ਕਿ ਆਈ ਆਈ ਟੀ ਭੁਵਨੇਸ਼ਵਰ ਨੂੰ ਸੂਬੇ ਵਿੱਚ ਇੱਕ ਆਗੂ ਸੰਸਥਾ ਹੋਣ ਕਰਕੇ ਰਾਸ਼ਟਰੀ ਸਿੱਖਿਆ ਨੀਤੀ (ਐੱਨ  ਪੀਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਅਗਵਾਈ ਕਰਨੀ ਚਾਹੀਦੀ ਹੈ ਅਤੇ ਸਮਾਜ ਦੇ ਲੋੜਵੰਦ ਵਰਗਾਂ ਦੀ ਸਹਾਇਤਾ ਕਰਦਿਆਂ ਤੇ ਸੰਪੂਰਨ ਅਤੇ ਬਹੁ ਅਨੁਸ਼ਾਸਨੀ ਸਿੱਖਿਆ ਲਈ ਰਸਤਾ ਬਣਾਉਣਾ ਚਾਹੀਦਾ ਹੈ 
ਸ਼੍ਰੀ ਪ੍ਰਧਾਨ ਨੇ ਕਿਹਾ ਕਿ ਆਈ ਆਈ ਟੀ ਅਤੇ ਐੱਸ ਡੀ ਆਈ ਵਿਚਾਲੇ ਸਾਂਝ ਉਡੀਸ਼ਾ ਵਰਗੇ ਆਪਦਾਗ੍ਰਸਤ ਸੂਬੇ ਵਿਚਲੇ ਵਾਤਾਵਰਣ ਮੁੱਦਿਆਂ ਅਤੇ ਸਥਾਨਕ ਮੁੱਦਿਆਂ ਨੂੰ ਹੱਲ ਕਰਨ ਵਿੱਚ ਮਦਦ ਕਰੇਗੀ ਅਤੇ ਇਸ ਤਰ੍ਹਾਂ ਪੂਰੇ ਰਾਸ਼ਟਰ ਲਈ ਇੱਕ ਰੋਲ ਮਾਡਲ ਵਜੋਂ ਕੰਮ ਕਰੇਗੀ  ਉਹਨਾਂ ਨੇ ਅੱਗੇ ਦੁਹਰਾਉਂਦਿਆਂ ਕਿਹਾ ਕਿ ਆਈ ਆਈ ਟੀ ਭੁਵਨੇਸ਼ਨਰ ਵਿੱਚ ਤਕਨੀਕੀ ਹੁਨਰ ਅਤੇ ਗਿਆਨ ਦਾ ਮਿਸ਼ਰਣ ਉਡੀਸ਼ਾ ਵਰਗੇ ਸੂਬੇ ਵਿੱਚ ਨਵਾਚਾਰ ਸਿੱਟਿਆਂ ਲਈ ਰਸਤਾ ਬਣਾਏਗਾ  ਸ਼੍ਰੀ ਪ੍ਰਧਾਨ ਨੇ ਕਿਹਾ ਕਿ ਉਡੀਸ਼ਾ ਦੀ ਅਸਲ ਸੰਭਾਵਨਾ ਉਸ ਦੇ ਲੋਕਾਂ ਵਿੱਚ ਹੈ ਅਤੇ ਇਸ ਦੀ ਅਸਲ ਉੱਨਤੀ ਦੇ ਚਾਲਕ ਵੀ ਨੌਜਵਾਨ ਹੋਣਗੇ  ਉਹਨਾਂ ਨੇ ਸੰਸਥਾ ਦੇ ਸਾਰੇ ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸਾਰੇ ਭਵਿੱਖਤ ਯਤਨਾਂ ਲਈ ਸ਼ੁਭਕਾਮਨਾਵਾਂ ਦਿੱਤੀਆਂ 
ਪ੍ਰੋਫੈਸਰ ਵੀ ਆਰ ਪਿਡਰੇਡੀ , ਡੀਨ ਵਿਦਿਆਰਥੀ ਮਾਮਲੇ , ਪ੍ਰੋਫੈਸਰ ਸੁਜੀਤ ਰੋਏ , ਡੀਨ (ਖੋਜ ਅਤੇ ਵਿਕਾਸ) , ਪ੍ਰੋਫੈਸਰ ਸਰੋਜ ਨਾਇਕ , ਡੀਨ (ਫੈਕਲਟੀ ਯੋਜਨਾ), ਪ੍ਰੋਫੈਸਰ  ਵੀ ਸੱਤਿਅਮ , ਮੁਖੀ ਮਿਲਰਲਜ਼ , ਮੈਟਰੋਲੋਜਿਕਲਸ ਅਤੇ ਮਟੀਰਿਅਲ ਇੰਜੀਨਿਅਰਿੰਗ (ਐੱਸ ਯੂ ਐੱਮ ਐੱਮ ) , ਡਾਕਟਰ ਸੁਮੰਦਾ ਹਲਦਰ , ਪੀ ਆਈ ਸੀ ਸਿਵਲ ਵਰਕਸ ਅਤੇ ਐਸੋਸ਼ੀਏਟ ਪ੍ਰੋਫੈਸਰ , ਬੁਨਿਆਦੀ ਢਾਂਚਾ ਸਕੂਲ (ਐੱਸ ਆਈ ਐੱਫ) , ਸ਼੍ਰੀ ਦੇਬਾਰਾਜ ਰੱਠ , ਰਜਿਸਟਰਾਰ ਆਈ / ਸੀ , ਸੰਸਥਾ ਦੇ ਸਟਾਫ ਤੇ ਹੋਰ ਮੁੱਖ ਅਧਿਕਾਰੀਆਂ ਸਮੇਤ ਐੱਨ ਬੀ ਸੀ ਸੀ ਦੇ ਅਧਿਕਾਰੀਆਂ ਨੇ ਵੀ ਇਸ ਮੌਕੇ ਸਿ਼ਰਕਤ ਕੀਤੀ 

***************


ਐੱਮ ਜੇ ਪੀ ਐੱਸ /  ਕੇ


(Release ID: 1747688) Visitor Counter : 176