ਵਣਜ ਤੇ ਉਦਯੋਗ ਮੰਤਰਾਲਾ
ਕੋਵਿਡ 19 ਦੀਆਂ ਰੋਕਾਂ ਦੇ ਬਾਵਜੂਦ ਭਾਰਤ ਨੇ ਅਪ੍ਰੈਲ — ਜੂਨ (2021—22) ਵਿੱਚ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਬਰਾਮਦ ਵਿੱਚ 44.3% ਤੋਂ ਵੱਧ ਲਗਾਤਾਰ ਰਿਕਾਰਡ ਬਰਾਮਦ ਕੀਤੀ ਹੈ
ਅਪੀਡਾ ਟੋਕਰੀ ਵਿੱਚ ਉਤਪਾਦਾਂ ਦੀ ਬਰਾਮਦ ਅਪ੍ਰੈਲ — ਜੂਨ (2020—21) ਵਿੱਚ 3,338.5 ਮਿਲੀਅਨ ਅਮਰੀਕੀ ਡਾਲਰ ਤੋਂ ਮੌਜੂਦਾ ਮਾਲੀ ਸਾਲ (2021—22) ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਵੱਧ ਕੇ 4,817.9 ਮਿਲੀਅਨ ਅਮਰੀਕੀ ਡਾਲਰ ਹੋ ਗਈ ਹੈ
Posted On:
20 AUG 2021 3:00PM by PIB Chandigarh
ਕੋਵਿਡ 19 ਦੀਆਂ ਰੋਕਾਂ ਦੇ ਬਾਵਜੂਦ ਵਿਸ਼ੇਸ਼ ਕਰਕੇ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਮੌਜੂਦਾ ਮਾਲੀ ਸਾਲ ਦੀ ਪਹਿਲੀ ਤਿਮਾਹੀ ਵਿੱਚ ਭਾਰਤ ਨੇ 2021—22 (ਅਪ੍ਰੈਲ—ਜੂਨ) ਵਿੱਚ ਖੇਤੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਬਰਾਮਦ ਵਿੱਚ 44.3% ਦਾ ਮਹੱਤਵਪੂਰਨ ਵਾਧਾ ਸਾਲ 2020—21 ਦੇ ਇਸੇ ਸਮੇਂ ਦੇ ਮੁਕਾਬਲੇ ਪ੍ਰਾਪਤ ਕੀਤਾ ਹੈ ।
ਮੌਜੂਦਾ ਮਾਲੀ ਸਾਲ ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਬਰਾਮਦ ਵਿੱਚ ਵੱਡਾ ਵਾਧਾ ਮਾਲੀ ਸਾਲ 2020—21 ਵਿੱਚ ਵੇਖੇ ਗਏ ਬਰਾਮਦੀ ਵਾਧੇ ਵਾਂਗ ਲਗਾਤਾਰ ਜਾਰੀ ਹੈ ।
ਡਬਲਯੁ ਟੀ ਓ ਦੇ ਵਪਾਰ ਨਕਸ਼ੇ ਅਨੁਸਾਰ ਸਾਲ 2019 ਵਿੱਚ 37 ਬਿਲੀਅਨ ਅਮਰੀਕੀ ਡਾਲਰ ਦਾ ਕੁਲ ਖੇਤੀ ਬਰਾਮਦ ਕਰਨ ਨਾਲ ਭਾਰਤ ਵਿਸ਼ਵ ਦੀ ਰੈਕਿੰਗ ਵਿੱਚ ਨੌਵੇਂ ਸਥਾਨ ਤੇ ਹੈ ।
ਵਣਜ ਮੰਤਰਾਲੇ ਤਹਿਤ ਐਗਰੀਕਲਚਰਲ ਤੇ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ (ਏ ਪੀ ਈ ਡੀ ਏ) ਦੁਆਰਾ ਕੀਤੀਆਂ ਗਈਆਂ ਪਹਿਲਕਦਮੀਆਂ ਨੇ ਦੇਸ਼ ਨੂੰ ਉਸ ਵੇਲੇ ਇਹ ਮੀਲ ਪੱਥਰ ਪ੍ਰਾਪਤ ਕਰਨ ਵਿੱਚ ਮਦਦ ਕੀਤੀ ਹੈ ਜਦ ਮਹਾਮਾਰੀ ਦਾ ਫੈਲਾਅ ਆਪਣੀ ਸਿਖਰਾਂ ਤੇ ਸੀ ।
ਡਾਇਰੈਕਟੋਰੇਟ ਜਨਰਲ ਆਫ ਕਮਰਸਿ਼ਅਲ ਇੰਟੈਲੀਜੈਂਸ ਅਤੇ ਸਟੈਟਿਕਟਸ (ਡੀ ਜੀ ਸੀ ਆਈ ਐਂਡ ਐੱਸ) ਦੁਆਰਾ ਜਾਰੀ ਕੀਤੇ ਗਏ ਫਟਾਫਟ ਅੰਦਾਜਿ਼ਆਂ ਅਨੁਸਾਰ ਏ ਪੀ ਈ ਡੀ ਏ ਉਤਪਾਦਾਂ ਦੀ ਸਮੁੱਚੀ ਬਰਾਮਦ ਵਿੱਚ ਅਪ੍ਰੈਲ — ਜੂਨ 2021 ਦੌਰਾਨ ਪਿਛਲੇ ਸਾਲ ਦੇ ਇਸੇ ਸਮੇਂ ਦੌਰਾਨ ਨਾਲੋਂ 44.3% ਦਾ ਵਾਧਾ ਦੇਖਿਆ ਗਿਆ ਹੈ । ਅਪੀਡਾ ਉਤਪਾਦਾਂ ਦੀ ਸਮੁੱਚੀ ਬਰਾਮਦ ਅਪ੍ਰੈਲ — ਜੂਨ 2020 ਵਿੱਚ 3,338.5 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ ਅਪ੍ਰੈਲ — ਜੂਨ 2021 ਵਿੱਚ 4,817.9 ਮਿਲੀਅਨ ਅਮਰੀਕੀ ਡਾਲਰ ਹੋ ਗਈ ਹੈ ।
ਭਾਰਤੀ ਖੇਤੀ ਬਰਾਮਦ ਦੇ ਸੰਦਰਭ ਵਿੱਚ ਦੇਸ਼ ਨੇ ਡਾਲਰਾਂ ਦੇ ਸੰਦਰਭ ਵਿੱਚ 25.02% ਦਾ ਵਾਧਾ ਦਰਜ ਕੀਤਾ ਹੈ ਅਤੇ ਪਿਛਲੇ ਸਾਲ ਇਸੇ ਸਮੇਂ ਦੇ ਮੁਕਾਬਲੇ ਮਾਲੀ ਸਾਲ 2020—21 (ਅਪ੍ਰੈਲ—ਮਾਰਚ) ਵਿੱਚ ਰੁਪਏ ਦੇ ਸੰਦਰਭ ਵਿੱਚ 29.43% ਹੈ । ਹਾਲਾਂਕਿ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਦੇਸ਼ ਦੀ ਖੇਤੀ ਬਰਾਮਦ ਮੌਜੂਦਾ ਸਾਲ 2021—22 ਵਿੱਚ ਵੀ 15% ਦਾ ਸਕਾਰਾਤਮਕ ਵਾਧਾ ਦਰਜ ਕਰੇਗੀ ।
ਫਟਾਫਟ ਅੰਦਾਜਿ਼ਆਂ ਦੇ ਮੁਤਾਬਿਕ ਤਾਜ਼ਾਂ ਫਲਾਂ ਅਤੇ ਸਬਜ਼ੀਆਂ ਦੀ ਬਰਾਮਦ ਵਿੱਚ 9.1% ਦਾ ਵਾਧਾ ਦਰਜ ਕੀਤਾ ਗਿਆ ਹੈ । ਜਦਕਿ ਪ੍ਰੋਸੈਸਡ ਫੂਡ ਉਤਪਾਦਾਂ ਜਿਵੇਂ ਤਿਆਰ ਅਨਾਜ ਅਤੇ ਹੋਰ ਪ੍ਰੋਸੈਸਡ ਵਸਤਾਂ ਨੂੰ ਅਪ੍ਰੈਲ — ਜੂਨ 2020—21 ਵਿੱਚ 69.6% ਦਾ ਵਾਧਾ ਦਰਜ ਕੀਤਾ ਹੈ । ਤਾਜ਼ਾ ਫਲ ਅਤੇ ਸਬਜ਼ੀਆਂ 584.5 ਮਿਲੀਅਨ ਅਮਰੀਕੀ ਡਾਲਰ ਦੀ ਲਾਗਤ ਵਾਲੇ ਬਰਾਮਦ ਕੀਤੇ ਗਏ ਜੋ ਅਪ੍ਰੈਲ ਜੂਨ 2021—22 ਵਿੱਚ ਵੱਧ ਕੇ 637.7 ਮਿਲੀਅਨ ਅਮਰੀਕੀ ਡਾਲਰ ਹੋ ਗਈ ਹੈ ।
ਭਾਰਤ ਨੇ ਬਾਕੀ ਅਨਾਜਾਂ ਦੀ ਬਰਾਮਦ ਵਿੱਚ ਵੀ 415.5% ਦਾ ਉਛਾਲ ਦਰਜ ਕੀਤਾ ਹੈ ਜਦਕਿ ਮੀਟ , ਡੇਅਰੀ ਅਤੇ ਪੋਲਟਰੀ ਉਤਪਾਦਾਂ ਨੇ ਮੌਜੂਦਾ ਮਾਲੀ ਸਾਲ (2021—22) ਦੇ ਪਹਿਲੇ ਤਿੰਨ ਮਹੀਨਿਆਂ ਵਿੱਚ 111.5% ਵਾਧਾ ਦੇਖਿਆ ਹੈ । ਹੋਰ ਅਨਾਜਾਂ ਦੀ ਬਰਾਮਦ ਅਪ੍ਰੈਲ — ਜੂਨ 2020 ਵਿੱਚ 44.9 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ ਅਪ੍ਰੈਲ — ਜੂਨ 2021 ਵਿੱਚ 231.4 ਮਿਲੀਅਨ ਅਮਰੀਕੀ ਡਾਲਰ ਹੋ ਗਈ ਹੈ ਅਤੇ ਮੀਟ , ਡੇਅਰੀ ਅਤੇ ਪੋਲਟਰੀ ਉਤਪਾਦਾਂ ਦੀ ਬਰਾਮਦ ਅਪ੍ਰੈਲ — ਜੂਨ 2020 ਵਿੱਚ 483.5 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ ਕੇ ਅਪ੍ਰੈਲ — ਜੂਨ 2021 ਵਿੱਚ 1,022.5 ਮਿਲੀਅਨ ਅਮਰੀਕੀ ਡਾਲਰ ਹੋ ਗਈ ਹੈ ।
ਚੌਲਾਂ ਦੀ ਬਰਾਮਦ ਜਿਸ ਨੇ ਅਪ੍ਰੈਲ — ਜੂਨ 2020 ਵਿੱਚ 1,914.5 ਮਿਲੀਅਨ ਅਮਰੀਕੀ ਡਾਲਰ ਦੇ ਵਾਧੇ ਨਾਲ 25.3% ਸਕਾਰਾਤਮਕ ਵਾਧਾ ਦਰਜ ਕੀਤਾ ਸੀ, ਅਪ੍ਰੈਲ — ਜੂਨ 2021 ਵਿੱਚ ਵੱਧ ਕੇ 2,398.5 ਮਿਲੀਅਨ ਅਮਰੀਕੀ ਡਾਲਰ ਹੋ ਗਈ ਹੈ ।
ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਦੀ ਬਰਾਮਦ ਵਿੱਚ ਵਾਧਾ ਅਪੀਡਾ ਦੀਆਂ ਵੱਖ ਵੱਖ ਪਹਿਲਕਦਮੀਆਂ ਸਦਕਾ ਖੇਤੀਬਾੜੀ ਅਤੇ ਪ੍ਰੋਸੈਸਡ ਫੂਡ ਉਤਪਾਦਾਂ ਦੀ ਬਰਾਮਦ ਲਈ ਪ੍ਰੋਤਸਾਹਨ ਜਿਵੇਂ ਵੱਖ ਵੱਖ ਮੁਲਕਾਂ ਵਿੱਚ ਬੀ ਟੂ ਬੀ ਪ੍ਰਦਰਸ਼ਨੀਆਂ ਆਯੋਜਿਤ ਕਰਨਾ , ਉਤਪਾਦ ਵਿਸ਼ੇਸ਼ ਅਤੇ ਆਮ ਮਾਰਕੀਟਿੰਗ ਮੁਹਿੰਮਾਂ ਦੁਆਰਾ ਭਾਰਤੀ ਅੰਬੈਸੀਆਂ ਦੀ ਸਰਗਰਮ ਸ਼ਮੂਲੀਅਤ ਰਾਹੀਂ ਨਵੀਂਆਂ ਮਾਰਕੀਟ ਸੰਭਾਵਨਾਵਾਂ ਦਾ ਪਤਾ ਲਗਾਉਣ ਕਰਕੇ ਸੰਭਵ ਹੋ ਸਕਿਆ ਹੈ ।
ਅਪੀਡਾ ਨੇ ਭਾਰਤ ਵਿੱਚ ਪੰਜੀਕ੍ਰਿਤ ਭੁਗੋਲਿਕ ਸੰਕੇਤਾਂ (ਜੀ ਆਈ) ਉਤਪਾਦਾਂ ਨੂੰ ਉਤਸ਼ਾਹ ਦੇਣ ਲਈ ਕਈ ਪਹਿਲਕਦਮੀਆਂ ਕੀਤੀਆਂ ਹਨ । ਇਹ ਪਹਿਲਕਦਮੀਆਂ ਯੂ ਏ ਈ ਨਾਲ ਖੇਤੀਬਾੜੀ ਅਤੇ ਫੂਡ ਉਤਪਾਦਾਂ ਬਾਰੇ ਵਰਚੁਅਲ ਖਰੀਦ ਵਿਕਰੇਤਾ ਮੀਟਿੰਗਾਂ ਆਯੋਜਿਤ ਕਰਨ ਅਤੇ ਜੀ ਆਈ ਉਤਪਾਦਾਂ ਜਿਹਨਾਂ ਵਿੱਚ , ਯੂ ਐੱਸ ਏ ਨਾਲ ਦਸਤਕਾਰੀ ਵੀ ਸ਼ਾਮਲ ਹੈ , ਬਾਰੇ ਵਰਚੁਅਲ ਖਰੀਦ ਵਿਕਰੇਤਾ ਮੀਟਿੰਗਾਂ ਆਯੋਜਿਤ ਕਰਕੇ ਕੀਤਾ ਗਿਆ ਹੈ । ਅਪੀਡਾ ਮੁੱਖ ਖੇਤੀਬਾੜੀ ਬਰਾਮਦ ਵਸਤਾਂ ਦੀਆਂ ਜੀ ਆਈ ਉਤਪਾਦਾਂ ਨੂੰ ਹਰਮਨ ਪਿਆਰਾ ਬਣਾ ਕੇ ਸੰਭਾਵਿਤ ਬਰਾਮਦਕਾਰ ਮੁਲਕਾਂ ਨਾਲ ਵਰਚੁਅਲ ਖਰੀਦ ਵਿਕਰੇਤਾ ਮੀਟਿੰਗਾਂ ਕਰਨ ਲਈ ਵੀ ਲਗਾਤਾਰ ਪਹਿਲਕਦਮੀ ਕਰ ਰਿਹਾ ਹੈ । ਬਰਾਮਦ ਕੀਤੀਆਂ ਜਾਣ ਵਾਲੀਆਂ ਵਸਤਾਂ ਦੀ ਨਿਰਵਿਘਨ ਗੁਣਵਤਾ ਪ੍ਰਮਾਣੀਕਰਨ ਨੂੰ ਯਕੀਨੀ ਬਣਾਉਣ ਦੇ ਮੱਦੇਨਜ਼ਰ ਅਪੀਡਾ ਨੇ ਦੇਸ਼ ਭਰ ਵਿੱਚ 220 ਲੈਬਾਰਟਰੀਆਂ ਨੂੰ ਬਰਾਮਦਕਾਰਾਂ ਅਤੇ ਉਤਪਾਦਾਂ ਦੀ ਵੱਡੀ ਰੇਂਜ ਨੂੰ ਟੈਸਟਿੰਗ ਸੇਵਾਵਾਂ ਮੁਹੱਈਆ ਕਰਨ ਲਈ ਮਾਣਤਾ ਦਿੱਤੀ ਹੈ ।
ਅਪੀਡਾ ਬਰਾਮਦ ਟੈਸਟਿੰਗ ਅਤੇ ਨਿਗਰਾਨੀ ਯੋਜਨਾਵਾਂ ਲਈ ਮਾਣਤਾ ਪ੍ਰਾਪਤ ਲੈਬਾਰਟਰੀਆਂ ਨੂੰ ਮਜ਼ਬੂਤ ਅਤੇ ਅਪਗ੍ਰੇਡੇਸ਼ਨ ਕਰਨ ਵਿੱਚ ਵੀ ਮਦਦ ਕਰਦਾ ਹੈ । ਅਪੀਡਾ ਬੁਨਿਆਦੀ ਢਾਂਚਾ ਵਿਕਾਸ ਦੀਆਂ ਸਕੀਮਾਂ ਤਹਿਤ ਵਿੱਤੀ ਸਹਾਇਤਾ , ਗੁਣਵਤਾ ਸੁਧਾਰ ਅਤੇ ਖੇਤੀਬਾੜੀ ਉਤਪਾਦਾਂ ਦੀ ਬਰਾਮਦ ਨੂੰ ਹੱਲਾਸ਼ੇਰੀ ਦੇਣ ਲਈ ਮਾਰਕਿਟ ਵਿਕਾਸ ਲਈ ਵੀ ਸਹਾਇਤਾ ਦਿੰਦਾ ਹੈ । ਅਪੀਡਾ ਅੰਤਰਰਾਸ਼ਟਰੀ ਵਪਾਰ ਮੇਲਿਆਂ ਵਿੱਚ ਬਰਾਮਦਕਾਰਾਂ ਦੀ ਸ਼ਮੂਲੀਅਤ ਵੀ ਆਯੋਜਿਤ ਕਰਦਾ ਹੈ , ਜੋ ਵਿਸ਼ਵ ਬਾਜ਼ਾਰ ਵਿੱਚ ਬਰਾਮਦਕਾਰਾਂ ਦੇ ਫੂਡ ਉਤਪਾਦਾਂ ਨੂੰ ਬਜ਼ਾਰਾਂ ਵਿੱਚ ਲਿਜਾਣ ਲਈ ਪਲੇਟਫਾਰਮ ਮੁਹੱਈਆ ਕਰਦਾ ਹੈ । ਅਪੀਡਾ ਰਾਸ਼ਟਰੀ ਈਵੇਂਟਸ ਆਹਾਰ (ਏ ਏ ਐੱਚ ਏ ਆਰ) , ਆਰਗੈਨਿਕ ਵਿਸ਼ਵ ਕਾਂਗਰਸ , ਬਾਇਓਫੈਕ ਇੰਡੀਆ ਆਦਿ ਨੂੰ ਆਯੋਜਿਤ ਕਰਕੇ ਖੇਤੀਬਾੜੀ ਬਰਾਮਦ ਨੂੰ ਉਤਸ਼ਾਹਿਤ ਕਰਦਾ ਹੈ ।
ਅਪੀਡਾ ਅੰਤਰਰਾਸ਼ਟਰੀ ਬਜ਼ਾਰ ਦੀਆਂ ਗੁਣਵਤਾ ਲੋੜਾਂ ਨੂੰ ਪੂਰਾ ਕਰਨ ਲਈ ਬਾਗਬਾਨੀ ਉਤਪਾਦਾਂ ਲਈ ਪੈਕ ਹਾਊਸੇਸ ਦਾ ਪੰਜੀਕਰਨ ਕਰਦਾ ਹੈ । ਪੀਨਟ ਸ਼ੈਲਿੰਗ ਅਤੇ ਗ੍ਰੇਡਿੰਗ ਅਤੇ ਪ੍ਰੋਸੈਸਿੰਗ ਇਕਾਈਆਂ ਲਈ ਬਰਾਮਦ ਇਕਾਈਆਂ ਦੀ ਪੰਜੀਕਰਨ ਉਦਾਹਰਣ ਦੇ ਤੌਰ ਤੇ ਈ ਯੂ ਅਤੇ ਗੈਰ ਈ ਯੂ ਮੁਲਕਾਂ ਲਈ ਗੁਣਵਤਾ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣਾ ਆਦਿ ਵੀ ਕਰਦਾ ਹੈ ।
ਅਪੀਡਾ ਵਿਸ਼ਵੀ ਫੂਡ ਸੁਰੱਖਿਆ ਅਤੇ ਗੁਣਵਤਾ ਲੋੜਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਮੀਟ ਪ੍ਰੋਸੈਸਿੰਗ ਪਲਾਂਟਾਂ ਅਤੇ ਬੁੱਚੜਖਾਨਿਆਂ ਦਾ ਪੰਜੀਕਰਨ ਕਰਦਾ ਹੈ । ਇੱਕ ਹੋਰ ਮੁੱਖ ਪਹਿਲਕਦਮੀ ਜਿਸ ਵਿੱਚ ਖੋਜਣ ਯੋਗਤਾ ਪ੍ਰਣਾਲੀ ਦਾ ਵਿਕਾਸ ਅਤੇ ਲਾਗੂ ਕਰਨਾ ਸ਼ਾਮਲ ਹੈ ਅਤੇ ਜੋ ਦਰਾਮਦ ਮੁਲਕਾਂ ਲਈ ਫੂਡ ਸੁਰੱਖਿਆ ਅਤੇ ਗੁਣਵਤਾ ਪਾਲਣਾ ਨੂੰ ਯਕੀਨੀ ਬਣਾਉਂਦੀ ਹੈ । ਵੱਖ ਵੱਖ ਅੰਤਰਰਾਸ਼ਟਰੀ ਵਪਾਰ ਮੁਲਾਂਕਣ ਜਾਣਕਾਰੀ ਦੇਣ ਅਤੇ ਇਕੱਠਾ ਕਰਨ , ਬਰਾਮਦਕਾਰਾਂ ਵਿਚਾਲੇ ਮਾਰਕੀਟ ਪਹੁੰਚ ਜਾਣਕਾਰੀ ਸਾਂਝਾ ਕਰਨਾ ਅਤੇ ਵਪਾਰਕ ਪੁੱਛਗਿੱਛ ਨਾਲ ਨਜਿੱਠਣਾ ਵੀ ਸਮੁੱਚੇ ਪ੍ਰਭਾਵੀ ਕਾਰਜਕਾਰੀ ਦਾ ਹਿੱਸਾ ਹਨ , ਜੋ ਅਪੀਡਾ ਬਰਾਮਦ ਨੂੰ ਹੱਲਾਸ਼ੇਰੀ ਲਈ ਮੁਹੱਈਆ ਕਰਦਾ ਹੈ ।
India's Export Comparative Statement: APEDA Products
|
Product Head
|
June, 2020
|
April-June, 2020
|
June, 2021
|
April-June, 2021
|
% Change (June,2021)
|
% Change (April-June,2021)
|
USD Million
|
USD Million
|
USD Million
|
USD Million
|
USD
|
USD
|
Fruits & Vegetables
|
189.8
|
584.5
|
204.9
|
637.7
|
8.0
|
9.1
|
Cereal preparations & Miscellaneous processed items
|
143.2
|
311.1
|
198.0
|
527.7
|
38.3
|
69.6
|
Meat, dairy & poultry products
|
203.7
|
483.5
|
329.6
|
1022.5
|
61.8
|
111.5
|
Rice
|
681.3
|
1914.5
|
741.0
|
2398.5
|
8.8
|
25.3
|
Other cereals
|
25.2
|
44.9
|
84.4
|
231.4
|
235.3
|
415.5
|
Total
|
1243.1
|
3338.5
|
1558.0
|
4817.9
|
25.3
|
44.3
|
Source: DGCIS, Quick Estimates
|
|
|
|
|
|
|
|
|
|
*****************
ਡੀ ਜੇ ਐੱਨ / ਐੱਮ ਐੱਸ
(Release ID: 1747654)
Visitor Counter : 214