ਭਾਰੀ ਉਦਯੋਗ ਮੰਤਰਾਲਾ
azadi ka amrit mahotsav

ਕੇਂਦਰੀ ਭਾਰੀ ਉਦਯੋਗ ਮੰਤਰੀ ਨੇ ਕਰਨਾਲ ਝੀਲ ਰਿਜੋਰਟ, ਕਰਨਾਲ ਵਿਖੇ ਸੋਲਰ ਇਲੈਕਟ੍ਰਿਕ ਵਾਹਨ (ਈਵੀ) ਚਾਰਜਿੰਗ ਸਟੇਸ਼ਨ ਦਾ ਉਦਘਾਟਨ ਕੀਤਾ

Posted On: 19 AUG 2021 4:55PM by PIB Chandigarh

ਭਾਰਤ-ਹੈਵੀ ਇਲੈਕਟ੍ਰਿਕਸ ਲਿਮਟਿਡ (ਬੀਐੱਚਈਐੱਲ) ਵੱਲੋਂ ਭਾਰੀ ਉਦਯੋਗਾਂ ਬਾਰੇ ਮੰਤਰਾਲਾ ਦੀ ਯੋਜਨਾ ਫ਼ੇਮ-1 [ਫਾਸਟਰ ਅਡਾਪਸ਼ਨ ਅਤੇ ਮੈਨੂਫੈਕਚਰਿੰਗ ਆਫ (ਹਾਈਬ੍ਰਿਡ)ਐਂਡ ਇਲੈਕਟ੍ਰਿਕ ਵਹਿਕਲਜ਼ ਇਨ ਇੰਡੀਆ] ਅਧੀਨ ਸਥਾਪਿਤ ਕੀਤੇ ਗਏ ਸੋਲਰ-ਅਧਾਰਤ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ (ਐੱਸਈਵੀਸੀਜ) ਦੇ ਨੈਟਵਰਕ ਨਾਲ ਦਿੱਲੀ-ਚੰਡੀਗੜ੍ਹ ਹਾਈਵੇ ਦੇਸ਼ ਦਾ ਪਹਿਲਾ ਈ-ਵਾਹਨ ਅਨੁਕੂਲ ਹਾਈਵੇ ਬਣ ਗਿਆ ਹੈ। ਕਰਨ ਝੀਲ ਰਿਜੋਰਟ ਵਿਖੇ ਅਤਿ ਆਧੁਨਿਕ ਚਾਰਜਿੰਗ ਸਟੇਸ਼ਨ ਦਾ ਉਦਘਾਟਨ ਕੇਂਦਰੀ ਭਾਰੀ ਉਦਯੋਗ ਮੰਤਰੀ ਡਾ. ਮਹਿੰਦਰ ਨਾਥ ਪਾਂਡੇ ਨੇ ਸ਼੍ਰੀ ਅਰੁਣ ਗੋਇਲਸਕੱਤਰ (ਐਮਐਚਆਈ), ਬੀਐੱਚਈਐੱਲ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਡਾ. ਨਲਿਨ ਸਿੰਘਲ ਦੀ ਮੌਜੂਦਗੀ ਵਿੱਚ ਵਰਚੁਅਲ ਤੌਰ ਤੇ ਕੀਤਾ।  ਐੱਮਐੱਚਆਈ ਅਤੇ ਬੀਐੱਚਈਐੱਲ ਦੇ ਹੋਰ ਸੀਨੀਅਰ ਅਧਿਕਾਰੀ ਵੀ ਇਸ ਮੌਕੇ ਤੇ ਹਾਜ਼ਿਰ ਸਨ।   

ਦੇਸ਼ ਦੇ 75 ਵੇਂ ਸੁਤੰਤਰਤਾ ਦਿਵਸ 'ਤੇ ਮਾਨਯੋਗ ਪ੍ਰਧਾਨ ਮੰਤਰੀ ਦੇ ਭਾਸ਼ਣ ਨੂੰ ਯਾਦ ਕਰਦਿਆਂ ਡਾ. ਪਾਂਡੇ ਨੇ ਕਿਹਾ," ਮਾਨਯੋਗ ਪ੍ਰਧਾਨ ਮੰਤਰੀ ਨੇ ਸਪਸ਼ਟ ਤੌਰ ਤੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਵਾਤਾਵਰਣ ਸੁਰੱਖਿਆ ਦਾ ਉਨ੍ਹਾਂ ਹੀ ਮਹੱਤਵ ਹੈ ਜਿਨ੍ਹਾਂ ਰਾਸ਼ਟਰੀ ਸੁਰੱਖਿਆ ਦਾ, ਅਤੇ ਭਾਰਤ ਊਰਜਾ ਦੇ ਖੇਤਰ ਵਿੱਚ ਸੁਤੰਤਰ ਬਣਨ ਲਈ ਹਰ ਕੋਸ਼ਿਸ਼ ਕਰ ਰਿਹਾ ਹੈ।"ਭਾਰਤ ਵਾਤਾਵਰਣ ਸੁਰੱਖਿਆ ਦੀ ਇੱਕ ਜੋਸ਼ੀਲੀ ਆਵਾਜ਼ ਹੈ ਜਿਸ ਵਿੱਚ ਜਲਵਾਯੂ ਪਰਿਵਰਤਨਊਰਜਾ ਦੀ ਸੰਭਾਲ, ਜਾਂ ਸਾਫ਼ ਸੁਥਰੀ ਊਰਜਾ ਪਰਿਵਰਤਨ ਦੇ ਯਤਨ ਆਦਿ ਸ਼ਾਮਲ ਹਨ ਅਤੇ ਵਾਤਾਵਰਣ ਵਿੱਚ ਰਾਸ਼ਟਰ ਦੇ ਯਤਨਾਂ ਨੇ ਲੋੜੀਂਦੇ ਨਤੀਜੇ ਦੇਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਾਨਯੋਗ ਪ੍ਰਧਾਨ ਮੰਤਰੀ ਦੇ ਵਿਜ਼ਨ ਨੂੰ ਪ੍ਰਾਪਤ ਕਰਨ ਦੀ ਦਿਸ਼ਾ ਵਿੱਚ ਇਹ ਇੱਕ ਮਹੱਤਵਪੂਰਨ ਕਦਮ ਹੈ।

ਕਰਨਾਲ ਝੀਲ ਰਿਜੋਰਟ ਵਿਖੇ ਈਵੀ ਚਾਰਜਿੰਗ ਸਟੇਸ਼ਨਰਣਨੀਤਕ ਤੌਰ 'ਤੇ ਦਿੱਲੀ-ਚੰਡੀਗੜ੍ਹ ਹਾਈਵੇ ਦੇ ਮੱਧ ਬਿੰਦੂਤੇ ਸਥਿਤ ਹੈਅਤੇ ਦੇਸ਼ ਵਿੱਚ ਇਸ ਸਮੇਂ ਚੱਲ ਰਹੀਆਂ ਹਰ ਕਿਸਮ ਦੀਆਂ ਈ-ਕਾਰਾਂ ਦੀ ਪੂਰਤੀ ਲਈ ਤਿਆਰ ਹੈ। ਇਸ ਤੋਂ ਇਲਾਵਾਕੰਪਨੀ ਇਸ ਸਾਲ ਦੇ ਅੰਦਰਇਸ ਹਾਈਵੇ 'ਤੇ ਹੋਰ ਚਾਰਜਿੰਗ ਸਟੇਸ਼ਨਾਂ ਨੂੰ ਅਪਗ੍ਰੇਡ ਕਰਨਤੇ ਵੀ ਕੰਮ ਕਰ ਰਹੀ ਹੈ। 

ਇਸੇ ਤਰ੍ਹਾਂ ਦੇ ਈਵੀ ਚਾਰਜਰਾਂ ਦੀ ਹਾਈਵੇ ਉਪਰ 25-30 ਕਿਲੋਮੀਟਰ ਦੇ ਨਿਯਮਤ ਅੰਤਰਾਲਾਂ ਤੇ ਸਥਾਪਨਾ ਇਲੈਕਟ੍ਰਿਕ ਵਾਹਨ ਯੂਜ਼ਰਾਂ ਵਿੱਚ ਰੇਂਜ ਦੀ ਚਿੰਤਾ ਨੂੰ ਦੂਰ ਕਰੇਗੀ ਅਤੇ ਇੰਟਰ-ਸਿਟੀ ਯਾਤਰਾ ਲਈ ਉਨ੍ਹਾਂ ਦੇ ਭਰੋਸੇ ਨੂੰ ਵਧਾਏਗੀ। ਐਸਈਵੀਸੀ ਸਟੇਸ਼ਨ ਵਿਅਕਤੀਗਤ ਗਰਿੱਡ ਨਾਲ ਜੁੜੀ ਛੱਤ ਦੇ ਸੋਲਰ ਪਲਾਂਟਾਂ ਨਾਲ ਲੈਸ ਹਨ ਜੋ ਚਾਰਜਿੰਗ ਸਟੇਸ਼ਨਾਂ ਨੂੰ ਗ੍ਰੀਨ ਅਤੇ ਸਾਫ਼ ਸੁੱਥਰੀ ਊਰਜਾ ਸਪਲਾਈ ਕਰਨਗੇ। 

------------------ 

ਡੀਜੇਐਨ/ਟੀਐਫਕੇ


(Release ID: 1747479) Visitor Counter : 298


Read this release in: English , Urdu , Hindi , Tamil