ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਲੱਦਾਖ ਲਈ ਇੱਕ ਅਲਗ ਆਈਏਐੱਸ/ਸਿਵਿਲ ਸੇਵਾ ਪ੍ਰੀਖਿਆ ਕੇਂਦਰ ਦੀ ਸਥਾਪਨਾ ਦੇ ਬਾਰੇ ਵਿੱਚ ਜਾਣਕਾਰੀ ਦਿੱਤੀ, ਜੋ ਲੇਹ ਵਿੱਚ ਸਥਾਪਿਤ ਹੋਵੇਗਾ


ਲੇਹ ਵਿੱਚ ਪਹਿਲੀ ਵਾਰ 10 ਅਕਤੂਬਰ,2021 ਨੂੰ ਨਿਰਧਾਰਿਤ ਸਿਵਿਲ ਸੇਵਾ (ਪ੍ਰਾਰੰਭਿਕ) ਪ੍ਰੀਖਿਆ 2021 ਦਾ ਆਯੋਜਨ ਕੀਤਾ ਜਾਏਗਾ

Posted On: 18 AUG 2021 6:00PM by PIB Chandigarh

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ ਰਾਜ ਮੰਤਰੀ ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਜਨਤਕ ਸ਼ਿਕਾਇਤਾਂ ਅਤੇ ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਸਪੇਸ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਲੱਦਾਖ ਲਈ ਇੱਕ ਅਲੱਗ ਆਈਏਐੱਸ/ਸਿਵਿਲ ਸੇਵਾ ਪ੍ਰੀਖਿਆ ਕੇਂਦਰ ਦੀ ਸਥਾਪਨਾ ਦੇ ਬਾਰੇ ਵਿੱਚ ਅੱਜ ਜਾਣਕਾਰੀ ਦਿੱਤੀ, ਜੋ ਲੇਹ ਵਿੱਚ ਸਥਾਪਿਤ ਕੀਤਾ ਜਾਏਗਾ। 

ਲੱਦਾਖ ਦੇ ਉਪ ਰਾਜਪਾਲ ਆਰ ਕੇ ਮਾਥੁਰ ਦੁਆਰਾ ਨੌਰਥ ਬਲਾਕ ਦੇ ਡੀਓਪੀਟੀ ਹੈੱਡਕੁਆਟਰ ਵਿੱਚ ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੂੰ ਆਈਏਐੱਸ ਅਧਿਕਾਰੀਆਂ ਦੀ ਨਿਯੁਕਿਤ ਅਤੇ ਲੱਦਾਖ ਦੇ ਸੰਦਰਭ ਵਿੱਚ ਸੇਵਾ ਨਾਲ ਸੰਬੰਧਿਤ ਹੋਰ ਮੁੱਦਿਆਂ ‘ਤੇ ਚਰਚਾ ਕਰਨ ਦੇ ਤੁਰੰਤ ਬਾਅਦ ਇਸ ਦੀ ਘੋਸ਼ਣਾ ਕੀਤੀ ਗਈ। 

ਬੈਠਕ ਦੇ ਬਾਅਦ ਜਾਰੀ ਇੱਕ ਅਧਿਕਾਰਿਤ ਬਿਆਨ ਦੇ ਅਨੁਸਾਰ, ਸੰਘ ਲੋਕ ਸੇਵਾ ਆਯੋਗ (ਯੂਪੀਐੱਸਸੀ) ਦਾ ਇਸ ਸਾਲ ਤੋਂ ਲੇਹ ਵਿੱਚ ਵੀ ਇੱਕ ਪ੍ਰੀਖਿਆ ਕੇਂਦਰ ਹੋਵੇਗਾ, ਜਿੱਥੇ ਪਹਿਲੀ ਵਾਰ ਸਿਵਿਲ ਸੇਵਾ (ਪ੍ਰਾਰੰਭਿਕ) ਪ੍ਰੀਖਿਆ 2021 ਦਾ ਆਯੋਜਨ ਹੋਵੇਗਾ। ਇਹ ਪ੍ਰੀਖਿਆ ਇਸ ਸਾਲ 10 ਅਕਤੂਬਰ ਨੂੰ ਹੋਣੀ ਨਿਰਧਾਰਿਤ ਹੈ। ਇਹ ਲੱਦਾਖ ਖੇਤਰ ਦੇ ਉਨ੍ਹਾਂ ਯੁਵਾਵਾਂ ਦੀ ਲੰਬੇ ਸਮੇਂ ਤੋਂ ਲੰਬਿਤ ਮੰਗ ਨੂੰ ਪੂਰਾ ਕਰੇਗਾ, ਜਿਨ੍ਹਾਂ ਦੀ ਸ਼ਿਕਾਇਤ ਸੀ ਕਿ ਉਨ੍ਹਾਂ ਨੇ ਹਵਾਈ ਕਿਰਾਏ ਦੀ ਵਹਨ ਸਮਰੱਥਾ ਅਤੇ ਅਨਿਸ਼ਚਿਤ ਮੌਸਮ ਦੀ ਸਥਿਤੀ ਦੇ ਕਾਰਨ ਦੇਸ਼ ਦੇ ਹੋਰ ਹਿੱਸਿਆਂ ਵਿੱਚ ਪ੍ਰੀਖਿਆ ਕੇਂਦਰਾਂ ਤੱਕ ਪਹੁੰਚਣ ਵਿੱਚ ਪਰੇਸ਼ਾਨੀਆਂ ਆਉਂਦੀਆਂ ਸੀ।

https://ci6.googleusercontent.com/proxy/4aJ97vkH1_UN0HI5RajQ3rpxJX2NRehC3yCoDEXgIkTXkzy7oCKqc1nMHLtkZIzbAyudIFGRVoydKZA5brmVMeMND1uDqsPx6yb-FAbEd5XQdm-jhkpaxocP=s0-d-e1-ft#https://static.pib.gov.in/WriteReadData/userfiles/image/LadakhBTL8.jpeg

ਡਾ. ਜਿਤੇਂਦਰ ਸਿੰਘ ਨੇ ਇਹ ਵੀ ਦੱਸਿਆ ਕਿ ਏਆਈਐੱਸ ਦੇ ਐੱਨਈ ਕੈਡਰ ਨਾਲ ਸੰਬੰਧਿਤ ਏਆਈਐੱਸ ਅਧਿਕਾਰੀਆਂ ਲਈ ਵਿਸ਼ੇਸ਼ ਭੱਤੇ ਨਾਮਕ ਮੋਨੀਟਰੀ ਇੰਨਮੇਂਟਿਵ ਦਾ ਭੁਗਤਾਨ ਵਰਤਮਾਨ ਵਿੱਚ ਮੁੱਲ ਵੇਤਨ ਦੇ 20%ਦੀ ਦਰ ਨਾਲ ਉਨ੍ਹਾਂ ਅਧਿਕਾਰੀਆਂ ਨੂੰ ਕੀਤਾ ਜਾਂਦਾ ਹੈ ਜੋ ਉੱਤਰ ਪੂਰਬੀ ਖੇਤਰ ਵਿੱਚ ਕੰਮ ਕਰ ਰਹੇ ਹਨ ਅਤੇ ਇਸ ਨੂੰ 12 ਅਪ੍ਰੈਲ, 2021 ਦੇ ਆਦੇਸ਼ ਦੇ ਤਹਿਤ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਕੰਮ ਕਰ ਰਹੇ ਏਆਈਐੱਸ ਅਧਿਕਾਰੀਆਂ ਲਈ ਵੀ ਵਧਾ ਦਿੱਤਾ ਗਿਆ ਹੈ।

ਕੇਂਦਰੀ ਮੰਤਰੀ ਨੇ ਯਾਦ ਕਰਦੇ ਹੋਏ ਕਿਹਾ ਕਿ, ਕਰੀਬ 5 ਸਾਲ ਪਹਿਲੇ ਵਿਭਾਗ ਦੁਆਰਾ ਯੂਪੀਐੱਸਸੀ ਪ੍ਰੀਖਿਆ ਕੇਂਦਰ ਦੀ ਮੰਗ ਉਠਾਈ ਗਈ ਸੀ, ਲੇਕਿਨ ਇਸ ਨੂੰ ਅੱਗੇ ਨਹੀਂ ਵਧਾਇਆ ਜਾ ਸਕਿਆ ਸੀ। ਹਾਲਾਕਿ, ਹੁਣ ਜਦੋ ਤੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਦਖ਼ਲਅੰਦਾਜ਼ੀ ਨਾਲ ਲੱਦਾਖ ਨੂੰ ਇੱਕ ਅਲਗ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਦਰਜਾ ਦਿੱਤਾ ਗਿਆ ਹੈ, ਇਸ ਖੇਤਰ ਵਿੱਚ ਆਈਏਐੱਸ/ਸਿਵਿਲ ਸੇਵਾ ਦੇ ਉਮੀਦਵਾਰਾਂ ਦੀ ਸੁਵਿਧਾ ਲਈ ਵਿਸ਼ੇਸ਼ ਅਤੇ ਸਵੈ-ਨਿਰਭਰ ਸੁਵਿਧਾਵਾਂ ਉਪਲੱਬਧ ਕਰਾਉਣ ਲਈ ਇਨ੍ਹਾਂ ਬਿੰਦੂਆਂ ‘ਤੇ ਉਪਯੁਕਤਤਾ ਨਾਲ ਵਿਚਾਰ ਕੀਤਾ ਗਿਆ ਸੀ। ਇਸ ਖੇਤਰ ਨੇ ਅਤੀਤ ਵਿੱਚ ਭਾਰਤ ਨੂੰ ਕੁੱਝ ਬਿਹਤਰੀਨ ਆਈਏਐੱਸ ਅਧਿਕਾਰੀਆਂ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ।

ਇੱਕ ਹੋਰ ਵੱਡੇ ਫੈਸਲੇ ਵਿੱਚ ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ, ਡੀਓਪੀਟੀ ਨਾਲ ਸੰਬੰਧ ਕਰਮਚਾਰੀ ਚੋਣ ਆਯੋਗ (ਐੱਸਐੱਸਸੀ) ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਗਰੁੱਪ ‘ਬੀ’ ਅਤੇ ‘ਸੀ’ ਦੇ ਅਹੁਦੇ ‘ਤੇ ਚੋਣ ਲਈ ਕੰਪਿਊਟਰ ਅਧਾਰਿਤ ਪ੍ਰੀਖਿਆ ਆਯੋਜਿਤ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਵਿਵਸਥਾ ਸਰਕਾਰੀ ਵਿਭਾਗਾਂ ਵਿੱਚ ਸਮੂਹ-‘ਬੀ’ ਅਤੇ ਸਮੂਹ-‘ਸੀ’ ਅਹੁਦੇ ਲਈ ਯੋਗਤਾ ਦੇ ਅਧਾਰ ‘ਤੇ ਸੁਤੰਤਰ ਅਤੇ ਨਿਰਪੱਖ ਚੋਣ ਪ੍ਰਕਿਰਿਆ ਨੂੰ ਕਾਰਗਰ ਬਣਾਏਗਾ। 

ਯੂਪੀਐੱਸਸੀ ਪ੍ਰੀਖਿਆਵਾਂ ਦੇ ਆਯੋਜਨ ਲਈ ਲੇਹ ਵਿੱਚ ਪ੍ਰੀਖਿਆ ਦਾ ਇੱਕ ਨਵਾਂ ਕੇਂਦਰ ਖੋਲ੍ਹਿਆ ਜਾਏਗਾ, ਜਦੋਕਿ ਲੇਹ ਦਾ ਲੈਮਡੋਨ ਔਨਲਾਈਨ ਅਸੇਸਮੈਂਟ ਇੰਸਟੀਟਿਊਟ ਐੱਸਐੱਸਸੀ ਪ੍ਰੀਖਿਆਵਾਂ ਦੇ ਸੰਚਾਲਨ ਦੀ ਸੁਵਿਧਾ ਪ੍ਰਦਾਨ ਕਰ ਰਿਹਾ ਹੈ। 

ਉਪ ਰਾਜਪਾਲ ਆਰ ਕੇ ਮਾਥੁਰ ਨੇ ਲੱਦਾਖ ‘ਤੇ ਵਿਸ਼ੇਸ਼ ਧਿਆਨ ਦੇਣ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੁਆਰਾ ਕੀਤੇ ਗਏ ਹਰ ਅਨੁਰੋਧ ‘ਤੇ ਡੀਓਪੀਟੀ ਦੀ ਤੁਰੰਤ ਕਾਰਵਾਈ ਲਈ ਆਭਾਰ ਵਿਅਕਤ ਕੀਤਾ। ਉਨ੍ਹਾਂ ਨੇ ਕੇਂਦਰੀ ਮੰਤਰੀ ਨਾਲ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਉਪਯੁਕਤ ਆਈਏਐੱਸ ਅਧਿਕਾਰੀਆਂ ਦੀ ਤੈਨਾਤੀ ਵਿੱਚ ਮਦਦ ਕਰਨ ਦਾ ਵੀ ਅਨੁਰੋਧ ਕੀਤਾ, ਖਾਸ ਕਰਕੇ ਇਸ ਲਈ ਕਿ, ਹਾਲ ਹੀ ਵਿੱਚ ਇਸ ਖੇਤਰ ਵਿੱਚ ਕੇਂਦਰ ਦੁਆਰਾ ਪ੍ਰਾਯੋਜਿਤ ਕਈ ਮਹੱਤਵਅਕਾਂਖੀ ਪ੍ਰੋਜੈਕਟ ਸ਼ੁਰੂ ਕੀਤੇ ਗਏ ਹਨ। 

ਉਪ ਰਾਜਪਾਲ ਨੂੰ ਪਰਸੋਨਲ ਮੰਤਰਾਲੇ ਤੇ ਡੀਓਪੀਟੀ ਨਾਲ ਹਰ ਸੰਭਵ  ਸਹਾਇਤਾ ਜਾਂ ਸਹਿਯੋਗ ਦਾ ਭਰੋਸਾ ਦਿੰਦੇ ਹੋਏ ਸ਼੍ਰੀ ਜਿਤੇਂਦਰ ਸਿੰਘ ਨੇ ਇਸ ਪ੍ਰਸਤਾਵ ‘ਤੇ ਸਹਿਮਤੀ ਵਿਅਕਤ ਕੀਤੀ ਕਿ, ਪਰਸੋਨਲ ਮੰਤਰਾਲੇ ਦੇ ਤਹਿਤ ਪ੍ਰਸ਼ਾਸਨਿਕ ਸੁਧਾਰ ਵਿਭਾਗ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਸਿਵਿਲ ਸੇਵਕਾਂ ਅਤੇ ਅਧਿਕਾਰੀਆਂ ਲਈ ਸਤੰਬਰ ਦੇ ਮਹੀਨੇ ਵਿੱਚ ਦੋ ਦਿਨ ਸਮਰੱਥਾ ਨਿਰਮਾਣ ਵਰਕਸ਼ਾਪ ਆਯੋਜਿਤ ਕਰੇਗਾ। ਇਸ ਦੇ ਇਲਾਵਾ, ਕੇਂਦਰੀ ਮੰਤਰੀ ਨੇ ਕਿਹਾ ਕਿ, ਲੱਦਾਖ ਨੂੰ ਆਈਏਐੱਸ ਦੇ ਏਜੀਐੱਮਯੂਟੀ ਕੈਡਰ ਵਿੱਚ ਸ਼ਾਮਿਲ ਕਰਨ ਨਾਲ ਖੇਤਰ ਵਿੱਚ ਪੋਸਟਿੰਗ ਲਈ ਇੱਕ ਸਮਰੱਥ ਵਿਆਪਕ ਪੂਲ ਅਤੇ ਅਧਿਕਾਰੀਆਂ ਦੀ ਪਸੰਦ ਸ਼ਾਮਿਲ ਹੋਣਗੇ। 

ਉਪ ਰਾਜਪਾਲ ਨੇ ਕਾਰਬਨ ਮੁਕਤ ਲੱਦਾਖ ਦੀ ਪਹਿਲ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ, ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਇਸ ਖੇਤਰ ਵਿੱਚ ਉਪਲੱਬਧ ਵਿਸ਼ਾਲ ਜੈਵਿਕ ‘ਤੇ ਕੁਦਰਤੀ ਸੰਸਾਧਨਾਂ ਦੀ ਅਧਿਕਤਮ ਉਪਯੋਗਿਤਾ ਲਈ ਹਰ ਸੰਭਵ ਯਤਨ ਕਰ ਰਹੀ ਹੈ।

<><><><><>


ਐੱਸਐੱਨਸੀ/ਟੀਐੱਮ/ਆਰਆਰ(Release ID: 1747401) Visitor Counter : 184


Read this release in: English , Urdu , Hindi , Tamil