ਗ੍ਰਹਿ ਮੰਤਰਾਲਾ
azadi ka amrit mahotsav

ਕੈਬਨਿਟ ਨੇ ਭਾਰਤ ਅਤੇ ਬੰਗਲਾਦੇਸ਼ ਦੇ ਦਰਮਿਆਨ ਆਪਦਾ ਪ੍ਰਬੰਧਨ, ਲਚਕੀਲੇਪਣ ਅਤੇ ਨਿਪਟਾਰੇ ਦੇ ਖੇਤਰ ਵਿੱਚ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦਿੱਤੀ

Posted On: 18 AUG 2021 4:19PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਕੈਬਨਿਟ ਨੂੰ ਰਾਸ਼ਟਰੀ ਆਪਦਾ ਪ੍ਰਬੰਧਨ ਅਥਾਰਿਟੀ (ਐੱਨਡੀਐੱਮਏ)ਗ੍ਰਹਿ ਮੰਤਰਾਲਾਭਾਰਤ ਅਤੇ ਬੰਗਲਾਦੇਸ਼ ਦੇ ਆਪਦਾ ਪ੍ਰਬੰਧਨ ਅਤੇ ਰਾਹਤ ਮੰਤਰਾਲੇ ਦੇ ਦਰਮਿਆਨ ਮਾਰਚ, 2021 ਨੂੰ ਆਪਦਾ ਪ੍ਰਬੰਧਨਲਚਕੀਲੇਪਣ ਅਤੇ ਨਿਪਟਾਰੇ ਦੇ ਖੇਤਰ ਵਿੱਚ ਹਸਤਾਖਰ ਕੀਤੇ ਗਏ ਸਹਿਮਤੀ ਪੱਤਰ ਤੋਂ ਜਾਣੂ ਕਰਵਾਇਆ ਗਿਆ।

 

ਲਾਭ:

 

ਇਹ ਸਹਿਮਤੀ ਪੱਤਰ ਇੱਕ ਪ੍ਰਣਾਲੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰਦਾ ਹੈਜਿਸ ਨਾਲ ਭਾਰਤ ਅਤੇ ਬੰਗਲਾਦੇਸ਼ ਦੋਵੇਂ ਇੱਕ ਦੂਸਰੇ ਦੀ ਆਪਦਾ ਪ੍ਰਬੰਧਨ ਵਿਧੀ ਤੋਂ ਲਾਭ ਪ੍ਰਾਪਤ ਕਰਨਗੇ ਅਤੇ ਇਹ ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਤਿਆਰੀਪ੍ਰਤੀਕਿਰਿਆ ਅਤੇ ਸਮਰੱਥਾ ਨਿਰਮਾਣ ਦੇ ਖੇਤਰਾਂ ਨੂੰ ਮਜ਼ਬੂਤ ਕਰਨ ਵਿੱਚ ਸਹਾਇਤਾ ਕਰੇਗਾ।

 

ਸਹਿਮਤੀ ਪੱਤਰ ਦੀਆਂ ਮੁੱਖ ਵਿਸ਼ੇਸ਼ਤਾਵਾਂ:

 

1.       ਰਾਹਤਪ੍ਰਤੀਕਰਮਪੁਨਰ ਨਿਰਮਾਣ ਅਤੇ ਰਿਕਵਰੀ ਦੇ ਖੇਤਰ ਵਿੱਚ ਉਨ੍ਹਾਂ ਦੇ ਆਪਣੇ ਖੇਤਰਾਂ ਵਿੱਚ ਵੱਡੀ ਪੱਧਰ 'ਤੇ ਆਪਦਾ (ਕੁਦਰਤੀ ਜਾਂ ਮਨੁੱਖੀ) ਦੇ ਸਮੇਂ ਕਿਸੇ ਵੀ ਧਿਰ ਦੀ ਬੇਨਤੀ 'ਤੇ ਆਪਸੀ ਸਹਾਇਤਾ ਪ੍ਰਦਾਨ ਕਰਨਾ।

2.       ਸਬੰਧਿਤ ਜਾਣਕਾਰੀਰਿਮੋਟ ਸੈਂਸਿੰਗ ਡੇਟਾ ਅਤੇ ਹੋਰ ਵਿਗਿਆਨਕ ਅੰਕੜਿਆਂ ਦਾ ਅਦਾਨ-ਪ੍ਰਦਾਨ ਕਰਨਾ ਅਤੇ ਤਬਾਹੀ ਪ੍ਰਤੀਕਿਰਿਆਰਿਕਵਰੀਨਿਪਟਾਰਾਲਚਕੀਲਾਪਣ ਯਕੀਨੀ ਬਣਾਉਣ ਲਈ ਸਮਰੱਥਾ ਨਿਰਮਾਣ ਆਦਿ ਦੇ ਅਨੁਭਵ/ਬਿਹਤਰੀਨ ਪਿਰਤਾਂ ਨੂੰ ਸਾਂਝਾ ਕਰਨਾ।

3.       ਆਧੁਨਿਕ ਸੂਚਨਾ ਟੈਕਨੋਲੋਜੀਸ਼ੁਰੂਆਤੀ ਚਿਤਾਵਨੀ ਪ੍ਰਣਾਲੀਆਂਰਿਮੋਟ ਸੈਂਸਿੰਗ ਅਤੇ ਨੇਵੀਗੇਸ਼ਨ ਸੇਵਾਵਾਂ ਅਤੇ ਆਪਦਾ ਤਿਆਰੀਪ੍ਰਤੀਕਿਰਿਆ ਅਤੇ ਨਿਪਟਾਰੇ ਲਈ ਮੁਹਾਰਤ ਅਤੇ ਰੀਅਲ ਟਾਈਮ ਡੇਟਾ ਸ਼ੇਅਰਿੰਗ ਦੇ ਖੇਤਰ ਵਿੱਚ ਹੋਰ ਸਹਿਯੋਗ ਵਧਾਉਣਾ।

4.       ਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਅਧਿਕਾਰੀਆਂ ਦੀ ਸਿਖਲਾਈ ਦਾ ਸਮਰਥਨ ਕਰਨਾ।

5.       ਦੋਵਾਂ ਦੇਸ਼ਾਂ ਦੇ ਦਰਮਿਆਨ ਦੁਵੱਲੇ ਸੰਯੁਕਤ ਆਪਦਾ ਪ੍ਰਬੰਧਨ ਅਭਿਆਸਾਂ ਦਾ ਸੰਚਾਲਨ ਕਰਨਾ।

6.       ਆਪਦਾ ਪ੍ਰਤੀਰੋਧੀ ਸਮੁਦਾਇ ਬਣਾਉਣ ਦੇ ਮਿਆਰਨਵੀਨਤਮ ਟੈਕਨੋਲੋਜੀਆਂ ਅਤੇ ਸਾਧਨਾਂ ਨੂੰ ਸਾਂਝਾ ਕਰਨਾ।

7.       ਪਾਠ ਪੁਸਤਕਾਂ ਦੇ ਰੂਪ ਵਿੱਚ ਪ੍ਰਕਾਸ਼ਨ ਅਤੇ ਸਮੱਗਰੀਆਂ ਦਾ ਅਦਾਨਪ੍ਰਦਾਨਆਪਦਾ ਪ੍ਰਬੰਧਨ ਦੇ ਖੇਤਰ ਵਿੱਚ ਦਿਸ਼ਾ-ਨਿਰਦੇਸ਼ਾਂ ਅਤੇ ਆਪਦਾ ਪ੍ਰਬੰਧਨਜੋਖਮ ਘਟਾਉਣ ਅਤੇ ਰਿਕਵਰੀ ਦੇ ਖੇਤਰ ਵਿੱਚ ਸੰਯੁਕਤ ਖੋਜ ਗਤੀਵਿਧੀਆਂ ਕਰ ਸਕਦੇ ਹਨ।

 

 

 ******

ਡੀਐੱਸ


(Release ID: 1747209) Visitor Counter : 181