ਰੱਖਿਆ ਮੰਤਰਾਲਾ
azadi ka amrit mahotsav

ਫੌਜ ਵੱਲੋਂ ਚਲਾਏ ਜਾਂਦੇ ਰੈਜ਼ੀਡੈਂਸ਼ੀਅਲ ਕਾਲਜਾਂ ਅਤੇ ਸਕੂਲਾਂ ਵਿੱਚ ਭਾਰਤੀ ਫੌਜ ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਦੇ ਨੌਜਵਾਨਾਂ ਨੂੰ ਉੱਚ ਸਿੱਖਿਆ ਵਿੱਚ ਪ੍ਰਾਯੋਜਿਤ ਕਰਦੀ ਹੈ

Posted On: 17 AUG 2021 5:23PM by PIB Chandigarh

ਭਾਰਤੀ ਫੌਜ ਦੇਸ਼ ਭਰ ਵਿੱਚ ਫੌਜੀ ਭਲਾਈ ਸਿੱਖਿਆ ਸੁਸਾਇਟੀ ਤਹਿਤ ਚਲਾਏ ਜਾਂਦੇ ਰੈਜ਼ੀਡੈਂਸੀਅਲ ਸਕੂਲਾਂ ਅਤੇ ਕਾਲਜਾਂ ਵਿੱਚ ਲੱਦਾਖ ਅਤੇ ਜੰਮੂ ਤੇ ਕਸ਼ਮੀਰ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਚੁਣੇ ਹੋਏ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਅੰਡਰ ਗ੍ਰੈਜੂਏਟ ਕੋਰਸਿਜ਼ ਅਤੇ ਸਕੂਲੀ ਸਿੱਖਿਆ ਨੂੰ ਪ੍ਰਾਯੋਜਿਤ ਕਰੇਗੀ । ਇਹ ਆਪ੍ਰੇਸ਼ਨ ਸਦਭਾਵਨਾ ਦੇ ਹਿੱਸੇ ਵਜੋਂ ਕੀਤਾ  ਜਾਵੇਗਾ । ਇਸ ਪਹਿਲਕਦਮੀ ਦਾ ਮਕਸਦ ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਯੋਗ ਉਮੀਦਵਾਰਾਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਨਾ ਹੈ ਅਤੇ ਉਹਨਾਂ ਨੂੰ ਸੁਰੱਖਿਅਤ ਭਵਿੱਖ ਲਈ ਲੋੜੀਂਦੀ ਸਮਰੱਥਾ ਅਤੇ ਕੁਸ਼ਲਤਾ ਪ੍ਰਾਪਤ ਕਰਨ ਲਈ ਮੌਕੇ ਦੇਣਾ ਹੈ ।
ਕੁੱਲ 100 ਸੀਟਾਂ (ਹਰੇਕ ਲਈ 50) ਅਕਾਦਮਿਕ ਸਾਲ 2021—22 ਲਈ ਅੱਠਵੀਂ ਅਤੇ ਨੌਵੀਂ ਜਮਾਤ ਦੀਆਂ ਕੁੜੀਆਂ ਅਤੇ ਮੁੰਡਿਆਂ ਲਈ 2 ਸਕੂਲਾਂ — ਆਰਮੀ ਪਬਲਿਕ ਸਕੂਲ (ਏ ਪੀ ਐੱਸ), ਬਿਆਸ (ਪੰਜਾਬ) ਅਤੇ ਇੱਥੌਰਾਗੜ੍ਹ (ਉੱਤਰਾਖੰਡ) ਵਿੱਚ ਰਾਖਵੀਆਂ ਰੱਖੀਆਂ ਗਈਆਂ ਹਨ । ਸਾਲ 2022—23 ਤੋਂ ਅੱਗੇ ਇਹਨਾਂ 100 ਸੀਟਾਂ ਵਿੱਚ ਆਰਮੀ ਪਬਲਿਕ ਸਕੂਲ ਧੌਲਾਕੂੰਆਂ (ਨਵੀਂ ਦਿੱਲੀ) , ਨੋਇਡਾ (ਯੂ ਪੀ) ਅਤੇ ਡਗਸ਼ਈ (ਹਿਮਾਚਲ ਪ੍ਰਦੇਸ਼) ਵੀ ਸ਼ਾਮਲ ਕੀਤੀਆਂ ਜਾਣਗੀਆਂ । 6 ਅਸਾਮੀਆਂ (ਹਰੇਕ ਵਿੱਚ 2) ਪੇਸ਼ੇਵਰਾਨਾ ਕਾਲਜਾਂ ਬੈਂਗਲੁਰੂ (ਆਰਮੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨੋਲੋਜੀ ਅਤੇ ਆਰਮੀ ਇੰਸਟੀਚਿਊਟ ਆਫ ਫੈਸ਼ਨ ਡਿਜ਼ਾਈਨ) ਅਤੇ ਗੁਹਾਟੀ / ਜਲੰਧਰ (ਆਰਮੀ ਇੰਸਟੀਚਿਊਟ ਆਫ ਨਰਸਿੰਗ / ਆਰਮੀ ਕਾਲਜ ਆਫ ਨਰਸਿੰਗ) ਕ੍ਰਮਵਾਰ ਅਕਾਦਮਿਕ ਸਾਲ 2021—22 ਵਿੱਚ ਉਪਲਬੱਧ ਹੋਣਗੀਆਂ । ਕਾਲਜ ਹੋਸਪੀਟੇਲਿਟੀ ਵਿੱਚ ਬੈਚਲਰ ਡਿਗਰੀ , ਫੈਸ਼ਨ ਡਿਜ਼ਾਈਨਿੰਗ (ਕੇਵਲ ਕੁੜੀਆਂ ਲਈ) ਅਤੇ ਨਰਸਿੰਗ (ਕੇਵਲ ਕੁੜੀਆਂ ਲਈ) ਆਫਰ ਕਰਨਗੇ । ਸਾਲ 2022—23 ਤੋਂ ਅੱਗੇ ਹਰੇਕ ਵਿੱਚ 2 ਹੋਰ ਸੀਟਾਂ ਮੁਹੱਈਆ ਕੀਤੀਆਂ ਜਾਣਗੀਆਂ । ਇਹ ਸੀਟਾਂ ਫੌਜ ਦੇ ਮੈਨੇਜਮੈਂਟ ਇੰਸਟੀਚਿਊਸ਼ਨ , ਕੋਲਕਾਤਾ / ਗ੍ਰੇਟਰ ਨੋਇਡਾ (ਯੂ ਪੀ) ਅਤੇ ਆਰਮੀ ਇੰਸਟੀਚਿਊਸ਼ਨ ਆਫ ਐਜੂਕੇਸ਼ਨ (ਕੇਵਲ ਕੁੜੀਆਂ ਲਈ) ਗ੍ਰੇਟਰ ਨੋਇਡਾ (ਯੂ ਪੀ) ਹੋਣਗੇ ।  ਵਿਦਿਆਰਥੀਆਂ ਨੂੰ ਐੱਮ ਬੀ ਏ ਅਤੇ ਬੀ ਐੱਡ ਅਤੇ ਬੀ ਐੱਡ ਸਪੈਸ਼ਲ ਐਜੂਕੇਸ਼ਨ (ਕੇਵਲ ਕੁੜੀਆਂ ਲਈ) ਕੋਰਸ ਇਹਨਾਂ ਕਾਲਜਾਂ ਵਿੱਚ ਆਫਰ ਕੀਤੇ ਜਾਣਗੇ ।  
ਅਕਾਦਮਿਕ ਸਾਲ 2021—22 ਦੌਰਾਨ ਦਾਖਲੇ ਲਈ ਯੋਗ ਜੰਮੂ ਤੇ ਕਸ਼ਮੀਰ ਅਤੇ ਲੱਦਾਖ਼ ਦੇ ਪੱਕੇ ਨਿਵਾਸੀਆਂ ਨੂੰ ਉੱਤਰੀ ਕਮਾਂਡ ਮੁੱਖ ਦਫ਼ਤਰ ਦੁਆਰਾ ਪ੍ਰਾਯੋਜਿਤ ਕੀਤਾ ਜਾਵੇਗਾ । ਹਾਲਾਂਕਿ ਹਰੇਕ ਉਮੀਦਵਾਰ ਨੂੰ ਸਿੱਖਿਆ ਦੇ ਵਿਸ਼ੇਸ਼ ਖੇਤਰ ਵਿੱਚ ਸੰਬੰਧਿਤ ਯੋਗਤਾ ਇਮਤਿਹਾਨ ਪਾਸ ਕਰਨਾ ਚਾਹੀਦਾ ਹੈ । ਇਸ ਤੋਂ ਇਲਾਵਾ ਸਾਰੇ ਉਤਸ਼ਾਹੀ ਉਮੀਦਵਾਰਾਂ ਨੂੰ ਅਗਲੇ ਸਾਲ ਤੋਂ ਬਾਅਦ ਦਾਖਲਾ ਟੈਸਟ ਦੇਣਾ ਪਵੇਗਾ ।
ਇਹ ਸਕੀਮ ਜੰਮੂ ਕਸ਼ਮੀਰ ਤੇ ਲੱਦਾਖ ਕੇਂਦਰ ਸ਼ਾਸਤ ਪ੍ਰਦੇਸ਼ ਦੇ ਯੋਗ ਨੌਜਵਾਨਾਂ ਅਤੇ ਬੱਚਿਆਂ ਨੂੰ ਨਵੇਂ ਮੌਕੇ ਦੇਂਦੀ ਹੈ ਤਾਂ ਜੋ ਉਹ ਆਪਣੇ ਭਵਿੱਖ ਨੂੰ ਦੇਸ਼ ਦੇ ਵਧੀਆ ਸਕੂਲਾਂ ਅਤੇ ਕਾਲਜਾਂ ਵਿੱਚ ਵਧੀਆ ਫੈਕਲਟੀ , ਨਵਾਚਾਰ , ਵਿਦਵਾਨਾਂ ਅਤੇ ਵੱਡੇ ਤਜ਼ਰਬੇ ਅਤੇ ਅਤਿ ਆਧੁਨਿਕ ਬੁਨਿਆਦੀ ਢਾਂਚੇ ਰਾਹੀਂ ਪੜ੍ਹ ਕੇ ਆਪਣੇ ਕੈਰੀਅਰ ਦੇ ਸੁਪਨਿਆਂ ਨੂੰ ਸਾਕਾਰ ਕਰ ਸਕਣ ।

 

************

ਐੱਸ ਸੀ / ਬੀ ਐੱਸ ਸੀ / ਵੀ ਬੀ ਵਾਈ


(Release ID: 1746802) Visitor Counter : 158


Read this release in: Hindi , English , Urdu , Tamil