ਇਸਪਾਤ ਮੰਤਰਾਲਾ
ਸਟੀਲ ਮੰਤਰਾਲੇ ਦੇ ਅਧੀਨ ਆਰਆਈਐੱਨਐੱਲ ਵਿਸ਼ਾਖਾਪਟਨਮ ਸਟੀਲ ਪਲਾਂਟ ਨੇ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ" ਦੇ ਤਹਿਤ "ਫਿਟ ਇੰਡੀਆ ਫ੍ਰੀਡਮ ਰਨ 2.0" ਦਾ ਆਯੋਜਨ ਕੀਤਾ
Posted On:
14 AUG 2021 8:00PM by PIB Chandigarh
ਸਟੀਲ ਮੰਤਰਾਲੇ ਦੇ ਅਧੀਨ ਜਨਤਕ ਉੱਦਮ ਰਾਸ਼ਟਰੀ ਇਸਪਾਤ ਨਿਗਮ ਲਿਮਿਟੇਡ (ਆਰਆਈਐੱਨਐੱਲ) ਨੇ "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਮਨਾਉਣ ਦੇ ਲਈ ਕੱਲ੍ਹ "ਫਿਟ ਇੰਡੀਆ ਫ੍ਰੀਡਮ ਰਨ 2.0" ਦਾ ਆਯੋਜਨ ਕੀਤਾ। "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ" ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਦੇ ਜਸ਼ਨ ਵਿੱਚ ਮਨਾਇਆ ਜਾ ਰਿਹਾ ਹੈ।
ਆਰਆਈਐੱਨਐੱਲ ਦੇ ਡਾਇਰੈਕਟਰ (ਵਣਜਕ) ਅਤੇ ਚੀਫ ਮੈਨੇਜਿੰਗ ਡਾਇਰੈਕਟ (ਐਡੀਸ਼ਨ ਚਾਰਜ) ਸ਼੍ਰੀ ਡੀ ਕੇ ਮੋਹੰਤੀ ਨੇ ਕਰਨਲ ਸੀ ਕੇ ਨਾਇਡੂ ਉੱਕੂ ਸਟੇਡੀਅਮ ਵਿੱਚ ਫ੍ਰੀਡਮ ਰਨ ਨੂੰ ਝੰਡੀ ਦਿਖਾਈ। ਸ਼੍ਰੀ ਮੋਹੰਤੀ ਨੇ ਦੋ ਸੌ ਤੋਂ ਵੱਧ ਪ੍ਰਤੀਭਾਗੀਆਂ ਨੂੰ ਸੰਬੋਧਿਤ ਕਰਦੇ ਹੋਏ, ਹਰੇਕ ਵਿਅਕਤੀ ਦੇ ਲਈ ਨਿਯਮਿਤ ਸ਼ਰੀਰਕ ਫਿਟਨੈਸ ਦੇ ਮਹੱਤਵ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਭਾਰਤ ਸਰਕਾਰ ਪੂਰੇ ਦੇਸ਼ ਵਿੱਚ ਫ੍ਰੀਡਮ ਰਨ ਦਾ ਆਯੋਜਨ ਕਰ ਚੰਗੀ ਸਿਹਤ ਦੇ ਫਾਇਦਿਆਂ ‘ਤੇ ਸਾਡਾ ਧਿਆਨ ਖਿੱਚ ਰਹੀ ਹੈ।
*****
ਐੱਸਐੱਸ/ਐੱਸਕੇ
(Release ID: 1746512)
Visitor Counter : 239