ਇਸਪਾਤ ਮੰਤਰਾਲਾ

ਇਸਪਾਤ ਮੰਤਰਾਲੇ ਵਿੱਚ ਸੇਲ ਦੇ ਕਰਮਚਾਰੀਆਂ ਨੇ ਸਭ ਤੋਂ ਵੱਧ ਸੰਖਿਆ ਵਿੱਚ ਪ੍ਰਧਾਨ ਮੰਤਰੀ ਸ਼੍ਰਮ ਪੁਰਸਕਾਰ ਜਿੱਤੇ

Posted On: 14 AUG 2021 8:36PM by PIB Chandigarh

ਇਸਪਾਤ ਮੰਤਰਾਲੇ ਦੇ ਤਹਿਤ ਇੱਕ ਮਹਾਰਤਨ ਜਨਤਕ ਖੇਤਰ ਦੇ ਕੇਂਦਰੀ ਉੱਦਮ, ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟੇਡ (ਸੇਲ) ਦੇ ਕਰਮਚਾਰੀਆਂ ਨੇ ਆਪਣੀ ਵਿਲੱਖਣ ਕੁਸ਼ਲਤਾਨਵੀਨਤਾਕਾਰੀ ਅਤੇ ਕਰਤੱਵ ਦੇ ਪ੍ਰਤੀ ਸਮਰਪਣ ਦੇ ਲਈ ਪ੍ਰਦਰਸ਼ਨ ਵਰ੍ਹੇ 2018 ਦੇ ਪ੍ਰਧਾਨ ਮੰਤਰੀ ਸ਼੍ਰਮ ਪੁਰਸਕਾਰ ਜਿੱਤੇ ਹਨ। ਕੁੱਲ 69 ਪੁਰਸਕਾਰ ਜੇਤੂਆਂ ਵਿੱਚੋਂ 31 ਪੁਰਸਕਾਰ ਪਾਉਣ ਵਾਲੇ ਕਰਮਚਾਰੀ ਸੇਲ ਤੋਂ ਹਨ। ਇਹ ਵਰ੍ਹੇ ਦੇ ਦੌਰਾਨ ਕਿਸੇ ਵੀ ਸੰਗਠਨ ਦੇ ਕਰਮਚਾਰੀਆਂ ਦੁਆਰਾ ਜਿੱਤੇ ਗਏ ਪ੍ਰਧਾਨ ਮੰਤਰੀ ਸ਼੍ਰਮ ਪੁਰਸਕਾਰਾਂ ਦੀ ਸਭ ਤੋਂ ਵੱਧ ਸੰਖਿਆ ਹੈ। ਸੇਲ ਦੇ 6 ਕਰਮਚਾਰੀਆਂ ਨੇ ਸ਼੍ਰਮ ਭੂਸ਼ਣ ਜਿੱਤਿਆ ਹੈ, 6 ਕਰਮਚਾਰੀਆਂ ਨੇ ਸ਼੍ਰਮ ਵੀਰ/ਵੀਰਾਂਗਨਾ ਅਤੇ 19 ਕਰਮਚਾਰੀਆਂ ਨੇ ਸ਼੍ਰਮ ਸ਼੍ਰੀ/ਦੇਵੀ ਪੁਰਸਕਾਰ ਜਿੱਤੇ ਹਨ।

ਜੇਤੂਆਂ ਨੂੰ ਵਧਾਈ ਦਿੰਦੇ ਹੋਏ, ਸੇਲ ਦੀ ਚੇਅਰਮੈਨ, ਸ਼੍ਰੀਮਤੀ ਸੋਮਾ ਮੰਡਲ ਨੇ ਕਿਹਾ, “ਸ਼੍ਰਮ ਪੁਰਸਕਾਰ ਭਾਰਤ ਸਰਕਾਰ ਦੁਆਰਾ ਸ਼੍ਰਮਿਕਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਸਭ ਤੋਂ ਸਨਮਾਨਜਨਕ ਪੁਰਸਕਾਰਾਂ ਵਿੱਚੋਂ ਇੱਕ ਹੈ, ਸਾਡੇ ਕਰਮਚਾਰੀਆਂ ਨੇ ਇੱਕ ਵਾਰ ਫਿਰ ਆਪਣੀਆਂ ਉਪਲਬਧੀਆਂ ਨਾਲ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ।”

ਪ੍ਰਧਾਨ ਮੰਤਰੀ ਸ਼੍ਰਮ ਪੁਰਸਕਾਰ ਕਰਮਚਾਰੀਆਂ ਦੁਆਰਾ ਵਿਸ਼ਿਸ਼ਟ ਪ੍ਰਦਰਸ਼ਨ, ਕਰਤੱਵ ਦੇ ਪ੍ਰਤੀ ਉੱਚਤਮ ਪੱਧਰ ਦੇ ਸਮਰਪਣ, ਉਤਪਾਦਕਤਾ ਦੇ ਖੇਤਰ ਵਿੱਚ ਵਿਸ਼ੇਸ਼ ਯੋਗਦਾਨ, ਪ੍ਰਮਾਣਿਤ ਇਨੋਵੇਟਿਵ ਸਮਰੱਥਾਵਾਂ, ਪ੍ਰੈਜ਼ੈਂਸ ਆਵ੍ ਮਾਈਂਡ ਅਤੇ ਅਸਧਾਰਣ ਸਾਹਸ ਦੇ ਨਾਲ ਕੀਤੇ ਗਏ ਉਨ੍ਹਾਂ ਦੇ ਉਤਕ੍ਰਿਸ਼ਟ ਯੋਗਦਾਨ ਨੂੰ ਮਾਨਤਾ ਦਿੰਦੇ ਹਨ।

 

       *******

 

ਐੱਸਐੱਸ/ਐੱਸਕੇ



(Release ID: 1746511) Visitor Counter : 140


Read this release in: English , Urdu , Hindi