ਕਬਾਇਲੀ ਮਾਮਲੇ ਮੰਤਰਾਲਾ

ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਆਂਧਰਾ ਪ੍ਰਦੇਸ਼ ਦੇ ਕਬਾਇਲੀ ਸਭਿਆਚਾਰਕ ਖੋਜ ਅਤੇ ਟ੍ਰੇਨਿੰਗ ਮਿਸ਼ਨ (ਟੀਆਰਆਈ) ਦੇ ਨਵੇਂ ਬਿਲਡਿੰਗ ਕੰਪਲੈਕਸ ਦਾ ਉਦਘਾਟਨ ਕੀਤਾ

Posted On: 15 AUG 2021 7:52PM by PIB Chandigarh

ਆਦਿਵਾਸੀ ਖੋਜ ਸੰਸਥਾਨਾਂ ਨੂੰ ਨਾ ਸਿਰਫ "ਆਦਿਵਾਸੀਆਂ 'ਤੇ ਖੋਜ ਕਰਨੀ ਚਾਹੀਦੀ ਹੈ ਬਲਕਿ ਆਦਿਵਾਸੀਆਂ ਲਈ ਖੋਜ ਕਰਨੀ ਚਾਹੀਦੀ ਹੈ": ਸ਼੍ਰੀ ਅਰਜੁਨ ਮੁੰਡਾ

 

 ਆਦਿਵਾਸੀ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਅਰਜੁਨ ਮੁੰਡਾ;  ਰਾਜ ਮੰਤਰੀ ਆਦਿਵਾਸੀ ਮਾਮਲੇਰੇਣੁਕਾ ਸਿੰਘ ਸਰੂਤਾਅਤੇ ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਅਤੇ ਆਦਿਵਾਸੀ ਭਲਾਈ ਮੰਤਰੀਸੁਸ਼੍ਰੀ ਪਮੁਲਾ ਪੁਸ਼ਪਾ ਸ੍ਰੀਵਾਨੀਜੀ ਨੇ ਆਜ਼ਾਦੀ ਕਾ ਅਮ੍ਰਿਤ ਮਹੋਤਸਵ ਇੰਡੀਆ@75 ਦੇ ਹਿੱਸੇ ਵਜੋਂ 15 ਅਗਸਤ2021 ਨੂੰ ਆਂਧਰਾ ਪ੍ਰਦੇਸ਼ ਦੇ ਕਬਾਇਲੀ ਸਭਿਆਚਾਰਕ ਖੋਜ ਅਤੇ ਸਿਖਲਾਈ ਮਿਸ਼ਨ (ਟੀਆਰਆਈ) ਲਈ ਨਵੇਂ ਬਿਲਡਿੰਗ ਕੰਪਲੈਕਸ ਦਾ ਉਦਘਾਟਨ ਕੀਤਾ।

 

 ਪ੍ਰੋਗਰਾਮ ਦਾ ਆਯੋਜਨ ਟੀਆਰਆਈ ਆਂਧਰਾ ਪ੍ਰਦੇਸ਼ ਦੁਆਰਾ ਕੀਤਾ ਗਿਆ ਸੀ। ਸੁਸ਼੍ਰੀ ਪਮੁਲਾ ਪੁਸ਼ਪਾ ਸ੍ਰੀਵਾਨੀਜੀ ਨੇ ਟੀਆਰਆਈ ਏਪੀ (TRI AP) ਦੀਆਂ ਵੱਖ -ਵੱਖ ਗਤੀਵਿਧੀਆਂ ਬਾਰੇ ਚਾਨਣਾ ਪਾਇਆਅਧਿਕਾਰੀਆਂ ਦੀ ਟੀਮ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਟੀਆਰਆਈ ਏਪੀ ਨੂੰ ਇਮਾਰਤ ਅਤੇ ਵੱਖ -ਵੱਖ ਪ੍ਰੋਜੈਕਟਾਂ ਲਈ ਸਹਾਇਤਾ ਪ੍ਰਦਾਨ ਕਰਨ ਲਈ ਕਬਾਇਲੀ ਮਾਮਲਿਆਂ ਦੇ ਮੰਤਰਾਲੇ ਦਾ ਧੰਨਵਾਦ ਕੀਤਾ।

 

 ਇਸ ਮੌਕੇ ਬੋਲਦਿਆਂ ਸ਼੍ਰੀ ਅਰਜੁਨ ਮੁੰਡਾਜੋ ਵਰਚੁਅਲ ਮਾਧਿਅਮ ਰਾਹੀਂ ਸ਼ਾਮਲ ਹੋਏਨੇ ਕਿਹਾ ਕਿ ਆਦਿਵਾਸੀ ਸੱਭਿਆਚਾਰਕ ਵਿਰਾਸਤ ਦੀ ਸੰਭਾਲਸਬੂਤ ਅਧਾਰਤ ਯੋਜਨਾਬੰਦੀ ਅਤੇ ਢੁੱਕਵੇਂ ਕਾਨੂੰਨਸਮਰੱਥਾ ਨਿਰਮਾਣਅਤੇ ਜਾਣਕਾਰੀ ਅਤੇ ਜਾਗਰੂਕਤਾ ਨਿਰਮਾਣ ਦੇ ਪ੍ਰਸਾਰ ਲਈ ਰਾਜਾਂ ਨੂੰ ਜਾਣਕਾਰੀ ਮੁਹੱਈਆ ਕਰਵਾਉਣ ਵਿੱਚ ਟੀਆਰਆਈਜ਼ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਟੀਆਰਆਈਜ਼ ਨੂੰ ਨਾ ਸਿਰਫ ਆਦਿਵਾਸੀਆਂ ਬਾਰੇ ਖੋਜ ਕਰਨੀ ਚਾਹੀਦੀ ਹੈ ਬਲਕਿ ਆਦਿਵਾਸੀਆਂ ਲਈ ਖੋਜ” ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਆਦਿਵਾਸੀ ਵਿਕਾਸ ਲਈ ਇੱਕ ਥਿੰਕ ਟੈਂਕ ਵਜੋਂ ਗਿਆਨ ਅਤੇ ਖੋਜ ਸੰਸਥਾ ਵਜੋਂ ਆਪਣੀਆਂ ਮੁੱਖ ਜ਼ਿੰਮੇਵਾਰੀਆਂ 'ਤੇ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਮੰਤਰਾਲਾ ਆਦਿਵਾਸੀ ਜੀਵਨ ਅਤੇ ਸੱਭਿਆਚਾਰ ਦੇ ਵੱਖ -ਵੱਖ ਪਹਿਲੂਆਂ ਤੇ ਖੋਜ ਲਈ 27 ਆਦਿਵਾਸੀ ਖੋਜ ਸੰਸਥਾਵਾਂ ਨੂੰ ਫੰਡ ਦੇ ਰਿਹਾ ਹੈ ਅਤੇ ਇਮਾਰਤ ਦੇ ਨਿਰਮਾਣ ਅਤੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਲਈ 10 ਟੀਆਰਆਈਜ਼ ਨੂੰ ਫੰਡ ਮੁਹੱਈਆ ਕਰਵਾਏ ਗਏ ਹਨ।

 

 ਸੁਸ਼੍ਰੀ ਰੇਣੁਕਾ ਸਿੰਘ ਸਰੂਤਾਰਾਜ ਮੰਤਰੀ ਆਦਿਵਾਸੀ ਮਾਮਲਿਆਂ ਬਾਰੇ ਮੰਤਰਾਲੇਨੇ ਕਿਹਾ ਕਿ ਰਾਜ ਸਰਕਾਰ ਨੂੰ ਖੋਜ ਗਤੀਵਿਧੀਆਂ ਨੂੰ ਹੁਲਾਰਾ ਦੇਣ ਲਈ ਆਪਣੇ ਸੰਬੰਧਤ ਟੀਆਰਆਈਜ਼ (TRIs) ਵਿੱਚ ਲੋੜੀਂਦੀ ਅਤੇ ਮਿਆਰੀ ਮਾਨਵ ਸ਼ਕਤੀ/ਖੋਜਕਰਤਾ ਮੁਹੱਈਆ ਕਰਵਾਉਣੇ ਚਾਹੀਦੇ ਹਨ। ਉਨ੍ਹਾਂ ਆਂਧਰਾ ਪ੍ਰਦੇਸ਼ ਨੂੰ ਬੁਨਿਆਦੀ ਢਾਂਚਾ ਵਿਕਸਤ ਕਰਨ ਲਈ ਵਧਾਈ ਦਿੱਤੀ ਜਿਸ ਨਾਲ ਕਿ ਆਦਿਵਾਸੀ ਮੁੱਦਿਆਂ 'ਤੇ ਮਿਆਰੀ ਖੋਜ ਵਿੱਚ ਸਹਾਇਤਾ ਹੋਵੇਗੀ।

 

 ਪ੍ਰਧਾਨ ਮੰਤਰੀ ਨੇ 20 ਜਨਵਰੀ 2015 ਨੂੰ ਸਮੀਖਿਆ ਮੀਟਿੰਗ ਵਿੱਚ ਇਸ ਗੱਲ ਤੇ ਜ਼ੋਰ ਦਿੱਤਾ ਸੀ ਕਿ ਅਨੁਸੂਚਿਤ ਜਨਜਾਤੀਆਂ ਨਾਲ ਸਬੰਧਤ ਨੀਤੀ ਬਣਾਉਣ ਵਿੱਚ ਟੀਆਰਆਈਜ਼ ਦੀ ਵੱਡੀ ਭੂਮਿਕਾ ਹੋਣੀ ਚਾਹੀਦੀ ਹੈ। ਟੀਆਰਆਈਜ਼ ਨੂੰ "ਉੱਚ ਪੱਧਰ ਦੇ ਖੋਜ ਕੇਂਦਰਾਂ" ਵਜੋਂ ਵਿਕਸਤ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਬਾਅਦ ਨੀਤੀ ਆਯੋਗ ਨੇ ਡਾ. ਐੱਸ ਐੱਮ ਝਰਵਾਲਚਾਂਸਲਰਇੰਦਰਾ ਗਾਂਧੀ ਰਾਸ਼ਟਰੀ ਕਬਾਇਲੀ ਯੂਨੀਵਰਸਿਟੀਅਮਰਕੰਟਕ ਦੀ ਪ੍ਰਧਾਨਗੀ ਹੇਠਆਦਿਵਾਸੀ ਮਾਮਲਿਆਂ ਦੇ ਮੰਤਰਾਲੇਟੀਆਰਆਈ ਅਤੇ ਹੋਰ ਮੰਤਰਾਲਿਆਂ ਦੀ ਪ੍ਰਤੀਨਿਧਤਾ ਦੇ ਨਾਲ ਇੱਕ ਉਪ ਸਮੂਹ ਦਾ ਗਠਨ ਕੀਤਾ।

 

 ਉਪ ਸਮੂਹ ਦੀ ਰਿਪੋਰਟ ਵਿੱਚ ਪਾਇਆ ਗਿਆ ਕਿ ਕਬਾਇਲੀ ਖੋਜ ਅਤੇ ਵਿਕਾਸ ਲਈ ਕੋਈ ਰਾਸ਼ਟਰੀ ਪੱਧਰ ਦਾ ਸੰਸਥਾਨ ਮੌਜੂਦ ਨਹੀਂ ਸੀ ਅਤੇ ਮੌਜੂਦਾ ਟੀਆਰਆਈਜ਼ ਨੂੰ ਮਜ਼ਬੂਤ ਅਤੇ ਨਵਿਆਉਣ ਦੀ ਜ਼ਰੂਰਤ ਹੈ। ਹਾਲਾਂਕਿ ਟੀਆਰਆਈਜ਼ ਦੀ ਕਬਾਇਲੀ ਵਿਕਾਸ ਲਈ ਇੱਕ ਥਿੰਕ ਟੈਂਕ ਵਜੋਂ ਗਿਆਨ ਅਤੇ ਖੋਜ ਸੰਸਥਾ ਦੇ ਰੂਪ ਵਿੱਚ ਕੰਮ ਕਰਨ ਦੀ ਕਲਪਨਾ ਕੀਤੀ ਗਈ ਸੀਪਰ ਬਹੁਤ ਸਾਰੇ ਟੀਆਰਆਈ ਰਾਜ ਸਮਾਜ ਭਲਾਈ / ਆਦਿਵਾਸੀ ਭਲਾਈ ਵਿਭਾਗਾਂ ਵਿੱਚ ਰੁਟੀਨ ਪ੍ਰਬੰਧਕੀ ਕੰਮਾਂ ਵਿੱਚ ਰੁੱਝੇ ਹੋਏ ਸਨ। ਇਸ ਲਈਉਹ ਨਿਰਧਾਰਤ ਕਾਰਜਾਂ ਦੀ ਪ੍ਰਾਪਤੀ ਵਿੱਚ ਅਸਫਲ ਰਹੇ। 

 

 ਮਾਹਿਰ ਸਮੂਹ ਅਤੇ ਨੀਤੀ ਆਯੋਗ ਦੀਆਂ ਸਿਫਾਰਸ਼ਾਂ ਦੇ ਅਧਾਰ ਤੇਟੀਆਰਆਈ ਸਕੀਮ ਦਾ ਬਜਟ 2013-14 ਵਿੱਚ 13 ਕਰੋੜ ਰੁਪਏ ਤੋਂ ਵਧ ਕੇ 2019-20 ਵਿੱਚ 120 ਕਰੋੜ ਰੁਪਏ ਹੋ ਗਿਆ ਹੈ।  2014-15 ਤੋਂ ਬਾਅਦ 9 ਟੀਆਰਆਈਜ਼ ਨੂੰ ਮਨਜ਼ੂਰੀ ਦਿੱਤੀ ਗਈ ਹੈ।  "ਟੀਆਰਆਈਜ਼ ਨੂੰ ਸਹਾਇਤਾ" ਸਕੀਮ ਦੇ ਤਹਿਤ ਬਹੁਤ ਸਾਰੇ ਰਾਜ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਰਾਜ ਟੀਆਰਆਈ ਸਥਾਪਤ ਕਰਨ ਲਈ ਅੱਗੇ ਆਏ ਹਨ ਅਤੇ ਬਹੁਤ ਸਾਰੇ ਮੌਜੂਦਾ ਟੀਆਰਆਈਜ਼ ਨੂੰ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ ਫੰਡ ਮੁਹੱਈਆ ਕਰਵਾਏ ਗਏ ਹਨ। ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਦੇ ਕੈਂਪਸ ਵਿੱਚ ਇੱਕ ਰਾਸ਼ਟਰੀ ਪੱਧਰ ਦੀ ਜਨਜਾਤੀ ਖੋਜ ਸੰਸਥਾ ਸਥਾਪਤ ਕੀਤੀ ਜਾ ਰਹੀ ਹੈ ਅਤੇ ਇਸਨੂੰ ਕਾਰਜਸ਼ੀਲ ਬਣਾਇਆ ਜਾ ਰਿਹਾ ਹੈ। 27 ਟੀਆਰਆਈਜ਼ ਵਿੱਚੋਂ13 ਟੀਆਰਆਈਜ਼ ਦੀ ਆਪਣੀ ਇਮਾਰਤ ਹੈਜਿਸ ਵਿੱਚ ਆਂਧਰਾ ਪ੍ਰਦੇਸ਼ ਅਤੇ ਉੱਤਰਾਖੰਡ ਸ਼ਾਮਲ ਹਨ। ਟੀਆਰਆਈ ਉਤਰਾਖੰਡ ਭਵਨ 2019 ਵਿੱਚ ਪੂਰਾ ਹੋਇਆ ਅਤੇ ਇਸਦਾ ਉਦਘਾਟਨ ਕੀਤਾ ਗਿਆ। 9 TRIs ਦੀਆਂ ਇਮਾਰਤਾਂ ਨਿਰਮਾਣ ਅਧੀਨ ਹਨ।  5 ਟੀਆਰਆਈ ਸਰਕਾਰੀ ਜਾਂ ਯੂਨੀਵਰਸਿਟੀ ਇਮਾਰਤਾਂ ਤੋਂ ਕੰਮ ਕਰ ਰਹੇ ਹਨ।

 

 ਇਸ ਮੌਕੇ ਬੋਲਦਿਆਂ ਸ਼੍ਰੀ ਅਨਿਲ ਕੁਮਾਰ ਝਾਅਸਕੱਤਰ ਆਦਿਵਾਸੀ ਮਾਮਲੇ ਮੰਤਰਾਲੇ ਨੇ ਕਿਹਾ ਕਿ ਮੰਤਰਾਲਾ ਆਦਿਵਾਸੀਆਂ ਦੀ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਤ ਅਤੇ ਸੁਰੱਖਿਅਤ ਰੱਖਣਮੁਲਾਂਕਣ ਅਧਿਐਨਾਂ ਲਈ ਉਨ੍ਹਾਂ ਦੀਆਂ ਬੁਨਿਆਦੀ ਢਾਂਚਾਗਤ ਲੋੜਾਂਖੋਜ ਅਤੇ ਦਸਤਾਵੇਜ਼ੀ ਗਤੀਵਿਧੀਆਂਸਿਖਲਾਈ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਲਈ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਟੀਆਰਆਈਜ਼ ਨੂੰ ਐਕਸ਼ਨ ਰਿਸਰਚ ਕਰਨ ਲਈ ਕਿਹਾ ਜੋ ਨਾ ਸਿਰਫ ਆਦਿਵਾਸੀਆਂ ਨਾਲ ਸਬੰਧਤ ਸਮੱਸਿਆਵਾਂ ਦੀ ਪਛਾਣ ਕਰਦੀ ਹੈ ਬਲਕਿ ਹੱਲ ਵੀ ਲੱਭਦੀ ਹੈਜਿਵੇਂ ਕਿ ਆਦਿਵਾਸੀ ਮਾਮਲਿਆਂ ਦੇ ਮੰਤਰੀ ਨੇ ਦੱਸਿਆ ਹੈ। ਉਨ੍ਹਾਂ ਨੇ ਸਾਰੇ ਰਾਜਾਂ ਨੂੰ ਟੀਆਰਆਈ ਇਮਾਰਤਾਂ ਅਤੇ ਕਬਾਇਲੀ ਅਜਾਇਬਘਰਾਂ ਨੂੰ ਜਲਦੀ ਪੂਰਾ ਕਰਨ ਲਈ ਕਿਹਾ।

 

 ਮੰਤਰਾਲੇ ਨੇ ਡਿਜੀਟਲ ਰਿਪੋਜ਼ਟਰੀ ਵੀ ਤਿਆਰ ਕੀਤੀ ਹੈ ਜਿਸ ਵਿੱਚ ਸਾਰੇ ਖੋਜ ਪੱਤਰਕਿਤਾਬਾਂਥੀਸਿਸਰਸਾਲੇਵੀਡੀਓਜ਼ ਅਤੇ ਫੋਟੋਆਂ ਨੂੰ ਡਿਜੀਟਾਈਜ਼ਡ ਕੀਤਾ ਗਿਆ ਹੈ ਅਤੇ ਪਬਲਿਕ ਡੋਮੇਨ ਵਿੱਚ ਰੱਖਿਆ ਗਿਆ ਹੈ। ਮੰਤਰਾਲੇ ਨੇ ਮੰਤਰਾਲੇ ਦੁਆਰਾ ਕੀਤੀਆਂ ਜਾ ਰਹੀਆਂ ਸਾਰੀਆਂ ਸਿਖਲਾਈਆਂ ਦਾ ਭੰਡਾਰ ਅਤੇ ਟ੍ਰੇਨਰਾਂਸਿਖਿਆਰਥੀਆਂਸੰਸਾਧਨ ਵਿਅਕਤੀਆਂ ਅਤੇ ਸੰਸਾਧਨ ਸਮਗਰੀ ਦਾ ਡੇਟਾ ਬੇਸ ਬਣਾਉਣ ਲਈ ਆਦਿਪ੍ਰਿਸ਼ਿਕਸ਼ਣ (adiprashikshan) ਪੋਰਟਲ ਵੀ ਵਿਕਸਤ ਕੀਤਾ ਹੈ।

 

 ਇਸ ਮੌਕੇ ਬੋਲਦਿਆਂ ਮੰਤਰਾਲੇ ਦੇ ਜੁਆਇੰਟ ਸਕੱਤਰ ਡਾ. ਨਵਲ ਜੀਤ ਕਪੂਰ ਨੇ ਕਿਹਾ ਕਿ ਮੰਤਰਾਲੇ ਨੇ ਟੀਆਰਆਈਜ਼ ਨੂੰ ਦਿੱਤੇ ਗਏ ਪ੍ਰੋਜੈਕਟਾਂ ਦੀ ਨਿਗਰਾਨੀ ਲਈ ਟੀਆਰਆਈ ਪੋਰਟਲਡਿਜੀਟਲ ਰਿਪੋਜ਼ਟਰੀ ਅਤੇ ਆਦਿ ਪ੍ਰਿਸ਼ਿਕ੍ਸ਼ਣ (Adiprashikshan) ਪੋਰਟਲ ਵਿਕਸਤ ਕਰਨ ਵਰਗੀਆਂ ਕਈ ਆਈਟੀ ਪਹਿਲਕਦਮੀਆਂ ਕੀਤੀਆਂ ਹਨ।

 

ਸ੍ਰੀ ਕਾਂਤੀਲਾਲ ਦਾਂਦੇਜੀਆਂਧਰਾ ਪ੍ਰਦੇਸ਼ ਸਰਕਾਰ ਦੇ ਸਕੱਤਰ ਆਦਿਵਾਸੀ ਭਲਾਈਲੋਕਾਂ ਦੇ ਪ੍ਰਤੀਨਿਧਸ਼੍ਰੀ ਰਵਿੰਦਰਬਾਬੂਡਾਇਰੈਕਟਰ ਟੀਆਰਆਈ ਨੇ ਪ੍ਰੋਗਰਾਮ ਦਾ ਆਯੋਜਨ ਕੀਤਾ ਅਤੇ ਟੀਆਰਆਈ ਆਂਧਰਾ ਪ੍ਰਦੇਸ਼ ਦੀਆਂ ਵੱਖ -ਵੱਖ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ।

 

 *********

 

ਐੱਨਬੀ/ਐੱਸਕੇ(Release ID: 1746510) Visitor Counter : 227


Read this release in: English , Urdu , Hindi