ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਮਾਨਵਤਾ ਨੂੰ ਦਰਪੇਸ਼ ਚੁਣੌਤੀਆਂ ਦੇ ਹੱਲ ਲਈ ਵਿਗਿਆਨੀਆਂ ਨੂੰ ਨਵੇਂ ਹੱਲ ਲੱਭਣ ਲਈ ਕਿਹਾ


ਵਿਗਿਆਨਕ ਖੋਜ ਸਮਾਜ ਦੇ ਲਈ ਪ੍ਰਾਸੰਗਿਕ ਹੋਣੀ ਚਾਹੀਦੀ ਹੈ: ਉਪ ਰਾਸ਼ਟਰਪਤੀ



ਉਪ ਰਾਸ਼ਟਰਪਤੀ ਨੇ ਕੰਪਿਊਟੇਸ਼ਨਲ ਬਾਇਓਲੌਜੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਜਿਹੇ ਉੱਭਰਦੇ ਖੇਤਰਾਂ ’ਚ ਖੋਜ ਨੂੰ ਉਤਸ਼ਾਹਿਤ ਕਰਨ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਛੋਟੀ ਉਮਰ ਤੋਂ ਹੀ ਵਿਗਿਆਨ ਰੁਝਾਨ ਪੈਦਾ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ



ਉਪ ਰਾਸ਼ਟਰਪਤੀ ਨੇ ਬੰਗਲੁਰੂ ’ਚ ਜਲ–ਸਰੋਤ ਇਕਾਈਆਂ ਦੇ ਪੁਨਰ–ਨਿਰਮਾਣ ਤੇ ਉਨ੍ਹਾਂ ਸੰਭਾਲ਼ ਦਾ ਸੱਦਾ ਦਿੱਤਾ



ਉਪ ਰਾਸ਼ਟਰਪਤੀ ਨੇ ਵਿਗਿਆਨੀਆਂ ਨੂੰ ਕਿਹਾ – ‘ਭਾਰਤੀ ਖੇਤੀਬਾੜੀ ਦੀਆਂ ਸਮੱਸਿਆਵਾਂ ’ਤੇ ਧਿਆਨ ਕੇਂਦ੍ਰਿਤ ਕਰੋ’



ਉਪ ਰਾਸ਼ਟਰਪਤੀ ਨੇ ਬੰਗਲੁਰੂ ’ਚ ‘ਜਵਾਹਰਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ’ (JNCASR) ਦਾ ਦੌਰਾ ਕੀਤਾ



ਉੱਘੇ ਵਿਗਿਆਨੀ ਪ੍ਰੋ. ਸੀਐੱਨਆਰ ਰਾਓ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹ ਨੌਜਵਾਨ ਵਿਗਿਆਨੀਆਂ ਲਈ ਇੱਕ ਪ੍ਰੇਰਣਾ ਹਨ

Posted On: 16 AUG 2021 2:13PM by PIB Chandigarh

ਉਪ ਰਾਸ਼ਟਰਪਤੀ ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਵਿਗਿਆਨੀਆਂ ਨੂੰ ਸੱਦਾ ਦਿੱਤਾ ਕਿ ਉਹ ਜਲਵਾਯੂ ਪਰਿਵਰਤਨ ਤੋਂ ਲੈ ਕੇ ਖੇਤੀਬਾੜੀ, ਸਿਹਤ ਤੇ ਦਵਾਈਆਂ ਤੱਕ ਦੇ ਖੇਤਰਾਂ ਵਿੱਚ ਮਾਨਵਤਾ ਨੂੰ ਦਰਪੇਸ਼ ਚੁਣੌਤੀਆਂ ਦੇ ਨਵੇਂ ਹੱਲ ਲੱਭਣ।

 

ਬੰਗਲੁਰੂ ’ਚ ‘ਜਵਾਹਰਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ’ (JNCASR) ’ਚ ਵਿਗਿਆਨੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਵਿਗਿਆਨੀਆਂ ਨੂੰ ਬੇਨਤੀ ਕੀਤੀ ਕਿ ਉਹ ਆਮ ਲੋਕਾਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਸ਼ਾਨਦਾਰ ਖੋਜਾਂ ਨਾਲ ਭਰਪੂਰ ਉਪਲਬਧੀਆਂ ਲਈ ਕੋਸ਼ਿਸ਼ਾਂ ਕਰਨ। ਉਨ੍ਹਾਂ ਦੁਹਰਾਇਆ, ‘ਵਿਗਿਆਨ ਦਾ ਮੰਤਵ ਲੋਕਾਂ ਦੇ ਜੀਵਨਾਂ ਨੂੰ ਪ੍ਰਸੰਨ–ਚਿੱਤ, ਸਿਹਤਮੰਦ ਅਤੇ ਸੁਵਿਧਾਜਨਕ ਬਣਾਉਣਾ ਹੁੰਦਾ ਹੈ।’

 

ਵਿਗਿਆਨਕ ਖੋਜ ਦੇ ਸਮਾਜ ਲਈ ਵਾਜਬ ਹੋਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਇਸ ਸੰਦਰਭ ਵਿੱਚ ਰੂਪਾਂਤਰਿਤ ਖੋਜ ਦਾ ਮਹੱਤਵ ਹੁੰਦਾ ਹੈ। ਉਨ੍ਹਾਂ ਜਵਾਹਰਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ ਦੇ ਆਪਣੇ 300 ਵੱਧ ਪੇਟੈਂਟ ਹੋਣ ਅਤੇ ਦੇਸੀ ਖੋਜਾਂ ਉੱਤੇ ਅਧਾਰਿਤ ਕੁਝ ਸਟਾਰਟਅੱਪਸ ਦੀ ਸਥਾਪਨਾ ਨੂੰ ਉਤਸ਼ਾਹਿਤ ਕਰਨ ਦੀ ਸ਼ਲਾਘਾ ਕੀਤੀ।

 

ਇਹ ਨੋਟ ਕਰਦੇ ਹੋਏ ਕਿ ਜਵਾਹਰਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ ਬਹੁਤ ਸਾਰੇ ਖੇਤਰਾਂ ਵਿੱਚ ਖੋਜ ਕਰਨ ਲਈ ਜਾਣਿਆ ਜਾਂਦਾ ਹੈ, ਉਨ੍ਹਾਂ ਵਿਗਿਆਨੀਆਂ ਅਤੇ ਖੋਜਕਾਰਾਂ ਨੂੰ ਨਵੇਂ ਉੱਭਰ ਰਹੇ ਖੇਤਰਾਂ ਜਿਵੇਂ ਕਿ ਸਿੰਥੈਟਿਕ ਜੀਵ ਵਿਗਿਆਨ, ਕੰਪਿਊਟੇਸ਼ਨਲ ਜੀਵ ਵਿਗਿਆਨ, ਉੱਚ-ਕਾਰਗੁਜ਼ਾਰੀ ਇੰਜੀਨੀਅਰਿੰਗ ਸਮਗਰੀ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਵਿੱਚ ਖੋਜ ਕਰਨ ਦੀ ਸਲਾਹ ਦਿੱਤੀ। ਖੇਤੀਬਾੜੀ ਨੂੰ ‘ਦੇਸ਼ ਦਾ ਮੁੱਢਲਾ ਸੱਭਿਆਚਾਰ’ ਕਰਾਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਇਹ ਵੀ ਚਾਹਿਆ ਕਿ ਵਿਗਿਆਨੀ ਆਪਣਾ ਧਿਆਨ ਕਿਸਾਨ ਭਾਈਚਾਰੇ ਨੂੰ ਦਰਪੇਸ਼ ਮੁੱਦਿਆਂ ’ਤੇ ਕੇਂਦ੍ਰਿਤ ਕਰਨ।

 

ਕਿਸੇ ਵੀ ਦੇਸ਼ ਦੀ ਤਰੱਕੀ ਅਤੇ ਤਕਨੀਕੀ ਤਰੱਕੀ ਲਈ ਵਿਗਿਆਨ ਨੂੰ ‘ਰੀੜ੍ਹ ਦੀ ਹੱਡੀ’ ਦੱਸਦਿਆਂ ਉਪ ਰਾਸ਼ਟਰਪਤੀ ਨੇ ਭਾਰਤ ਦੇ ਵਿਸ਼ਾਲ ਜਨਸੰਖਿਆ ਲਾਭਾਂਸ਼ ਦੇ ਹਵਾਲੇ ਨਾਲ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਛੋਟੀ ਉਮਰ ਤੋਂ ਹੀ ਵਿਗਿਆਨਕ ਰੁਝਾਨ ਪੈਦਾ ਕੀਤਾ ਜਾਵੇ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਵਾਲੀ ਵਿਸ਼ਵ–ਪੱਧਰੀ ਵਿਗਿਆਨਕ ਖੋਜ ਨੂੰ ਉਤਸ਼ਾਹਿਤ ਕੀਤਾ ਜਾਵੇ।

 

ਜਵਾਹਰਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ (JNCASR) ਦੁਆਰਾ ਆਪਣੀ ਮੁਹਾਰਤ ਦੇ ਖੇਤਰਾਂ ਵਿੱਚ ਆਪਣੇ–ਆਪ ਨੂੰ ਚੋਟੀ ਦੀਆਂ ਸੰਸਥਾਵਾਂ ਵਿੱਚ ਸਥਾਨ ਬਣਾ ਕੇ ਅੰਤਰਰਾਸ਼ਟਰੀ ਖੇਤਰ ਵਿੱਚ ਸ਼ਾਨਦਾਰ ਪ੍ਰਭਾਵ ਪਾਉਣ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਸੰਗਠਨ ਦੇਸ਼ ਵਿੱਚ ਵਿਗਿਆਨਕ ਸੁਭਾਅ ਨੂੰ ਉਤਸ਼ਾਹਿਤ ਕਰਨ ਅਤੇ ਖੋਜ ਨਤੀਜਿਆਂ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਯੋਗਦਾਨ ਪਾ ਸਕਦਾ ਹੈ।

 

‘ਰਾਸ਼ਟਰੀ ਸਿੱਖਿਆ ਨੀਤੀ 2020’ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਨੀਤੀ ਇਹ ਯਕੀਨੀ ਬਣਾਏਗੀ ਕਿ ਵਿਦਿਆਰਥੀਆਂ ਦੀ ਸਾਰੇ ਖੇਤਰਾਂ ਵਿੱਚ ਨਵੀਂ ਸਿੱਖਿਆ ਅਤੇ ਸਿੱਖਣ ਦੀਆਂ ਰਣਨੀਤੀਆਂ ਤੱਕ ਪਹੁੰਚ ਹੋਵੇ। ਉਨ੍ਹਾਂ ਕਿਹਾ ਕਿ ਇਹ ਸਹੀ ਵਿੱਦਿਅਕ ਪਰਿਆਵਰਣ ਪ੍ਰਣਾਲੀ ਬਣਾਏਗੀ ਅਤੇ ਉਨ੍ਹਾਂ ਦੇ ਗਿਆਨ ਅਧਾਰ ਨੂੰ ਸਮ੍ਰਿੱਧ ਬਣਾਏਗੀ ਅਤੇ ਨਾਲ ਹੀ ਉਨ੍ਹਾਂ ਦੇ ਵੱਖੋ–ਵੱਖਰੇ ਹੁਨਰਾਂ ਨੂੰ ਹੋਰ ਵੀ ਤੀਖਣ ਕਰੇਗੀ।

 

ਉਪ ਰਾਸ਼ਟਰਪਤੀ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਕੋਈ ਕਸਰ ਬਾਕੀ ਨਾ ਛੱਡਣ। ਉਨ੍ਹਾਂ ਸਲਾਹ ਦਿੱਤੀ ਕਿ, “ਕਿਰਪਾ ਕਰਕੇ ਯਾਦ ਰੱਖੋ ਕਿ ਮਿਹਨਤ ਦਾ ਕੋਈ ਬਦਲ ਨਹੀਂ ਹੁੰਦਾ। ਤੁਹਾਨੂੰ ਹਮੇਸ਼ਾਂ ਹੱਦਾਂ ਨੂੰ ਧੱਕਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅਤੇ ਕਦੇ ਵੀ ਸੰਤੁਸ਼ਟ ਨਹੀਂ ਰਹਿਣਾ ਚਾਹੀਦਾ ਜਾਂ ਮੌਜੂਦਾ ਹਾਲਾਤ ਤੋਂ ਕਦੇ ਸੰਤੁਸ਼ਟ ਨਹੀਂ ਹੋਣਾ ਚਾਹੀਦਾ”।

 

ਇਹ ਜ਼ਿਕਰ ਕਰਦਿਆਂ ਕਿ ਕੁਦਰਤ ਨੇ ਬੰਗਲੁਰੂ ਨੂੰ ਵੱਡੀ ਗਿਣਤੀ ਵਿੱਚ ਜਲ–ਸਰੋਤਾਂ ਨਾਲ ਬਖਸ਼ਿਆ ਗਿਆ ਹੈ, ਸ਼੍ਰੀ ਨਾਇਡੂ ਨੇ ਚਿੰਤਾ ਪ੍ਰਗਟਾਈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਜਲ–ਸਰੋਤ ਲੋਕਾਂ ਦੀ ਅਣਗਹਿਲੀ ਜਾਂ ਨਾਜਾਇਜ਼ ਕਬਜ਼ਿਆਂ ਕਾਰਨ ਖਰਾਬ ਹੋ ਰਹੇ ਹਨ। ਉਨ੍ਹਾਂ ਨੇ ਬੰਗਲੁਰੂ ਅਤੇ ਇਸ ਤੋਂ ਬਾਹਰ ਦੇ ਜਲ ਸਰੋਤਾਂ ਦੇ ਪੁਨਰ–ਨਿਰਮਾਣ ਅਤੇ ਉਨ੍ਹਾਂ ਦੀ ਸੰਭਾਲ਼ ਲਈ ਹਰ ਸੰਭਵ ਯਤਨ ਕਰਨ ਦਾ ਸੱਦਾ ਦਿੱਤਾ।

 

ਜਵਾਹਰਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ (JNCASR) ’ਚ 40 % ਵਿਦਿਆਰਥਣਾਂ ਹੋਣ 'ਤੇ ਖੁਸ਼ੀ ਜ਼ਾਹਰ ਕਰਦੇ ਹੋਏ, ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹ ਹੋਰ ਵਿਗਿਆਨਕ ਸੰਸਥਾਵਾਂ ਵਿੱਚ ਵੀ ਇਸੇ ਤਰ੍ਹਾਂ ਦੇ ਸਿਹਤਮੰਦ ਰੁਝਾਨ ਨੂੰ ਵੇਖਣਾ ਚਾਹੁੰਦੇ ਹਨ।

 

ਉੱਘੇ ਵਿਗਿਆਨੀ, ਪ੍ਰੋਫੈਸਰ ਸੀ ਐੱਨ ਆਰ ਰਾਓ, ਜਿਨ੍ਹਾਂ ਨੂੰ ਵੱਕਾਰੀ ਅੰਤਰਰਾਸ਼ਟਰੀ ਏਨੀ ਅਵਾਰਡ (Eni Award), 2020 ਲਈ ਨਾਮਜ਼ਦ ਕੀਤਾ ਗਿਆ ਸੀ, ਨੂੰ ਵਧਾਈ ਦਿੰਦੇ ਹੋਏ, ਉਨ੍ਹਾਂ ਨਾ ਸਿਰਫ ਭਾਰਤ ਵਿੱਚ ਸਗੋਂ ਵਿਸ਼ਵ ਭਰ ਦੇ ਨੌਜਵਾਨ ਵਿਗਿਆਨੀਆਂ ਨੂੰ ਪ੍ਰੇਰਿਤ ਕਰਨ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ।

 

ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ, ਕਰਨਾਟਕ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮੱਈ, ਕਰਨਾਟਕ ਦੇ ਉੱਚ ਸਿੱਖਿਆ, ਆਈਟੀ, ਵਿਗਿਆਨ ਅਤੇ ਟੈਕਨੋਲੋਜੀ ਅਤੇ ਹੁਨਰ ਵਿਕਾਸ ਮੰਤਰੀ ਸ਼੍ਰੀ ਸੀਐੱਨ ਅਸ਼ਵਥ ਨਾਰਾਇਣ, ਉੱਘੇ ਵਿਗਿਆਨੀ, ਪ੍ਰੋਫੈਸਰ ਸੀਐੱਨਆਰ ਰਾਓ ਅਤੇ ਜਵਾਹਰਲਾਲ ਨਹਿਰੂ ਸੈਂਟਰ ਫਾਰ ਅਡਵਾਂਸਡ ਸਾਇੰਟਿਫਿਕ ਰਿਸਰਚ ਦੇ ਪ੍ਰਧਾਨ, ਇਸ ਮੌਕੇ ਪ੍ਰੋ. ਜੀ.ਯੂ. ਕੁਲਕਰਨੀ ਇਸ ਮੌਕੇ ਮੌਜੂਦ ਸਨ।

 

*****

 

ਐੱਮਐੱਸ/ਆਰਕੇ/ਡੀਪੀ


(Release ID: 1746503) Visitor Counter : 222